ਡੋਨਾਲਡ ਟਰੰਪ / X/@WhiteHouse
ਅਮਰੀਕਾ ਵਿੱਚ ਡੋਨਾਲਡ ਟਰੰਪ ਦੀ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਲਈ ਇੱਕ “ਕ੍ਰਿਸਮਸ ਆਫ਼ਰ” ਲੈ ਕੇ ਆਈ ਹੈ। ਟਰੰਪ ਨੇ ਅਮਰੀਕਾ ਵਿੱਚ ਬਿਨਾਂ ਕਾਗਜ਼ਾਂ ਦੇ ਰਹਿ ਰਹੇ ਲੋਕਾਂ ਨੂੰ ਦੇਸ਼ ਛੱਡਣ ਲਈ ਇਹ ਕ੍ਰਿਸਮਸ ਆਫ਼ਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਓਰਿਟੀ (DHS) ਨੇ ਡਿਪੋਰਟੇਸ਼ਨ ਨੀਤੀ ਨੂੰ ਤੇਜ਼ ਕਰਦਿਆਂ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਪੇਸ਼ਕਸ਼ ਕੀਤੀ ਹੈ ਕਿ ਜੇ ਉਹ ਸਾਲ ਖ਼ਤਮ ਹੋਣ ਤੋਂ ਪਹਿਲਾਂ ਅਮਰੀਕਾ ਛੱਡ ਦਿੰਦੇ ਹਨ, ਤਾਂ ਉਨ੍ਹਾਂ ਨੂੰ ਨਾ ਸਿਰਫ਼ 3,000 ਡਾਲਰ (ਲਗਭਗ 2,70,738 ਰੁਪਏ) ਮਿਲਣਗੇ, ਸਗੋਂ ਵਾਪਸੀ ਦੀ ਟਿਕਟ ਦਾ ਕਿਰਾਇਆ ਵੀ ਅਮਰੀਕਾ ਪ੍ਰਸ਼ਾਸਨ ਵਲੋਂ ਦਿੱਤਾ ਜਾਵੇਗਾ।
DHS ਨੇ ਇੱਕ ਬਿਆਨ ਵਿੱਚ ਕਿਹਾ, “ਸਾਲ ਦੇ ਅੰਤ ਤੱਕ ਸੀਬੀਪੀ (ਕਸਟਮਜ਼ ਐਂਡ ਬੋਰਡਰ ਪ੍ਰੋਟੈਕਸ਼ਨ) ਹੋਮ ਐਪ ਰਾਹੀਂ ਸੈਲਫ-ਡਿਪੋਰਟ ਕਰਨ ਲਈ ਸਾਈਨ ਅਪ ਕਰਨ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਮੁਫ਼ਤ ਯਾਤਰਾ ਦੇ ਨਾਲ 3,000 ਡਾਲਰ ਦਿੱਤੇ ਜਾਣਗੇ। ਇਸ ਐਪ ਦੀ ਵਰਤੋਂ ਰਾਹੀਂ ਸੈਲਫ ਡਿਪੋਰਟ ਹੋਣ ਵਾਲਿਆਂ ਦੇ ਪੁਰਾਣੇ ਸਿਵਲ ਜੁਰਮਾਨੇ ਵੀ ਮੁਆਫ਼ ਕਰ ਦਿੱਤੇ ਜਾਣਗੇ।“
3,000 ਡਾਲਰ ਦੀ ਪੇਸ਼ਕਸ਼ ਦਾ ਮਤਲਬ ਇਹ ਹੈ ਕਿ ਟਰੰਪ ਨੇ ਆਪਣੀ ਪੇਸ਼ਕਸ਼ ਤਿੰਨ ਗੁਣਾ ਵਧਾ ਦਿੱਤੀ ਹੈ। ਦਰਅਸਲ, ਮਈ ਮਹੀਨੇ ਵਿੱਚ ਟਰੰਪ ਸਰਕਾਰ ਨੇ ਆਪਣੀ ਮਰਜ਼ੀ ਨਾਲ ਦੇਸ਼ ਛੱਡਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ 1,000 ਡਾਲਰ ਦੇਣੇ ਸ਼ੁਰੂ ਕੀਤੇ ਸਨ। ਕ੍ਰਿਸਮਸ ਮੌਕੇ ਟਰੰਪ ਸਰਕਾਰ ਗੈਰਕਾਨੂੰਨੀ ਪ੍ਰਵਾਸੀਆਂ ਲਈ ਇਹ ਵੱਡੀ ਪੇਸ਼ਕਸ਼ ਲੈ ਕੇ ਆਈ, ਜਿਸ ਦਾ ਮਕਸਦ ਡਿਪੋਰਟੇਸ਼ਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨਾ ਹੈ।
DHS ਦੇ ਬਿਆਨ ਵਿੱਚ ਕਿਹਾ ਗਿਆ ਹੈ, “ਸੀਬੀਪੀ ਹੋਮ ਐਪ ਰਾਹੀਂ ਸੈਲਫ-ਡਿਪੋਰਟੇਸ਼ਨ ਇਸ ਛੁੱਟੀਆਂ ਦੇ ਮੌਸਮ ਵਿੱਚ ਇੱਕ ਗੈਰਕਾਨੂੰਨੀ ਪ੍ਰਵਾਸੀ ਵੱਲੋਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਦਿੱਤਾ ਜਾ ਸਕਣ ਵਾਲਾ ਸਭ ਤੋਂ ਵਧੀਆ ਤੋਹਫ਼ਾ ਹੈ। ਇਹ ਇੱਕ ਤੇਜ਼, ਮੁਫ਼ਤ ਅਤੇ ਆਸਾਨ ਪ੍ਰਕਿਰਿਆ ਹੈ: ਸਿਰਫ਼ ਐਪ ਡਾਊਨਲੋਡ ਕਰੋ, ਆਪਣੀ ਜਾਣਕਾਰੀ ਭਰੋ ਅਤੇ ਬਾਕੀ ਸਾਰਾ ਧਿਆਨ DHS ਰੱਖੇਗਾ, ਜਿਸ ਵਿੱਚ ਤੁਹਾਡੀ ਘਰ ਵਾਪਸੀ ਦੀ ਯਾਤਰਾ ਦੀ ਵਿਵਸਥਾ ਅਤੇ ਭੁਗਤਾਨ ਵੀ ਸ਼ਾਮਲ ਹੈ।”
