ਜ਼ੋਹਰਾਨ ਮਮਦਾਨੀ / Facebook
ਸੁਲਭਤਾ ਇੱਕ ਰਾਤ ਵਿੱਚ ਹੀ ਅਮਰੀਕਾ ਦੀ ਨਵੀਂ ਰਾਜਨੀਤਿਕ ਬੋਲਚਾਲ ਦਾ ਕੇਂਦਰੀ ਸ਼ਬਦ ਬਣ ਗਈ ਹੈ। ਇਸੇ ਨੇ ਜੋਹਰਾਨ ਮਮਦਾਨੀ ਨੂੰ ਨਿਊਯਾਰਕ ਸਿਟੀ ਹਾਲ ਤੱਕ ਪਹੁੰਚਾਇਆ ਹੈ ਅਤੇ ਹੁਣ ਇਸ ਦੀ ਗੂੰਜ ਵਾਸ਼ਿੰਗਟਨ ਤੱਕ ਸੁਣਾਈ ਦੇ ਰਹੀ ਹੈ। ਮਮਦਾਨੀ ਦੀ ਜਿੱਤ ਇੱਕ ਖੁੱਲ੍ਹੇ ਤੌਰ ‘ਤੇ ਖੱਬੇ ਰੁਝਾਨ ਵਾਲੇ ਪਲੇਟਫਾਰਮ ‘ਤੇ ਹੋਈ- ਕਿਰਾਇਆ ਰੋਕੋ, ਬਸਾਂ ਮੁਫ਼ਤ ਕਰੋ, ਅਮੀਰਾਂ ‘ਤੇ ਟੈਕਸ ਲਗਾਓ”—ਜਿਸ ਨੇ ਡੈਮੋਕ੍ਰੈਟਾਂ ਅਤੇ ਰਿਪਬਲਿਕਨਾਂ ਦੋਵਾਂ ਨੂੰ ਹਿਲਾ ਦਿੱਤਾ ਹੈ। ਉਸਦਾ ਸੁਨੇਹਾ ਸਾਫ਼, ਤੁਰੰਤ ਅਤੇ ਲਗਾਤਾਰ ਸੀ- ਸ਼ਹਿਰ ਨੂੰ ਫਿਰ ਰਹਿਣ-ਯੋਗ ਬਣਾਓ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ, ਆਪਣੇ ਮੁੜ ਚੁਣਾਅ ਦੀ ਪਹਿਲੀ ਵਰ੍ਹੇਗੰਢ ਮੌਕੇ, ਮਮਦਾਨੀ ਦਾ ਨਾਅਰਾ ਉਧਾਰ ਲੈਣ ਦੀ ਕੋਸ਼ਿਸ਼ ਕੀਤੀ, "ਸੁਲਭਤਾ ਸਾਡਾ ਟੀਚਾ ਹੈ।“ ਹਾਲਾਂਕਿ ਘੱਟ ਹੀ ਕੋਈ ਵਿਸ਼ਵਾਸ ਕਰਦਾ ਹੈ ਕਿ ਦੋਵੇਂ ਇਸ ਸ਼ਬਦ ਦਾ ਇੱਕੋ ਜਿਹਾ ਮਤਲਬ ਲੈਂਦੇ ਹਨ।
ਹੁਣ ਆ ਗਿਆ ਹੈ ਅਸਲ ਇਮਤਿਹਾਨ। ਮਮਦਾਨੀ ਨੂੰ ਇੱਕ ਅਜਿਹਾ ਸ਼ਹਿਰ ਵਿਰਾਸਤ ਵਿੱਚ ਮਿਲਿਆ ਹੈ ਜੋ ਰਿਕਾਰਡ ਉੱਚੇ ਘਰਾਂ ਦੇ ਖਰਚੇ ਅਤੇ ਮੰਦੀ ਅਰਥਵਿਵਸਥਾ ਦੇ ਬੋਝ ਹੇਠ ਥੱਕ ਚੁੱਕਾ ਹੈ— ਉੱਪਰੋਂ ਇੱਕ ਕੇਂਦਰੀ ਸਰਕਾਰ ਦਾ ਸ਼ਟਡਾਊਨ, ਜਿਸ ਨੇ ਦੇਸ਼-ਪੱਧਰੀ ਵਿਕਾਸ ਨੂੰ ਠੰਢਾ ਕਰ ਦਿੱਤਾ ਹੈ। ਉਹ ਵਾਅਦਾ ਕਰਦਾ ਹੈ ਕਿ “ਸੁਲਭਤਾ” ਹਾਸਲ ਕਰੇਗਾ, ਪਰ ਉਸਦੀ ਸ਼ਕਤੀ ਦੀਆਂ ਹੱਦਾਂ ਸਾਫ਼ ਹਨ।
