ਅਮਰੀਕਾ ਵਿੱਚ ਨਜ਼ਰ ਆਉਣ ਲੱਗੇ ਸ਼ਟਡਾਊਨ ਦੇ ਗੰਭੀਰ ਪ੍ਰਭਾਵ /
ਅਮਰੀਕਾ ਵਿੱਚ ਸਰਕਾਰ ਦੇ ਸ਼ਟਡਾਊਨ ਦੇ ਪ੍ਰਭਾਵ ਹੁਣ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ। ਫੰਡਾਂ ਦੀ ਘਾਟ ਕਾਰਨ ਨਾ ਸਿਰਫ਼ ਸਰਕਾਰੀ ਪ੍ਰੋਗਰਾਮ ਪ੍ਰਭਾਵਿਤ ਹੋ ਰਹੇ ਹਨ, ਬਲਕਿ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਸਭ ਤੋਂ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ਅਮਰੀਕੀ ਸੁਪਰੀਮ ਕੋਰਟ ਨੇ SNAP (ਸਪਲੀਮੈਂਟਲ ਨਿਊਟ੍ਰਿਸ਼ਨ ਅਸਿਸਟੈਂਸ ਪ੍ਰੋਗਰਾਮ) ਅਧੀਨ ਦਿੱਤੇ ਜਾਣ ਵਾਲੇ ਖਾਦ ਸਮੱਗਰੀ ਦੇ ਭੁਗਤਾਨ ਨੂੰ ਅਸਥਾਈ ਤੌਰ ‘ਤੇ ਰੋਕਣ ਦਾ ਹੁਕਮ ਜਾਰੀ ਕੀਤਾ।
ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਟਰੰਪ ਪ੍ਰਸ਼ਾਸਨ ਦੀ ਐਮਰਜੈਂਸੀ ਅਪੀਲ ਮਨਜ਼ੂਰ ਕਰਦੇ ਹੋਏ ਸਰਕਾਰੀ ਸ਼ਟਡਾਊਨ ਦੇ ਦੌਰਾਨ SNAP ਫੂਡ ਏਡ ਭੁਗਤਾਨਾਂ ਨੂੰ ਪੂਰੀ ਤਰ੍ਹਾਂ ਫੰਡ ਕਰਨ ਦੇ ਅਦਾਲਤੀ ਹੁਕਮ ਨੂੰ ਅਸਥਾਈ ਤੌਰ ‘ਤੇ ਰੋਕਣ ਦੀ ਇਜਾਜ਼ਤ ਦੇ ਦਿੱਤੀ ਹੈ, ਹਾਲਾਂਕਿ ਕੁਝ ਰਾਜਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹ ਭੁਗਤਾਨ ਪਹਿਲਾਂ ਹੀ ਮਿਲ ਚੁੱਕੇ ਹਨ।
ਇੱਕ ਜੱਜ ਨੇ ਰਿਪਬਲਿਕਨ ਪ੍ਰਸ਼ਾਸਨ ਨੂੰ ਸ਼ੁੱਕਰਵਾਰ ਤੱਕ ਸਪਲੀਮੈਂਟਲ ਨਿਊਟ੍ਰਿਸ਼ਨ ਅਸਿਸਟੈਂਸ ਪ੍ਰੋਗਰਾਮ (SNAP) ਰਾਹੀਂ ਇਹ ਭੁਗਤਾਨ ਕਰਨ ਦਾ ਹੁਕਮ ਦਿੱਤਾ ਸੀ। ਪਰ ਪ੍ਰਸ਼ਾਸਨ ਨੇ ਅਪੀਲ ਅਦਾਲਤ ਨੂੰ ਬੇਨਤੀ ਕੀਤੀ ਕਿ ਉਸਨੂੰ ਕਿਸੇ ਵੀ ਅਜਿਹੇ ਹੁਕਮ ਤੋਂ ਰਾਹਤ ਦਿੱਤੀ ਜਾਵੇ ਜਿਸ ਵਿੱਚ ਉਸਨੂੰ “ਕੰਟੀਜੈਂਸੀ ਫੰਡ” ਵਿੱਚ ਮੌਜੂਦ ਰਕਮ ਤੋਂ ਵੱਧ ਖਰਚ ਕਰਨ ਲਈ ਕਿਹਾ ਗਿਆ ਹੈ।
