ADVERTISEMENT

ADVERTISEMENT

ਵਿਸ਼ਵ ਹਿੰਦੂ ਪਰਿਸ਼ਦ ਆਫ਼ ਅਮਰੀਕਾ (VHPA) ਵੱਲੋਂ ਨਫਰਤ ਫੈਲਾਉਣ ਵਾਲਿਆਂ ਨੂੰ ਚੇਤਾਵਨੀ

ਸੰਸਥਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਹੈ ਕਿ ਪਿਛਲੇ ਹਫ਼ਤੇ, ਇਕ ਵਿਭਿੰਨ ਗਠਜੋੜ ਨੇ ਬਿਨਾ ਕਿਸੇ ਪੱਕੇ ਆਧਾਰ ਦੇ VHPA ਖ਼ਿਲਾਫ਼ ਬਦਨਾਮੀ ਦੀ ਮੁਹਿੰਮ ਚਲਾਈ

 VHPA logo VHPA logo / VHPA

ਵਿਸ਼ਵ ਹਿੰਦੂ ਪਰਿਸ਼ਦ ਆਫ਼ ਅਮਰੀਕਾ (VHPA) ਆਪਣੇ ਵਿਰੁੱਧ ਚਲ ਰਹੀ ਬਦਨਾਮੀ ਮੁਹਿੰਮ ਦੀ ਕੜੀ ਨਿੰਦਾ ਕਰਦੀ ਹੈ ਅਤੇ ਚੇਤਾਵਨੀ ਦਿੰਦੀ ਹੈ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਹਿੰਦੂ-ਵਿਰੋਧੀ ਨਫ਼ਰਤ ਫੈਲਾਉਣ ਵਾਲੇ ਸਮੂਹ ਮੁੜ ਸਰਗਰਮ ਹੋ ਰਹੇ ਹਨ।

ਸੰਸਥਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਹੈ ਕਿ ਪਿਛਲੇ ਹਫ਼ਤੇ, ਇਕ ਵਿਭਿੰਨ ਗਠਜੋੜ ਨੇ ਬਿਨਾ ਕਿਸੇ ਪੱਕੇ ਆਧਾਰ ਦੇ VHPA ਖ਼ਿਲਾਫ਼ ਬਦਨਾਮੀ ਦੀ ਮੁਹਿੰਮ ਚਲਾਈ। ਇਹ ਸਮੂਹ, ਕੁਝ ਕਥਿਤ ਅਕਾਦਮਿਕ ਅਤੇ ਵਕਾਲਤੀ ਮੰਚਾਂ ਬੈਠੇ ਆਪਣੇ ਸਾਥੀਆਂ ਨਾਲ ਮਿਲ ਕੇ, ਆਪਣੇ ਰਾਜਨੀਤਿਕ ਮਨਸੂਬਿਆਂ ਨੂੰ ਅੱਗੇ ਵਧਾਉਣ ਲਈ ਅਕਸਰ ਸੰਕੇਤਾਂ ਅਤੇ ਕਥਨਾਂ ਦੀ ਵਰਤੋਂ ਕਰਦੇ ਹਨ। ਸਰਕੂਲਰ ਹਵਾਲਿਆਂ ਰਾਹੀਂ ਇਹ ਲੋਕ ਭਰੋਸੇਯੋਗਤਾ ਦੀ ਝੂਠੀ ਛਾਪ ਪੈਦਾ ਕਰਦੇ ਹਨ ਅਤੇ ਤੱਥਾਂ ਤੋਂ ਅਣਜਾਣ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਭੁਲੇਖੇ ਵਿੱਚ ਪਾਂਦੇ ਹਨ।

