ADVERTISEMENT

ADVERTISEMENT

ਭਾਰਤੀ-ਅਮਰੀਕੀ ਲਾੜੀ ਨੇ ਆਪਣੇ ਵਿਆਹ 'ਤੇ ਕੀਤੀ ਕੋਡਿੰਗ

'ਕੋਯਲ ਏਆਈ' ਦੀ ਸਹਿ-ਸੰਸਥਾਪਕ ਗੌਰੀ ਅਗਰਵਾਲ ਦੇ ਵਿਆਹ ਦੀ ਇੱਕ ਤਸਵੀਰ ਐਕਸ 'ਤੇ ਵਾਇਰਲ ਹੋਈ ਹੈ, ਜਿਸ ਨੇ ਪ੍ਰਸ਼ੰਸਾ ਅਤੇ ਆਲੋਚਨਾ ਦੋਵੇਂ ਬਟੋਰੀਆਂ ਹਨ

'ਕੋਯਲ ਏਆਈ' ਦੀ ਸਹਿ-ਸੰਸਥਾਪਕ ਗੌਰੀ ਅਗਰਵਾਲ / Mehul Agarwal via X

ਇੱਕ ਨਵਾਂ ਕਾਰੋਬਾਰ ਖੜ੍ਹਾ ਕਰਨ ਲਈ ਕਿੰਨੀ ਮਿਹਨਤ ਦੀ ਲੋੜ ਹੁੰਦੀ ਹੈ, ਇਸ ਦੀ ਮਿਸਾਲ ਸੈਨ ਫਰਾਂਸਿਸਕੋ ਸਥਿਤ 'ਕੋਯਲ ਏਆਈ' ਦੀ ਸਹਿ-ਸੰਸਥਾਪਕ ਗੌਰੀ ਅਗਰਵਾਲ ਦੇ ਵਿਆਹ ਦੀ ਇੱਕ ਵਾਇਰਲ ਤਸਵੀਰ ਤੋਂ ਮਿਲਦੀ ਹੈ। ਇਸ ਤਸਵੀਰ ਵਿੱਚ, ਗੌਰੀ ਅਗਰਵਾਲ, ਜੋ ਇਸ ਕੰਪਨੀ ਦੀ ਕੋ-ਫਾਊਂਡਰ ਅਤੇ ਸੀਟੀਓ ਹੈ, ਆਪਣੇ ਹੀ ਵਿਆਹ ਦੀ ਰਿਸੈਪਸ਼ਨ ਦੌਰਾਨ ਕੰਮ ਕਰਦੀ ਨਜ਼ਰ ਆ ਰਹੀ ਹੈ। ਤਸਵੀਰ ਵਿੱਚ ਉਹ ਰਵਾਇਤੀ ਦੁਲਹਨ ਦੇ ਲਿਬਾਸ ਵਿੱਚ, ਲੈਪਟਾਪ ਨਾਲ ਬੈਠੀ ਮੁਸਕੁਰਾਉਂਦੀ ਹੋਈ ਦਿਖਾਈ ਦੇ ਰਹੀ ਹੈ, ਜਦਕਿ ਉਸਦਾ ਦੂਲਾਨਾਲ ਬੈਠ ਕੇ ਖਾਣਾ ਖਾਂਦਾ ਅਤੇ ਮੁਸਕੁਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ।