ਜਦੋਂ ਬੋਸਟਨ ਅਪੀਲ ਅਦਾਲਤ ਨੇ ਤੁਰੰਤ ਦਖਲਅੰਦਾਜੀ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਸੁਪਰੀਮ ਕੋਰਟ ਦੀ ਜਸਟਿਸ ਕੇਤਾਂਜੀ ਬਰਾਊਨ ਜੈਕਸਨ ਨੇ ਸ਼ੁੱਕਰਵਾਰ ਰਾਤ ਇੱਕ ਹੁਕਮ ਜਾਰੀ ਕਰਕੇ ਪੂਰੇ SNAP ਭੁਗਤਾਨ ਜਾਰੀ ਕਰਨ ਦੀ ਸ਼ਰਤ ਨੂੰ ਅਸਥਾਈ ਤੌਰ ‘ਤੇ ਤਦ ਤੱਕ ਰੋਕ ਦਿੱਤਾ, ਜਦ ਤੱਕ ਅਪੀਲ ਅਦਾਲਤ ਇਹ ਤੈਅ ਨਹੀਂ ਕਰਦੀ ਕਿ ਕੀ ਇਸ ਰੋਕ ਨੂੰ ਹੋਰ ਲੰਮਾ ਕੀਤਾ ਜਾਵੇ।
ਵੱਡੀ ਗਿਣਤੀ ਵਿੱਚ ਹਵਾਈ ਉਡਾਣਾਂ ਰੱਦ
ਅਮਰੀਕਾ ਵਿੱਚ ਸਰਕਾਰੀ ਸ਼ਟਡਾਊਨ ਜਾਰੀ ਰਹਿਣ ਕਾਰਨ ਸ਼ੁੱਕਰਵਾਰ ਨੂੰ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਟਰਾਂਸਪੋਰਟੇਸ਼ਨ ਸਕੱਤਰ ਸ਼ੌਨ ਡਫ਼ੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਦੇਸ਼ ਦੇ 40 ਵੱਡੇ ਹਵਾਈ ਅੱਡਿਆਂ ‘ਤੇ ਘਰੇਲੂ ਉਡਾਣਾਂ ਵਿੱਚੋਂ 10% ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ।
ਇਹ ਫ਼ੈਸਲਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਫੈਡਰਲ ਏਵੀਏਸ਼ਨ ਪ੍ਰਸ਼ਾਸਨ (FAA) ਦੇ ਮੁਤਾਬਕ ਏਅਰ ਟ੍ਰੈਫਿਕ ਕੰਟਰੋਲਰਾਂ ਵੱਲੋਂ ਥਕਾਵਟ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਅਤੇ ਹਵਾਈ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਘੱਟ ਸੇਵਾ ਨਾਲ ਕੰਮ ਕਰਨਾ ਲਾਜ਼ਮੀ ਹੋ ਗਿਆ ਸੀ।
ਅਹਿਮ ਕਰਮਚਾਰੀ ਹੋਣ ਦੇ ਨਾਤੇ, ਏਅਰ ਟ੍ਰੈਫਿਕ ਕੰਟਰੋਲਰਾਂ ਨੂੰ ਅਮਰੀਕੀ ਇਤਿਹਾਸ ਦੇ ਸਭ ਤੋਂ ਲੰਬੇ ਸ਼ਟਡਾਊਨ ਦੌਰਾਨ ਬਿਨਾਂ ਤਨਖ਼ਾਹ ਦੇ ਕੰਮ ਜਾਰੀ ਰੱਖਣ ਲਈ ਕਿਹਾ ਗਿਆ ਹੈ। ਯੂਨੀਅਨਾਂ ਦਾ ਕਹਿਣਾ ਹੈ ਕਿ ਇਸ ਕਾਰਨ ਕਈ ਕਰਮਚਾਰੀ ਤਣਾਅ ਕਾਰਨ ਬੀਮਾਰ ਹੋ ਗਏ ਹਨ ਅਤੇ ਕੁਝ ਨੂੰ ਖਾਣ-ਪੀਣ ਦਾ ਖਰਚ ਚਲਾਉਣ ਲਈ ਦੂਜੀਆਂ ਨੌਕਰੀਆਂ ਕਰਨੀ ਪੈ ਰਹੀਆਂ ਹਨ।
ਕਿਹੜੇ ਹਵਾਈ ਅੱਡੇ ਸਭ ਤੋਂ ਵੱਧ ਪ੍ਰਭਾਵਿਤ?
