ADVERTISEMENTs

ਦਿਖਾਵੇ ਦੀ ਭਾਵਨਾ ਤੇ ਮਗਰਮੱਛ ਦੇ ਹੰਝੂਆਂ ਤੋਂ ਪਰੇ

ਪੂਰੇ ਦੋ ਹਫ਼ਤੇ ਲੰਘ ਚੁੱਕੇ ਹਨ ਜਦੋਂ ਤੋਂ ਅੱਤਵਾਦੀ ਸੰਗਠਨ ਹਮਾਸ ਨੇ ਇਜ਼ਰਾਈਲ 'ਤੇ ਇੱਕ ਬਹੁਤ ਹੀ ਭਿਆਨਕ ਹਮਲਾ ਕੀਤਾ ਸੀ। ਇਸ ਦੇ ਬਦਲੇ ਇਜ਼ਰਾਈਲ ਨੇ ਵੀ ਗਾਜ਼ਾ ਪੱਟੀ 'ਤੇ ਸੰਭਾਵਿਤ ਦਰਿੰਦਗੀ ਭਰੀ ਜਵਾਬੀ ਕਾਰਵਾਈ ਕੀਤੀ। ਇਨ੍ਹਾਂ ਹਾਲਾਤ ਦੇ ਨਤੀਜੇ ਇਹ ਹਨ ਕਿ ਮਾਨਵਤਾ ਦੀ ਤਬਾਹੀ ਹੋਈ, ਜਿਸ ਦੇ ਘੱਟ ਹੋਣ ਦੇ ਬਹੁਤ ਥੋੜੇ ਸੰਕੇਤ ਨਜ਼ਰ ਆਉਂਦੇ ਹਨ। ਜਿਵੇਂ ਕਿ ਖੇਤਰ ਅਤੇ ਸੰਸਾਰ ਯਹੂਦੀ ਰਾਜ ਦੇ ਅਗਲੇ ਕਦਮਾਂ ਦੀ ਉਡੀਕ ਕਰ ਰਿਹਾ ਹੈਉੱਥੇ ਇੱਕ ਮਾਮੂਲੀ ਉਮੀਦ ਵੀ ਹੈ ਕਿ ਜ਼ਮੀਨ ਦੇ ਉਸ ਛੋਟੇ ਜਿਹੇ ਹਿੱਸੇ 'ਤੇ ਇੱਕ ਵਿਸ਼ਾਲ ਜ਼ਮੀਨੀ ਹਮਲਾ ਨਹੀਂ ਹੋਵੇਗਾ, ਕਿਉਂਕਿ ਸਾਰੀ ਧਿਰਾਂ ਇਸ ਦੇ ਨਤੀਜਿਆਂ ਬਾਰੇ ਅਹਿਸਾਸ ਕਰ ਰਹੀਆਂ ਹਨ।

ਇਜ਼ਰਾਈਲ ਦੇ ਬਦਲੇ ਦਾ ਕਹਿਰ ਕੁਝ ਅਜਿਹਾ ਹੈ ਜੋ ਬਹੁਤ ਸਾਲਾਂ ਵਿੱਚ ਨਹੀਂ ਦੇਖਿਆ ਗਿਆ ਹੈਅਤੇ ਅਜਿਹੀ ਹੀ ਉਕਸਾਉਣ ਵਾਲੀ ਪ੍ਰਕਿਰਤੀ ਉਦੋਂ ਸੀ ਜਦੋਂ ਮਾਨਸਿਕ ਤੌਰ 'ਤੇ ਬਿਮਾਰ ਅੱਤਵਾਦੀਆਂ ਨੇ ਛੋਟੇ ਬੱਚਿਆਂ ਸਮੇਤ ਨਿਰਦੋਸ਼ਾਂ ਦੀ ਹੱਤਿਆ ਕੀਤੀ ਅਤੇ ਲਗਭਗ 200 ਬੰਧਕ ਬਣਾਏਜਿਨ੍ਹਾਂ ਵਿੱਚੋਂ ਬਹੁਤੇ ਵਿਦੇਸ਼ੀ ਸਨ। ਅਜਿਹਾ ਮਾਹੌਲ ਕੇਵਲ ਲੰਬੇ ਤੇ ਕਸ਼ਟਦਾਇਕ ਰਸਤੇ ਵੱਲ ਹੀ ਸੰਕੇਤ ਕਰ ਰਿਹਾ ਹੈ। ਹਮਾਸ ਨੂੰ ਖਤਮ ਕਰਨ ਦੇ ਸੰਕਲਪ ਤਹਿਤ ਇਜ਼ਰਾਈਲ ਦਾ ਬਦਲਾ ਕੋਈ ਘੱਟ ਬੇਰਹਿਮ ਨਹੀਂ ਰਿਹਾਜੋ ਕਿ ਉਸ ਨੇ ਲਗਭਗ 2.3 ਮਿਲੀਅਨ ਲੋਕਾਂ ਦੀ ਅਬਾਦੀ ਵਾਲੇ ਗਾਜ਼ਾ ਸ਼ਹਿਰ ਨੂੰ ਭੋਜਨਬਾਲਣ (ਤੇਲ) ਅਤੇ ਬਿਜਲੀ ਤੋਂ ਵਾਂਝੇ ਕਰ ਦਿੱਤਾ, ਜੋ ਪਹਿਲਾਂ ਹੀ ਬੁਨਿਆਦੀ ਜ਼ਰੂਰਤਾਂ ਦੀ ਘਾਟ ਲਈ ਪਰੇਸ਼ਾਨ ਸਨ।

