ਭਾਰਤ ਦੇ ਅਯੁੱਧਿਆ ਸ਼ਹਿਰ ਵਿੱਚ ਸ੍ਰੀ ਰਾਮ ਮੰਦਰ ਦੇ ਇਤਿਹਾਸਕ ਉਦਘਾਟਨ ਦੇ ਸਨਮਾਨ ਲਈ ਸ਼ਨੀਵਾਰ, 20 ਜਨਵਰੀ ਨੂੰ ਉੱਤਰੀ ਅਮਰੀਕਾ ਦੇ 100 ਤੋਂ ਵੱਧ ਬੀਏਪੀਐੱਸ ਸਵਾਮੀਨਾਰਾਇਣ ਮੰਦਰਾਂ ਵਿੱਚ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਹ ਘਟਨਾ ਅਯੁੱਧਿਆ ਦੀ ਪੰਜ ਸਦੀਆਂ ਤੋਂ ਵੱਧ ਦੀ ਅਸਾਧਾਰਨ ਯਾਤਰਾ ਦੀ ਸਮਾਪਤੀ ਨੂੰ ਦਰਸਾਉਂਦੀ ਹੈ। ਕਿਹਾ ਗਿਆ ਕਿ ਅਯੁੱਧਿਆ ਦੀ ਜਿੱਤ ਕਈ ਸਵਾਮੀਆਂ, ਮਹੰਤਾਂ, ਆਚਾਰੀਆਂ ਅਤੇ ਸਮਰਪਿਤ ਵਿਅਕਤੀਆਂ ਦੇ ਬਲਿਦਾਨ ਅਤੇ ਅਟੁੱਟ ਵਿਸ਼ਵਾਸ ਦਾ ਪ੍ਰਮਾਣ ਹੈ।
ਪਰਮ ਪਵਿੱਤਰ ਮਹੰਤ ਸਵਾਮੀਜੀ ਮਹਾਰਾਜ ਦੀ ਪ੍ਰੇਰਨਾਦਾਇਕ ਅਗਵਾਈ ਹੇਠ, ਬੀਏਪੀਐੱਸ ਨੇ ਵਿਸ਼ਵ ਪੱਧਰ 'ਤੇ 1,500 ਮੰਦਰਾਂ ਅਤੇ 21,000 ਸਤਿਸੰਗ ਸਭਾਵਾਂ ਵਿੱਚ ਭਗਤੀ ਪ੍ਰੋਗਰਾਮਾਂ ਦੀ ਇੱਕ ਲੜੀ ਦਾ ਆਯੋਜਨ ਕੀਤਾ। ਹਰ ਪ੍ਰੋਗਰਾਮ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਕਿਉਂਕਿ ਮੰਦਰਾਂ ਨੂੰ ਸੁੰਦਰ ਢੰਗ ਨਾਲ ਸ਼ਰਧਾ ਦੇ ਜਲਸੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਮੰਦਰਾਂ ਨੂੰ ਜਗਮਗਾਉਂਦੀਆਂ ਲਾਈਟਾਂ, ਚਮਕਦੇ ਦੀਵਿਆਂ ਅਤੇ ਵਧੀਆ ਰੰਗੋਲੀਆਂ ਨਾਲ ਸਜਾਇਆ ਗਿਆ ਸੀ।
ਇਸ ਸਜਾਵਟ ਵਿੱਚ ਸ੍ਰੀ ਰਾਮ ਅਤੇ ਨਵੇਂ ਮੰਦਰ ਨੂੰ ਦਰਸਾਇਆ ਗਿਆ। ਇਸ ਨਾਲ ਮਾਹੌਲ ਮਨਮੋਹਕ ਅਤੇ ਅਧਿਆਤਮਿਕ ਬਣ ਗਿਆ। ਸਜਾਵਟ ਤੋਂ ਇਲਾਵਾ ਭੋਜਨ ਨਾਲ ਸਬੰਧਤ ਗਤੀਵਿਧੀਆਂ ਵਿੱਚ ਵੀ ਮੰਦਰ ਦੀ ਤਸਵੀਰ ਸਾਫ਼ ਦਿਖਾਈ ਦੇ ਰਹੀ ਸੀ। ਜਿਵੇਂ ਕਿ ਕੂਕੀਜ਼ ਅਤੇ ਮੰਦਰ ਦੇ ਆਕਾਰ ਦੇ ਕੇਕ ਸਮੇਤ ਹਰ ਇੱਕ ਸੁਆਦੀ ਭੋਜਨ 'ਤੇ 'ਸ੍ਰੀ ਰਾਮ' ਕਲਾਤਮਕ ਤੌਰ 'ਤੇ ਛਾਪਿਆ ਗਿਆ ਸੀ। ਇਸ ਗਤੀਵਿਧੀ ਨੇ ਜਸ਼ਨ ਵਿੱਚ ਇੱਕ ਵਿਸ਼ੇਸ਼ ਅਹਿਸਾਸ ਜੋੜਿਆ। ਇਹ ਲੋਕਾਂ ਨੂੰ ਮੰਤਰ-ਮੁਗਧ ਕਰਨ ਵਾਲਾ ਸੀ।