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਉਹਨਾਂ ਹਵਾਈ ਅੱਡਿਆਂ ਦੀ ਪੂਰੀ ਸੂਚੀ ਜਾਰੀ ਕੀਤੀ ਹੈ ਜਿੱਥੇ ਘਰੇਲੂ ਉਡਾਣਾਂ ਦੀ ਰੱਦ ਹੋ ਰਹੀਆਂ ਹਨ
ਦੱਖਣੀ ਅਮਰੀਕੀ ਰਾਜਾਂ ਦੇ ਹਵਾਈ ਅੱਡੇ:
• ਸ਼ਾਰਲਟ ਡਗਲਸ ਇੰਟਰਨੈਸ਼ਨਲ (CLT)
• ਸਿਨਸਿਨਾਟੀ/ਨਾਰਦਰਨ ਕੈਂਟਕੀ ਇੰਟਰਨੈਸ਼ਨਲ (CVG)
• ਹਾਰਟਸਫ਼ਿਲਡ-ਜੈਕਸਨ ਐਟਲਾਂਟਾ ਇੰਟਰਨੈਸ਼ਨਲ (ATL)
• ਲੂਈਵਿਲ ਇੰਟਰਨੈਸ਼ਨਲ (SDF)
• ਮੈਮਫਿਸ ਇੰਟਰਨੈਸ਼ਨਲ (MEM)
ਫਲੋਰੀਡਾ ਦੇ ਹਵਾਈ ਅੱਡੇ:
• ਫੋਰਟ ਲੌਡਰਡੇਲ/ਹਾਲੀਵੁੱਡ ਇੰਟਰਨੈਸ਼ਨਲ (FLL)
• ਮਿਆਮੀ ਇੰਟਰਨੈਸ਼ਨਲ (MIA)
• ਔਰਲੈਂਡੋ ਇੰਟਰਨੈਸ਼ਨਲ (MCO)
• ਟੈਂਪਾ ਇੰਟਰਨੈਸ਼ਨਲ (TPA)
ਟੈਕਸਾਸ ਦੇ ਹਵਾਈ ਅੱਡੇ:
• ਡੈਲਸ ਲਵ (DAL)
• ਡੈਲਸ/ਫੋਰਟ ਵਰਥ ਇੰਟਰਨੈਸ਼ਨਲ (DFW)
• ਹਿਊਸਟਨ ਹੌਬੀ (HOU)
• ਜਾਰਜ ਬੁਸ਼ ਹਿਊਸਟਨ ਇੰਟਰਕਾਂਟੀਨੈਂਟਲ (IAH)
ਵਾਸ਼ਿੰਗਟਨ ਡੀ.ਸੀ. ਖੇਤਰ ਦੇ ਹਵਾਈ ਅੱਡੇ:
• ਬਾਲਟੀਮੋਰ/ਵਾਸ਼ਿੰਗਟਨ ਇੰਟਰਨੈਸ਼ਨਲ (BWI)
• ਰੋਨਾਲਡ ਰੀਗਨ ਵਾਸ਼ਿੰਗਟਨ ਨੇਸ਼ਨਲ (DCA)
• ਵਾਸ਼ਿੰਗਟਨ ਡੱਲਸ ਇੰਟਰਨੈਸ਼ਨਲ (IAD)
ਕੈਲੀਫੋਰਨੀਆ ਦੇ ਹਵਾਈ ਅੱਡੇ:
• ਲੌਸ ਐਂਜਲਸ ਇੰਟਰਨੈਸ਼ਨਲ (LAX)
• ਔਕਲੈਂਡ ਇੰਟਰਨੈਸ਼ਨਲ (OAK)
• ਔਨਟਾਰੀਓ ਇੰਟਰਨੈਸ਼ਨਲ (ONT)
