ADVERTISEMENT

ADVERTISEMENT

ਖਾਲਸਾ ਪੰਥ ਦੀ ਸਿਰਜਣਾ ਦੇ ਮੂਲ ਉਦੇਸ਼ 'ਤੇ ਅਮਲ ਮੌਜੂਦਾ ਸਮੇਂ ਦੀ ਵੱਡੀ ਲੋੜ: ਜਸਦੀਪ ਸਿੰਘ ਜੈਸੀ

Representative Image / Staff Reporter

ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਮੌਕੇ ਸਿੱਖਾਂ ਦੀ ਵਕਾਰੀ ਸੰਸਥਾ "ਸਿੱਖਸ ਆਫ਼ ਅਮਰੀਕਾ" ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਵਿਸ਼ਵ ਭਰ ਵਿਚ ਵੱਸਦੇ ਸਿੱਖ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਹੈ ਕਿ, "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਵਿੱਚ ਖਾਲਸਾ ਪੰਥ ਦੀ ਸਥਾਪਨਾ ਸਿਰਫ਼ ਇੱਕ ਧਾਰਮਿਕ ਘਟਨਾ ਹੀ ਨਹੀਂ ਸੀ, ਸਗੋਂ ਇਹ ਅਨਿਆਂ ਅਤੇ ਜ਼ੁਲਮ ਦੇ ਖ਼ਿਲਾਫ਼ ਖੜ੍ਹੇ ਹੋਣ ਦਾ ਇੱਕ ਵੱਡਾ ਇਨਕਲਾਬੀ ਸੰਦੇਸ਼ ਸੀ। ਜਿਸ ਦੇ ਮੂਲ ਉਦੇਸ਼ 'ਤੇ ਅਮਲ ਮੌਜੂਦਾ ਸਮੇਂ ਦੀ ਵੱਡੀ ਲੋੜ ਹੈ।"
 

ਸਿੱਖਸ ਆਫ ਅਮਰੀਕਾ ਨੇ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਦਿੱਤੀਆਂ ਮੁਬਰਾਕਾਂ / Staff Reporter

ਉਨ੍ਹਾਂ ਕਿਹਾ ਕਿ "ਗੁਰੂ ਸਾਹਿਬ ਵੱਲੋਂ ਦਿੱਤੀਆਂ ਸਿੱਖਿਆਵਾਂ ਦੀ ਅੱਜ ਦੇ ਸਮੇਂ ਵਿੱਚ ਬੇਹੱਦ ਅਹਿਮੀਅਤ ਹੈ। ਮੌਜੂਦਾ ਹਾਲਾਤਾਂ ਵਿੱਚ ਸਿੱਖ ਕੌਮ ਨੂੰ ਆਪਸੀ ਏਕਤਾ, ਪਿਆਰ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹੋਏ ਅਨਿਆਂ ਦੇ ਵਿਰੁੱਧ ਇਕੱਠੇ ਖੜ੍ਹਨ ਦੀ ਲੋੜ ਹੈ।" ਸਿੱਖਸ ਆਫ਼ ਅਮਰੀਕਾ ਵਲੋਂ ਸਾਂਝੇ ਕੀਤੇ ਗਏ ਬਿਆਨ ਵਿੱਚ ਸੰਸਥਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਨੇ ਇਹ ਵੀ ਜ਼ੋਰ ਦਿੱਤਾ ਕਿ "ਖਾਲਸਾ ਪੰਥ ਦੀ ਸਿਰਜਣਾ ਦਾ ਮੂਲ ਉਦੇਸ਼ ਮਨੁੱਖਤਾ ਦੀ ਰੱਖਿਆ ਅਤੇ ਨਿਆਂ ਦੀ ਸਥਾਪਨਾ ਸੀ, ਜਿਸ ਨੂੰ ਅੱਜ ਵੀ ਅਮਲ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਅਤੇ ਇਸ ਲਈ ਉਹ ਜਿਥੇ ਸਾਰੀ ਲੋਕਾਈ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੰਦੇ ਹਨ ਉੱਥੇ ਸਮੂਹ ਸੰਗਤਾਂ ਲਈ ਚੜ੍ਹਦੀ ਕਲਾ, ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ।
 

ਖ਼ਾਲਸਾ ਸਾਜਨਾ ਦਿਵਸ / Staff Reporter

Comments

Related

To continue...

Already have an account? Log in

Create your free account or log in