ਕੋਮਲ ਦਿਲ ਵਾਲੇ 'ਹੀ-ਮੈਨ’ ਧਰਮ ਭਾਜੀ ਨੂੰ ਯਾਦ ਕਰਦਿਆਂ / Sukhpal Singh dhanoa
ਭਾਰਤੀ ਫਿਲਮ ਨਗਰੀ ਦੇ ਨਾਲ ਨਾਲ ਸਮੁੱਚੇ ਦੇਸ਼ ਅਤੇ ਦੁਨੀਆਂ ਭਰ ‘ਚ ਵੱਸਦੇ ਭਾਰਤੀਆਂ ਖਾਸ ਕਰ ਪੰਜਾਬੀਆਂ ਲਈ ਭਾਰਤੀ ਫ਼ਿਲਮ ਜਗਤ ਦੀ ਇਕ ਅਜ਼ੀਮ ਸ਼ਖ਼ਸੀਅਤ 'ਧਰਮ ਭਾਜੀ' ਦੇ ਇਸ ਫ਼ਾਨੀ ਸੰਸਾਰ ਤੋਂ ਤੁਰ ਜਾਣ ਕਾਰਨ ਇੱਕ ਵੱਡੇ ਦੁੱਖ ਭਰੇ ਆਲਮ ਦਾ ਮੰਜ਼ਰ ਹੈ। ਇਹ ਉਹ ਸਮਾਂ ਹੈ ਜਿੱਥੇ ਭਰੇ ਮਨ ਨਾਲ ਹਰ ਵਰਗ, ਹਰ ਉਮਰ ਦੇ ਸਭਨਾਂ ਲੋਕਾਂ ਨੇ ਧਰਮ ਜੀ ਨੂੰ ਅਲਵਿਦਾ ਕਿਹਾ। ਜਿੰਨ੍ਹਾ ਪਿਆਰ ਉਹਨਾਂ ਨੂੰ ਆਪਣੇ ਫ਼ਿਲਮੀ ਸਫ਼ਰ ਵਿੱਚ ਉਹਨਾਂ ਦੇ ਦਰਸ਼ਕਾਂ ਨੇ ਦਿੱਤਾ ਉਸ ਤੋਂ ਵੀ ਵੱਧ ਲੋਕਾਂ ਨੇ ਉਹਨਾਂ ਦੀ ਰੁਖ਼ਸਤੀ ਮਗਰੋਂ ਆਪਣਾ ਪਿਆਰ ਉਹਨਾਂ ਤੇ ਨਿਛਾਵਰ ਕੀਤਾ ਹੈ।
ਉਹ ਇੱਕ ਅਜਿਹੇ ਫਨਕਾਰ ਹੋਏ ਨੇ ਜਿਹਨਾਂ ਨੇ ਇੱਕ ਆਮ ਸਾਧਾਰਨ ਪੰਜਾਬੀ ਨੌਜਵਾਨ ਵਜੋਂ ਐਕਟਰ ਬਣਨ ਦੇ ਸੁਪਨੇ ਲਏ।ਲਗਨ,ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ।ਇਸ ਮੁਹੱਬਤੀ ਬੰਦੇ ਨੇ ਆਪਣੇ ਦਿਆਲੂ ਅਤੇ ਅਣਖੀ ਸੁਭਾਅ ਨੂੰ ਅੰਤਲੇ ਸਾਹਾਂ ਤੱਕ ਆਪਣੀ ਮਿੱਟੀ ਨਾਲ ਜੁੜੇ ਰਹਿ ਕੇ ਇਕ ਅਜਿਹੇ ਮੁਕਾਮ ਉੱਪਰ ਪਹੁੰਚਾਇਆ ਜੋ ਸਦੀਆਂ ਤੱਕ ਲੋਕਾਂ ਲਈ ਬਹੁਤ ਵੱਡਾ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ।
ਉਹਨਾਂ ਦੇ ਨਿਮਰ ਅਤੇ ਸਾਦਗੀ ਭਰੇ ਸੁਭਾਅ ਵਜੋਂ ਮੈਨੂੰ ਉਹ ਦਿਨ ਯਾਦ ਹੈ ਜਦੋਂ ਅਸੀਂ 80ਵੇਂ ਦੇ ਦਹਾਕੇ ਦੇ ਸ਼ੁਰੂਆਤੀ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਟੂਡੈਂਟ ਕੌਂਸਲ ਦੇ ਬੰਬੇ/ਗੋਆ ਟੂਰ ਦੌਰਾਨ ਬਿਨਾਂ ਟਾਈਮ ਲਏ ਉਹਨਾਂ ਨੂੰ ਮਿਲਣ ਉਹਨਾਂ ਦੇ ਜੁਹੂ ਬੰਗਲੇ ਤੇ ਜਾ ਪਹੁੰਚੇ ਸਾਂ।ਇਹ ਉਨ੍ਹਾਂ ਸਮਿਆਂ ਦੀ ਗੱਲ ਹੈ, ਜਦੋਂ ਧਰਮਿੰਦਰ ਭਾਰਤੀ ਸਿਨੇਮਾ ਦੇ ਸਭ ਤੋਂ ਚਮਕਦੇ ਸਿਤਾਰੇ ਸਨ। ਮੇਰੇ ਸਮਕਾਲੀਆਂ ਨੂੰ ਯਾਦ ਆਵੇਗਾ ਕਿ ਉਹ ਸਿਰਫ਼ ਆਪ ਹੀ ਨਹੀਂ ਮਿਲੇ ਸਗੋਂ 'ਬੇਤਾਬ' ਦੀ ਸਫਲਤਾ ਮਨਾ ਰਹੇ ਆਪਣੇ ਬੇਟੇ ਸੰਨੀ ਦਿਉਲ ਨੂੰ ਸਾਡੇ ਨਾਲ ਮਿਲਾਉਣ ਲਈ ਲੈ ਕੇ ਆਏ। ਸਾਰੇ ਵਿਦਿਆਰਥੀਆਂ ਦੇ ਇਸ ਗਰੁੱਪ ਨੂੰ ਭਰਪੂਰ ਪਿਆਰ, ਸਨੇਹ ਅਤੇ ਆਪਣੇਪਣ ਨਾਲ ਮਿਲੇ।
