ਧੁਰੰਧਰ / Instagram/@ranveersingh
ਰਣਵੀਰ ਸਿੰਘ ਸਟਾਰਰ 'ਧੁਰੰਧਰ' ਕਈ ਲੋਕਾਂ ਨੂੰ ਸਿਨੇਮਾਘਰਾਂ ਵੱਲ ਆਉਣ ਲਈ ਮਜਬੂਰ ਕਰ ਰਹੀ ਹੈ। ਹਰ ਕੋਈ ਇਸਨੂੰ ਵੇਖਣ ਲਈ ਉਤਸ਼ਾਹਿਤ ਹੈ। ਫਿਲਮ ਦੀ ਕਹਾਣੀ ਅਤੇ ਅਦਾਕਾਰਾਂ ਦੀ ਪਰਫਾਰਮੈਂਸ ਇੰਨੀ ਲਾਜਵਾਬ ਹੈ ਕਿ ਸਾਰੇ ਉਸਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਪਰ ਇਸ ਦੌਰਾਨ ਕੁਝ ਲੋਕ ਅਜਿਹੇ ਵੀ ਹਨ ਜੋ 'ਧੁਰੰਧਰ' ਨੂੰ ਲੈ ਕੇ ਕਈ ਸਵਾਲ ਵੀ ਚੁੱਕ ਰਹੇ ਹਨ।
'ਧੁਰੰਧਰ' ਲਈ ਸਭ ਤੋਂ ਵੱਡੀ ਗੱਲ ਇਹ ਕਹੀ ਜਾ ਰਹੀ ਹੈ ਕਿ ਇਹ ਇੱਕ 'ਪ੍ਰੋਪੇਗੰਡਾ' ਫਿਲਮ ਹੈ। ਦੇਸ਼ ਭਰ ਵਿੱਚ ਲੋਕਾਂ ਵਿਚਕਾਰ ਇਸ 'ਤੇ ਬਹਿਸ ਵੀ ਛਿੜੀ ਹੋਈ ਹੈ। ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਬਾਲੀਵੁੱਡ ਫਿਲਮ ਨੂੰ 'ਪ੍ਰੋਪੇਗੰਡਾ' ਫਿਲਮ ਕਿਹਾ ਗਿਆ ਹੋਵੇ। ਇਸ ਤੋਂ ਪਹਿਲਾਂ 'ਦਿ ਕਸ਼ਮੀਰ ਫਾਈਲਜ਼' ਵੀ ਪ੍ਰੋਪੇਗੰਡਾ ਫਿਲਮ ਅਖਵਾਈ ਗਈ ਸੀ। ਹੁਣ ਇਨ੍ਹਾਂ ਫਿਲਮਾਂ ਬਾਰੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
'ਇੰਡੀਅਨ ਐਕਸਪ੍ਰੈਸ' ਨਾਲ ਗੱਲਬਾਤ ਕਰਦਿਆਂ ਉਮਰ ਅਬਦੁੱਲਾ ਨੇ ਕਿਹਾ ਕਿ ਭਾਵੇਂ ਫਿਲਮਾਂ ਪ੍ਰੋਪੇਗੰਡਾ ਹੋਣ, ਪਰ ਕਸ਼ਮੀਰੀ ਦਰਸ਼ਕ ਇਸ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਮਨੋਰੰਜਨ ਵੀ ਹੋ ਰਿਹਾ ਹੈ। ਉਮਰ ਅਬਦੁੱਲਾ ਨੇ ਕਿਹਾ, 'ਮੈਂ ਦੋਵੇਂ ਫਿਲਮਾਂ ਨਹੀਂ ਦੇਖੀਆਂ ਹਨ, ਨਾ 'ਦਿ ਕਸ਼ਮੀਰ ਫਾਈਲਜ਼' ਅਤੇ ਨਾ ਹੀ 'ਧੁਰੰਧਰ'। ਅਤੇ ਸੱਚ ਕਹਾਂ ਤਾਂ ਦੇਖਣ ਦਾ ਇਰਾਦਾ ਵੀ ਨਹੀਂ ਹੈ। ਫਿਰ ਵੀ ਇਮਾਨਦਾਰੀ ਨਾਲ ਕਹਾਂ ਤਾਂ ਪਹਿਲੀ ਫਿਲਮ ਕਸ਼ਮੀਰ ਵਿੱਚ ਕੁਝ ਖਾਸ ਨਹੀਂ ਚੱਲੀ। ਪਰ ਦੂਜੀ ਵਾਲੀ ਫਿਲਮ 'ਧੁਰੰਧਰ', ਉਹ ਤਾਂ ਉੱਥੇ ਧੂਮ ਮਚਾ ਰਹੀ ਹੈ ਅਤੇ ਕਮਾਈ ਜ਼ਬਰਦਸਤ ਕਰ ਰਹੀ ਹੈ।”
ਉਨ੍ਹਾ ਦੱਸਿਆ ਕਿ ਵਿਜੇ ਧਰ ਸਾਹਿਬ ਜਿਨ੍ਹਾਂ ਦਾ ਕਸ਼ਮੀਰ ਘਾਟੀ ਵਿੱਚ ਇਕਲੌਤਾ ਮਲਟੀਪਲੈਕਸ ਹੈ, ਉਹ ਦੱਸ ਰਹੇ ਸਨ ਕਿ ਇਸ ਦੂਜੀ ਫਿਲਮ ਨਾਲ ਉਨ੍ਹਾਂ ਦੀ ਬਾਕਸ ਆਫਿਸ 'ਤੇ ਕਮਾਈ ਬਹੁਤ ਵਧੀਆ ਹੋ ਰਹੀ ਹੈ। ਯਾਨੀ ਕਸ਼ਮੀਰ ਦੇ ਦਰਸ਼ਕ, ਭਾਵੇਂ ਫਿਲਮ ਪ੍ਰੋਪੇਗੰਡਾ ਵਾਲੀ ਹੋਵੇ, ਮਨੋਰੰਜਨ ਲਈ ਇਸਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਖੁਸ਼ੀ-ਖੁਸ਼ੀ ਦੇਖ ਰਹੇ ਹਨ।'
ਦੱਸ ਦੇਈਏ ਕਿ 'ਧੁਰੰਧਰ' ਬਾਕਸ ਆਫਿਸ 'ਤੇ ਹਰ ਦਿਨ ਇੱਕ ਨਵਾਂ ਰਿਕਾਰਡ ਬਣਾ ਰਹੀ ਹੈ। ਫਿਲਮ ਸਿਰਫ 14 ਦਿਨਾਂ ਵਿੱਚ 450 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਨੈੱਟ ਕਲੈਕਸ਼ਨ ਕਰ ਚੁੱਕੀ ਹੈ। ਉੱਥੇ ਹੀ ਦੁਨੀਆ ਭਰ ਵਿੱਚ ਫਿਲਮ ਦੀ ਕਮਾਈ 150 ਕਰੋੜ ਨੂੰ ਪਾਰ ਕਰ ਗਈ ਹੈ। ਇਹ ਰਣਵੀਰ ਸਿੰਘ ਦੇ ਕਰੀਅਰ ਦੀ ਸਭ ਤੋਂ ਵੱਡੀ ਫਿਲਮ ਸਾਬਤ ਹੋ ਰਹੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login