ਅਜਿਹੇ ਸਮੂਹ ਅਕਸਰ ਘੱਟਗਿਣਤੀ ਹਿੰਦੂ ਭਾਈਚਾਰਿਆਂ, ਉਨ੍ਹਾਂ ਦੇ ਮੰਦਰਾਂ ਅਤੇ ਸੰਗਠਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਨੂੰ ਭਾਰਤ ਦੇ ਰਾਜਨੀਤਿਕ ਘਟਨਾਕ੍ਰਮ ਨਾਲ ਅਣਉਚਿਤ ਢੰਗ ਨਾਲ ਜੋੜਦੇ ਹਨ। ਇਹ ਰੁਝਾਨ ਨਵਾਂ ਨਹੀਂ, ਇਹ ਅਮਰੀਕਾ ਦੇ ਅੰਦਰੋਂ ਭਾਰਤੀ ਰਾਜਨੀਤੀ ਨਾਲ ਜੁੜੀਆਂ ਵਿਚਾਰਧਾਰਕ ਟਕਰਾਵਾਂ ਨੂੰ ਭੜਕਾਉਣ ਦੀ ਇਕ ਵਿਸ਼ਾਲ ਕੋਸ਼ਿਸ਼ ਦਾ ਹਿੱਸਾ ਹੈ। ਕਈ ਵਾਰ VHPA ਦੇ ਨਾਮ ਦੀ ਵਰਤੋਂ ਆਪਣੇ ਸੰਦੇਸ਼ ਨੂੰ ਵਧਾਉਣ ਅਤੇ ਫੰਡ ਇਕੱਠੇ ਕਰਨ ਲਈ ਵੀ ਕੀਤੀ ਜਾਂਦੀ ਹੈ।

VHPA ਦਾ ਸਪਸ਼ਟ ਮਤ ਹੈ ਕਿ ਰਾਜਨੀਤਿਕ ਵਿਵਾਦਾਂ ਦਾ ਹੱਲ ਉਚਿਤ ਸੰਦਰਭ ਅਤੇ ਭੂਗੋਲ ਦੇ ਅੰਦਰ ਹੀ ਕੀਤਾ ਜਾਣਾ ਚਾਹੀਦਾ ਹੈ। ਸੇਵਾ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਰੁਚੀ ਰੱਖਣ ਵਾਲੇ ਪ੍ਰਵਾਸੀ ਭਾਈਚਾਰਿਆਂ ਨੂੰ ਅਜਿਹੇ ਟਕਰਾਵਾਂ ਵਿੱਚ ਨਹੀਂ ਘਸੀਟਿਆ ਜਾਣਾ ਚਾਹੀਦਾ। VHPA ਕਿਸੇ ਵੀ ਰਾਜਨੀਤਿਕ ਵਿਚਾਰਧਾਰਾ ਨਾਲ ਆਪਣੀ ਪਹਿਚਾਣ ਨਹੀਂ ਜੋੜਦਾ। ਇਹਵਸੁਦੇਵ ਕੁਟੁੰਬਕਮਅਰਥਾਤ ਸਾਰਾ ਸੰਸਾਰ ਇਕ ਪਰਿਵਾਰ ਹੈ, ਦੇ ਉੱਚ ਆਦਰਸ਼ ਅਤੇ ਸ਼ਾਂਤੀਪੂਰਨ ਭਾਵਨਾ ਨਾਲ ਪ੍ਰੇਰਿਤ ਹੈ। ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦਾ ਆਦਰ ਕਰਦਿਆਂ, VHPA ਸਮਾਜ ਵਿੱਚ ਸਕਾਰਾਤਮਕ ਅਤੇ ਰਚਨਾਤਮਕ ਯੋਗਦਾਨ ਪਾਉਣ ਲਈ ਪ੍ਰਤਿਬੱਧ ਹੈ।

ਇਹ ਸੰਸਥਾ ਗਲਤ ਚਰਿੱਤਰਕਰਨਤੇ ਆਧਾਰਿਤ ਮੁਹਿੰਮਾਂ ਦੇ ਸਾਹਮਣੇ ਪਿੱਛੇ ਨਹੀਂ ਹਟੇਗੀ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਆਪਣੇ ਜ਼ਮੀਨੀ ਪੱਧਰ ਦੇ ਸੇਵਾ ਯਤਨਾਂ ਨੂੰ ਦ੍ਰਿੜਤਾ ਨਾਲ ਜਾਰੀ ਰੱਖੇਗੀ। VHPA ਆਪਣੇ ਆਲੋਚਕਾਂ ਅੱਗੇ ਇੱਕ ਸਿੱਧਾ ਸਵਾਲ ਰੱਖਦੀ ਹੈ: ਵਿਘਨ ਅਤੇ ਵੰਡ ਪੈਦਾ ਕਰਨ ਤੋਂ ਇਲਾਵਾ, ਉਨ੍ਹਾਂ ਨੇ ਵਿਸ਼ਾਲ ਭਾਈਚਾਰੇ ਲਈ ਕਿਹੜਾ ਢੁਕਵਾਂ ਅਤੇ ਅਰਥਪੂਰਨ ਯੋਗਦਾਨ ਦਿੱਤਾ ਹੈ?

