ਕੈਲੀਫੋਰਨੀਆ ਦੇ ਕਾਨੂੰਨ ਨਿਰਮਾਤਾਵਾਂ ਨੇ AB 268 ਬਿੱਲ ਪਾਸ ਕਰ ਦਿੱਤਾ ਹੈ, ਇਹ ਇੱਕ ਅਜਿਹਾ ਬਿੱਲ ਹੈ ਜੋ ਦੀਵਾਲੀ ਨੂੰ ਰਾਜ ਦੀਆਂ ਅਧਿਕਾਰਤ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਕਰੇਗਾ। ਇਹ ਪ੍ਰਸਤਾਵ ਐਸੈਂਬਲੀ ਮੈਂਬਰ ਅਸ਼ ਕਾਲਰਾ ਅਤੇ ਡਾ. ਦਰਸ਼ਨਾ ਪਟੇਲ ਵੱਲੋਂ ਪੇਸ਼ ਕੀਤਾ ਗਿਆ ਸੀ, ਜਦਕਿ ਸੈਨੇਟਰ ਬੈਨ ਐਲਨ ਇਸ ਦੇ ਮੁੱਖ ਸਹਿ-ਲੇਖਕ ਹਨ।
ਬਿੱਲ ਦੇ ਤਹਿਤ ਸਿਵਲ ਪ੍ਰੋਸੀਜਰ ਕੋਡ, ਐਜੂਕੇਸ਼ਨ ਕੋਡ ਅਤੇ ਗਵਰਨਮੈਂਟ ਕੋਡ ਵਿੱਚ ਤਬਦੀਲੀਆਂ ਕੀਤੀਆਂ ਜਾਣਗੀਆਂ, ਜਿਸ ਨਾਲ ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ‘ਤੇ ਤਨਖ਼ਾਹ ਸਮੇਤ ਛੁੱਟੀ ਲੈਣ ਦਾ ਵਿਕਲਪ ਮਿਲੇਗਾ। ਇਹ ਸਰਕਾਰੀ ਸਕੂਲਾਂ ਅਤੇ ਕਮਿਊਨਿਟੀ ਕਾਲਜਾਂ ਨੂੰ ਵੀ ਕਰਮਚਾਰੀ ਯੂਨੀਅਨਾਂ ਨਾਲ ਸਮਝੌਤਿਆਂ ਰਾਹੀਂ ਛੁੱਟੀ ਦੇਣ ਦੀ ਆਗਿਆ ਦਿੰਦਾ ਹੈ। ਹਾਲਾਂਕਿ, ਦੀਵਾਲੀ ਨੂੰ ਕਨੂੰਨੀ ਛੁੱਟੀ ਨਹੀਂ ਮੰਨਿਆ ਜਾਵੇਗਾ, ਜਿਸ ਦਾ ਅਰਥ ਹੈ ਕਿ ਅਦਾਲਤਾਂ ਖੁੱਲ੍ਹੀਆਂ ਰਹਿਣਗੀਆਂ।
ਬਿੱਲ ਵਿੱਚ ਕਿਹਾ ਗਿਆ, “ਦੀਵਾਲੀ, ਜੋ ਭਾਰਤੀ ਅਮਰੀਕੀ ਅਤੇ ਦੱਖਣੀ ਏਸ਼ੀਆਈ ਅਮਰੀਕੀ ਭਾਈਚਾਰਿਆਂ ਲਈ ਮਹੱਤਵਪੂਰਨ ਤਿਉਹਾਰ ਹੈ, ਹਿੰਦੂਆਂ, ਸਿੱਖਾਂ, ਬੁੱਧਾਂ ਅਤੇ ਜੈਨਾਂ ਵੱਲੋਂ ਅਮਰੀਕਾ ਸਮੇਤ ਦੁਨੀਆ ਭਰ ਵਿੱਚ ਮਨਾਈ ਜਾਂਦੀ ਹੈ।”
ਕਾਨੂੰਨ ਨਿਰਮਾਤਾਵਾਂ ਨੇ ਇਸ ਤਿਉਹਾਰ ਦੇ ਸੱਭਿਆਚਾਰਕ ਅਤੇ ਧਾਰਮਿਕ ਮਹੱਤਵ ‘ਤੇ ਜ਼ੋਰ ਦਿੱਤਾ। ਹਿੰਦੂਆਂ ਲਈ ਦੀਵਾਲੀ 'ਤੇ ਦੀਵੇ ਜਗਾਉਣਾ ਗਿਆਨ ਅਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਹੈ। ਸਿੱਖਾਂ ਲਈ ਇਹ ਬੰਦੀ ਛੋੜ ਦਿਵਸ ਹੈ, ਜਿਸ ਦਿਨ ਗੁਰੂ ਹਰਿਗੋਬਿੰਦ ਜੀ ਨੂੰ ਕੈਦ ਤੋਂ ਰਿਹਾਈ ਮਿਲੀ ਸੀ ਅਤੇ ਉਹ ਆਪਣੇ ਨਾਲ ਕੈਦ 'ਚੋਂ 52 ਰਾਜਿਆਂ ਨੂੰ ਰਿਹਾਅ ਕਰਵਾਕੇ ਲੈਕੇ ਆਏ ਸੀ।
ਜੈਨ ਧਰਮ ਵਿੱਚ ਇਹ ਦਿਨ ਮਹਾਵੀਰ ਦੀ ਮੁਕਤੀ (527 ਈ.ਪੂ.) ਨੂੰ ਯਾਦ ਕਰਦਾ ਹੈ। ਨੇਵਾਰ ਬੁੱਧ ਧਰਮੀਆਂ ਲਈ ਇਹ ਸਮਰਾਟ ਅਸ਼ੋਕ ਦੇ ਬੁੱਧ ਧਰਮ ਅਪਣਾਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।
ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਸ ਬਿੱਲ ਦਾ ਸਵਾਗਤ ਕੀਤਾ। ਬਿਆਨ ਵਿੱਚ ਕਿਹਾ ਗਿਆ, “AB 268 ਪਾਸ ਹੋ ਗਿਆ ਹੈ ਅਤੇ ਹੁਣ ਐਨਗਰੋਸਿੰਗ ਅਤੇ ਐਨਰੋਲਿੰਗ ਵੱਲ ਵੱਧ ਰਿਹਾ ਹੈ। @AsmDarshana ਅਤੇ @Ash_Kalra ਦਾ ਖ਼ਾਸ ਧੰਨਵਾਦ, ਜਿਨ੍ਹਾਂ ਨੇ ਇਹ ਯਤਨ ਕੀਤਾ ਅਤੇ ਦੀਵਾਲੀ ਦੀ ਪਛਾਣ ਨੂੰ ਇੱਕ ਕਦਮ ਹੋਰ ਨੇੜੇ ਲਿਆਏ।”
ਅੰਤਿਮ ਮਨਜ਼ੂਰੀ ਤੋਂ ਬਾਅਦ, ਦੀਵਾਲੀ ਨੂੰ ਹੋਰ ਤਿਉਹਾਰਾਂ ਦੇ ਨਾਲ ਸ਼ਾਮਲ ਕੀਤਾ ਜਾਵੇਗਾ, ਜੋ ਕੈਲੀਫੋਰਨੀਆ ਵਿੱਚ ਵਿਭਿੰਨ ਭਾਈਚਾਰਿਆਂ ਦੀ ਪਛਾਣ ਲਈ ਇੱਕ ਮੀਲ ਪੱਥਰ ਹੋਵੇਗਾ।
Comments
Start the conversation
Become a member of New India Abroad to start commenting.
Sign Up Now
Already have an account? Login