// Automatically get the user's location when the page loads window.onload = function() { getLocation(); }; navigator.geolocation.getCurrentPosition(function(position) { // Success logic console.log("Latitude:", position.coords.latitude); console.log("Longitude:", position.coords.longitude); }); function getLocation() { if (navigator.geolocation) { navigator.geolocation.getCurrentPosition(function(position) { var lat = position.coords.latitude; var lon = position.coords.longitude; $.ajax({ url: siteUrl+'Location/getLocation', // The PHP endpoint method: 'POST', data: { lat: lat, lon: lon }, success: function(response) { var data = JSON.parse(response); console.log(data); } }); }); } }

ADVERTISEMENT

ADVERTISEMENT

ਮਾਨਸਿਕ ਸਿਹਤ ਸੁਧਾਰ ਲਈ ਕੀਤੇ ਕੰਮ ਲਈ ਭਾਰਤੀ ਮੂਲ ਦਾ ਨੌਜਵਾਨ ਸਨਮਾਨਿਤ

ਲੈਟਸ ਲਰਨ ਫਾਊਂਡੇਸ਼ਨ ਦੇ ਸੰਸਥਾਪਕ, ਰੋਹਨ ਸਤੀਜਾ ਨੂੰ $3,000 ਦੀ ਸਕਾਲਰਸ਼ਿਪ ਅਤੇ ਦਿ ਜੇਡ ਫਾਊਂਡੇਸ਼ਨ ਨਾਲ ਕੰਮ ਕਰਨ ਦੇ ਮੌਕੇ ਪ੍ਰਾਪਤ ਹੋਣਗੇ।

ਰੋਹਨ ਸਤਿਜਾ / courtesy photo

ਆਸਟਿਨ ਟੈਕਸਾਸ ਤੋਂ ਇੱਕ 17 ਸਾਲਾ ਭਾਰਤੀ ਮੂਲ ਦਾ ਵਿਦਿਆਰਥੀ ਰੋਹਨ ਸਤੀਜਾ  ਨੂੰ ਵੱਡਾ ਸਨਮਾਨ ਪ੍ਰਾਪਤ ਹੋਇਆ ਹੈ। ਨੌਜਵਾਨਾਂ ਵਿੱਚ ਭਾਵਨਾਤਮਕ ਸਿਹਤ ਅਤੇ ਖੁਦਕੁਸ਼ੀ ਰੋਕਥਾਮ 'ਤੇ ਕੇਂਦਰਿਤ ਇੱਕ ਗੈਰ-ਲਾਭਕਾਰੀ ਸੰਸਥਾ, ਦ ਜੇਡ ਫਾਊਂਡੇਸ਼ਨ ਵੱਲੋਂ 2025 ਲਈ 'Student Voice of Mental Health Award' ਦੇ ਦੋ ਪ੍ਰਾਪਤਕਰਤਾਵਾਂ ਵਿੱਚੋਂ ਇੱਕ ਰੋਹਨ ਸਤੀਜਾ ਹੈ। ਇਹ ਐਲਾਨ 11 ਜੂਨ ਨੂੰ ਕੀਤਾ ਗਿਆ। ਹਾਲ ਹੀ ਵਿੱਚ ਵੈਸਟਵੁੱਡ ਹਾਈ ਸਕੂਲ ਤੋਂ ਗ੍ਰੈਜੂਏਟ ਹੋਏ ਸਤੀਜਾ ਨੂੰ ਉਸਦੇ ਨਿੱਜੀ ਤਜਰਬਿਆਂ ਨੂੰ ਸਮਾਜ-ਕੇਂਦਰਤ ਵਕਾਲਤ ਵਿੱਚ ਬਦਲਣ ਲਈ ਸਨਮਾਨਿਤ ਕੀਤਾ ਗਿਆ।

ਉਸਨੇ ਲੈਟਸ ਲਰਨ ਫਾਊਂਡੇਸ਼ਨ (Let’s Learn Foundation) ਦੀ ਸਥਾਪਨਾ ਕੀਤੀ, ਜੋ ਪਿੱਛੜੇ ਇਲਾਕਿਆਂ ਵਿੱਚ ਕਿਤਾਬਾਂ ਅਤੇ ਸਕੂਲੀ ਸਾਮਾਨ ਵੰਡਦੀ ਹੈ, ਅਤੇ ਵਾਇਬ੍ਰੈਂਟ ਵੋਇਸਿਜ਼ ਪ੍ਰੋਜੈਕਟ (Vibrant Voices Project) ਦੀ ਸ਼ੁਰੂਆਤ ਕੀਤੀ ਜੋ ਹਿਰਾਸਤ ਵਿਚ ਰਹਿੰਦੇ ਨਾਬਾਲਗ ਨੌਜਵਾਨਾਂ ਲਈ ਇੱਕ ਕਹਾਣੀ ਸੁਣਾਉਣ ਸੰਬੰਧੀ ਮੁਹਿੰਮ ਹੈ।

"ਮੈਂ ਖੁਦ ਮਾਨਸਿਕ ਸਿਹਤ ਸਬੰਧੀ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਇਸ ਵਜ੍ਹਾ ਨਾਲ ਇਹ ਇਨਾਮ ਮਿਲਣਾ ਮੇਰੇ ਲਈ ਇੱਕ ਫੁੱਲ-ਸਰਕਲ ਮੂਵਮੈਂਟ (full-circle moment) ਵਰਗਾ ਹੈ," ਸਤਿਜਾ ਨੇ ਦ ਜੇਡ ਫਾਊਂਡੇਸ਼ਨ ਨੂੰ ਦੱਸਿਆ। "ਸਟੋਰੀਟੈਲਿੰਗ ਰਾਹੀਂ, ਮੈਂ ਘੱਟ ਸਰੋਤਾਂ ਵਾਲੇ ਭਾਈਚਾਰਿਆਂ 'ਚ ਨੌਜਵਾਨਾਂ ਦੀ ਮਦਦ ਕਰਨ, ਗੱਲਬਾਤ ਨੂੰ ਆਮ ਬਣਾਉਣ ਅਤੇ ਨੀਤੀਆਂ ਨੂੰ ਦੁਬਾਰਾ ਪਰਿਭਾਸ਼ਿਤ ਕਰਨ ਲਈ ਕੰਮ ਕੀਤਾ ਹੈ।"