ਉਹ ਹਰ ਵਿਦਿਆਰਥੀ ਨਾਲ ਖੜ੍ਹੇ ਹੋਏ, ਉਨ੍ਹਾਂ ਦੀਆਂ ਗੱਲਾਂ ਸੁਣੀਆਂ, ਹੱਸੇ, ਅਤੇ ਇੱਕ-ਇੱਕ ਨੂੰ ਅਜਿਹਾ ਅਹਿਸਾਸ ਕਰਵਾਇਆ ਜਿਵੇਂ ਘਰ ਦਾ ਕੋਈ ਜੀਅ ਕਿਸੇ ਆਪਣੇ ਨਾਲ ਹੀ ਨਾਲ ਗੱਲ ਕਰ ਰਿਹਾ ਹੋਵੇ।
ਧਰਮਿੰਦਰ ਭਾਵੇਂ ਪਰਦੇ ਦਾ ‘ਹੀ-ਮੈਨ’ ਸੀ, ਪਰ ਹਕੀਕਤ ਵਿੱਚ ਉਸ ਅੰਦਰ ਇੱਕ ਅਜਿਹਾ ਕੋਮਲ ਤੇ ਬੇਹੱਦ ਜਜ਼ਬਾਤੀ ਦਿਲ ਧੜਕਦਾ ਸੀ—ਇੱਕ ਐਸਾ ਦਿਲ ਜੋ ਹੱਸਾਉਣਾ ਵੀ ਜਾਣਦਾ ਸੀ, ਰੁਲਾਉਣਾ ਵੀ, ਪਰ ਸਭ ਤੋਂ ਵੱਧ ਪਿਆਰ ਕਰਨਾ ਜਾਣਦਾ ਸੀ। ਉਹ ਇੱਕ ਕੋਮਲ ਅਤੇ ਦਿਆਲੂ ਰੂਹ ਸੀ ਜਿਸ ਨੇ ਲੱਖਾਂ ਲੋਕਾਂ ਦੀਆਂ ਉਮੀਦਾਂ ਅਤੇ ਸੁਪਨਿਆਂ ਨੂੰ ਸੰਭਾਲਿਆ, ਅਤੇ ਉਨਾਂ ਦੀ ਮੁਸਕਰਾਹਟ, ਸਾਦਗੀ ਤੇ ਜਜ਼ਬਾਤੀ ਸੁਭਾਅ ਨੇ ਲੋਕ ਮਨਾਂ ਨੂੰ ਡੂੰਘਾਈ ਨਾਲ ਛੂਹਿਆ। ਧਰਮਿੰਦਰ ਸਿਰਫ਼ ਇੱਕ ਸਕ੍ਰੀਨ ਹੀਰੋ ਨਹੀਂ ਸਨ, ਸਗੋਂ ਉਹ ਪਿਆਰ ਕਰਨ ਵਾਲੇ, ਅਣਖੀ ਅਤੇ ਨਿਮਰਤਾ ਦੀ ਪ੍ਰਤੀਕ ਸਨ। ਇੱਕ ਠੇਠ ਪੰਜਾਬੀ ਵਾਂਗ ਉਨਾਂ ਕੋਲ ਇੱਕ ਜ਼ਬਰਦਸਤ ਹਿੰਮਤ, ਭਰਪੂਰ ਜਿਗਰਾ ਅਤੇ ਨਾਲ ਹੀ ਇੱਕ ਕੋਮਲ ਹਿਰਦਾ ਵੀ ਸੀ ਅਤੇ ਉਨਾਂ ਦੀ ਇਸੇ ਖੂਬੀ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ।ਹੁਣ ਭਾਵੇਂ ਓਹ ਸਰੀਰਕ ਤੌਰ ਉੱਤੇ ਚਲੇ ਗਏ ਹਨ ਪਰ ਆਮ ਘਰ ਤੋਂ ਉੱਠ ਕੇ ਫਿਲਮ ਨਗਰੀ ਵਰਗੇ ਖੇਤਰ ‘ਚ ਸਫਲ ਹੋਣ ਸਬੰਧੀ ਲੋਕ ਮਨਾਂ ਵਿੱਚ ਜਿਹੜੇ ਸੁਪਨਿਆਂ ਨੂੰ ਓਹ ਜਗਾ ਗਏ ਹਨ ਓਹ ਉਨਾਂ ਦੀ ਸਭ ਤੋਂ ਵੱਡੀ ਦੇਣ ਕਹੀ ਜਾ ਸਕਦੀ ਹੈ।
ਧਰਮਿੰਦਰ ਦਾ ਜਨਮ 8 ਦਸੰਬਰ 1935 ਨੂੰ ਇੱਕ ਸਾਧਾਰਨ ਜੱਟ ਸਿੱਖ ਪਰਿਵਾਰ ਵਿੱਚ ਹੋਇਆ। ਲੁਧਿਆਣਾ ਦੇ ਨੇੜੇ ਸਾਹਨੇਵਾਲ ਵਿੱਚ ਜਨਮੇ ਧਰਮਿੰਦਰ ਨੇ ਆਪਣੇ ਸ਼ੁਰੂਆਤੀ ਸਾਲ ਆਪਣੇ ਇਸ ਪਿੰਡ ਸਾਹਨੇਵਾਲ ਅਤੇ ਫਗਵਾੜਾ ਵਿੱਚ ਬਿਤਾਏ, ਜਿੱਥੇ ਉਨ੍ਹਾਂ ਦੇ ਪਿਤਾ ਚੌਧਰੀ ਕੇਵਲ ਕ੍ਰਿਸ਼ਨ ਦਿਉਲ ਆਰੀਆ ਹਾਈ ਸਕੂਲ ਵਿੱਚ ਗਣਿਤ ਅਤੇ ਸਮਾਜਿਕ ਅਧਿਐਨ ਦੇ ਇੱਕ ਅਧਿਆਪਕ ਵਜੋਂ ਕੰਮ ਕਰਦੇ ਸਨ। ਨੌਜਵਾਨ ਧਰਮਿੰਦਰ ਨੇ 1950 ਵਿੱਚ ਆਰੀਆ ਹਾਈ ਸਕੂਲ ਤੋਂ ਆਪਣੀ ਮੈਟ੍ਰਿਕ ਪੂਰੀ ਕੀਤੀ। ਉਸ ਸਮੇਂ ਦੇ ਉਨ੍ਹਾਂ ਦੇ ਜਮਾਤੀ ਉਨ੍ਹਾਂ ਨੂੰ ਵੱਡੇ ਸੁਪਨਿਆਂ, ਸ਼ਰਾਰਤੀ ਪਰ ਨਿਮਰ ਸੁਭਾਅ ਵਾਲੇ ਇੱਕ ਸਾਦੇ ਮੁੰਡੇ ਵਜੋਂ ਯਾਦ ਕਰਦੇ ਹਨ। ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ, ਧਰਮਿੰਦਰ ਨੇ ਫਗਵਾੜਾ ਦੇ ਰਾਮਗੜ੍ਹੀਆ ਕਾਲਜ ਵਿੱਚ ਆਪਣੀ ਇੰਟਰਮੀਡੀਏਟ ਦੀ ਪੜ੍ਹਾਈ ਜਾਰੀ ਰੱਖੀ, 1952 ਵਿੱਚ ਇਸ ਨੂੰ ਪੂਰਾ ਕੀਤਾ ਅਤੇ ਫਿਰ ਮੁੰਬਈ ਲਈ ਆਪਣਾ ਸਫ਼ਰ ਸ਼ੁਰੂ ਕੀਤਾ। ਇੱਕ ਅਜਿਹਾ ਰਾਹ ਜਿਸ ਨੇ ਉਨ੍ਹਾਂ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਪਿਆਰੇ ਅਦਾਕਾਰਾਂ ਵਿੱਚੋਂ ਇੱਕ ਬਣਾ ਦਿੱਤਾ। ਫਿਰ ਵੀ ਸਟਾਰਡਮ ਦੀ ਚਮਕ ਦੇ ਬਾਵਜੂਦ ਉਨ੍ਹਾਂ ਪੰਜਾਬ ਅਤੇ ਪੰਜਾਬੀਅਤ ਨੂੰ ਆਪਣੇ ਦਿਲ ਤੋਂ ਕਦੀ ਵੀ ਦੂਰ ਨਹੀਂ ਹੋਣ ਦਿੱਤਾ।
ਬਚਪਨ ਵਿੱਚ ਹੀ ਧਰਮਿੰਦਰ ਦਾ ਬਾਲ ਮਨ ਫਿਲਮਾਂ ਦੀ ਦੁਨੀਆ ਵੱਲ ਖਿੱਚਿਆ ਗਿਆ ਸੀ ਅਤੇ ਆਪਣੀ ਕਿਸ਼ੋਰ ਅਵਸਥਾ ਵਿੱਚ, ਸਿਨੇਮਾ ਵਿੱਚ ਵੱਡਾ ਬਣਨ ਦੇ ਸੁਪਨੇ ਤੋਂ ਪ੍ਰੇਰਿਤ, ਉਹ ਬੰਬਈ ਚਲੇ ਗਏ, ਜਿੱਥੇ ਉਨਾਂ ਨੇ ਇੱਕ ਪ੍ਰਤਿਭਾ ਦੀ ਭਾਲ ਦਾ ਮੁਕਾਬਲਾ ਜਿੱਤਿਆ ਜਿਸ ਨੇ ਉਨਾਂ ਦੇ ਲਈ ਫਿਲਮ ਉਦਯੋਗ ਵਿੱਚ ਅਦਾਕਾਰੀ ਦੇ ਦਰਵਾਜ਼ੇ ਖੋਲ੍ਹ ਦਿੱਤੇ।
ਧਰਮਿੰਦਰ ਨੇ ਸੰਨ 1960 ਵਿੱਚ ਫਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਨਾਲ ਆਪਣੀ ਸ਼ੁਰੂਆਤ ਕੀਤੀ, ਪਰ ਉਨਾਂ ਨੂੰ ਆਪਣੇ ਆਪ ਨੂੰ ਸਥਾਪਤ ਕਰਨ ਵਿੱਚ ਕੁਝ ਹੋਰ ਸਾਲ ਲੱਗ ਗਏ। ਆਪਣੇ ਇਸ ਸਫ਼ਰ ਦੇ ਸ਼ੁਰੂਆਤੀ ਦੌਰ ਵਿੱਚ, ਉਨਾਂ ਨੇ ਰੋਮਾਂਟਿਕ ਅਤੇ ਸਮਾਜਿਕ ਤੌਰ ’ਤੇ ਸੰਬੰਧਿਤ ਫਿਲਮਾਂ ਵਿੱਚ ਕੰਮ ਕੀਤਾ। ਅਤੇ ਇਹਨਾਂ ਵਿੱਚ ਡੂੰਘੀਆਂ ਭਾਵਨਾਤਮਕ ਭੂਮਿਕਾਵਾਂ ਲਈ ਇੱਕ ਕੁਦਰਤੀ ਸੁਭਾਅ ਦਾ ਸਬੂਤ ਦਿੱਤਾ। ਜਿਵੇਂ-ਜਿਵੇਂ 1960 ਦਾ ਦਹਾਕਾ ਅੱਗੇ ਵਧਿਆ, ਧਰਮਿੰਦਰ ਨੇ ਇੱਕ ਬਹੁਪੱਖੀ ਕਲਾਕਾਰ ਵਜੋਂ ਆਪਣੀ ਪ੍ਰਤਿਭਾ ਪ੍ਰਦਰਸ਼ਨ ਕੀਤਾ। ਰੋਮਾਂਟਿਕ, ਐਕਸ਼ਨ, ਕਾਮੇਡੀ ਅਤੇ ਗੰਭੀਰ ਕਿਰਦਾਰ ਨਿਭਾ ਕੇ ਆਪਣੇ ਅਦਾਕਾਰੀ ਦਾ ਲੋਹਾ ਮਨਵਾਇਆ।
‘ਫੂਲ ਔਰ ਪੱਥਰ’ ਵਿੱਚ ਧਰਮਿੰਦਰ ਦਾ ਪ੍ਰਦਰਸ਼ਨ ਇੱਕ ਵੱਡਾ ਮੋੜ ਸਾਬਿਤ ਹੋਇਆ ਅਤੇ ਇਸ ਫਿਲਮ ਨੇ ਉਨਾਂ ਦੇ ਮਜ਼ਬੂਤ ਸੁਹਜ ਨੂੰ ਇਕ ਨਵੀਂ ਦਿਸ਼ਾ ਦਿੱਤੀ ਅਤੇ ਇੱਕ ਪ੍ਰਮੁੱਖ ਐਕਸ਼ਨ ਹੀਰੋ ਵਜੋਂ ਵੀ ਪ੍ਰਸਿੱਧੀ ਦੁਆਈ।
ਸੰਨ 1970 ਦੇ ਦਹਾਕੇ ਦੌਰਾਨ, ਧਰਮਿੰਦਰ ਦਾ ਸਿਤਾਰਾ ਹੋਰ ਵੀ ਉੱਚਾ ਹੋ ਗਿਆ। ਇਸ ਸਮੇਂ ਦੌਰਾਨ ਧਰਮਿੰਦਰ ਨੇ ਕਈ ਹਿੱਟ ਫਿਲਮਾਂ ਵਿੱਚ ਯਾਦਗਾਰੀ ਰੋਲ ਨਿਭਾਏ। ਬਾਲੀਵੁੱਡ ਵਿੱਚ ਇਤਿਹਾਸ ਰਚਣ ਵਾਲੀ ‘ਸ਼ੋਅਲੇ’ ਫ਼ਿਲਮ ਵਿਚ ਉਹਨਾਂ 'ਵੀਰੂ’ ਦੀ ਬਹੁਪੱਖੀ ਭੂਮਿਕਾ ਨੂੰ ਇਸ ਤਰ੍ਹਾਂ ਨਿਭਾਇਆ ਕਿ ਉਸ ਕਰੈਕਟਰ ਅਤੇ ਫ਼ਿਲਮ ਨੂੰ ਅਮਰ ਕਰ ਦਿੱਤਾ। ਉਹਨਾਂ ਨੇ ਇਸ ਫ਼ਿਲਮ ਵਿੱਚ ਨਾ ਸਿਰਫ਼ ਐਕਸ਼ਨ ਕਿਰਦਾਰ ਨੂੰ ਹੀ ਬਲਕਿ ਰੋਮਾਂਸ,ਦੋਸਤੀ ਅਤੇ ਕਾਮੇਡੀ ਵਿੱਚ ਵੀ ਆਪਣੀ ਪ੍ਰਤਿਭਾ ਨੂੰ ਵੀ ਪ੍ਰਦਰਸ਼ਿਤ ਕੀਤਾ। ਉਹ ਉੱਚ-ਮੁਕਾਮ ਵਾਲੇ ਐਕਸ਼ਨ ਦ੍ਰਿਸ਼ਾਂ ਅਤੇ ਕੋਮਲ ਪਲਾਂ ਵਿਚਕਾਰ ਆਸਾਨੀ ਨਾਲ ਤਬਦੀਲੀ ਕਰਦੇ ਰਹੇ, ਜਿਸ ਨੇ ਉਨਾਂ ਨੂੰ ਹਰ ਕਿਸਮ ਦੇ ਦਰਸ਼ਕਾਂ ਵਿੱਚ ਪਸੰਦੀਦਾ ਬਣਾ ਦਿੱਤਾ। ਇਸ ਦੇ ਨਾਲ ਹੀ, ਉਹ ‘ਚੁਪਕੇ ਚੁਪਕੇ’ ਵਰਗੀਆਂ ਕਾਮੇਡੀ ਫਿਲਮਾਂ ਵਿੱਚ ਦਿਖਾਈ ਦਿੱਤੇ ਅਤੇ ‘ਸਮਾਧੀ’ ਵਰਗੀਆਂ ਫਿਲਮਾਂ ਵਿੱਚ ਦੋਹਰੀਆਂ ਭੂਮਿਕਾਵਾਂ ਨਿਭਾਈਆਂ, ਜੋ ਉਨਾਂ ਦੀ ਵਿਸ਼ਾਲ ਅਦਾਕਾਰੀ ਦੀ ਸ਼੍ਰੇਣੀ ਨੂੰ ਦਰਸਾਉਂਦੀਆਂ ਹਨ।
