Dinning with The Kapoors / instagram/@netflix_in
ਨੈਟਫ਼ਲਿਕਸ ਨੇ ਡਾਇਨਿੰਗ ਵਿਦ ਦ ਕਪੂਰਜ਼ ਨਾਮਕ ਫੀਚਰ ਡਾਕੂਮੈਂਟਰੀ ਦੀ ਰਿਲੀਜ਼ ਦਾ ਐਲਾਨ ਕੀਤਾ ਹੈ, ਜੋ ਬਾਲੀਵੁੱਡ ਦੇ ਪਹਿਲੇ ਫ਼ਿਲਮੀ ਪਰਿਵਾਰ ਕਪੂਰ ਖ਼ਾਨਦਾਨ ਉੱਤੇ ਕੇਂਦ੍ਰਿਤ ਹੈ। ਇਹ ਫ਼ਿਲਮ 21 ਨਵੰਬਰ ਨੂੰ ਦੁਨੀਆ ਭਰ ਵਿੱਚ ਪ੍ਰੀਮੀਅਰ ਹੋਵੇਗੀ।
ਇਹ ਖ਼ਾਸ ਪ੍ਰਸਤੁਤੀ ਅਦਾਕਾਰ ਤੇ ਫ਼ਿਲਮ ਨਿਰਦੇਸ਼ਕ ਰਾਜ ਕਪੂਰ ਦੇ 100ਵੇਂ ਜਨਮ ਦਿਨ ਨਾਲ ਸੰਬੰਧਿਤ ਹੈ ਅਤੇ ਇਸ ਵਿੱਚ ਕਪੂਰ ਪਰਿਵਾਰ ਦੀ ਇੱਕ ਰਵਾਇਤੀ ਮਿਲਣੀ ਸਾਲਾਨਾ ਕਪੂਰ ਲੰਚ ਨੂੰ ਦਰਸਾਇਆ ਗਿਆ ਹੈ।
ਫ਼ਿਲਮ ਵਿੱਚ ਰੰਧੀਰ ਕਪੂਰ, ਨੀਤੂ ਕਪੂਰ, ਰੀਮਾ ਜੈਨ, ਰਣਬੀਰ ਕਪੂਰ, ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ, ਸੈਫ਼ ਅਲੀ ਖਾਨ, ਅਤੇ ਰਿਧਿਮਾ ਕਪੂਰ ਸਾਹਨੀ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਕੱਠਾ ਕੀਤਾ ਗਿਆ ਹੈ। ਇਹ ਡਾਕੂਮੈਂਟਰੀ ਪਰਿਵਾਰਕ ਗੱਲਬਾਤਾਂ, ਯਾਦਾਂ ਅਤੇ ਦਸਤਾਵੇਜ਼ਾਂ ਰਾਹੀਂ ਉਸ ਵਿਰਾਸਤ ਦੀ ਕਹਾਣੀ ਸੁਣਾਂਦੀ ਹੈ ਜੋ ਲਗਭਗ ਇੱਕ ਸਦੀ ਤੋਂ ਭਾਰਤੀ ਸਿਨੇਮਾ ਵਿੱਚ ਜਾਰੀ ਹੈ।
ਇਹ ਡਾਕੂਮੈਂਟਰੀ ਅਰਮਾਨ ਜੈਨ ਵੱਲੋਂ ਤਿਆਰ ਕੀਤੀ ਗਈ ਹੈ, ਸਮ੍ਰਿਤੀ ਮੁੰਦ੍ਹਰਾ ਵੱਲੋਂ ਨਿਰਦੇਸ਼ਤ ਕੀਤੀ ਗਈ ਹੈ ਅਤੇ ਆਵਸ਼ਯਕ ਮੀਡੀਆ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। ਮੁੰਦ੍ਹਰਾ, ਜੋ ਨੈਟਫ਼ਲਿਕਸ ਦੇ ਪ੍ਰਸਿੱਧ ਸ਼ੋਅਜ਼ Indian Matchmaking ਅਤੇ The Romantics ਲਈ ਜਾਣੀ ਜਾਂਦੀ ਹੈ, ਇਸ ਪ੍ਰੋਜੈਕਟ ਵਿੱਚ “ਫ਼ਲਾਈ-ਆਨ-ਦ-ਵਾਲ” ਅੰਦਾਜ਼ ਰਾਹੀਂ ਕਪੂਰ ਪਰਿਵਾਰ ਦੀ ਜ਼ਿੰਦਗੀ ਨੂੰ ਕੈਮਰੇ ਵਿੱਚ ਕੈਦ ਕਰਦੀ ਹੈ — ਜਿੱਥੇ ਭੋਜਨ, ਫ਼ਿਲਮ ਅਤੇ ਪਰਿਵਾਰਕ ਕਹਾਣੀਆਂ ਉਨ੍ਹਾਂ ਨੂੰ ਇਕੱਠੇ ਜੋੜਦੀਆਂ ਹਨ।
