ਯੂਨਾਈਟਡ ਸਟੇਸਸ ਆਫ ਅਮਰੀਕਾ ਦੀ ਸੈਕਰਾਮੈਂਟੋ ਕਾਊਂਟੀ ਤੋਂ ਕਾਂਗਰਸਮੈਨ ਐਮੀ ਬੇਰਾ ਨੇ ਇਜ਼ਰਾਈਲ-ਹਮਾਸ ਦੀ ਜੰਗ ਨੂੰ ਤੁਰੰਤ ਰੋਕਣ ਦੀ ਗੱਲ ਕਹੀ ਹੈ। ਸ਼ੁੱਕਰਵਾਰ 3ਨਵੰਬਰ ਨੂੰ ਜਾਰੀ ਕੀਤੇ ਇੱਕ ਵੀਡੀਓ ਵਿੱਚ ਕਾਂਗਰਸਮੈਨ ਬੇਰਾ ਨੇ ਕਿਹਾ ਕਿ ਇਸੇ ਹੀ ਹਫ਼ਤੇ ਜਦੋਂ ਮੈਂ ਆਪਣੇ ਫਲਸਤੀਨੀ ਵੋਟਰਾਂ ਨਾਲ ਗੱਲ ਕੀਤੀ ਤਾਂ ਮੈਂ ਉਸਦੀ ਅਵਾਜ਼ ਵਿੱਚ ਗਾਜ਼ਾ ਵਿਖੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੂੰ ਗਵਾਉਣ ਦੇ ਨਿਜੀ ਘਾਟੇ ਦੇ ਦਰਦ ਤੇ ਗੁੱਸੇ ਨੂੰ ਸੁਣ ਸਕਦਾ ਸੀ। ਅਜਿਹੀਆਂ ਹੀ ਦਰਦ ਭਰੀਆਂ ਭਾਵਨਾਵਾਂ ਮੈਂ ਆਪਣੇ ਯਹੂਦੀ ਵੋਟਰਾਂ ਪਾਸੋਂ ਵੀ ਸੁਣੀਆਂ।
“ਜਦੋਂ ਕਿ ਮੈਂ ਪੱਕਾ ਮੰਨਦਾ ਹਾਂ ਕਿ ਇਜ਼ਰਾਈਲ ਕੋਲ ਮੌਜੂਦ ਰਹਿਣ ਅਤੇ ਆਪਣੀ ਰੱਖਿਆ ਕਰਨ ਦਾ ਅਧਿਕਾਰ ਹੈ, ਉਸੇ ਤਰ੍ਹਾਂ ਬੇਕਸੂਰ ਫਲਸਤੀਨੀਆਂ ਨੂੰ ਸ਼ਾਂਤੀ ਅਤੇ ਸਨਮਾਨ ਦੀ ਜ਼ਿੰਦਗੀ ਦਾ ਅਧਿਕਾਰ ਹੈ। ਮੈਨੂੰ ਉਮੀਦ ਹੈ ਕਿ ਇੱਕ ਦਿਨ ਇਜ਼ਰਾਈਲ ਅਤੇ ਫਲਸਤੀਨ ਸ਼ਾਂਤੀ ’ਚ ਇੱਕ ਦੂਜੇ ਨਾਲ ਰਹਿ ਸਕਣਗੇ। ਮੈਨੂੰ ਨਹੀਂ ਪਤਾ ਕਿ ਇਹ ਇੱਕ ਅਸੰਭਵ ਸੁਪਨਾ ਹੈ। ਪਰ ਮੈਂ ਜਾਣਦਾ ਹਾਂ ਕਿ ਇਹ ਕਦੇ ਵੀ ਪੂਰਾ ਨਹੀਂ ਹੋਵੇਗਾ ਜੇਕਰ ਨਿਰਦੋਸ਼ ਇਜ਼ਰਾਈਲੀ ਅਤੇ ਨਿਰਦੋਸ਼ ਫਲਸਤੀਨੀ ਕਤਲ ਕੀਤੇ ਜਾਂਦੇ ਹਨ। ਸੰਘਰਸ਼ਸ਼ੀਲ ਨਾਗਰਿਕਾਂ ਨੂੰ ਲੋੜੀਂਦੀ ਮਾਨਵਤਾਵਾਦੀ ਸਹਾਇਤਾ, ਭੋਜਨ, ਪਾਣੀ ਅਤੇ ਦਵਾਈ ਪ੍ਰਾਪਤ ਕਰਨ ਲਈ ਸਾਨੂੰ ਤੁਰੰਤ ਵਿਰਾਮ ਦੇਣ ਦੀ ਲੋੜ ਹੈ। ਫਿਰ ਸਾਨੂੰ ਅੱਗੇ ਇੱਕ ਵੱਖਰਾ ਰਸਤਾ ਲੱਭਣ ਦੀ ਲੋੜ ਹੈ”, ਕਾਂਗਰਸਮੈਨ ਐਮੀ ਬੇਰਾ ਨੇ ਕਿਹਾ।
Comments
Start the conversation
Become a member of New India Abroad to start commenting.
Sign Up Now
Already have an account? Login