ZEE5 ਗਲੋਬਲ ਨੇ ਪੇਸ਼ ਕੀਤੀ ਸੱਚੀ ਘਟਨਾ 'ਤੇ ਅਧਾਰਤ ਕ੍ਰਾਈਮ ਡੌਕਿਯੂ-ਸੀਰੀਜ਼ ‘ਹਨੀਮੂਨ ਸੇ ਹੱਤਿਆ’ / Courtesy Photo
ਭਾਰਤ ਦੇ ਆਪਣੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ, ZEE5 ਗਲੋਬਲ ਨੇ ਆਪਣੀ ਨਵੀਂ 'ਟਰੂ ਕ੍ਰਾਈਮ' (ਸੱਚੀ ਘਟਨਾ 'ਤੇ ਅਧਾਰਤ) ਡਾਕੂਮੈਂਟਰੀ ਸੀਰੀਜ਼ 'ਹਨੀਮੂਨ ਸੇ ਹੱਤਿਆ' ਦੇ ਲਾਂਚ ਦਾ ਐਲਾਨ ਕੀਤਾ ਹੈ।
ਇਹ ਸੀਰੀਜ਼ ਉਹਨਾਂ ਅਸਲ ਜ਼ਿੰਦਗੀ ਦੇ ਮਾਮਲਿਆਂ 'ਤੇ ਅਧਾਰਿਤ ਹੈ, ਜਿੱਥੇ ਪਤਨੀਆਂ ਨੇ ਆਪਣੇ ਪਤੀਆਂ ਦੀ ਹੱਤਿਆ ਕੀਤੀ। ਇਹ ਸਿਰਫ਼ ਸੁਰਖੀਆਂ ਤੱਕ ਸੀਮਿਤ ਨਹੀਂ, ਬਲਕਿ ਇਕ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਦੀ ਹੈ ਕਿ- “ਔਰਤਾਂ ਕਿਉਂ ਕਤਲ ਕਰਦੀਆਂ ਹਨ?”
‘ਹਨੀਮੂਨ ਸੇ ਹਤਿਆ’ ਉਹਨਾਂ ਵਿਆਹਾਂ ’ਤੇ ਚਾਨਣਾ ਪਾਉਂਦੀ ਹੈ ਜੋ ਉਮੀਦਾਂ ਨਾਲ ਸ਼ੁਰੂ ਹੋਏ ਪਰ ਹੌਲੀ-ਹੌਲੀ ਹਿੰਸਾ ਵਿੱਚ ਤਬਦੀਲ ਹੋ ਗਏ। ਇਹ ਸੀਰੀਜ਼ ਉਹਨਾਂ ਭਾਵਨਾਤਮਕ, ਸਮਾਜਿਕ ਅਤੇ ਮਨੋਵਿਗਿਆਨਿਕ ਕਾਰਕਾਂ ਦਾ ਵਿਸ਼ਲੇਸ਼ਣ ਕਰਦੀ ਹੈ ਜਿਨ੍ਹਾਂ ਨੇ ਇਨ੍ਹਾਂ ਔਰਤਾਂ ਨੂੰ ਅਜਿਹੇ ਕਦਮ ਚੁੱਕਣ ਲਈ ਮਜਬੂਰ ਕੀਤਾ, ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇਹ ਸੀਰੀਜ਼ ਘਟਨਾਵਾਂ ਨੂੰ ਉਹਨਾਂ ਦੇ ਅਸਲ ਰੂਪ ਵਿੱਚ ਪੇਸ਼ ਕਰਦੀ ਹੈ ਅਤੇ ਦਰਸ਼ਕਾਂ ਨੂੰ ਉਹਨਾਂ ਗੁੰਝਲਦਾਰ ਹਕੀਕਤਾਂ ’ਤੇ ਵਿਚਾਰ ਕਰਨ ਲਈ ਪ੍ਰੇਰਿਤ ਕਰਦੀ ਹੈ ਜੋ ਬੰਦ ਦਰਵਾਜ਼ਿਆਂ ਦੇ ਪਿੱਛੇ ਲੁਕੀਆਂ ਰਹਿੰਦੀਆਂ ਹਨ।
