ADVERTISEMENTs

ਨਿਊਯਾਰਕ ਸ਼ਹਿਰ ਦਾ ਚੌਰਾਹਾ ਬਣਿਆ ਸ੍ਰੀ ਗੁਰੂ ਤੇਗ ਬਹਾਦਰ ਮਾਰਗ

ਗੁਰੂ ਸਾਹਿਬ ਜੀ ਦੇ ਨਾਮ 'ਤੇ ਸੜਕ ਦਾ ਨਾਮਕਰਨ ਧਾਰਮਿਕ ਆਜ਼ਾਦੀ ਅਤੇ ਸਹਿਣਸ਼ੀਲਤਾ ਦਾ ਸਨਮਾਨ ਹੈ

ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ / Courtesy Photo

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਵੱਖ-ਵੱਖ ਸਮਾਗਮ ਉਲੀਕੇ ਜਾ ਰਹੇ ਹਨ। ਉਥੇ ਹੀ ਨਿਊਯਾਰਕ ਸ਼ਹਿਰ ਦੇ ਚੌਰਾਹੇ ਨੂੰ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਦਾ ਨਾਮ ਦਿੱਤਾ ਗਿਆ ਹੈ। ਇਸ ਖਬਰ ਨਾਲ ਵਿਸ਼ਵ ਭਰ ਵਿੱਚ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਛਾਈ ਹੈ।

 

ਨਿਊਯਾਰਕ ਸਿਟੀ ਦੇ ਕੁਈਨਜ਼ 114ਵੀਂ ਸਟਰੀਟ ਅਤੇ 101ਵੀਂ ਐਵੇਨਿਊ ਦੇ ਚੌਰਾਹੇ ਨੂੰ ਅਧਿਕਾਰਤ ਤੌਰਤੇਗੁਰੂ ਤੇਗ ਬਹਾਦਰ ਜੀ ਮਾਰਗਨਾਮ ਦਿੱਤਾ ਗਿਆ ਹੈ। ਇਹ ਇਤਿਹਾਸਕ ਕਦਮ ਨਿਊਯਾਰਕ ਸਿਟੀ ਨੂੰ ਭਾਰਤ ਤੋਂ ਬਾਹਰ ਨੌਵੇਂ ਗੁਰੂ ਦੇ ਸਨਮਾਨ ਅਜਿਹਾ ਕਰਨ ਵਾਲਾ ਪਹਿਲਾ ਸ਼ਹਿਰ ਬਣਾਉਂਦਾ ਹੈ।

 

ਸਿੱਖ ਆਗੂਆਂ ਅਤੇ ਭਾਈਚਾਰੇ ਦੀ ਅਗਵਾਈ ਹੇਠ ਇਸ ਪਹਿਲਕਦਮੀ ਦਾ ਮਕਸਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰਾਂ ਅਤੇ ਨਿਆਂ ਲਈ ਕੀਤੀ ਕੁਰਬਾਨੀ ਦਾ ਸਨਮਾਨ ਕਰਨਾ ਹੈ।

 

ਸ੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਵਿਸ਼ਵਾਸ ਦੇ ਰਾਖੇ ਵਜੋਂ ਜਾਣਿਆ ਜਾਂਦਾ ਹੈ, ਉਨ੍ਹਾਂ ਨੇ ਸ਼ਕਤੀ ਜਾਂ ਨਿੱਜੀ ਲਾਭ ਲਈ ਨਹੀਂ, ਸਗੋਂ ਸਾਰੇ ਲੋਕਾਂ ਦੇ ਵਿਸ਼ਵਾਸ ਅਤੇ ਸਨਮਾਨ ਨਾਲ ਜੀਵਨ ਜਿਓਣ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ। ਉਨ੍ਹਾਂ ਦੀ ਹਿੰਮਤ ਅਤੇ ਦਇਆ ਨੇ ਦੁਨੀਆ ਭਰ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ।

 

ਗੁਰੂ ਸਾਹਿਬ ਜੀ ਦੇ ਨਾਮ 'ਤੇ ਸੜਕ ਦਾ ਨਾਮਕਰਨ ਨਿਊਯਾਰਕ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਅਤੇ ਗੁਰੂ ਜੀ ਦੇ ਸੱਚ, ਸਹਿਣਸ਼ੀਲਤਾ ਅਤੇ ਮਨੁੱਖਤਾ ਦੇ ਸਦੀਵੀ ਸੰਦੇਸ਼ ਦਾ ਸਨਮਾਨ ਕਰਦਾ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video