ADVERTISEMENT

ADVERTISEMENT

ਬ੍ਰਿਟੇਨ ਵਿੱਚ ਹਮਲੇ ਤੋਂ ਬਾਅਦ ਬ੍ਰਿਟਿਸ਼-ਭਾਰਤੀ ਔਰਤ ਦੀ ਮੌਤ

ਪੁਲਿਸ ਨੇ ਦੱਸਿਆ ਕਿ ਇੱਕ 23 ਸਾਲਾ ਵਿਅਕਤੀ 'ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ

ਬ੍ਰਿਟੇਨ ਦੇ ਲੈਸਟਰ ਸ਼ਹਿਰ ਦੀ ਰਹਿਣ ਵਾਲੀ 56 ਸਾਲਾ ਨੀਲਾ ਪਟੇਲ ਦੀ ਸਿਰ ਵਿੱਚ ਗੰਭੀਰ ਸੱਟਾਂ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ 24 ਜੂਨ ਨੂੰ ਵਾਪਰੀ ਜਦੋਂ ਉਹ ਸੜਕ 'ਤੇ ਪੈਦਲ ਜਾ ਰਹੀ ਸੀ। ਆਇਲਸਟੋਨ ਰੋਡ ਅਤੇ ਵੈਲਫੋਰਡ ਰੋਡ ਨੇੜੇ ਇੱਕ ਵਿਅਕਤੀ ਨੇ ਉਸ 'ਤੇ ਹਮਲਾ ਕੀਤਾ।

ਹਮਲੇ ਤੋਂ ਬਾਅਦ, ਨੀਲਾ ਪਟੇਲ ਨੂੰ ਗੰਭੀਰ ਹਾਲਤ ਵਿੱਚ ਨੌਟਿੰਘਮ ਦੇ ਕਵੀਨਜ਼ ਮੈਡੀਕਲ ਸੈਂਟਰ ਲਿਜਾਇਆ ਗਿਆ, ਜਿੱਥੇ ਦੋ ਦਿਨਾਂ ਬਾਅਦ ਉਸਦੀ ਮੌਤ ਹੋ ਗਈ। ਪੋਸਟਮਾਰਟਮ ਰਿਪੋਰਟ ਵਿੱਚ ਉਸਦੀ ਮੌਤ ਦਾ ਕਾਰਨ ਸਿਰ ਵਿੱਚ ਗੰਭੀਰ ਸੱਟਾਂ ਦੱਸਿਆ ਗਿਆ ਹੈ।

ਪੁਲਿਸ ਨੇ ਕਿਹਾ ਕਿ 23 ਸਾਲਾ ਮਾਈਕਲ ਚੁਵੁਮੇਕਾ ਨੂੰ ਨੀਲਾ ਪਟੇਲ ਦੇ ਕਤਲ ਤੇ ਇਲਜ਼ਾਮ ਦੇ ਵਿੱਚ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਹੁਣ ਉਸ 'ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਹ ਹਿਰਾਸਤ ਵਿੱਚ ਹੈ। ਅੱਗੇ ਦੀ ਸੁਣਵਾਈ ਬਾਅਦ ਵਿੱਚ ਕੀਤੀ ਜਾਵੇਗੀ।

ਚੁਵੁਮੇਕਾ 'ਤੇ ਹੋਰ ਦੋਸ਼ ਵੀ ਹਨ - ਖ਼ਤਰਨਾਕ ਡਰਾਈਵਿੰਗ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼, ਕਿਸੇ ਹੋਰ ਆਦਮੀ 'ਤੇ ਹਮਲੇ ਦੀ ਕੋਸ਼ਿਸ਼ ਅਤੇ ਇੱਕ ਪੁਲਿਸ ਕਰਮਚਾਰੀ 'ਤੇ ਹਮਲਾ।

ਨੀਲਾ ਪਟੇਲ ਦੇ ਬੱਚਿਆਂ, ਜੈਡੇਨ ਅਤੇ ਦਾਨਿਕਾ ਨੇ ਇੱਕ ਭਾਵੁਕ ਬਿਆਨ ਵਿੱਚ ਕਿਹਾ, "ਸਾਡੀ ਮਾਂ ਬਹੁਤ ਦਿਆਲੂ ਵਿਅਕਤੀ ਸੀ। ਸਾਨੂੰ ਅਲਵਿਦਾ ਕਹਿਣ ਦਾ ਮੌਕਾ ਵੀ ਨਹੀਂ ਮਿਲਿਆ, ਪਰ ਅਸੀਂ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਸਤਿਕਾਰ ਨਾਲ ਜ਼ਿੰਦਾ ਰੱਖਾਂਗੇ।" ਪੁਲਿਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਜਾਣਕਾਰੀ ਅਤੇ ਵੀਡੀਓ ਕਲਿੱਪ ਸਾਂਝੇ ਕਰਨ।

Comments

Related