ਆਪਣੇ 56 ਸਾਲਾਂ ਦੇ ਇਤਿਹਾਸ ਦੌਰਾਨ, VHPA ਸਦਾ ਹੀ ਨਿਸ਼ਕਾਮ ਸੇਵਾਤੇ ਕੇਂਦ੍ਰਿਤ ਰਿਹਾ ਹੈ। ਇਸ ਦੀਆਂ ਪਹਿਲਕਦਮੀਆਂ ਵਿੱਚ 2001 ਦੇ ਭੂਚਾਲ ਤੋਂ ਬਾਅਦ ਗੁਜਰਾਤ ਵਿੱਚ ਇੱਕ ਪਿੰਡ ਦਾ ਪੁਨਰਨਿਰਮਾਣ, ਸੁਨਾਮੀ ਤੋਂ ਬਾਅਦ ਨਾਗਾਪਟਨਮ ਵਿੱਚ ਮਛੇਰਿਆਂ ਦੀ ਸਹਾਇਤਾ, ਹਜ਼ਾਰਾਂ ਬੱਚਿਆਂ ਦੀ ਸਿੱਖਿਆ ਲਈ ਸਹਿਯੋਗ ਅਤੇ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਕੂਲਾਂ ਦੀ ਮਦਦ ਸ਼ਾਮਲ ਹੈ।

ਸੰਯੁਕਤ ਰਾਜ ਵਿੱਚ ਵੀ VHPA ਨੇ ਹਰੀਕੇਨ ਕੈਟਰੀਨਾ ਅਤੇ ਕੈਲੀਫੋਰਨੀਆ ਤੇ ਹਵਾਈ ਵਿੱਚ ਹਾਲੀਆ ਅੱਗ ਵਰਗੀਆਂ ਆਫ਼ਤਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਹੈ। ਕੋਵਿਡ-19 ਦੀ ਦੂਜੀ ਲਹਿਰ ਦੌਰਾਨ, VHPA ਨੇ ਕਈ ਸਾਂਝੇਦਾਰ ਸੰਸਥਾਵਾਂ ਨਾਲ ਮਿਲ ਕੇ ਭਾਰਤ ਨੂੰ ਜੀਵਨ-ਰੱਖਿਅਕ ਚਿਕਿਤਸਾ ਸਾਜ਼ੋ-ਸਾਮਾਨ ਜਿਵੇਂ ਆਕਸੀਜਨ ਉਪਕਰਣ ਅਤੇ ਵੈਂਟੀਲੇਟਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਨੇ ਇਸਲਾਮਿਕ ਮੈਡੀਕਲ ਐਸੋਸੀਏਸ਼ਨ ਆਫ਼ ਨੌਰਥ ਅਮਰੀਕਾ (IMANA) ਸਮੇਤ ਹੋਰ ਚੈਰਿਟੀ ਸੰਸਥਾਵਾਂ ਦੀਆਂ ਭੇਜੀਆਂ ਸਹਾਇਤਾਵਾਂ ਨੂੰ ਵੀ ਸਹਿਯੋਗ ਦਿੱਤਾ, ਜੋ ਵੱਖ-ਵੱਖ ਭਾਈਚਾਰਿਆਂ ਵਿਚਕਾਰ ਸਾਂਝੇ ਮਨੁੱਖਤਾਵਾਦੀ ਯਤਨਾਂ ਦੀ ਪ੍ਰਤੀਕ ਹੈ।

ਸਿੱਖਿਆ, ਸੱਭਿਆਚਾਰ ਅਤੇ ਮਨੁੱਖਤਾ ਦੀ ਸੇਵਾ ਪ੍ਰਤੀ ਅਟੱਲ ਵਚਨਬੱਧਤਾ ਨਾਲ ਪ੍ਰੇਰਿਤ ਹੋ ਕੇ, VHPA ਅੱਗੇ ਵੀ ਪੂਰੇ ਸਮਰਪਣ, ਕੇਂਦ੍ਰਤਾ ਅਤੇ ਦ੍ਰਿੜ ਨਿਸ਼ਚੇ ਨਾਲ ਆਪਣੀ ਸੇਵਾ ਜਾਰੀ ਰੱਖੇਗੀ।

Comments

Related