Representative Image / sikh coalition
ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਪਿਛਲੇ ਮਹੀਨੇ ਅਮਰੀਕੀ ਫੌਜੀਆਂ ਦੇ ਦਾੜ੍ਹੀ ਰੱਖਣ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ। ਇੱਕ ਪ੍ਰਮੁੱਖ ਅਮਰੀਕੀ ਸੰਸਦ ਮੈਂਬਰ ਨੇ ਰੱਖਿਆ ਮੰਤਰੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਆਪਣੇ ਫੈਸਲੇ 'ਤੇ ਦੁਬਾਰਾ ਵਿਚਾਰ ਕਰਨ। ਸੰਸਦ ਮੈਂਬਰ ਨੇ ਲਿਖਿਆ ਕਿ ਸਿੱਖ ਧਰਮ ਵਿੱਚ ਕੇਸ ਅਤੇ ਦਾੜ੍ਹੀ ਰੱਖਣਾ ਉਨ੍ਹਾਂ ਦੇ ਵਿਸ਼ਵਾਸ ਦਾ ਇੱਕ ਮੁੱਖ ਹਿੱਸਾ ਹੈ ਅਤੇ ਇਸ ਨੂੰ ਕੱਟਣਾ ਧਾਰਮਿਕ ਰੂਪ ਵਿੱਚ ਗਲਤ ਮੰਨਿਆ ਜਾਂਦਾ ਹੈ।
ਪੀਟ ਹੇਗਸੇਥ ਨੂੰ ਲਿਖੇ ਇੱਕ ਪੱਤਰ ਵਿੱਚ ਅਮਰੀਕੀ ਸੰਸਦ ਮੈਂਬਰ ਥਾਮਸ ਆਰ. ਸੁਵੋਜ਼ੀ ਨੇ ਕਿਹਾ ਕਿ ਸਿੱਖ ਪੀੜ੍ਹੀਆਂ ਤੋਂ ਅਮਰੀਕੀ ਫੌਜੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਦੇ ਆਏ ਹਨ, ਜਿਸ ਵਿੱਚ ਪਹਿਲਾ ਅਤੇ ਦੂਜਾ ਵਿਸ਼ਵ ਯੁੱਧ ਵੀ ਸ਼ਾਮਲ ਹੈ।
ਸੁਵੋਜ਼ੀ ਨੇ ਆਪਣੇ ਪੱਤਰ ਵਿੱਚ ਲਿਖਿਆ, 'ਮੰਨਿਆ ਕਿ ਫੌਜ ਵਿੱਚ ਅਨੁਸ਼ਾਸਨ ਅਤੇ ਇੱਕਰੂਪਤਾ ਮਹੱਤਵਪੂਰਨ ਹੈ, ਪਰ ਧਾਰਮਿਕ ਅਤੇ ਚਿਕਿਤਸਕ ਕਾਰਨਾਂ ਕਰਕੇ ਦਿੱਤੀਆਂ ਜਾਣ ਵਾਲੀਆਂ ਛੋਟਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਸੁਵੋਜ਼ੀ ਨੇ ਕਿਹਾ ਕਿ ਉਨ੍ਹਾਂ ਦੇ ਕੁਝ ਸਿੱਖ, ਮੁਸਲਿਮ ਅਤੇ ਅਫਰੀਕੀ-ਅਮਰੀਕੀ ਵੋਟਰ ਨਵੇਂ ਨਿਯਮਾਂ ਨੂੰ ਲੈ ਕੇ ਚਿੰਤਿਤ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਦਾੜ੍ਹੀ 'ਤੇ ਪਾਬੰਦੀ ਧਾਰਮਿਕ, ਸੱਭਿਆਚਾਰਕ ਜਾਂ ਡਾਕਟਰੀ ਛੋਟਾਂ ਤੋਂ ਬਿਨਾਂ ਲਾਗੂ ਕੀਤੀ ਗਈ, ਤਾਂ ਇਹ ਕਈ ਲੋਕਾਂ ਨੂੰ ਫੌਜ ‘ਚ ਸੇਵਾ ਕਰਨ ਤੋਂ ਰੋਕ ਸਕਦੀ ਹੈ।
ਪਿਛਲੇ ਮਹੀਨੇ ਜਨਰਲਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਹੇਗਸੇਥ ਨੇ ਕਿਹਾ ਸੀ,” ਅਣਪ੍ਰੋਫੈਸ਼ਨਲ ਦਿਖਣ ਦਾ ਯੁੱਗ ਖਤਮ ਹੋ ਗਿਆ ਹੈ। ਹੁਣ ਕੋਈ ‘ਦਾੜ੍ਹੀ ਵਾਲੇ’ ਨਹੀਂ ਹੋਣਗੇ।”
