ਅਮਰੀਕਾ ਦੇ ਵਿੱਚ ਗੁਜਰਾਤ ਦੀਆਂ 3 ਔਰਤਾਂ ਦੀ ਅੱਜ ਇੱਕ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਇਹ ਭਿਆਨਕ ਹਾਦਸਾ ਉਦੋਂ ਵਾਪਰਿਆ ਜਦ ਮ੍ਰਿਤਕ ਔਰਤਾਂ ਦੀ ਐੱਸਯੂਵੀ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸਾਊਥ ਕੈਰੋਲੀਨਾ ਦੇ ਗ੍ਰੀਨਵਿਲ ਕਾਊਂਟੀ ਵਿੱਚ ਇੱਕ ਪੁਲ ਤੋਂ ਡਿੱਗ ਗਈ। ਇਸ ਹਾਦਸੇ ਵਿੱਚ ਮਰਨ ਵਾਲੀਆਂ ਔਰਤਾਂ ਦੀ ਪਹਿਚਾਣ ਗੁਜਰਾਤ ਦੇ ਅਨੰਦ ਜ਼ਿਲ੍ਹੇ ਦੀ ਨਿਵਾਸੀ ਰੇਖਾਬੇਨ ਪਟੇਲ, ਸੰਗੀਤਾਬੇਨ ਪਟੇਲ, ਅਤੇ ਮਾਨੀਸ਼ਾਬੇਨ ਪਟੇਲ ਦੇ ਰੂਪ ਵਿੱਚ ਹੋਈ ਹੈ।
ਗ੍ਰੀਨਵਿਲੇ ਕਾਉਂਟੀ ਕੋਰੋਨਰ ਦੇ ਦਫਤਰ ਦੇ ਅਨੁਸਾਰ, ਇਹ ਐੱਸਯੂਵੀ ਗੱਡੀ ਹਾਈਵੇ ਦੀ ਉੱਤਰ ਦਿਸ਼ਾ ਵੱਲ ਜਾ ਰਹੀ ਸੀ , ਜਦੋਂ ਇਹ ਅਚਾਨਕ ਸਾਰੀਆਂ ਲੇਨਾਂ ਨੂੰ ਪਾਰ ਕਰ ਗਈ ਅਤੇ ਹਾਈਵੇ ਤੇ ਬਣੇ ਡਿਵਾਈਡਰ 'ਤੇ ਚੜ੍ਹ ਗਈ ਅਤੇ ਪੁਲ ਦੇ ਉਲਟ ਪਾਸੇ ਦਰਖਤਾਂ ਨਾਲ ਟਕਰਾਉਣ ਤੋਂ ਪਹਿਲਾਂ ਹਵਾ ਵਿੱਚ ਘੱਟੋ ਘੱਟ 20 ਫੁੱਟ ਉੱਚਾ ਲਟਕ ਗਈ।
ਚੀਫ ਡਿਪਟੀ ਕੋਰੋਨਰ ਮਾਈਕ ਐਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਲੇ ਇਹ ਜਾਣਕਾਰੀ ਸਪਸ਼ਟ ਨਹੀਂ ਹੈ ਕਿ ਕਾਰ ਨਿਧਾਰਿਤ ਰਫ਼ਤਾਰ ਨਾਲ ਜਾ ਰਹੀ ਸੀ ਕਿ ਨਹੀਂ । ਹਾਲਾਂਕਿ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ਵਿੱਚ ਕੋਈ ਹੋਰ ਵਾਹਨ ਸ਼ਾਮਿਲ ਨਹੀਂ ਸੀ।
ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਇੰਨ੍ਹੇ ਭਿਆਨਕ ਤਰੀਕੇ ਨਾਲ ਵਾਪਰਿਆ ਕਿ ਦਰੱਖਤ ਤੇ ਲਟਕੀ ਐੱਸਯੂਵੀ ਗੱਡੀ ਪੂਰੀ ਤਰਾਂ ਤਹਿਸ - ਨਹਿਸ ਹੋ ਗਈ ਸੀ।
ਇਸ ਭਿਆਨਕ ਸੜਕ ਹਾਦਸੇ ਦਾ ਵਰਨਣ ਕਰਦੇ ਹੋਏ ਮਿਸਟਰ ਐਲਿਸ ਨੇ ਕਿਹਾ ਕਿ ਤੁਸੀਂ ਅਹਿਜੇ ਹਾਦਸੇ ਬਹੁਤ ਘੱਟ ਦੇਖੇਂ ਹੋਣ ਗੇ , ਜਿਸਦੇ ਵਿੱਚ ਵਾਹਨ ਸੜਕ ਦੀਆਂ 4-6 ਲੇਨਾਂ ਨੂੰ ਇੰਨੀ ਤੇਜ਼ੀ ਨਾਲ ਪਾਰ ਕਰਦਾ ਹੈ ਅਤੇ ਘੱਟੋਂ - ਘੱਟ 20 ਫੁੱਟ ਉੱਪਰ ਦਰੱਖਤਾਂ ਤੇ ਲਟਕ ਜਾਂਦਾ ਹੈ।
ਇਸ ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਰਿਸਪਾਂਸ ਟੀਮਾਂ, ਸਮੇਤ ਦੱਖਣੀ ਕੈਰੋਲੀਨਾ ਹਾਈਵੇ ਪੈਟਰੋਲ, ਗੈਂਟ ਫਾਇਰ ਅਤੇ ਬਚਾਅ ਟੀਮਾਂ , ਅਤੇ ਕਈ ਗ੍ਰੀਨਵਿਲੇ ਕਾਉਂਟੀ ਈਐਮਐਸ ਯੂਨਿਟ, ਤੇਜ਼ੀ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚ ਗਈਆਂ।
ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਬਾਲ- ਬਾਲ ਬਚੀ , ਜਿਸਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮ੍ਰਿਤਕ ਔਰਤਾਂ ਦੇ ਪਰਿਵਾਰਾਂ ਨੂੰ ਇਸ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
Comments
Start the conversation
Become a member of New India Abroad to start commenting.
Sign Up Now
Already have an account? Login