ਨਵੀਂ ਦਿੱਲੀ ਵਿੱਚ ਅਮਰੀਕੀ ਦੂਤਾਵਾਸ ਵਿਖੇ ਸੀਡੀਏ ਐਂਡਰਿਊਜ਼ ਨਾਲ ਅੰਡਰ ਸੈਕਟਰੀ ਹੂਕਰ / X/ @USAndIndia
ਅਮਰੀਕਾ ਦੀ ਅੰਡਰ ਸੈਕਰਟਰੀ ਆਫ ਸਟੇਟ ਫ਼ਾਰ ਪੋਲਿਟਿਕਲ ਅਫੇਅਰਜ਼ ਐਲਿਸਨ ਹੂਕਰ ਦੋਵਾਂ ਦੇਸ਼ਾਂ ਵਿਚਕਾਰ ਦੋ-ਪੱਖੀ ਸਾਂਝ ਨੂੰ ਮਜ਼ਬੂਤ ਕਰਨ ਲਈ ਨਵੀਂ ਦਿੱਲੀ, ਭਾਰਤ ਪਹੁੰਚ ਗਈ ਹੈ। ਅਮਰੀਕੀ ਦੂਤਾਵਾਸ ਦੇ ਅਨੁਸਾਰ, ਹੂਕਰ ਦਾ ਇਹ ਦੌਰਾ ਅਰਥਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਕਈ ਮਹੱਤਵਪੂਰਨ ਮੁੱਦਿਆਂ 'ਤੇ ਅਮਰੀਕਾ–ਭਾਰਤ ਸੰਬੰਧਾਂ ਨੂੰ ਅੱਗੇ ਵਧਾਉਣ ‘ਤੇ ਕੇਂਦ੍ਰਿਤ ਹੈ।
ਨਵੀਂ ਦਿੱਲੀ ਵਿੱਚ ਆਪਣੇ ਦੌਰੇ ਦੌਰਾਨ, ਹੂਕਰ ਭਾਰਤ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ ਤਾਂ ਜੋ ਖੇਤਰੀ ਸੁਰੱਖਿਆ, ਆਰਥਿਕ ਸਹਿਯੋਗ ਅਤੇ ਇੰਡੋ-ਪੈਸਿਫ਼ਿਕ ਖੇਤਰ ਵਿੱਚ ਸਾਂਝੀਆਂ ਤਰਜੀਹਾਂ 'ਤੇ ਵਿਚਾਰ-ਵਟਾਂਦਰਾ ਹੋ ਸਕੇ। ਇਸ ਵਿੱਚ ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨਾਲ ਹੋਣ ਵਾਲੀਆਂ ਫ਼ੋਰਨ ਆਫਿਸ ਕਨਸਲਟੇਸ਼ਨਜ਼ ਵੀ ਸ਼ਾਮਲ ਹਨ।
ਨਵੀਂ ਦਿੱਲੀ ਤੋਂ ਬਾਅਦ, ਹੈਕਰ ਆਉਂਦੇ ਦਿਨਾਂ ਵਿੱਚ ਬੈਂਗਲੁਰੂ ਦਾ ਵੀ ਦੌਰਾ ਕਰਨਗੇ, ਜਿਸ ਦਾ ਮੁੱਖ ਉਦੇਸ਼ ਆਰਥਿਕ ਅਤੇ ਵਪਾਰਕ ਰਿਸ਼ਤਿਆਂ ਨੂੰ ਹੋਰ ਡੂੰਘਾ ਕਰਨਾ ਹੈ—ਖ਼ਾਸ ਤੌਰ 'ਤੇ ਅਮਰੀਕੀ ਨਿਰਯਾਤ ਵਿੱਚ ਵਾਧਾ ਅਤੇ ਉਭਰ ਰਹੀਆਂ ਤਕਨਾਲੋਜੀਆਂ ਜਿਵੇਂ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਪੁਲਾੜ ਖੋਜ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨਾ।
ਬੈਂਗਲੁਰੂ ਵਿੱਚ, ਹੂਕਰ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ISRO) ਦਾ ਦੌਰਾ ਕਰਨਗੇ ਅਤੇ ਭਾਰਤ ਦੇ ਪੁਲਾੜ, ਊਰਜਾ ਅਤੇ ਤਕਨਾਲੋਜੀ ਖੇਤਰਾਂ ਦੇ ਆਗੂਆ ਨਾਲ ਮੁਲਾਕਾਤ ਕਰਨਗੇ, ਤਾਂ ਜੋ ਅਮਰੀਕਾ–ਭਾਰਤ ਖੋਜ ਸਾਂਝੇਦਾਰੀ ਵਿੱਚ ਨਵੀਨਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਸਹਿਯੋਗ ਦੇ ਹੋਰ ਮੌਕਿਆਂ ਦੀ ਪੜਤਾਲ ਕੀਤੀ ਜਾ ਸਕੇ।
ਹੂਕਰ ਦੇ ਦੌਰੇ ਦੇ ਪ੍ਰਮੁੱਖ ਉਦੇਸ਼ਾਂ ਵਿੱਚੋਂ ਇੱਕ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਤਰਜੀਹਾਂ—ਮਜ਼ਬੂਤ ਅਮਰੀਕਾ–ਭਾਰਤ ਭਾਗੀਦਾਰੀ ਅਤੇ ਇਕ ਫ੍ਰੀ ਤੇ ਓਪਨ ਇੰਡੋ-ਪੈਸਿਫ਼ਿਕ ਖੇਤਰ—ਨੂੰ ਅੱਗੇ ਵਧਾਉਣਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login