ਸੰਨ 1980 ਦੇ ਦਹਾਕੇ ਅਤੇ 1990 ਦੇ ਦਹਾਕੇ ਦੌਰਾਨ, ਧਰਮਿੰਦਰ ਇੱਕ ਭਰੋਸੇਯੋਗ ਬਾਕਸ-ਆਫਿਸ ਚਿਹਰਾ ਬਣੇ, ਖਾਸ ਕਰਕੇ ਐਕਸ਼ਨ ਨਾਲ ਭਰੀਆਂ ਫਿਲਮਾਂ ਵਿੱਚ ਇਹ ਚੀਜ਼ ਸਪਸ਼ਟ ਨਜ਼ਰ ਆਈ। ਹਾਲਾਂਕਿ ਨਵੇਂ ਸਿਤਾਰਿਆਂ ਦੇ ਆਉਣ ਨਾਲ ਬਾਲੀਵੁੱਡ ਦਾ ਦ੍ਰਿਸ਼ ਬਦਲ ਗਿਆ, ਪਰ ਧਰਮਿੰਦਰ ਨੇ ਕਿਰਦਾਰਾਂ, ਭੂਮਿਕਾਵਾਂ ਅਤੇ ਸਹਾਇਕ ਭੂਮਿਕਾਵਾਂ ਨੂੰ ਲੈ ਕੇ ਆਪਣੇ ਸਫਰ ਨੂੰ ਸਮੇਂ ਦੇ ਅਨੁਕੂਲ ਢਾਲਿਆ ਅਤੇ ਸਿਰਫ ਇੱਕ ਕਿਸਮ ਦੇ ਹੀਰੋ ਦੇ ਰੂਪ ਵਿੱਚ ਫਸਣ ਦੀ ਬਜਾਏ ਸਮੇਂ ਦੇ ਨਾਲ ਬਦਲਣ ਤੇ ਅੱਗੇ ਵਧਣ ਦੀ ਆਪਣੀ ਇੱਛਾ ਸ਼ਕਤੀ ਨੂੰ ਲਾਗੂ ਕੀਤਾ।
ਪਰਦੇ ਤੋਂ ਬਾਹਰ, ਧਰਮਿੰਦਰ ਦੀ ਨਿੱਜੀ ਜ਼ਿੰਦਗੀ ਰੰਗ-ਬਿਰੰਗੀ ਅਤੇ ਗੁੰਝਲਦਾਰ ਨਜ਼ਰ ਆਈ। ਪਰ ਉਹ ਆਪਣੇ ਪਰਿਵਾਰ ਨੂੰ ਅਪਣੱਤ ਦੀਆਂ ਤੰਦਾਂ ਵਿੱਚ ਪ੍ਰੋਣ ਵਿੱਚ ਸਫ਼ਲ ਰਹੇ।ਧਰਮਿੰਦਰ ਦਾ 19 ਸਾਲ ਦੀ ਉਮਰ ਵਿੱਚ ਪ੍ਰਕਾਸ਼ ਕੌਰ ਨਾਲ ਕਾਫ਼ੀ ਜਲਦੀ ਵਿਆਹ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਚਾਰ ਬੱਚੇ ਹੋਏ, ਜਿਨ੍ਹਾਂ ਵਿੱਚ ਹੁਣ ਮਸ਼ਹੂਰ ਅਦਾਕਾਰ ਸੰਨੀ ਦਿਓਲ, ਬੌਬੀ ਦਿਓਲ ਅਤੇ ਦੋ ਬੇਟੀਆਂ ਹਨ। ਬਾਅਦ ਵਿੱਚ, ਉਨਾਂ ਨੇ ਕਈ ਫ਼ਿਲਮਾਂ ਸਣੇ ‘ਸ਼ੋਅਲੇ’ ਦੀ ਆਪਣੀ ਸਹਿ-ਕਲਾਕਾਰ ਬਸੰਤੀ ਯਾਨੀ ਹੇਮਾ ਮਾਲਿਨੀ ਨਾਲ ਵਿਆਹ ਕਰਵਾ ਲਿਆ ਅਤੇ ਉਸ ਨਾਲ, ਧਰਮਿੰਦਰ ਦੇ ਘਰੇ ਦੋ ਧੀਆਂ, ਈਸ਼ਾ ਅਤੇ ਅਹਾਨਾ ਪੈਦਾ ਹੋਈਆਂ। ਪ੍ਰਸਿੱਧੀ ਅਤੇ ਆਪਣੇ ਕਰੀਅਰ ਦੀਆਂ ਮੰਗਾਂ ਦੇ ਬਾਵਜੂਦ, ਉਹ ਆਪਣੇ ਦੋਹਾਂ ਪਰਿਵਾਰਾਂ ਨਾਲ ਨੇੜਿਓਂ ਜੁੜੇ ਰਹੇ ਅਤੇ ਆਪਣੀਆਂ ਕਦਰਾਂ-ਕੀਮਤਾਂ ਵਿੱਚ ਟਿਕੇ ਰਹੇ। ਬਾਅਦ ਦੇ ਸਾਲਾਂ ਵਿੱਚ, ਉਨਾਂ ਨੇ ਇੱਕ ਸਾਦਾ ਜੀਵਨ ਅਪਣਾਇਆ, ਜੋ ਅਕਸਰ ਖੇਤੀ ਅਤੇ ਜੈਵਿਕ ਜੀਵਨ ਪ੍ਰਤੀ ਪਿਆਰ ਦੀਆਂ ਝਲਕਾਂ ਸਾਂਝੀਆਂ ਕਰਦਾ ਸੀ। ਆਪਣੀ ਸਿਆਣੀ ਉਮਰ ਵਿੱਚ ਵੀ, ਉਹ ਸਰਗਰਮ ਰਹੇ, ਸਿਰਫ਼ ਸਕ੍ਰੀਨ ’ਤੇ ਹੀ ਨਹੀਂ ਸਗੋਂ ਆਪਣੇ ਖੇਤਾਂ ਵਿੱਚ ਵੀ, ਜਿੱਥੇ ਉਨਾਂ ਨੂੰ ਸਕੂਨ, ਸ਼ਾਂਤੀ, ਪ੍ਰੇਰਨਾ ਅਤੇ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਅਹਿਸਾਸ ਮਿਲਿਆ। ਉਨਾਂ ਦੀ ਵਿਰਾਸਤ ਸਿਰਫ਼ ਇੱਕ ਮਜ਼ਬੂਤ ਐਕਸ਼ਨ ਹੀਰੋ ਦੀ ਨਹੀਂ ਹੈ, ਸਗੋਂ ਇੱਕ ਡੂੰਘੀ ਮਨੁੱਖੀ ਸ਼ਖਸੀਅਤ ਦੀ ਹੈ –ਇੱਕ ਅਣਖੀ, ਨਿੱਘਾ, ਨਿਮਰਤਾ ਅਤੇ ਸਥਾਈ ਸੁਹਜ ਵਾਲਾ ਅਕਸ।