ਇਹ ਸੀਰੀਜ਼ ਭਾਰਤ ਦੇ ਕੁਝ ਸਭ ਤੋਂ ਭਿਆਨਕ ਅਤੇ ਚਰਚਿਤ ਮਾਮਲਿਆਂ 'ਤੇ ਝਾਤ ਮਾਰਦੀ ਹੈ, ਜਿਵੇਂ ਕਿ ਮੇਘਾਲਿਆ ਦਾ ਸੋਨਮ- ਰਾਜਾ ਰਘੂਵੰਸ਼ੀ ਕੇਸ, ਮੇਰਠ ਦਾ ਬਲੂ ਡਰੱਮ ਕੇਸ, ਭਿਵਾਨੀ ਇਨਫਲੂਐਂਸਰ ਕੇਸ, ਮੁੰਬਈ ਦਾ ਟਾਈਲ ਕੇਸ (ਨਾਲਾਸੋਪਾਰਾ ਟਾਈਲ ਕੇਸ) ਅਤੇ ਦਿੱਲੀ ਦਾ ਇਲੈਕਟ੍ਰਿਕ ਸ਼ਾਕ ਕੇਸ, ਜਿਨ੍ਹਾਂ ਨੇ ਰਾਸ਼ਟਰੀ ਪੱਧਰ ’ਤੇ ਧਿਆਨ ਖਿੱਚਿਆ ਅਤੇ ਵੱਡੀ ਚਰਚਾ ਛੇੜੀ।
ਇਸ ਡਾਕੂਮੈਂਟਰੀ ਸੀਰੀਜ਼ ਬਾਰੇ ਗੱਲ ਕਰਦਿਆਂ, ZEE5 ਦੀ ਬਿਜ਼ਨਸ ਹੈੱਡ, ਕਾਵੇਰੀ ਦਾਸ ਨੇ ਕਿਹਾ, “ਹਨੀਮੂਨ ਸੇ ਹਤਿਆ” ਦੇ ਨਾਲ, ਅਸੀਂ ਆਪਣੀ ਡਾਕੂਮੈਂਟਰੀ ਸੀਰੀਜ਼ ਨੂੰ ਹੋਰ ਗਹਿਰਾਈ ਅਤੇ ਭਾਵਨਾਤਮਕ ਤੌਰ ’ਤੇ ਪ੍ਰਭਾਵਸ਼ਾਲੀ ਕਹਾਣੀਆਂ ਵੱਲ ਵਧਾ ਰਹੇ ਹਾਂ। ਅੱਜ ਦੇ ਤੇਜ਼ੀ ਨਾਲ ਬਦਲਦੇ ਸਮਾਜ ਵਿੱਚ, ਵਿਆਹਾਂ ਅੰਦਰ ਮੌਜੂਦ ਦਬਾਅ ਨੂੰ ਸਮਝਣਾ ਪਹਿਲਾਂ ਤੋਂ ਕਿਤੇ ਵੱਧ ਜ਼ਰੂਰੀ ਹੋ ਗਿਆ ਹੈ।”
ਉਹਨਾਂ ਨੇ ਅੱਗੇ ਕਿਹਾ, “ਇਹ ਕਹਾਣੀਆਂ ਉਹਨਾਂ ਦਰਾਰਾਂ ਨੂੰ ਸਾਹਮਣੇ ਲਿਆਉਂਦੀਆਂ ਹਨ ਜੋ ਅਕਸਰ ਉਦੋਂ ਤੱਕ ਨਜ਼ਰਅੰਦਾਜ਼ ਰਹਿੰਦੀਆਂ ਹਨ ਜਦੋਂ ਤੱਕ ਬਹੁਤ ਦੇਰ ਨਹੀਂ ਹੋ ਜਾਂਦੀ। ‘ਹਨੀਮੂਨ ਸੇ ਹਤਿਆ’ ਰਿਸ਼ਤਿਆਂ, ਤਾਕਤ ਅਤੇ ਘਰਾਂ ਅੰਦਰ ਲੜੀਆਂ ਜਾਣ ਵਾਲੀਆਂ ਖਾਮੋਸ਼ ਲੜਾਈਆਂ ਬਾਰੇ ਗੱਲਬਾਤ ਨੂੰ ਜਨਮ ਦੇਣ ਲਈ ਬਣਾਈ ਗਈ ਹੈ।” ਇਹ ਸੀਰੀਜ਼ ਹਰ ਇੱਕ ਜੁਰਮ ਦੀ ਪੂਰੀ ਤਸਵੀਰ ਪੇਸ਼ ਕਰਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login