ਹਮਾਸ ਵੱਲੋਂ 7 ਅਕਤੂਬਰ ਨੂੰ ਹਮਲੇ ਤੋਂ ਬਾਅਦ ਇਜ਼ਰਾਈਲ ਨੂੰ ਪ੍ਰਾਪਤ ਹੋਈਆਂ ਸਾਰੀਆਂ ਸਦਭਾਵਨਾ ਵਿੱਚੋਂਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਰਕਾਰ ਨੂੰ ਇੱਕ ਸਲਾਹ ਵੀ ਮਿਲੀ ਹੈਜ਼ਰੂਰੀ ਤੌਰ 'ਤੇ ਬਦਲੇ ਦੇ ਨਾਮ ਹੇਠ ਅਗਾਂਹ ਨਾ ਵਧਣ ਅਤੇ ਇਸ ਪ੍ਰਕਿਰਿਆ ਤਹਿਤ ਰਣਨੀਤਕ ਗਣਨਾਵਾਂ ਨੂੰ ਨਾ ਭੁੱਲਣ ਦੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਨੇ ਦੁਖਾਂਤ ਘਟਨਾਵਾਂ ਤੋਂ ਬਾਅਦ ਇਜ਼ਰਾਈਲ ਦੀ ਆਪਣੀ ਤਤਕਾਲ ਯਾਤਰਾ ਵਿੱਚ ਨੇਤਨਯਾਹੂ ਨੂੰ ਕਿਹਾ ਹੈ ਕਿ ਉਹ 9/11 ਜੋਂ ਜਾਣੇ ਜਾਂਦੇ 11 ਸਤੰਬਰ2001 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ ਵਾਸ਼ਿੰਗਟਨ ਜਿਹੀਆਂ ਗਲਤੀਆਂ ਨੂੰ ਨਾ ਦੁਹਰਾਉਣ। ਸਪੱਸ਼ਟ ਤੌਰ 'ਤੇ ਬਿਡੇਨ ਅੱਤਵਾਦ ਦੇ ਨਾਂ ਹੇਠ ਅਫ਼ਗਾਨਿਸਤਾਨ ਅਤੇ ਇਰਾਕ ਤੇ ਚੜ੍ਹਾਈ ਕਰਨ ਦੀ ਗੱਲ ਕਰ ਰਹੇ ਸਨਜਿਸ ਦੀ ਕੀਮਤ ਅਮਰੀਕਾ ਕੁਝ ਦੋ ਦਹਾਕਿਆਂ ਬਾਅਦ ਵੀ ਅਦਾ ਕਰ ਰਿਹਾ ਹੈ।

ਇਹ ਸੱਚਮੁੱਚ ਇੱਕ ਦੁਖਦਾਈ ਸਥਿਤੀ ਹੈ ਕਿ ਹਮਾਸਹਿਜ਼ਬੁੱਲਾ ਅਤੇ ਮੱਧ ਪੂਰਬ ਵਿੱਚ ਇਨ੍ਹਾਂ ਦੇ ਸਮਰਥਕਾਂ ਬਾਰੇ ਸਾਰੇ ਰੌਲੇ-ਰੱਪੇ ਵਿੱਚਸ਼ਾਂਤੀ ਅਤੇ ਚੰਗੇ ਜੀਵਨ ਨਿਰਬਾਹ ਲਈ ਤਰਸ ਰਹੇ ਆਮ ਫਲਸਤੀਨੀਆਂ ਦੀ ਦੁਰਦਸ਼ਾ ਨੂੰ ਬਿਲਕੁਲ ਹੀ ਭੁਲਾ ਦਿੱਤਾ ਗਿਆ ਹੈ। ਇਸ ਅਸ਼ਾਂਤੀਪੂਰਨ ਹਾਲਾਤ ਦੇ ਮੱਦੇਨਜ਼ਰ ਹੈ ਕਿ ਇੱਥੇ ਹਮੇਸ਼ਾ ਹੀ ਇਸ ਖੇਤਰ ਦੇ ਹੋਰ ਬਹੁਤਿਆਂ ਨੂੰ ਭੁਲਾ ਕਿ ਜਿਨ੍ਹਾਂ ਨੇ ਫਲਸਤੀਨੀਆਂ ਦੇ ਉਦੇਸ਼ - cause’ ਲਈ ਦਿਖਾਵੇ ਦੀ ਭਾਵਨਾ ਤੇ ਮਗਰਮੱਛ ਦੇ ਹੰਝੂ ਬਹਾਉਂਦਿਆਂ ਆਪਣੇ ਲਈ ਚੰਗਾ ਕੀਤਾ, ਉਨ੍ਹਾਂ ਵੱਲੋਂ ਭੁਲਾਵਾ ਹਮੇਸ਼ਾ ਯਹੂਦੀ ਰਾਜ ਅਤੇ ਇਸਦੇ ਪੱਛਮੀ ਸਮਰਥਕਾਂ 'ਤੇ ਦੋਸ਼ ਮੜ੍ਹਣ ਲਈ ਕੀਤਾ ਗਿਆ ਹੈ।