ਸਾਲ 2004 ਵਿੱਚ, ਧਰਮਿੰਦਰ ਨੇ ਰਾਜਨੀਤੀ ਵਿੱਚ ਪੈਰ ਧਰਿਆ, ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਰਾਜਸਥਾਨ ਦੇ ਬੀਕਾਨੇਰ ਤੋਂ ਲੋਕ ਸਭਾ ਦੀ ਸੀਟ ਜਿੱਤੀ। ਹਾਲਾਂਕਿ ਉਨਾਂ ਦਾ ਰਾਜਨੀਤਿਕ ਕਾਰਜਕਾਲ ਮੁਕਾਬਲਤਨ ਛੋਟਾ ਸੀ, ਇਹ ਸਿਰਫ਼ ਫਿਲਮਾਂ ਤੋਂ ਪਰੇ ਵੱਡੇ ਸਮਾਜਿਕ ਤਾਣੇ-ਬਾਣੇ ਨਾਲ ਸੇਵਾ ਕਰਨ ਅਤੇ ਜੁੜੇ ਰਹਿਣ ਦੀ ਉਨਾਂ ਦੀ ਇੱਛਾ ਨੂੰ ਦਰਸਾਉਂਦਾ ਨਜ਼ਰ ਆਇਆ।
ਆਪਣੇ ਲੰਮੇ ਅਤੇ ਸ਼ਾਨਦਾਰ ਸਫ਼ਰ ਦੌਰਾਨ, ਧਰਮਿੰਦਰ ਕੁੱਲ 300 ਤੋਂ ਵੱਧ ਫਿਲਮਾਂ ਵਿੱਚ ਨਜ਼ਰ ਆਏ, ਨਾ ਸਿਰਫ਼ ਵਪਾਰਕ ਸਫਲਤਾ ਪ੍ਰਾਪਤ ਕੀਤੀ ਬਲਕਿ ਆਲੋਚਕਾਂ ਅਤੇ ਦਰਸ਼ਕਾਂ ਤੋਂ ਵੀ ਪ੍ਰਸ਼ੰਸਾ ਪ੍ਰਾਪਤ ਕੀਤੀ। ਭਾਰਤੀ ਸਿਨੇਮਾ ਵਿੱਚ ਉਨਾਂ ਦੇ ਯੋਗਦਾਨ ਨੂੰ ਅਧਿਕਾਰਤ ਤੌਰ ’ਤੇ ਸਾਲ 2012 ਵਿੱਚ ਮਾਨਤਾ ਦਿੱਤੀ ਗਈ ਜਦੋਂ ਉਨਾਂ ਨੂੰ ਭਾਰਤ ਦੇ ਸਭ ਤੋਂ ਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ, ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ।
ਫਗਵਾੜਾ ਦੇ ਵਸਨੀਕ ਪਿਆਰ ਨਾਲ ਯਾਦ ਕਰਦੇ ਹਨ ਕਿ ਕਿਵੇਂ ਪੰਜਾਬ ਦੇ ਹਰ ਦੌਰੇ ਦੌਰਾਨ, ਧਰਮਿੰਦਰ ਆਪਣੇ ਜੱਦੀ ਕਸਬੇ ਲਈ ਸਮਾਂ ਕੱਢਦੇ ਰਹੇ। ਪਿੰਡ ਜਾਂਦੇ ਤਾਂ ਉਹ ਆਪਣੇ ਚਚੇਰੇ ਭਰਾ ਹਕੀਮ ਸਤਪਾਲ ਕੋਲ ਰਹਿੰਦੇ ਅਤੇ ਆਪਣੇ ਬਚਪਨ ਦੇ ਦੋਸਤਾਂ ਸਮੇਤ ਹੋਰਾਂ ਨੂੰ ਮਿਲਣ ਲਈ ਲਗਾਤਾਰ ਚੱਕਰ ਲਗਾਉਂਦੇ। ਸਥਾਨਕ ਲੋਕਾਂ ਵਿੱਚ ਅਕਸਰ ਸਾਂਝੇ ਕੀਤੇ ਜਾਂਦੇ ਇੱਕ ਯਾਦਗਾਰੀ ਕਿੱਸੇ ਵਿੱਚ ਧਰਮਿੰਦਰ ਨੇ ਇੱਕ ਵਾਰ ਖੁਲਾਸਾ ਕੀਤਾ ਸੀ ਕਿ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ, ਕੌਮੀ ਸੇਵਕ ਰਾਮ ਲੀਲਾ ਕਮੇਟੀ ਦੁਆਰਾ ਆਯੋਜਿਤ ਸਥਾਨਕ ਰਾਮ ਲੀਲਾ ਪ੍ਰਦਰਸ਼ਨ ਵਿੱਚ ਉਨ੍ਹਾਂ ਨੂੰ ਇੱਕ ਛੋਟੀ ਜਿਹੀ ਭੂਮਿਕਾ ਲਈ ਨਾਂਹ ਕਰ ਦਿੱਤੀ ਗਈ ਸੀ। ਇਸ ਤੋਂ ਕਈ ਸਾਲਾਂ ਬਾਅਦ ਇੱਕ ਪੁਰਾਣੀਆਂ ਯਾਦਾਂ ਨਾਲ ਭਰੇ ਦੌਰੇ ਦੌਰਾਨ, ਉਨ੍ਹਾਂ ਨੇ ਮਜ਼ਾਕ ਵਿੱਚ ਪੁੱਛਿਆ ਸੀ, ‘ਕੀ ਮੈਂ ਹੁਣ ਰਾਮ ਲੀਲਾ ਵਿੱਚ ਕੋਈ ਰੋਲ ਕਰ ਸਕਦਾ ਹਾਂ?’ ਇਹ ਇੱਕ ਅਜਿਹਾ ਸਵਾਲ ਸੀ ਜਿਸ ਨੇ ਉਨ੍ਹਾਂ ਦੇ ਦੋਸਤਾਂ ਨੂੰ ਹੰਝੂਆਂ ਵਿੱਚ ਮੁਸਕਰਾਉਣ ਲਈ ਮਜਬੂਰ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਸੁਪਰਸਟਾਰ ਅਜੇ ਵੀ ਆਪਣੇ ਪਿੰਡ ਦੀਆਂ ਯਾਦਾਂ ਨੂੰ ਆਪਣੇ ਦਿਲ ਵਿੱਚ ਆਪਣੇ ਨਾਲ ਲੈ ਕੇ ਘੁੰਮ ਰਿਹਾ ਹੈ।
ਇਸੇ ਤਰਾਂ ਧਰਮਿੰਦਰ ਸਾਲ 2006 ਵਿੱਚ ਫਗਵਾੜੇ ਪੁਰਾਣੇ ਪੈਰਾਡਾਈਜ਼ ਥੀਏਟਰ ਵਾਲੀ ਥਾਂ ’ਤੇ ਬਣੇ ਗੁਰਬਚਨ ਸਿੰਘ ਪਰਮਾਰ ਕੰਪਲੈਕਸ ਦਾ ਉਦਘਾਟਨ ਕਰਨ ਆਏ।ਇਸੇ ਥੀਏਟਰ ਵਿੱਚ ਬਾਲ ਉਮਰੇ ਧਰਮਿੰਦਰ ਨੇ ਦਲੀਪ ਕੁਮਾਰ ਤੇ ਹੋਰ ਕਲਾਕਾਰਾਂ ਦੀਆਂ ਫਿਲਮਾਂ ਦੇਖੀਆਂ ਸਨ ਅਤੇ ਸਿਲਵਰ ਸਕ੍ਰੀਨ ਤੋਂ ਪਾਰ ਦੀ ਦੁਨੀਆ ਦੇ ਸੁਪਨੇ ਲਏ ਸਨ। ਦਹਾਕਿਆਂ ਬਾਅਦ ਉਸੇ ਥਾਂ ’ਤੇ ਦੁਬਾਰਾ ਖੜ੍ਹੇ ਹੋ ਕੇ, ਅਦਾਕਾਰ ਦੀਆਂ ਅੱਖਾਂ ਭਰ ਆਈਆਂ ਜਦੋਂ ਉਨ੍ਹਾਂ ਨੇ ‘ਫਗਵਾੜਾ ਜ਼ਿੰਦਾਬਾਦ’ ਦਾ ਨਾਅਰਾ ਲਾਇਆ, ਜਿਸ ਵਿੱਚ ਉਨ੍ਹਾਂ ਨੇ ਉਸ ਸਥਾਨ ਲਈ ਆਪਣਾ ਅਮਿੱਟ ਪਿਆਰ ਪ੍ਰਗਟ ਕੀਤਾ ਜਿਸ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲਾਏ ਸਨ।
ਬਹੁਤ ਸਾਰੇ ਲੋਕ ਉਨ੍ਹਾਂ ਦੇ 2006 ਦੇ ਦੌਰੇ ਦੇ ਸ਼ਬਦਾਂ ਨੂੰ ਯਾਦ ਕਰਦੇ ਹਨ, ਜਿੱਥੇ ਉਨਾਂ ਨੇ ਕਿਹਾ ਸੀ ਕਿ ‘ਮੈਂ ਪੰਜਾਬ ਦੇ ਇੱਕ ਕਿਸਾਨ ਦਾ ਪੁੱਤਰ ਹਾਂ, ਅਤੇ ਅੱਜ ਮੈਂ ਜੋ ਕੁੱਝ ਵੀ ਹਾਂ, ਉਹ ਇਸ ਧਰਤੀ ਅਤੇ ਇੱਥੋਂ ਦੇ ਲੋਕਾਂ ਦੀ ਦੇਣ ਹਾਂ’। ਇਸ ਤਰਾਂ ਪੰਜਾਬ ਦੇ ਲੋਕਾਂ ਲਈ ਧਰਮਿੰਦਰ ਸਿਰਫ਼ ਇੱਕ ਫਿਲਮੀ ਸਿਤਾਰਾ ਨਹੀਂ ਬਲਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਖਾਹਿਸ਼ਾਂ,ਪ੍ਰਾਪਤੀਆਂ, ਨਿਮਰਤਾ ਅਤੇ ਆਪਣੀ ਮਿੱਟੀ ਲਈ ਪਿਆਰ ਦੇ ਪ੍ਰਤੀਕ ਵਜੋਂ ਹਮੇਸ਼ਾ ਚੇਤੇ ਕੀਤੇ ਜਾਣਗੇ।