ਹੋਮਲੈਂਡ ਸੁਰੱਖਿਆ ਸਕੱਤਰ ਕ੍ਰਿਸਟੀ ਨੋਏਮ ਨੇ ਇਸ ਨੂੰ ਪ੍ਰਵਾਸੀਆਂ ਲਈ ਇੱਕ ਤੋਹਫ਼ਾ ਕਰਾਰ ਦਿੱਤਾ ਹੈ। ਪਰ ਨਾਲ ਹੀ ਉਨ੍ਹਾਂ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਲੋਕ ਇਸ ਪੇਸ਼ਕਸ਼ ਨੂੰ ਨਹੀਂ ਮੰਨਣਗੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਜਬਰੀ ਡਿਪੋਰਟ ਕੀਤਾ ਜਾਵੇਗਾ ਅਤੇ ਉਨ੍ਹਾਂ 'ਤੇ ਅਮਰੀਕਾ ਵਾਪਸ ਆਉਣ 'ਤੇ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ ਜਾਵੇਗੀ।
ਅੰਕੜਿਆਂ ਅਨੁਸਾਰ, ਜਨਵਰੀ 2025 ਤੋਂ ਹੁਣ ਤੱਕ ਲਗਭਗ 19 ਲੱਖ ਗੈਰ-ਕਾਨੂੰਨੀ ਪ੍ਰਵਾਸੀ ਸਵੈ-ਇੱਛਾ ਨਾਲ ਦੇਸ਼ ਛੱਡ ਚੁੱਕੇ ਹਨ, ਜਿਨ੍ਹਾਂ ਵਿੱਚੋਂ ਹਜ਼ਾਰਾਂ ਨੇ 'CBP Home' ਪ੍ਰੋਗਰਾਮ ਦੀ ਵਰਤੋਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਆਪਣੇ ਦੂਜੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਟਰੰਪ, ਵੱਡੇ ਪੱਧਰ ‘ਤੇ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦੀ ਨੀਤੀ ‘ਤੇ ਕੰਮ ਕਰ ਰਹੇ ਹਨ ਅਤੇ ਆਪਣੀ ਪੂਰੀ ਤਾਕਤ ਇਸ ਦਿਸ਼ਾ ਵਿੱਚ ਲਗਾ ਰਹੇ ਹਨ। ਕਦੇ ਉਹ ਸਖ਼ਤੀ ਵਰਤਦੇ ਹਨ, ਤਾਂ ਕਦੇ ਨਵੀਆਂ-ਨਵੀਆਂ ਯੋਜਨਾਵਾਂ ਲਿਆਉਂਦੇ ਹਨ।
This Christmas season, the U.S. taxpayer is generously TRIPLING the incentive for illegal aliens to leave voluntarily. Through the end of the year, illegal aliens who self-deport using the CBP Home App can receive a $3,000 exit bonus.
— Secretary Kristi Noem (@Sec_Noem) December 22, 2025
Illegal aliens should take advantage of this… pic.twitter.com/AKQZChPYfZ
ਅੰਕੜਿਆਂ ਅਨੁਸਾਰ, ਜਨਵਰੀ 2025 ਤੋਂ ਹੁਣ ਤੱਕ ਲਗਭਗ 19 ਲੱਖ ਗੈਰ-ਕਾਨੂੰਨੀ ਪ੍ਰਵਾਸੀ ਸਵੈ-ਇੱਛਾ ਨਾਲ ਦੇਸ਼ ਛੱਡ ਚੁੱਕੇ ਹਨ, ਜਿਨ੍ਹਾਂ ਵਿੱਚੋਂ ਹਜ਼ਾਰਾਂ ਨੇ 'CBP Home' ਪ੍ਰੋਗਰਾਮ ਦੀ ਵਰਤੋਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਆਪਣੇ ਦੂਜੇ ਕਾਰਜਕਾਲ ਦੌਰਾਨ ਰਾਸ਼ਟਰਪਤੀ ਟਰੰਪ, ਵੱਡੇ ਪੱਧਰ ‘ਤੇ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦੀ ਨੀਤੀ ‘ਤੇ ਕੰਮ ਕਰ ਰਹੇ ਹਨ ਅਤੇ ਆਪਣੀ ਪੂਰੀ ਤਾਕਤ ਇਸ ਦਿਸ਼ਾ ਵਿੱਚ ਲਗਾ ਰਹੇ ਹਨ। ਕਦੇ ਉਹ ਸਖ਼ਤੀ ਵਰਤਦੇ ਹਨ, ਤਾਂ ਕਦੇ ਨਵੀਆਂ-ਨਵੀਆਂ ਯੋਜਨਾਵਾਂ ਲਿਆਉਂਦੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login