ਨਿਊਯਾਰਕ ਸਟੇਟ ਅਸੈਂਬਲੀਵੁਮੈਨ ਜੈਨੀਫਰ ਰਾਜਕੁਮਾਰ ਨੇ ਕੈਪਟਨ ਪ੍ਰਤਿਮਾ ਭੁੱਲਰ ਮਾਲਡੋਨਾਡੋ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਰਿਚਮੰਡ ਹਿੱਲ ਤੇ ਵੁੱਡਹੇਵਨ ਵਿੱਚ ਜਨਤਕ ਸੁਰੱਖਿਆ ਪ੍ਰਤੀ ਉਨ੍ਹਾਂ ਦੀ ਦ੍ਰਿੜ ਵਚਨਬੱਧਤਾ ਲਈ ਸਨਮਾਨਿਤ ਕੀਤਾ ਹੈ। ਕੈਪਟਨ ਮਾਲਡੋਨਾਡੋ NYPD (ਨਿਊਯਾਰਕ ਪੁਲਿਸ ਵਿਭਾਗ) ਦੀ ਕਮਾਂਡਿੰਗ ਅਫਸਰ ਹੈ।
ਕੈਪਟਨ ਮਾਲਡੋਨਾਡੋ ਨੇ ਫਰਵਰੀ 'ਚ ਦੱਖਣੀ ਰਿਚਮੰਡ ਹਿੱਲ ਚ ਨਿਯੁਕਤ ਹੋ ਕੇ ਇਤਿਹਾਸ ਰਚਿਆ ਸੀ। ਉਹ ਐਨਵਾਈਪੀਡੀ ਵਿੱਚ ਪਹਿਲੀ ਸਿੱਖ ਮਹਿਲਾ ਕਮਾਂਡਿੰਗ ਅਫਸਰ ਅਤੇ ਨਿਊਯਾਰਕ ਸਿਟੀ 'ਚ ਅਗਵਾਈ ਕਰਨ ਵਾਲੀ ਪਹਿਲੀ ਦੱਖਣੀ ਏਸ਼ੀਆਈ ਔਰਤ ਬਣੀ ਹੈ।
ਜੈਨੀਫਰ ਰਾਜਕੁਮਾਰ ਨੇ ਐਕਸ 'ਤੇ ਲਿਖਿਆ, "ਮੈਂ ਓਹਨਾਂ ਨੂੰ ਸਾਡੀ ਕਮਿਊਨਿਟੀ ਦੀ ਪੰਜਾਬੀ ਯੋਧਾ ਕਹਿੰਦੀ ਹਾਂ।" ਉਨ੍ਹਾਂ ਅੱਗੇ ਕਿਹਾ, "ਮੈਨੂੰ ਕੱਲ੍ਹ ਰਾਤ ਉਹਨਾਂ ਨੂੰ ਵੁੱਡਹੇਵਨ ਅਤੇ ਰਿਚਮੰਡ ਹਿੱਲ ਨੂੰ ਸੁਰੱਖਿਅਤ ਰੱਖਣ, ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਜੋੜੇ ਰੱਖਣ ਅਤੇ ਰੁਕਾਵਟਾਂ ਨੂੰ ਦੂਰ ਕਰਨ ਲਈ ਸਨਮਾਨਿਤ ਕਰਕੇ ਮਾਣ ਮਹਿਸੂਸ ਹੋਇਆ।"
ਭਾਰਤ ਦੇ ਪੰਜਾਬ 'ਚ ਜਨਮੀ ਅਤੇ ਨੌਂ ਸਾਲ ਦੀ ਉਮਰ ਤੋਂ ਕੁਈਨਜ਼ ਵਿੱਚ ਪਲੀ, ਕੈਪਟਨ ਮਾਲਡੋਨਾਡੋ ਨੇ ਐਨਵਾਈਪੀਡੀ ਰੈਂਕਾਂ ਵਿੱਚ ਲਗਾਤਾਰ ਤਰੱਕੀ ਕੀਤੀ ਹੈ। 2023 ਵਿੱਚ ਕੈਪਟਨ ਵਜੋਂ ਤਰੱਕੀ ਮਿਲਣ ਤੋਂ ਪਹਿਲਾਂ, ਉਹ ਵਿਭਾਗ ਦੀ ਪਹਿਲੀ ਮਹਿਲਾ ਸਿੱਖ ਸਾਰਜੈਂਟ, ਪਹਿਲੀ ਮਹਿਲਾ ਭਾਰਤੀ ਲੈਫਟੀਨੈਂਟ, ਅਤੇ ਪਹਿਲੀ ਦੱਖਣੀ ਏਸ਼ੀਆਈ ਮਹਿਲਾ ਵਰਦੀਧਾਰੀ ਐਗਜ਼ਿਕਿਊਟਿਵ ਬਣੀ ਸੀ।
ਆਪਣੇ ਐਨਵਾਈਪੀਡੀ ਕਰੀਅਰ ਦੌਰਾਨ, ਕੈਪਟਨ ਮਾਲਡੋਨਾਡੋ ਨੇ ਕਈ ਕਾਰਜਕਾਰੀ ਭੂਮਿਕਾਵਾਂ ਵਿੱਚ ਸੇਵਾ ਕੀਤੀ ਹੈ। ਚਾਰ ਬੱਚਿਆਂ ਦੀ ਮਾਂ ਹੋਣ ਦੇ ਨਾਲ-ਨਾਲ, ਉਹ ਕਾਨੂੰਨ ਲਾਗੂ ਕਰਨ ਵਾਲੇ ਅਦਾਰਿਆਂ 'ਚ ਦੱਖਣੀ ਏਸ਼ੀਆਈ ਅਤੇ ਮਹਿਲਾਵਾਂ ਦੀ ਭਾਗੀਦਾਰੀ ਵਧਾਉਣ ਲਈ ਇੱਕ ਸਰਗਰਮ ਭੂਮਿਕ ਵੀ ਨਿਭਾਉਂਦੀ ਹੈ।
ਉਨ੍ਹਾਂ ਦੀ ਇਸ ਅਗਵਾਈ ਦੀ ਕਈ ਸੰਸਥਾਵਾਂ ਅਤੇ ਭਾਈਚਾਰਕ ਸੰਗਠਨਾਂ ਦੁਆਰਾ ਪ੍ਰਸ਼ੰਸਾ ਕੀਤੀ ਗਈ ਹੈ। ਯੂਨਾਈਟਿਡ ਸਿੱਖਸ, ਇੱਕ ਗਲੋਬਲ ਮਾਨਵਤਾਵਾਦੀ ਗੈਰ-ਲਾਭਕਾਰੀ ਸੰਸਥਾ, ਨੇ ਉਨ੍ਹਾਂ ਨੂੰ "ਅਣਗਿਣਤ ਵਿਅਕਤੀਆਂ ਲਈ ਇੱਕ ਪ੍ਰੇਰਨਾ" ਦੱਸਿਆ, ਅਤੇ ਕਿਹਾ: "ਤੁਸੀਂ ਰੁਕਾਵਟਾਂ ਨੂੰ ਦੂਰ ਕਰ ਰਹੇ ਹੋ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਬਣਾਉਣ ਵਿਚ ਯੋਗਦਾਨ ਪਾ ਰਹੇ ਹੋ।"
Comments
Start the conversation
Become a member of New India Abroad to start commenting.
Sign Up Now
Already have an account? Login