ਪਾਲਕੀ ਵਿੱਚ ਆਏ ਸ੍ਰੀ ਰਾਮ ਦਾ ਸਭਾ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਸ਼ਰਧਾਲੂ ਫੁੱਲਾਂ ਦੀ ਵਰਖਾ ਕਰ ਰਹੇ ਸਨ ਅਤੇ ਮੰਤਰਾਂ ਦੇ ਜਾਪ ਨਾਲ ਮਾਹੌਲ ਖੁਸ਼ਗਵਾਰ ਹੋ ਰਿਹਾ ਸੀ। ਪ੍ਰੋਗਰਾਮ ਦੌਰਾਨ, ਪਤਵੰਤੇ ਮਹਿਮਾਨਾਂ ਅਤੇ ਨਾਮਵਰ ਸੁਆਮੀਆਂ ਨੇ ਸ੍ਰੀ ਰਾਮ ਦੇ ਜੀਵਨ ਆਦਰਸ਼ਾਂ ਤੋਂ ਪ੍ਰੇਰਿਤ ਉਪਦੇਸ਼ ਦਿੱਤੇ।
ਰੌਬਿਨਸਬਿਲੇ, ਨਿਊ ਜਰਸੀ ਵਿੱਚ ਹੋਏ ਸ਼ੁਭ ਸਮਾਗਮ ਵਿੱਚ ਸਵਾਮੀ ਦੇਬੋਪ੍ਰਿਆਨੰਦ ਜੀ (ਉੱਤਰੀ ਅਮਰੀਕਾ ਦੇ ਭਾਰਤ ਸੇਵਾਸ਼ਰਮ ਸੰਘ), ਕੌਂਸਲੇਟ ਏ ਕੇ ਵਿਜੇਕ੍ਰਿਸ਼ਨਨ (ਭਾਰਤ ਦੇ ਕੌਂਸਲੇਟ ਜਨਰਲ, ਨਿਊਯਾਰਕ), ਅਮਿਤ ਚੋਪੜਾ (ਟਾਈਨ ਕੌਂਸਲ, ਰੌਬਿਨਸਬਿਲੇ), ਜੈ ਗੁਲਾਟੀ (ਰੌਬਿਨਸਬਿਲੇ ਸਕੂਲ ਬੋਰਡ ਦੇ ਮੈਂਬਰ), ਸੁਖਦੇਵ ਭੱਲਾ (ਦੁਰਗਾ ਮੰਦਰ),ਵਿਜਯਜੀ ਮੁੱਛਲ (ਗੀਤਾ ਪਰਿਵਾਰ ਅਮਰੀਕਾ), ਰਵੀ ਪੁਲਿਪਤੀ (ਓਮ ਸ਼੍ਰੀ ਸਾਈਂ ਬਾਲਾਜੀ ਮੰਦਿਰ), ਆਰਤੀ ਸੂਰਿਆਨਾਰਾਇਣਨ (ਸ਼੍ਰੀ ਮਹਾਪੇਰਿਯਾਵਾ ਮਨੀਮੰਡਪਮ), ਕ੍ਰਿਸ਼ਨਲਿੰਗਾ (ਸ਼੍ਰੀ ਰਾਮ ਚੰਦਰ ਮਿਸ਼ਨ/ਹਾਰਟਫੁੱਲਨੇਸ ਇੰਸਟੀਚਿਊਟ), ਡਾ. ਅਰੁਣ ਕਪੂਰ (ਸ੍ਰੀ ਕ੍ਰਿਸ਼ਨਾ ਨਿਧੀ ਫਾਊਂਡੇਸ਼ਨ) ਅਤੇ ਅਮਰੀਕਾ ਦੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੰਜੇ ਗੁਪਤਾ ਨੇ ਸ਼ਿਰਕਤ ਕੀਤੀ।
Comments
Start the conversation
Become a member of New India Abroad to start commenting.
Sign Up Now
Already have an account? Login