ਤਨਿਆ ਬਾਮੀ, ਸੀਰੀਜ਼ ਹੈਡ, ਨੈਟਫ਼ਲਿਕਸ ਇੰਡੀਆ ਨੇ ਕਿਹਾ ਕਿ ਇਹ ਪ੍ਰੋਜੈਕਟ ਪਲੇਟਫ਼ਾਰਮ ਦੇ ਭਾਰਤ ਵਿੱਚ ਡਾਕੂਮੈਂਟਰੀ ਕਹਾਣੀਕਾਰਾਂ ਨੂੰ ਵਧਾਉਣ ਦੇ ਯਤਨਾਂ ਦਾ ਹਿੱਸਾ ਹੈ।
ਉਸਨੇ ਕਿਹਾ, “ਜਦੋਂ ਕਪੂਰ ਖ਼ਾਨਦਾਨ ਆਪਣੇ ਮਹਾਨ ਵਡੇਰੇ ਰਾਜ ਕਪੂਰ ਦੇ 100 ਸਾਲ ਮਨਾਉਣ ਲਈ ਇਕੱਠਾ ਹੁੰਦਾ ਹੈ, ਤਾਂ ਮੇਜ਼ ਉੱਤੇ ਭੋਜਨ, ਹਾਸਾ ਅਤੇ ਪਿਆਰ ਦੀ ਬਾਰਿਸ਼ ਹੁੰਦੀ ਹੈ।” ਉਸਨੇ ਕਿਹਾ ਕਿ ਇਹ ਡਾਕੂਮੈਂਟਰੀ“ਉਹ ਰਿਸ਼ਤੇ ਅਤੇ ਹਾਸਰਸ” ਦਰਸਾਂਦੀ ਹੈ ਜੋ ਕਪੂਰ ਪਰਿਵਾਰ ਦੀ ਪਹਿਚਾਣ ਬਣਦੇ ਹਨ।
ਅਰਮਾਨ ਜੈਨ ਨੇ ਫ਼ਿਲਮ ਨੂੰ “ਪਰਿਵਾਰ, ਫ਼ਿਲਮ ਅਤੇ ਉਹ ਯਾਦਾਂ ਜਿਨ੍ਹਾਂ ਨੇ ਸਾਨੂੰ ਬਣਾਇਆ ਹੈ, ਉਨ੍ਹਾਂ ਲਈ ਦਿਲੋਂ ਸ਼ਰਧਾਂਜਲੀ” ਦੱਸਿਆ। ਉਸਨੇ ਕਿਹਾ, “ਕਪੂਰ ਖ਼ਾਨਦਾਨ ਨੂੰ ਇੱਕ ਹੀ ਮੇਜ਼ ’ਤੇ ਇਕੱਠਾ ਕਰਨਾ ਇਉਂ ਸੀ ਜਿਵੇਂ ਪੀੜੀਆਂ ਦੇ ਦਰਮਿਆਨ ਦੀਆਂ ਕਹਾਣੀਆਂ ਖੋਲ੍ਹਣੀਆਂ — ਹਾਸੇ, ਰੌਲਾ, ਖਾਣਾ ਅਤੇ ਉਹ ਮਜ਼ਾਕ, ਜੋ ਸਾਡੇ ਡੀਐਨਏ ਵਿੱਚ ਹੈ।”
ਕਪੂਰ ਪਰਿਵਾਰ, ਜਿਸਨੂੰ ਅਕਸਰ ਹਿੰਦੀ ਸਿਨੇਮਾ ਦਾ ਸਭ ਤੋਂ ਲੰਬੇ ਸਮੇਂ ਤੱਕ ਚੱਲਦਾ ਆ ਰਿਹਾ ਫ਼ਿਲਮੀ ਖ਼ਾਨਦਾਨ ਕਿਹਾ ਜਾਂਦਾ ਹੈ, 1930 ਦੇ ਦਹਾਕੇ ਵਿੱਚ ਪ੍ਰਿਥਵੀਰਾਜ ਕਪੂਰ ਦੇ ਯੁੱਗ ਤੋਂ ਹੀ ਉਦਯੋਗ ਦਾ ਹਿੱਸਾ ਰਿਹਾ ਹੈ।
ਰਾਜ ਕਪੂਰ ਦੀਆਂ ਫ਼ਿਲਮਾਂ — ਆਵਾਰਾ ਤੋਂ ਮੇਰਾ ਨਾਮ ਜੋਕਰ ਤੱਕ — ਹਿੰਦੀ ਸਿਨੇਮਾ ਦੇ ਸੁਨਹਿਰੀ ਯੁੱਗ ਦੀ ਪਹਿਚਾਣ ਬਣੀਆਂ, ਜਦਕਿ ਅਗਲੀਆਂ ਪੀੜੀਆਂ — ਰਿਸ਼ੀ, ਰਣਧੀਰ, ਅਤੇ ਉਨ੍ਹਾਂ ਦੇ ਬੱਚਿਆਂ — ਨੇ 1980 ਦੇ ਦਹਾਕੇ ਤੋਂ ਅੱਗੇ ਵੀ ਪਰਦੇ ’ਤੇ ਆਪਣਾ ਰਾਜ ਜਾਰੀ ਰੱਖਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login