ADVERTISEMENT

ADVERTISEMENT

ਵਿਵਾਦਾਂ ‘ਚ ਘਿਰੇ ਅਮਰੀਕੀ ਯੂਟਿਊਬਰ ਟਾਇਲਰ ਓਲਿਵੇਰਾ

ਓਲੀਵੇਰਾ ਨੇ ਕਰਨਾਟਕ ਦੇ ਗੋਰੇਹੱਬਾ ਤਿਉਹਾਰ 'ਤੇ ਡਾਕੂਮੈਂਟਰੀ ਜਾਰੀ ਕੀਤੀ ਹੈ, ਜਿਸ ਦਾ ਸਿਰਲੇਖ ਹੈ “ਇਨਸਾਈਡ ਇੰਡੀਆਜ਼ ਪੂਪ-ਥ੍ਰੋਇੰਗ ਫੈਸਟੀਵਲ”

ਅਮਰੀਕੀ ਯੂਟਿਊਬਰ ਟਾਈਲਰ ਓਲੀਵੇਰਾ / Tyler Oliveira via X

ਅਮਰੀਕੀ ਯੂ-ਟਿਊਬਰ ਟਾਇਲਰ ਓਲੀਵੇਰਾ ਨੇ ਕਰਨਾਟਕ ਦੇ ਗੋਰੇਹੱਬਾ ਤਿਉਹਾਰ 'ਤੇ ਆਪਣੀ ਡਾਕੂਮੈਂਟਰੀ ਜਾਰੀ ਕੀਤੀ ਹੈ, ਜਿਸ ਦਾ ਸਿਰਲੇਖ ਹੈ  “ਇਨਸਾਈਡ ਇੰਡੀਆਜ਼ ਪੂਪ-ਥ੍ਰੋਇੰਗ ਫੈਸਟੀਵਲ”, ਇਸ ਵੀਡੀਓ ਦੇ ਜਾਰੀ ਹੋਣ ਨਾਲ ਹੀ ਓਲਿਵੇਰਾ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ, ਇਸ ਦੌਰਾਨ ਉਸ 'ਤੇ ਨਸਲਵਾਦ 2ਅਤੇ ਦੇਸ਼ ਨੂੰ ਬਦਨਾਮ ਕਰਨ ਲਈ ਇੱਕ ਘਟਨਾ ਦੀ ਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। 

ਓਲਿਵੇਰਾ ਨੇ ਅਕਤੂਬਰ 2025 ਵਿੱਚ ਇਸ ਤਿਉਹਾਰ ਦੀ ਇੱਕ ਝਲਕ ਰਿਲੀਜ਼ ਕੀਤੀ ਸੀ ਅਤੇ ਉਦੋਂ ਤੋਂ ਲੈ ਕੇ ਤਿਉਹਾਰ 'ਤੇ ਸ਼ੂਟ ਕੀਤੀ ਗਈ ਵੀਡੀਓ ਡਾਕੂਮੈਂਟਰੀ ਪੋਸਟ ਕਰਨ ਨੂੰ ਲੈ ਕੇ ਕਈ ਵਾਰ ਸਮਾਂ ਅੱਗੇ-ਪਿੱਛੇ ਹੁੰਦਾ ਰਿਹਾ ਹੈ। ਪਹਿਲੀ ਵਾਰ ਤਿਉਹਾਰ ਬਾਰੇ ਪੋਸਟ ਕਰਨ ਤੋਂ ਬਾਅਦ, ਓਲਿਵੇਰਾ ਨੂੰ ਇਸ ਵਿਸ਼ੇ 'ਤੇ ਆਪਣੀਆਂ ਲਗਾਤਾਰ ਪੋਸਟਾਂ ਕਰਕੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਕਥਿਤ ਤੌਰ 'ਤੇ ਓਲਿਵੇਰਾ ਅਤੇ ਉਸਦੇ ਪਰਿਵਾਰ ਦੇ ਖਿਲਾਫ ਹਿੰਸਾ ਦੀਆਂ ਧਮਕੀਆਂ ਵੀ ਮਿਲੀਆਂ ਹਨ।