ਇਸ ਸਮੇਂ ਫੋਕਸ ਹੋਰ ਖੂਨ-ਖਰਾਬੇ ਅਤੇ ਮਾਨਵਤਾ ਦੀ ਵੱਡੀ ਤਬਾਹੀ ਤੋਂ ਬਚਣ ਦੇ ਤਰੀਕਿਆਂ 'ਤੇ ਹੋਣਾ ਚਾਹੀਦਾ ਹੈ। ਪਹਿਲਾਂ ਹੀ ਉਨ੍ਹਾਂ ਲੋਕਾਂ ਤੇ ਮਾਨਵਤਾ ਦਾ ਘਾਣ ਹੋ ਚੁੱਕਾ ਹੈ ਕੁਝ ਬਿਹਤਰ ਦੇ ਹੱਕਦਾਰ ਹਨ। ਇਹ ਸਮਾਂ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਅਤੇ ਮਨੁੱਖਤਾ ਵਿਰੁੱਧ ਅਪਰਾਧਾਂ ਬਾਰੇ ਗੱਲ ਕਰਨ ਦਾ ਨਹੀਂ ਹੈ। ਸੰਮੇਲਨਾਂ ਅਤੇ ਕਾਨੂੰਨਾਂ ਦੇ ਲਾਗੂ ਹੋਣ ਦੇ ਦੋਹਰੇ ਮਾਪਦੰਡਾਂ ਤੋਂ ਵਿਸ਼ਵ ਚੰਗੀ ਤਰ੍ਹਾਂ ਜਾਣੂ ਹੈ। ਇਜ਼ਰਾਈਲ ਦਮ ਲੈ ਸਕਦਾ ਹੈ ਅਤੇ ਸੋਚ ਸਕਦਾ ਹੈ ਕਿ ਗਾਜ਼ਾ ਨੂੰ ਉਜਾੜਨ ਨਾਲ ਹਰ ਹਮਾਸ ਅੱਤਵਾਦੀ ਤੋਂ ਉੱਥੇ ਛੁਟਕਾਰਾ ਨਹੀਂ ਮਿਲੇਗਾਇਹ ਉਨ੍ਹਾਂ ਹਜ਼ਾਰਾਂ ਬੱਚਿਆਂ ਵਿੱਚ ਨਫ਼ਰਤ ਦੀਆਂ ਲਾਟਾਂ ਭੜਕਾਉਣ ਦਾ ਜੋਖਮ ਹੈ ਜੋ ਅਸਮਾਨ ਵੱਲ ਵੇਖ ਰਹੇ ਹਨਤਾਰਿਆਂ ਦੀ ਭਾਲ ਵਿੱਚ ਨਹੀਂਮਲਬੇ ਚ ਫਸੇ ਨਿਸ਼ਾਨਾ ਭਾਲਦੀਆਂ ਅਸਮਾਨ ਚ ਉਡਦੀਆਂ ਮਿਜ਼ਾਈਲਾਂ ਵੱਲ ਤੱਕਣ ਲਈ। ਅਤੇ ਅੰਤਰਰਾਸ਼ਟਰੀ ਭਾਈਚਾਰੇ ਲਈ ਸਿਆਣਪ ਦੇ ਖੋਖਲੇ ਸ਼ਬਦਾਂ ਨੂੰ ਛੱਡ ਕੇ ਇਹ ਹਕੀਕੀ ਹੋਣ ਦਾ ਸਮਾਂ ਹੈ

Comments

Related

ADVERTISEMENT

 

 

 

ADVERTISEMENT

 

 

E Paper

 

 

 

Video