ਭਾਰਤੀ ਮੂਲ ਦੀਆਂ ਪੰਜ ਔਰਤਾਂ ਨੂੰ ਮਾਈਕ੍ਰੋਸਾਫਟ ਦੀ 50ਵੀਂ ਵਰ੍ਹੇਗੰਢ ਮਨਾਉਣ ਲਈ ਵੂਮੈਨ ਇਨ ਕਲਾਊਡ ਵੱਲੋਂ ਜਾਰੀ ਕੀਤੀ ਗਈ ਨਵੀਂ ਕੌਫੀ ਟੇਬਲ ਕਿਤਾਬ OPULIS ਵਿੱਚ 50 ਸਨਮਾਨਤ ਵਿਅਕਤੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਮਾਈਕ੍ਰੋਸਾਫਟ ਅਤੇ ਇਸਦੇ ਅਲੂਮਨੀ ਨੈੱਟਵਰਕ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਇਹ ਕਿਤਾਬ ਅਕਤੂਬਰ 2025 ਵਿੱਚ ਮਾਈਕ੍ਰੋਸਾਫਟ ਗਿਵਿੰਗ ਮੰਥ ਦੌਰਾਨ ਵਿਸ਼ਵ ਪੱਧਰ 'ਤੇ ਜਾਰੀ ਕੀਤੀ ਜਾਵੇਗੀ।
ਭਾਰਤੀ ਮੂਲ ਦੀਆਂ ਸਨਮਾਨਿਤ ਔਰਤਾਂ ਵਿੱਚ ਚੈਤਰਾ ਵੇਦੁੱਲਪੱਲੀ, ਮੋਨਿਕਾ ਮਿੱਤਲ ਗੁਪਤਾ, ਅਪਰਨਾ ਗੁਪਤਾ, ਸ਼ਰਮੀਲਾ ਰਥੀਨਮ ਅਤੇ ਨਿਤਾਸ਼ਾ ਚੋਪੜਾ ਸ਼ਾਮਲ ਹਨ। ਚੈਤਰਾ ਵੇਦੁੱਲਪੱਲੀ, ਜੋ OPULIS ਦੀ ਐਗਜ਼ੀਕਿਊਟਿਵ ਪ੍ਰੋਡੀਊਸਰ ਅਤੇ ਵੂਮੈਨ ਇਨ ਕਲਾਊਡ ਦੀ ਪ੍ਰਧਾਨ ਵੀ ਹੈ, ਉਸਨੇ ਕਿਹਾ ਕਿ ਇਹ ਕਿਤਾਬ ਸਿਰਫ਼ ਅਹੁਦਿਆਂ ਬਾਰੇ ਨਹੀਂ, ਬਲਕਿ ਪ੍ਰਭਾਵ ਬਾਰੇ ਹੈ।
ਅਪਰਨਾ ਗੁਪਤਾ, ਜੋ ਭਾਰਤ ਵਿੱਚ ਰਹਿੰਦੇ ਹਨ, ਮਾਈਕ੍ਰੋਸਾਫਟ ਵਿੱਚ ਡਾਇਰੈਕਟਰ ਆਫ ਇੰਜੀਨੀਅਰਿੰਗ ਅਤੇ ਪ੍ਰਿੰਸੀਪਲ ਸਾਫਟਵੇਅਰ ਇੰਜੀਨੀਅਰਿੰਗ ਮੈਨੇਜਰ ਦੇ ਤੌਰ 'ਤੇ ਕੰਮ ਕਰ ਰਹੇ ਹਨ। ਮੋਨਿਕਾ ਮਿੱਤਲ ਗੁਪਤਾ ਮਾਈਕ੍ਰੋਸਾਫਟ ਵਿੱਚ ਪਾਰਟਨਰ ਜੀ.ਐੱਮ., ਇੰਜੀਨੀਅਰਿੰਗ ਹਨ। ਨਿਤਾਸ਼ਾ ਚੋਪੜਾ ਮਾਈਕ੍ਰੋਸਾਫਟ ਵਿੱਚ ਵਾਈਸ ਪ੍ਰੈਜ਼ੀਡੈਂਟ ਅਤੇ ਸੀ.ਓ.ਓ., ਬਿਜ਼ਨਸ ਐਪਲੀਕੇਸ਼ਨਜ਼ ਹਨ, ਜਦਕਿ ਸ਼ਰਮੀਲਾ ਰਥੀਨਮ EatHappy ਦੀ ਸੰਸਥਾਪਕ ਅਤੇ ਸੀ.ਈ.ਓ. ਹਨ।
ਇਹ ਕਿਤਾਬ FIRE ਫਰੇਮਵਰਕ 'ਤੇ ਆਧਾਰਤ ਹੈ ਅਤੇ ਉਹਨਾਂ ਔਰਤਾਂ ਦੇ ਯੋਗਦਾਨ ਨੂੰ ਉਜਾਗਰ ਕਰਦੀ ਹੈ, ਜਿਨ੍ਹਾਂ ਨੇ ਮਾਈਕ੍ਰੋਸਾਫਟ ਨੂੰ ਟ੍ਰਿਲੀਅਨ ਡਾਲਰ ਕੰਪਨੀ ਬਣਾਉਣ ਵਿੱਚ ਕੇਂਦਰੀ ਭੂਮਿਕਾ ਨਿਭਾਈ। ਹਰ ਇਕ ਸਨਮਾਨਿਤ ਔਰਤ ਨੂੰ ਬਦਲਾਅ ਲਿਆਉਣ, ਪਹੁੰਚ ਯਕੀਨੀ ਬਣਾਉਣ ਅਤੇ ਤਕਨੀਕੀ ਉਦਯੋਗ ਅੱਗੇ ਵਧਾਉਣ ਲਈ ਸਨਮਾਨਿਤ ਕੀਤਾ ਗਿਆ ਹੈ।
ਇਹ ਕਿਤਾਬ ਵੂਮੈਨ ਇਨ ਕਲਾਊਡ ਦੁਆਰਾ ਬਣਾਈ ਗਈ ਹੈ, ਜੋ 80 ਦੇਸ਼ਾਂ ਵਿੱਚ ਟੈਕਨੋਲੋਜੀ ਜਗਤ ਵਿੱਚ 1,20,000 ਤੋਂ ਵੱਧ ਔਰਤਾਂ ਦਾ ਇੱਕ ਗਲੋਬਲ ਨੈੱਟਵਰਕ ਹੈ।
Comments
Start the conversation
Become a member of New India Abroad to start commenting.
Sign Up Now
Already have an account? Login