ADVERTISEMENT

ADVERTISEMENT

ਦਿਲਜੀਤ ਦੋਸਾਂਝ ਦੇ ਜਨਮਦਿਨ ਦਾ ਸਰਪ੍ਰਾਈਜ਼: ਜੇ. ਬੈਲਵਿਨ ਨਾਲ ਇੱਕ ਵੱਡਾ ਕੋਲੈਬੋਰੇਸ਼ਨ

ਬੈਲਵਿਨ ਨੇ ਹੁਣ ਤੱਕ 11 ਬਿਲਬੋਰਡ ਲੈਟਿਨ ਮਿਊਜ਼ਿਕ ਅਵਾਰਡ, 6 ਲੈਟਿਨ ਗ੍ਰੈਮੀ ਅਵਾਰਡ, 5 ਐਮਟੀਵੀ ਵੀਡੀਓ ਮਿਊਜ਼ਿਕ ਅਵਾਰਡ ਅਤੇ 7 ਲੈਟਿਨ ਅਮਰੀਕਨ ਮਿਊਜ਼ਿਕ ਅਵਾਰਡ ਜਿੱਤ ਚੁੱਕੇ ਹਨ, ਜਦਕਿ ਉਹਨਾਂ ਨੂੰ 4 ਵਾਰ ਗ੍ਰੈਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ

ਦਿਲਜੀਤ ਦੋਸਾਂਝ / IANS/diljitdosanjh/insta

ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ, ਜੋ 6 ਜਨਵਰੀ ਨੂੰ 42 ਸਾਲ ਦੇ ਹੋ ਗਏ ਹਨ, ਨੇ ਆਪਣਾ ਜਨਮਦਿਨ ਇੱਕ ਖਾਸ ਅੰਦਾਜ਼ ਵਿੱਚ ਮਨਾਇਆ। ਇਸ ਮੌਕੇ ਉਨ੍ਹਾਂ ਨੇ ਇੱਕ ਵੱਡਾ ਸਰਪ੍ਰਾਈਜ਼ ਦਿੱਤਾ—ਕੋਲੰਬੀਆ ਦੇ ਸੁਪਰਸਟਾਰ ਜੇ. ਬੈਲਵਿਨ ਨਾਲ ਗਲੋਬਲ ਕੋਲੈਬੋਰੇਸ਼ਨ, ਜੋ ਆਉਣ ਵਾਲੇ ਗੀਤ “ਸੇਨੋਰਿਟਾ” (Senorita) ਵਿੱਚ ਨਜ਼ਰ ਆਵੇਗੀ।

ਦਿਲਜੀਤ ਨੇ ਇੰਸਟਾਗ੍ਰਾਮ ‘ਤੇ ਗੀਤ “ਸੇਨੋਰਿਟਾ” ਦੇ ਮਿਊਜ਼ਿਕ ਵੀਡੀਓ ਦੀ ਇੱਕ ਝਲਕ ਸਾਂਝੀ ਕਰਦੇ ਹੋਏ ਲਿਖਿਆ: “ਕੋਲੰਬੀਆ ਦੇ ਮਾਣਯੋਗ ਭਰਾ @jbalvin ਨਾਲ ਜਨਮਦਿਨ ਦਾ ਸਰਪ੍ਰਾਈਜ਼। @rajranjodhofficial @mixsingh @sharicsequeira — ਹੈਲੋ ਬੈਲਵਿਨਿਸਟਾਸ।”



ਦਸ ਦਈਏ ਕਿ ਜੇ. ਬੈਲਵਿਨ- 11 ਬਿਲਬੋਰਡ ਲੈਟਿਨ ਮਿਊਜ਼ਿਕ ਅਵਾਰਡ, 6 ਲੈਟਿਨ ਗ੍ਰੈਮੀ ਅਵਾਰਡ, 5 ਐਮਟੀਵੀ ਵੀਡੀਓ ਮਿਊਜ਼ਿਕ ਅਵਾਰਡ ਅਤੇ 7 ਲੈਟਿਨ ਅਮਰੀਕਨ ਮਿਊਜ਼ਿਕ ਅਵਾਰਡ ਜਿੱਤ ਚੁੱਕੇ ਹਨ, ਜਦਕਿ ਉਹਨਾਂ ਨੂੰ 4 ਵਾਰ ਗ੍ਰੈਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਉਹ ਕੋਚੇਲਾ, ਟੂਮਾਰੋਲੈਂਡ ਅਤੇ ਲੋਲਾਪਾਲੂਜ਼ਾ ਵਰਗੇ ਵਿਸ਼ਵ ਪੱਧਰੀ ਸੰਗੀਤ ਮੇਲਿਆਂ ਦੇ ਹੈੱਡਲਾਈਨਰ ਬਣਨ ਵਾਲੇ ਪਹਿਲੇ ਲੈਟਿਨੋ ਕਲਾਕਾਰ ਹਨ। ਗਿਨੀਜ਼ ਵਰਲਡ ਰਿਕਾਰਡਜ਼ ਨੇ ਉਨ੍ਹਾਂ ਨੂੰ “ਰੇਗੇਟੋਨ ਦੀ ਦੂਜੀ ਪੀੜ੍ਹੀ ਦੀ ਕ੍ਰਾਂਤੀ ਦਾ ਨੇਤਾ” ਕਰਾਰ ਦਿੱਤਾ ਹੈ। ਬੈਲਵਿਨ ਨੂੰ ਵੱਡੀ ਸਫਲਤਾ 2014 ਵਿੱਚ ਸਿੰਗਲ "6 AM" ਨਾਲ ਮਿਲੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ। 

ਉਥੇ ਹੀ, ਦਿਲਜੀਤ ਦੋਸਾਂਝ ਜਲਦ ਹੀ ਫ਼ਿਲਮ “ਬਾਰਡਰ 2” ਵਿੱਚ ਨਜ਼ਰ ਆਉਣਗੇ। ਅਨੁਰਾਗ ਸਿੰਘ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਵਿੱਚ ਸੁਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ, ਅਹਾਨ ਸ਼ੈੱਟੀ, ਮੋਨਾ ਸਿੰਘ, ਮੇਧਾ ਰਾਣਾ, ਸੋਨਮ ਬਾਜਵਾ ਅਤੇ ਅਨਿਆ ਸਿੰਘ ਵਰਗੇ ਮਜ਼ਹੂਰ ਕਲਾਕਾਰ ਸ਼ਾਮਲ ਹਨ।

“ਬਾਰਡਰ 2” ਨੂੰ ਗੁਲਸ਼ਨ ਕੁਮਾਰ ਅਤੇ ਟੀ-ਸੀਰੀਜ਼ ਵੱਲੋਂ, ਜੇ.ਪੀ. ਦੱਤਾ ਦੀ ਜੇ.ਪੀ. ਫ਼ਿਲਮਜ਼ ਦੇ ਸਹਿਯੋਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇ.ਪੀ. ਦੱਤਾ ਅਤੇ ਨਿਧੀ ਦੱਤਾ ਵੱਲੋਂ ਨਿਰਮਿਤ ਇਹ ਫ਼ਿਲਮ 23 ਜਨਵਰੀ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

Comments

Related