( ਗੁਰਪ੍ਰੀਤ ਕੌਰ )
ਰਾਜਸਥਾਨ ਦੇ ਜੋਧਪੁਰ ਵਿੱਚ ਅੰਬਾਲਾ ਕੈਂਟ ਦੀ ਰਹਿਣ ਵਾਲੀ ਇੱਕ ਸਿੱਖ ਔਰਤ ਨਾਲ ਇਮਤਿਹਾਨ ਦੌਰਾਨ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਲਖਵਿੰਦਰ ਕੋਰ ਅੰਬਾਲਾ ਕੈਂਟ ਦੀ ਰਹਿਣ ਵਾਲੀ ਹੈ ਅਤੇ ਰੋਪੜ ਲਾਅ ਕਾਲਜ ਵਿੱਚ ਬਤੌਰ ਸਹਾਇਕ ਪ੍ਰੋਫੈਸਰ ਪੜ੍ਹਾਉਂਦੀ ਹੈ। ਉਹ ਪੀਐਚਡੀ ਦੇ ਫਾਈਨਲ ਸਾਲ ਦੀ ਵਿਦਿਆਰਥਣ ਵੀ ਹੈ। ਦੱਸ ਦਈਏ ਕਿ ਲਖਵਿੰਦਰ ਕੌਰ ਨੇ ਜੋਧਪੁਰ ਵਿੱਚ ਪ੍ਰੀਖਿਆ ਦੇਣ ਵਾਲੇ ਅਧਿਕਾਰੀਆਂ ਖ਼ਿਲਾਫ਼ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੇ ਨਾਲ ਨਾਲ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਵੀ ਲਿਆਂਦਾ ਹੈ।
ਲਖਵਿੰਦਰ ਕੋਰ ਨੇ ਦੱਸਿਆ ਕਿ 23 ਜੂਨ ਨੂੰ ਜੋਧਪੁਰ ਵਿੱਚ ਉਸਦਾ ਰਾਜਸਥਾਨ ਜੁਡੀਸ਼ਰੀ ਸਰਵਿਸ ਦਾ ਪੇਪਰ ਸੀ। ਜਿਵੇਂ ਹੀ ਉਹ ਐਂਟਰੀ ਲਈ ਲਾਇਨ ਵਿੱਚ ਲੱਗੀ ਤਾਂ ਸਕਿਉਰਿਟੀ ਸਟਾਫ ਨੇ ਉਸਨੂੰ ਕੜਾ ਉਤਾਰਨ ਲਈ ਕਿਹਾ , ਲਖਵਿੰਦਰ ਕੌਰ ਨੇ ਦੱਸਿਆ ਕਿ ਉਸਨੇ ਸਕਿਉਰਿਟੀ ਸਟਾਫ ਨੂੰ ਕੜਾ ਉਤਾਰਨ ਦੇ ਲਈ ਮਨਾ ਕਰ ਦਿੱਤਾ। ਜਿਸ ਤੋਂ ਬਾਅਦ ਉਹ ਇਗਜਾਮ ਕੰਡਕਟ ਕਰਵਾ ਰਹੇ ਉੱਚ ਅਧਿਕਾਰੀਆਂ ਨਾਲ ਮਿਲੀ ਤਾਂ ਅਧਿਕਾਰੀਆਂ ਨੇ ਉਸਨੂੰ ਕੜਾ , ਕਿਰਪਾਨ , ਕੰਘਾ ਉਤਾਰਨ ਲਈ ਕਿਹਾ ਅਤੇ ਹਾਈਕੋਰਟ ਦੀਆਂ ਦਲੀਲਾਂ ਦਾ ਹਵਾਲਾ ਦਿੱਤਾ। ਲਖਵਿੰਦਰ ਕੌਰ ਨੇ ਦੱਸਿਆ ਕਿ ਉਸਨੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਸਿੱਖ ਧਰਮ ਦੇ ਖਿਲਾਫ ਹੈ ਅਤੇ ਇਹ ਪਾਉਣਾ ਉਸਦਾ ਫੰਡਾਮੈਂਟਲ ਰਾਇਟ ਹੈ , ਪਰ ਅਧਿਕਾਰੀਆਂ ਨੇ ਉਸਦੀ ਇੱਕ ਵੀ ਨਾ ਸੁਣੀ ਅਤੇ ਉਸਦੇ ਨਾਲ ਗ਼ਲਤ ਵਰਤਾਵ ਕਾਰਨ ਦੇ ਨਾਲ ਨਾਲ ਉਸ 'ਤੇ ਕੱਕਾਰ ਉਤਾਰਨ ਲਈ ਦਬਾਅ ਪਾਇਆ। ਜਿਸਦੇ ਕਾਰਨ ਉਹ ਪੇਪਰ ਦੇਣ ਸਮੇਂ ਸਿਰ ਨਾ ਪਹੁੰਚ ਸਕੀ ਅਤੇ ਉਸਦਾ ਪੇਪਰ ਅਧੂਰਾ ਰਹਿ ਗਿਆ।