• ਸੈਨ ਡੀਏਗੋ ਇੰਟਰਨੈਸ਼ਨਲ (SAN)
• ਸੈਨ ਫ੍ਰਾਂਸਿਸਕੋ ਇੰਟਰਨੈਸ਼ਨਲ (SFO)
ਉੱਤਰ-ਪੱਛਮੀ ਰਾਜਾਂ ਦੇ ਹਵਾਈ ਅੱਡੇ:
• ਐਂਕਰੇਜ ਇੰਟਰਨੈਸ਼ਨਲ (ANC)
• ਪੋਰਟਲੈਂਡ ਇੰਟਰਨੈਸ਼ਨਲ (PDX)
• ਸੀਐਟਲ/ਟਾਕੋਮਾ ਇੰਟਰਨੈਸ਼ਨਲ (SEA)
ਮਿਡਵੈਸਟ ਖੇਤਰ ਦੇ ਹਵਾਈ ਅੱਡੇ:
• ਸ਼ਿਕਾਗੋ ਮਿਡਵੇ (MDW)
• ਸ਼ਿਕਾਗੋ ਓ’ਹੇਅਰ ਇੰਟਰਨੈਸ਼ਨਲ (ORD)
• ਡਿਟਰੌਇਟ ਮੈਟਰੋਪੋਲੀਟਨ ਵੇਨ ਕਾਊਂਟੀ (DTW)
• ਇੰਡਿਆਨਾਪੋਲਿਸ ਇੰਟਰਨੈਸ਼ਨਲ (IND)
• ਮਿਨੀਐਪੋਲਿਸ/ਸੇਂਟ ਪੌਲ ਇੰਟਰਨੈਸ਼ਨਲ (MSP)
ਪੱਛਮੀ ਖੇਤਰ ਦੇ ਹਵਾਈ ਅੱਡੇ:
• ਡੈਨਵਰ ਇੰਟਰਨੈਸ਼ਨਲ (DEN)
• ਲਾਸ ਵੇਗਾਸ ਹੈਰੀ ਰੀਡ ਇੰਟਰਨੈਸ਼ਨਲ (LAS)
• ਸਾਲਟ ਲੇਕ ਸਿਟੀ ਇੰਟਰਨੈਸ਼ਨਲ (SLC)
• ਫੀਨਿਕਸ ਸਕਾਈ ਹਾਰਬਰ ਇੰਟਰਨੈਸ਼ਨਲ (PHX)
ਨਿਊਯਾਰਕ, ਨਿਊਜਰਸੀ ਅਤੇ ਉੱਤਰੀ ਪੂਰਬੀ ਖੇਤਰ ਦੇ ਹਵਾਈ ਅੱਡੇ:
• ਨਿਊਯਾਰਕ ਜਾਨ ਐਫ. ਕੈਨੇਡੀ ਇੰਟਰਨੈਸ਼ਨਲ (JFK)
• ਨਿਊਯਾਰਕ ਲਾਗਾਰਡੀਆ (LGA)
• ਨਿਊਆਰਕ ਲਿਬਰਟੀ ਇੰਟਰਨੈਸ਼ਨਲ (EWR)
• ਬੋਸਟਨ ਲੋਗਨ ਇੰਟਰਨੈਸ਼ਨਲ (BOS)
• ਫ਼ਿਲਡੈਲਫੀਆ ਇੰਟਰਨੈਸ਼ਨਲ (PHL)
• ਟੀਟਰਬੋਰੋ (TEB)
ਹਵਾਈ (Hawaii):
• ਹੋਨੋਲੂਲੂ ਇੰਟਰਨੈਸ਼ਨਲ (HNL)
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login