ਸੁਵੋਜ਼ੀ ਨੇ ਕਿਹਾ ਕਿ ਅਜਿਹੇ ਬਿਆਨ ਉਹਨਾਂ ਅਮਰੀਕੀਆਂ ਲਈ ਚਿੰਤਾ ਦਾ ਕਾਰਨ ਹਨ ਜਿਨ੍ਹਾਂ ਲਈ ਧਾਰਮਿਕ ਜਾਂ ਸਿਹਤ ਕਾਰਨਾਂ ਕਰਕੇ ਦਾੜ੍ਹੀ ਰੱਖਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ, “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉੱਚ ਮਾਪਦੰਡ ਬਰਕਰਾਰ ਰੱਖਦਿਆਂ ਵੀ ਵਿਅਕਤੀਗਤ ਮਾਮਲਿਆਂ ਵਿੱਚ ਯੋਗ ਛੂਟ ਦਿੱਤੀ ਜਾ ਸਕਦੀ ਹੈ, ਤਾਂ ਜੋ ਜਿਹੜੇ ਲੋਕ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ, ਉਹ ਆਪਣੇ ਧਾਰਮਿਕ ਵਿਸ਼ਵਾਸਾਂ ਤੋਂ ਸਮਝੌਤਾ ਕੀਤੇ ਬਿਨਾ ਕਰ ਸਕਣ।”
ਸੁਵੋਜ਼ੀ ਨੇ ਇਹ ਵੀ ਕਿਹਾ ਕਿ ਕਈ ਮੁਸਲਿਮ ਪੁਰਸ਼ਾਂ ਲਈ ਦਾੜ੍ਹੀ ਰੱਖਣਾ “ਸੁੰਨਤ ਮੁਅੱਕਦਾ” ਹੈ - ਇੱਕ ਧਾਰਮਿਕ ਪ੍ਰਥਾ ਜੋ ਨਿਮਰਤਾ ਅਤੇ ਅੱਲਾਹ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ। ਉਨ੍ਹਾਂ ਇਹ ਵੀ ਦਰਸਾਇਆ ਕਿ ਅਫਰੀਕੀ-ਅਮਰੀਕੀ ਫੌਜੀਆਂ ਲਈ ਵਾਲ ਉਨ੍ਹਾਂ ਦੀ ਸੰਸਕ੍ਰਿਤੀ ਅਤੇ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਹਨ।
ਚਿੱਠੀ ਵਿੱਚ ਉਨ੍ਹਾਂ ਨੇ ਲਿਖਿਆ, “ਅਫਰੀਕੀ-ਅਮਰੀਕੀ ਫੌਜੀਆਂ ਵਿੱਚ ਦਾੜ੍ਹੀ ਕੱਟਣ ਨਾਲ ‘ਪਸੂਡੋਫੋਲਿਕੁਲਾਈਟਿਸ ਬਾਰਬੀ (PFB)’ ਨਾਮਕ ਦਰਦਨਾਕ ਸਕਿਨ ਰੋਗ ਹੋ ਸਕਦਾ ਹੈ, ਜੋ ਉਨ੍ਹਾਂ ਦੀ ਸਿਹਤ ‘ਤੇ ਅਸਰ ਪਾਂਦਾ ਹੈ। ਇਹ ਸਮੱਸਿਆ ਉਨ੍ਹਾਂ ਸੈਨਿਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਜੋ ਕੁੱਲ ਸੈਨਿਕਾਂ ਦਾ ਲਗਭਗ ਪੰਜਵਾਂ ਹਿੱਸਾ ਹਨ।”
ਅੰਤ ਵਿੱਚ ਸੁਵੋਜ਼ੀ ਨੇ ਹੇਗਸੇਥ ਨੂੰ ਅਪੀਲ ਕੀਤੀ, “ਮੈਨੂੰ ਪੂਰਾ ਭਰੋਸਾ ਹੈ ਕਿ ਰੱਖਿਆ ਵਿਭਾਗ ਅਨੁਸ਼ਾਸਨ ਅਤੇ ਇਕਰੂਪਤਾ ਕਾਇਮ ਰੱਖਦਿਆਂ ਵੀ RFRA ਅਤੇ ਹੋਰ ਸੈਨਿਕ ਨੀਤੀਆਂ ਦੇ ਤਹਿਤ ਚੱਲ ਰਹੀਆਂ ਧਾਰਮਿਕ ਛੋਟਾਂ ਨੂੰ ਜਾਰੀ ਰੱਖ ਸਕਦਾ ਹੈ, ਤਾਂ ਜੋ ਧਾਰਮਿਕ ਵਿਸ਼ਵਾਸ ਅਤੇ ਦੇਸ਼ਭਗਤੀ ਵਿਚਕਾਰ ਕਿਸੇ ਨੂੰ ਚੋਣ ਨਾ ਕਰਨੀ ਪਏ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login