ਅਮਰੀਕੀ ਯੂ-ਟਿਊਬਰ ਟਾਇਲਰ ਓਲੀਵੇਰਾ / x/@tyleraloevera

“ਗੋਰੇਹੱਬਾ” ਇੱਕ ਗੋਬਰ ਸੁੱਟਣ ਵਾਲਾ ਤਿਉਹਾਰ ਹੈ, ਜੋ ਕਰਨਾਟਕ ਦੇ ਗੁਮਟਾਪੁਰਾ ਵਿੱਚ ਦੀਵਾਲੀ ਤੋਂ ਬਾਅਦ ਵਾਲੇ ਦਿਨ ਬਲੀ ਪਾਡਯਾਮੀ ਦੇ ਮੌਕੇ 'ਤੇ ਮਨਾਇਆ ਜਾਂਦਾ ਹੈ। 

ਵੀਡੀਓ ਜਾਰੀ ਹੋਣ ਤੋਂ ਕੁਝ ਦਿਨ ਪਹਿਲਾਂ, ਓਲਿਵੇਰਾ ਨੇ ਐਲਾਨ ਕੀਤਾ ਸੀ ਕਿ ਉਹ ਪਿਛਲੇ ਕੁਝ ਮਹੀਨਿਆਂ ਵਿੱਚ ਧਮਕੀਆਂ ਦੇ ਕਾਰਨ ਇਹ ਵੀਡੀਓ ਪੋਸਟ ਨਹੀਂ ਕਰਨਗੇ। ਪਰ, 9 ਅਕਤੂਬਰ ਨੂੰ ਉਸ ਨੇ “ਪੂਰੀ ਡਾਕੂਮੈਂਟਰੀ” ਜਾਰੀ ਕਰਦੇ ਹੋਏ “ਐਕਸ” 'ਤੇ ਲਿਖਿਆ “ ਭਾਰਤ- ਗੋਬਰ ਸੁੱਟਣ ਦਾ ਤਿਉਹਾਰ ਹੁਣ ਸਾਹਮਣੇ ਆ ਗਿਆ ਹੈ! ਅਮਰੀਕੀ ਅੱਤਵਾਦੀਆਂ ਨਾਲ ਗੱਲਬਾਤ ਨਹੀਂ ਕਰਦੇ। ਤੁਸੀਂ ਮੈਨੂੰ ਧਮਕੀ ਦੇ ਸਕਦੇ ਹੋ, ਤੰਗ ਕਰ ਸਕਦੇ ਹੋ, ਜਾਂ ਮਾਰ ਸਕਦੇ ਹੋ ਅਤੇ ਮੈਂ ਫੇਰ ਵੀ ਨਹੀਂ ਰੁਕਾਂਗਾ। ਮੈਂ ਸੱਚਾਈ ਲਈ ਲੜਨਾ ਕਦੇ ਨਹੀਂ ਛੱਡਾਂਗਾ।”

ਵੀਡੀਓ ਨੂੰ ਹੁਣ “ਐਕਸ” ਵੱਲੋਂ age restriction ਲਗਾ ਦਿੱਤੀ ਗਈ ਹੈ, ਭਾਵੇਂ ਕਿ ਓਲਿਵੇਰਾ ਅਤੇ ਉਸ ਦੀ ਟੀਮ ਨੇ ਇਸ ਵਿਰੁੱਧ ਅਪੀਲ ਵੀ ਕੀਤੀ ਸੀ। ਵਿਰੋਧ ਦੇ ਬਾਵਜੂਦ, ਇਸ ਵਿਵਾਦ ਨੇ ਓਲਿਵੇਰਾ ਦੀ ਦਰਸ਼ਕ ਸੰਖਿਆ ਨੂੰ ਕਾਫ਼ੀ ਵਧਾ ਦਿੱਤਾ ਹੈ — ਇਹ ਵੀਡੀਓ ਯੂ-ਟਿਊਬ 'ਤੇ ਕੇਵਲ 10 ਘੰਟਿਆਂ ਵਿੱਚ ਇੱਕ ਮਿਲੀਅਨ ਤੋਂ ਵੱਧ ਵਾਰ ਵੇਖੀ ਗਈ ਹੈ। ਉਥੇ ਹੀ ਦੂਜੇ ਪਾਸੇ ਕੁਝ ਲੋਕ ਇਸ ਵੀਡੀਓ ਨੂੰ ਨਸਲਵਾਦੀ ਅਤੇ ਸਥਾਨਕ ਰਿਵਾਜਾਂ ਤੇ ਸਭਿਆਚਾਰ ਪ੍ਰਤੀ ਅਸੰਵੇਦਨਸ਼ੀਲ ਕਹਿ ਰਹੇ ਹਨ।



Comments

Related

ADVERTISEMENT

 

 

 

ADVERTISEMENT

 

 

E Paper

 

 

 

Video