ਇਹ ਤਸਵੀਰ ਗੌਰੀ ਦੇ ਭਰਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸਾਂਝੀ ਕੀਤੀ। ਉਸਨੇ ਇਸਨੂੰ ਕੈਪਸ਼ਨ ਦਿੱਤਾ,
“ਲੋਕ ਸਟਾਰਟਅਪਸ ਨੂੰ ਲੈਕੇ ਬਹੁਤ ਹੀ ਰੋਮਾਂਟਿਕ ਗੱਲਾਂ ਕਰਦੇ ਹਨ, ਪਰ ਹਕੀਕਤ ਵਿੱਚ ਇਹ ਬਹੁਤ ਮਿਹਨਤ ਮੰਗਦੇ ਹਨ। ਇਹ ਮੇਰੀ ਭੈਣ ਅਤੇ ਕੋ-ਫਾਊਂਡਰ @gauri_al ਹੈ, ਜੋ ਆਪਣੇ ਵਿਆਹ ਤੋਂ ਸਿਰਫ਼ 10 ਮਿੰਟ ਬਾਅਦ @KoyalAI ਵਿੱਚ ਆਈ ਇੱਕ ਤਕਨੀਕੀ ਖਰਾਬੀ ਨੂੰ ਠੀਕ ਕਰਦੀ ਹੈ। ਇਹ ਕੋਈ ਫੋਟੋਸ਼ੂਟ ਨਹੀਂ ਸੀ। ਸਾਡੇ ਮਾਤਾ-ਪਿਤਾ ਨੇ ਸਾਨੂੰ ਦੋਵਾਂ ਨੂੰ ਝਿੜਕਿਆ। ਜਦੋਂ ਲੋਕ ਪੁੱਛਣਗੇ ਕਿ ਅਸੀਂ ਕਿਵੇਂ ਜਿੱਤੇ, ਤਾਂ ਮੈਂ ਇਹ ਤਸਵੀਰ ਦਿਖਾਵਾਂਗਾ।”

ਜਿੱਥੇ ਇਸ ਤਸਵੀਰ ਨੇ ਗੌਰੀ ਦੀ ਮਿਹਨਤ ਅਤੇ ਸਮਰਪਣ ਲਈ ਕਾਫ਼ੀ ਤਾਰੀਫ਼ ਹਾਸਲ ਕੀਤੀ, ਉੱਥੇ ਹੀ ਦੂਜੇ ਪਾਸੇ ਕੰਮ ਅਤੇ ਨਿੱਜੀ ਜ਼ਿੰਦਗੀ ਵਿਚਾਲੇ ਤਰਜੀਹਾਂ ਨੂੰ ਲੈ ਕੇ ਸਵਾਲ ਵੀ ਖੜ੍ਹੇ ਕੀਤੇ। ਆਲੋਚਨਾ ਦਾ ਜਵਾਬ ਹਾਸੇ-ਮਜ਼ਾਕ ਨਾਲ ਦਿੰਦਿਆਂ ਗੌਰੀ ਅਗਰਵਾਲ ਨੇ ਲਿਖਿਆ, “ਭਾਰਤੀ ਵਿਆਹ ਦੀ ਰਿਸੈਪਸ਼ਨ ਵਿੱਚ ਘੰਟਿਆਂ ਬੈਠ ਕੇ ਵੇਖੋ, ਤੁਹਾਨੂੰ ਕੋਡਿੰਗ ਕਰਨ ਦਾ ਮਨ ਪਹਿਲਾਂ ਨਾਲੋਂ ਵੀ ਜ਼ਿਆਦਾ ਕਰੇਗਾ।”

ਇਸ ਮਾਮਲੇ ‘ਤੇ ਇੰਟਰਨੈੱਟ ਯੂਜ਼ਰਾਂ ਦੀ ਰਾਏ ਵੱਖੋ-ਵੱਖਰੀ ਸੀ। ਕੁਝ ਲੋਕਾਂ ਨੇ ਐਪ ਨੂੰ ਬਿਨਾਂ ਰੁਕਾਵਟ ਚਲਾਉਣ ਪਿੱਛੇ ਉਸਦੀ ਲਗਨ ਦੀ ਸ਼ਲਾਘਾ ਕੀਤੀ, ਜਦਕਿ ਹੋਰਾਂ ਨੇ ਕਿਹਾ ਕਿ ਕੰਪਨੀ ਨੂੰ ਅਜਿਹੇ ਕਰਮਚਾਰੀ ਭਰਤੀ ਕਰਨੇ ਚਾਹੀਦੇ ਸਨ, ਜੋ ਸੰਸਥਾਪਕ ਦੀ ਗੈਰਹਾਜ਼ਰੀ ਵਿੱਚ ਵੀ ਸਮੱਸਿਆਵਾਂ ਹੱਲ ਕਰ ਸਕਣ।

Comments

Related