ਆਪਬੀਤੀ ਸੁਣਾਉਂਦੇ ਹੋਏ ਲਖਵਿੰਦਰ ਕੌਰ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈਕੇ ਜੋਧਪੁਰ ਦੇ ਨਜਦੀਕੀ ਥਾਣਾ ਵਿੱਚ ਉਸਨੇ ਆਪਣੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਦਰਜ ਕਾਰਵਾਈ ਹੈ। ਜਿਸ ਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਲਖਵਿੰਦਰ ਕੌਰ ਨੇ ਕਿਹਾ ਕਿ ਉਹ ਦੇਸ਼ ਕੇ ਕਈ ਰਾਜਾਂ ਵਿੱਚ ਪੇਪਰ ਦੇ ਚੁਕੀ ਹੈ ਪਰ ਅੱਜ ਤੱਕ ਉਸਦੇ ਨਾਲ ਅਜਿਹਾ ਵਰਤਾਵ ਨਹੀਂ ਹੋਇਆ।
ਇਹ ਮਾਮਲਾ ਹੁਣ ਜ਼ੋਰ ਫੜਦਾ ਹੋਇਆ ਨਜ਼ਰ ਆ ਰਿਹਾ ਹੈ , ਲਖਵਿੰਦਰ ਕੌਰ ਨੇ ਇਹ ਮਾਮਲਾ ਸ਼੍ਰੋਮਣੀ ਅਕਾਲੀ ਦਲ ਦੇ ਧਿਆਨ ਵਿੱਚ ਵੀ ਲਿਆਂਦਾ ਹੈ , ਅੰਬਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਨੇ ਇਸ ਮਾਮਲੇ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਲਖਵਿੰਦਰ ਕੌਰ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਲੈਕੇ ਆਈ ਹੈ ਜਿਸਨੂੰ ਲੈਕੇ ਉਹਨਾਂ ਵਲੋਂ ਦੇਸ਼ ਦੇ ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਦੇ ਨਾਮ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ , ਜਿਸ ਵਿੱਚ ਇਸ ਮਾਮਲੇ ਦੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਇਹ ਸਿੱਖਾਂ ਨਾਲ ਬੇਇਨਸਾਫ਼ੀ ਹੈ , 5 ਕੱਕਾਰ ਪਾਉਣਾ ਸਿੱਖਾਂ ਦਾ ਅਧਿਕਾਰ ਹੈ ਅਤੇ ਕੜਾ , ਕਿਰਪਾਨ , ਕੰਘਾ ਉਤਰਵਾ ਕੇ ਅਪਮਾਨ ਕਰਨ ਵਾਲੇ ਅਜਿਹੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ।
Watch on
Comments
Start the conversation
Become a member of New India Abroad to start commenting.
Sign Up Now
Already have an account? Login