ADVERTISEMENT

ADVERTISEMENT

ਸਿਖਸ ਆਫ਼ ਅਮਰੀਕਾ ਨੇ ਪੰਜਾਬ ਵਿੱਚ ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਮੁਹਿੰਮ ਆਰੰਭੀ

ਸਿਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈੱਸੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ "ਸੰਸਥਾ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਚਾਰਾ ਅਤੇ ਪਾਣੀ ਵੰਡਣ ਦੀ ਯੋਜਨਾ ਬਣਾਈ ਹੈ, ਤਾਂ ਜੋ ਹੜ ਪੀੜਤ ਲੋਕਾਂ ਅਤੇ ਪਸ਼ੂਆਂ ਨੂੰ ਰਾਹਤ ਮਿਲ ਸਕੇ"

ਸੁਲਤਾਨਪੁਰ ਲੋਧੀ : ਸਿਖਸ ਆਫ਼ ਅਮਰੀਕਾ ਦੀ ਟੀਮ ਸੁਲਤਾਨਪੁਰ ਲੋਧੀ ਦੇ ਪਿੰਡ ਬੂਹੇਵਾਲ ਵਿੱਚ ਪਹੁੰਚੀ, ਜਿੱਥੇ ਹੜ ਨਾਲ ਪ੍ਰਭਾਵਿਤ ਲੋਕਾਂ ਅਤੇ ਉਨ੍ਹਾਂ ਦੇ ਪਸ਼ੂਆਂ ਲਈ ਸਹਾਇਤਾ ਮੁਹੱਈਆ ਕਰਵਾਈ ਗਈ। ਇਸ ਦੌਰਾਨ ਹੜ ਪੀੜਤ ਪਸ਼ੂਆਂ ਦੇ ਲਈ ਇਕ ਇੱਕ ਕੁਇੰਟਲ ਚਾਰੇ ਦੇ 50 ਰੋਲ ਅਤੇ 300 ਪਾਣੀ ਦੀਆਂ ਪੇਟੀਆਂ ਵੰਡੀਆਂ ਗਈਆਂ।
ਸਿਖਸ ਆਫ਼ ਅਮਰੀਕਾ ਦੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਹੜ ਕਾਰਨ ਨਾ ਸਿਰਫ਼ ਲੋਕ ਬੇਘਰ ਅਤੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਸਗੋਂ ਪਸ਼ੂਆਂ ਦੀ ਖੁਰਾਕ ਅਤੇ ਪਾਣੀ ਦੀ ਵੀ ਗੰਭੀਰ ਕਮੀ ਪੈ ਗਈ ਹੈ। ਇਸ ਲਈ ਇਹ ਮਦਦ ਮੁਹਿੰਮ ਖਾਸ ਤੌਰ ’ਤੇ ਉਹਨਾਂ ਇਲਾਕਿਆਂ ਵਿੱਚ ਚਲਾਈ ਜਾ ਰਹੀ ਹੈ ਜਿੱਥੇ ਹੜ ਦਾ ਸਭ ਤੋਂ ਵੱਧ ਅਸਰ ਪਿਆ ਹੈ।
ਸਥਾਨਕ ਪਿੰਡ ਵਾਸੀਆਂ ਨੇ ਸਿਖਸ ਆਫ਼ ਅਮਰੀਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਸਹਾਇਤਾ ਨਾਲ ਪਸ਼ੂਆਂ ਦੀ ਜ਼ਿੰਦਗੀ ਬਚਾਉਣ ਵਿੱਚ ਬਹੁਤ ਮਦਦ ਮਿਲੇਗੀ। ਸਿਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈੱਸੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ "ਸੰਸਥਾ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਪ੍ਰਭਾਵਿਤ ਇਲਾਕਿਆਂ ਵਿੱਚ ਵੀ ਚਾਰਾ ਅਤੇ ਪਾਣੀ ਵੰਡਣ ਦੀ ਯੋਜਨਾ ਬਣਾਈ ਹੈ, ਤਾਂ ਜੋ ਹੜ ਪੀੜਤ ਲੋਕਾਂ ਅਤੇ ਪਸ਼ੂਆਂ ਨੂੰ ਰਾਹਤ ਮਿਲ ਸਕੇ"।

Comments

Related