ਇਲਿਨੌਇ ਤੋਂ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਜੈਫਰੀ ਐਪਸਟਿਨ ਦੀ ਸਾਥੀ ਅਤੇ ਦੋਸ਼ੀ ਠਹਿਰਾਈ ਗਈ ਸੈਕਸ ਤਸਕਰ ਘਿਸਲੇਨ ਮੈਕਸਵੈਲ ਨੂੰ ਮਾਫ਼ੀ ਜਾਂ ਕਿਸੇ ਵੀ ਕਿਸਮ ਦੀ ਰਾਹਤ ਦੇਣ ਦੇ ਵਿਰੋਧ ਵਿੱਚ ਅਮਰੀਕੀ ਸੰਸਦ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਹੈ।
ਇਹ ਪ੍ਰਸਤਾਵ ਉਸ ਤੋਂ ਬਾਅਦ ਆਇਆ ਹੈ ਜਦ ਮੈਕਸਵੈਲ ਨੇ ਇਹ ਦਾਅਵਾ ਕੀਤਾ ਕਿ ਜੇਕਰ ਉਸਨੂੰ ਮਾਫ਼ੀ ਜਾਂ ਸਜ਼ਾ ਵਿੱਚ ਛੋਟ ਮਿਲੇ, ਤਾਂ ਉਹ ਐਪਸਟਿਨ ਦੇ ਕ੍ਰਿਮਿਨਲ ਨੈੱਟਵਰਕ ਬਾਰੇ ਗਵਾਹੀ ਦੇਣ ਲਈ ਤਿਆਰ ਹੈ। ਉਸਦੇ ਵਕੀਲ ਵੱਲੋਂ ਹਾਊਸ ਓਵਰਸਾਈਟ ਕਮੇਟੀ ਨੂੰ ਇੱਕ ਚਿੱਠੀ ਭੇਜੀ ਗਈ, ਜਿਸ ਵਿੱਚ ਲਿਖਿਆ ਗਿਆ ਕਿ ਮੈਕਸਵੈਲ “ਖੁੱਲ੍ਹ ਕੇ ਤੇ ਇਮਾਨਦਾਰੀ ਨਾਲ ਗਵਾਹੀ ਦੇਣ ਲਈ ਤਿਆਰ ਹੈ,” ਪਰ ਜੇਕਰ ਮਾਫ਼ੀ ਨਾ ਮਿਲੀ ਤਾਂ ਉਹ ਚੁੱਪ ਰਹੇਗੀ।
ਕ੍ਰਿਸ਼ਨਾਮੂਰਤੀ ਨੇ ਕਿਹਾ, “ਘਿਸਲੇਨ ਮੈਕਸਵੈਲ ਨੇ ਆਧੁਨਿਕ ਇਤਿਹਾਸ ਦੇ ਸਭ ਤੋਂ ਭਿਆਨਕ ਬੱਚਿਆਂ ਦੀ ਤਸਕਰੀ ਦੇ ਨੈੱਟਵਰਕ ਦੀ ਮਦਦ ਕੀਤੀ। ਉਸ ਦੀ ਸਜ਼ਾ ਜਾਇਜ਼ ਸੀ ਅਤੇ ਬਹੁਤ ਜ਼ਰੂਰੀ ਵੀ। ਹੁਣ ਉਸ ਵੱਲੋਂ ਰਾਹਤ ਲਈ ਸੌਦਾ ਕਰਨ ਦੀ ਕੋਸ਼ਿਸ਼ ਹਰ ਪੀੜਤ ਦੇ ਜ਼ਖਮਾਂ 'ਤੇ ਨਮਕ ਛਿੜਕਣ ਵਰਗੀ ਗੱਲ ਹੈ।”
ਮੈਕਸਵੈਲ ਨੂੰ 2021 ਵਿੱਚ ਨਾਬਾਲਿਗਾਂ ਦੀ ਤਸਕਰੀ ਸਮੇਤ ਕਈ ਗੰਭੀਰ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਸ ਸਮੇਂ ਉਹ 20 ਸਾਲ ਦੀ ਕੈਦ ਕੱਟ ਰਹੀ ਹੈ।
ਕ੍ਰਿਸ਼ਨਾਮੂਰਤੀ ਵੱਲੋਂ ਲਿਆਂਦੇ ਗਏ ਪ੍ਰਸਤਾਵ ਵਿੱਚ ਹਾਊਸ ਨੇ ਇਹ ਸਪਸ਼ਟ ਕੀਤਾ ਹੈ ਕਿ ਮੈਕਸਵੈਲ ਨੂੰ ਕਿਸੇ ਵੀ ਤਰ੍ਹਾਂ ਦੀ ਰਿਆਯਤ ਨਾ ਦਿੱਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਅਜਿਹੇ ਅਪਰਾਧਾਂ ਲਈ ਕੋਈ ਵੀ ਹਲਕੀ ਸਜ਼ਾ ਨਾ ਮਿਲੇ।
Comments
Start the conversation
Become a member of New India Abroad to start commenting.
Sign Up Now
Already have an account? Login