ਗਵਰਨਰ ਕੈਥੀ ਹੋਚੁਲ ਕੋਲ ਵਿੱਤੀ ਬਜਟ ਦੇ ਮੁੱਖ ਹੱਥਿਆਰ ਹਨ ਅਤੇ ਉਹ ਪਹਿਲਾਂ ਹੀ ਚੇਤਾਵਨੀ ਦੇ ਚੁੱਕੀ ਹੈ ਕਿ ਮੁੜ ਚੋਣ ਤੋਂ ਪਹਿਲਾਂ ਟੈਕਸ ਨਹੀਂ ਵਧਾਏ ਜਾਣਗੇ। ਰਾਜ ਸਰਕਾਰ ਅਧੀਨ ਆਉਣ ਵਾਲੀ ਟ੍ਰਾਂਜ਼ਿਟ ਅਥਾਰਟੀ ਹੀ ਫ਼ੈਸਲਾ ਕਰਦੀ ਹੈ ਕਿ ਬੱਸਾਂ ਮੁਫ਼ਤ ਕੀਤੀਆਂ ਜਾ ਸਕਦੀਆਂ ਹਨ ਜਾਂ ਨਹੀਂ— ਇਹ ਮੇਅਰ ਦੇ ਹੱਥ ਵਿੱਚ ਨਹੀਂ। ਇਸੇ ਤਰ੍ਹਾਂ, ਪੁਲਿਸ ਬਜਟ ਵਿੱਚ ਕਟੌਤੀ ਲਈ ਸਿਟੀ ਕੌਂਸਲ ਦੀ ਮਨਜ਼ੂਰੀ ਲਾਜ਼ਮੀ ਹੈ— ਇੱਕ ਮੰਗ ਜੋ ਮਮਦਾਨੀ ਆਪਣੇ ਵਿਧਾਇਕ ਕਾਲ ਵਿੱਚ ਕਰ ਚੁੱਕਾ ਹੈ। ਉੱਪਰੋਂ ਕੇਂਦਰੀ ਫੰਡਾਂ ਦੀ ਕਟੌਤੀ ਦੀ ਧਮਕੀ ਵੱਖ ਹੈ।
ਭਾਰਤੀ ਪਰਵਾਸੀ ਭਾਈਚਾਰੇ ਲਈ, ਮਮਦਾਨੀ ਦੀ ਜਿੱਤ ਨਾਲ ਆਇਆ ਇਹ ਸੱਭਿਆਚਾਰਕ ਬਦਲਾਅ ਸੋਚ-ਵਿਚਾਰ ਕਰਨਯੋਗ ਹੈ— ਭਾਵੇਂ ਉਹ ਕਿਸੇ ਵੀ ਰਾਜਨੀਤਿਕ ਪੱਖ ‘ਤੇ ਕਿਉਂ ਨਾ ਖੜ੍ਹੇ ਹੋਣ। ਉਹ ਨਵੇਂ ਪ੍ਰਵਾਸੀ-ਆਤਮਵਿਸ਼ਵਾਸ ਨਾਲ ਉੱਭਰਿਆ ਹੈ—ਉਹ ਆਪਣੇ ਧਰਮ, ਨਸਲ ਜਾਂ ਵਿਚਾਰਧਾਰਾ ਨੂੰ ਓਹਲੇ ਕਰਨ ਲਈ ਤਿਆਰ ਨਹੀਂ।
ਉਸਨੇ ਲੰਮੇ ਸਮੇਂ ਤੋਂ ਚੱਲ ਰਹੀ “ਮਾਡਲ ਮਾਈਨਾਰਿਟੀ” ਦੀ ਖਾਮੋਸ਼ ਮਿਲਾਪ ਵਾਲੀ ਧਾਰਣਾ ਨੂੰ ਚੁਣੌਤੀ ਦਿੱਤੀ ਹੈ। ਮੇਅਰ-ਇਲੈਕਟ ਵਜੋਂ ਉਸਦਾ ਪਹਿਲਾ ਬਿਆਨ ਨਿੱਜੀ ਅਤੇ ਰਾਜਨੀਤਿਕ ਸੀ: “ਮੈਂ ਇਸ ਸਭ ਲਈ ਮਾਫ਼ੀ ਨਹੀਂ ਮੰਗਾਂਗਾ।”
ਇਹ ਇਕ ਐਲਾਨ ਸੀ ਕਿ ਅਮਰੀਕਾ ਵਿੱਚ ਹੁਣ ਸ਼ਮੂਲੀਅਤ ਦਾ ਮਤਲਬ ਖੁਦ ਨੂੰ ਮਿਟਾਉਣਾ ਨਹੀਂ, ਸਗੋਂ ਖੁਦ ਨੂੰ ਪ੍ਰਮਾਣਿਕ ਢੰਗ ਨਾਲ ਮੰਨਵਾਉਣਾ ਹੈ ਅਤੇ ਸ਼ਾਇਦ, ਇਹ ਵੀ “ਸੁਲਭਤਾ” ਦੇ ਨਵੇਂ ਅਰਥ ਦਾ ਹਿੱਸਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login