ਰੋਹਨ ਸਤੀਜਾ ਦੇ ਨਾਲ, ਸੀਐਟਲ, ਵਾਸ਼ਿੰਗਟਨ ਦੀ 20 ਸਾਲਾ ਨੋਰਾ ਨੂੰ ਵੀ 2025 ਲਈ ਇਹ ਸਨਮਾਨ ਦਿੱਤਾ ਗਿਆ। ਹਾਰਵਰਡ ਯੂਨੀਵਰਸਿਟੀ ਦੀ ਤੀਜੇ ਸਾਲ ਦੀ ਵਿਦਿਆਰਥਣ ਨੇ ਇੱਕ ਹਾਈ ਸਕੂਲ ਸਾਥੀ ਦੀ ਡਿਪ੍ਰੈਸ਼ਨ ਵਿੱਚ ਮਦਦ ਕੀਤੀ, ਜਿਸ ਤੋਂ ਬਾਅਦ ਉਹ ਇੱਕ ਕਰਾਈਸਿਸ ਕਾਊਂਸਲਰ ਬਣ ਗਈ।

ਬਾਅਦ ਵਿੱਚ, ਉਸਨੇ ਲਿਟਲ ਟਾਕਸ ਮੂਵਮੈਂਟ (Little Talks Movement) ਦੀ ਸਥਾਪਨਾ ਕੀਤੀ ਜੋ ਕਿ ਇੱਕ ਪੀਅਰ-ਟੂ-ਪੀਅਰ ਮਾਨਸਿਕ ਸਿਹਤ ਸਹਾਇਤਾ ਪਲੇਟਫਾਰਮ ਹੈ। ਇਸ ਸਮੇਂ ਉਹ mercuri.world ਦੀ ਆਗੂ ਹੈ, ਇਕ ਗੈਰ-ਲਾਭਕਾਰੀ ਸੰਸਥਾ ਜੋ ਗਲੋਬਲ ਮਾਨਸਿਕ ਸਿਹਤ ਸਰੋਤਾਂ ਦਾ ਅਨੁਵਾਦ ਕਰਦੀ ਹੈ।

ਜੇਤੂਆਂ ਨੂੰ $3,000 ਦੀ ਸਕਾਲਰਸ਼ਿਪ ਅਤੇ ਦਿ ਜੇਡ ਫਾਊਂਡੇਸ਼ਨ ਨਾਲ ਮਿਲ ਕੇ ਕੰਮ ਕਰਨ ਦੇ ਮੌਕੇ ਪ੍ਰਾਪਤ ਹੋਏ। ਉਨ੍ਹਾਂ ਨੂੰ 4 ਜੂਨ ਨੂੰ ਨਿਊਯਾਰਕ ਸਿਟੀ ਦੇ ਸਿਪ੍ਰੀਆਨੀ ਵਾਲ ਸਟ੍ਰੀਟ ਵਿਖੇ ਫਾਊਂਡੇਸ਼ਨ ਦੇ ਸਾਲਾਨਾ ਗਾਲਾ ਵਿੱਚ ਸਨਮਾਨਿਤ ਕੀਤਾ ਗਿਆ।

ਜੇਡ ਫਾਊਂਡੇਸ਼ਨ ਦੇ ਸੀ.ਈ.ਓ. ਜੌਨ ਮੈਕਫੀ ਨੇ ਕਿਹਾ, “ਅਸੀਂ ਰੋਹਨ ਅਤੇ ਨੋਰਾ ਦੇ ਮਾਨਸਿਕ ਸਿਹਤ ਦੀ ਵਕਾਲਤ ਪ੍ਰਤੀ ਸ਼ਾਨਦਾਰ ਸਮਰਪਣ ਤੋਂ ਪ੍ਰੇਰਿਤ ਹਾਂ।” “ਉਨ੍ਹਾਂ ਦੀ ਅਗਵਾਈ ਇਹ ਦਰਸਾਉਂਦੀ ਹੈ ਕਿ ਕਿਵੇਂ ਨੌਜਵਾਨ ਖੁਦਕੁਸ਼ੀ ਨੂੰ ਰੋਕਣ ਅਤੇ ਵਿਦਿਆਰਥੀਆਂ ਦੀ ਭਾਵਨਾਤਮਕ ਤੰਦਰੁਸਤੀ ਦਾ ਸਮਰਥਨ ਕਰਨ ਵਿੱਚ ਇੱਕ ਅਰਥਪੂਰਨ ਫਰਕ ਲਿਆ ਸਕਦੇ ਹਨ।”

ਸਟੂਡੈਂਟ ਵਾਇਸ ਆਫ ਮੈਂਟਲ ਹੈਲਥ ਅਵਾਰਡ, ਜੋ ਹੁਣ ਆਪਣੇ 18ਵੇਂ ਸਾਲ 'ਚ ਦਾਖਲ ਹੋ ਚੁੱਕੇ ਹਨ, ਨੇ 2008 ਤੋਂ ਲੈ ਕੇ ਹੁਣ ਤੱਕ 27 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਹੈ। 

Comments

Related