ਧਰਮਿੰਦਰ ਨੂੰ ਸਿਰਫ਼ ਬਾਲੀਵੁੱਡ ਦੇ ‘ਹੀ-ਮੈਨ’ ਵਜੋਂ ਹੀ ਨਹੀਂ, ਸਗੋਂ ਨਿਮਰ,ਦਿਆਲੂ, ਅਣਖੀ ਅਤੇ ਪਿਆਰ ਨਾਲ ਲਬਰੇਜ਼ ਇੱਕ ਸਦੀਵੀ ਪ੍ਰਤੀਕ ਵਜੋਂ ਯਾਦ ਕੀਤਾ ਜਾਵੇਗਾ। ਉਨਾਂ ਦੀ ਆਵਾਜ਼, ਮੁਸਕਰਾਹਟ, ਅਤੇ ਸਕ੍ਰੀਨ ਮੌਜੂਦਗੀ ਆਉਣ ਵਾਲੀਆਂ ਕਈ ਪੀੜ੍ਹੀਆਂ ‘ਤੇ ਇੱਕ ਅਮਿੱਟ ਛਾਪ ਵਜੋਂ ਕਾਇਮ ਰਹੇਗੀ।ਬਲਾਕਬਸਟਰ ਫਿਲਮਾਂ ਤੋਂ ਪਰੇ, ਲੋਕ ਉਨਾਂ ਦੇ ਨਿੱਘੇ ਸੁਭਾਅ, ਉਨਾਂ ਦੀ ਨਿਮਰਤਾ ਅਤੇ ਅਸਲ ਜੀਵਨ ਵਿੱਚ ਉਨਾਂ ਦੁਆਰਾ ਨਿਭਾਈ ਗਈ ਹਰ ਕਿਸਮ ਦੀ ਭੂਮਿਕਾ ਅਤੇ ਬੇਮਿਸਾਲ ਅਦਾਕਾਰੀ ਦੀ ਕਦਰ ਕਰਨਗੇ। ਧਰਮਿੰਦਰ ਦੀ ਵਿਰਾਸਤ ਲੋਕਾਂ ਦੇ ਦਿਲਾਂ ਵਿੱਚ ਜਿਉਂਦੀ ਹੈ ਅਤੇ ਰਹੇਗੀ ਅਤੇ ਉਨਾਂ ਦੀ ਵਿਰਾਸਤ ਉਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਉਨਾਂ ਦੇ ਕਦਰਦਾਨਾਂ ਨੂੰ ਪ੍ਰੇਰਿਤ ਕਰਦੀ ਰਹੇਗੀ।
....ਕਿਸਮ ਦੇ ਹੀਰੋ ਦੀ ਭੂਮਿਕਾ ਵਿੱਚ ਬੱਝੇ ਰਹਿਣ ਦੀ ਬਜਾਏ ਉਹ ਬਦਲਦੀਆਂ ਪ੍ਰਸਿਥਤੀਆਂ ਅਨੁਸਾਰ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਢਾਲਣ ਵਿੱਚ ਕਾਮਯਾਬ ਰਹੇ।
ਫ਼ਿਲਮੀ ਪਰਦੇ ਤੋਂ ਪਰ੍ਰੇ ਧਰਮਿੰਦਰ ਦੀ ਨਿੱਜੀ ਜ਼ਿੰਦਗੀ ਰੰਗ ਬਿਰੰਗੀ ਅਤੇ ਗੁੰਝਲਦਾਰ ਰਹੀ। ਧਰਮਿੰਦਰ ਦਾ 19 ਸਾਲ ਦੀ ਉਮਰ ਵਿੱਚ ਪ੍ਰਕਾਸ਼ ਕੌਰ ਨਾਲ ਕਾਫ਼ੀ ਜਲਦੀ ਵਿਆਹ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੇ ਚਾਰ ਬੱਚੇ ਹੋਏ, ਜਿਨ੍ਹਾਂ ਵਿੱਚ ਹੁਣ ਮਸ਼ਹੂਰ ਅਦਾਕਾਰ ਸੰਨੀ ਦਿਓਲ, ਬੌਬੀ ਦਿਓਲ ਅਤੇ ਦੋ ਬੇਟੀਆਂ ਹਨ। ਬਾਅਦ ਵਿੱਚ, ਉਨਾਂ ਨੇ ਫ਼ਿਲਮ ਇੰਡਸਟਰੀ ਦੀ ਡਰੀਮ ਗਰਲ ਅਤੇ ਕਈ ਫ਼ਿਲਮਾਂ ਸਣੇ ਸ਼ੋਅਲੇ’ ਦੀ ਸਹਿ-ਕਲਾਕਾਰ ਹੇਮਾ ਮਾਲਿਨੀ ਨਾਲ ਵਿਆਹ ਕਰਵਾ ਲਿਆ। ਉਸ ਨਾਲ, ਧਰਮਿੰਦਰ ਦੇ ਘਰੇ ਦੋ ਧੀਆਂ, ਈਸ਼ਾ ਅਤੇ ਅਹਾਨਾ ਪੈਦਾ ਹੋਈਆਂ। ਸ਼ੋਹਰਤ ਅਤੇ ਆਪਣੇ ਫ਼ਿਲਮੀ ਸਫ਼ਰ ਦੀਆਂ ਮੰਗਾਂ ਦੇ ਬਾਵਜੂਦ, ਉਹ ਆਪਣੇ ਪਰਿਵਾਰ ਨਾਲ ਨੇੜਿਓਂ ਜੁੜੇ ਰਹੇ ਅਤੇ ਆਪਣੀਆਂ ਕਦਰਾਂ-ਕੀਮਤਾਂ ਵਿੱਚ ਟਿਕੇ ਹੀ ਨਹੀਂ ਰਹੇ ਬਲਕਿ ਨਵੀਆਂ ਅਤੇ ਉਸਾਰੂ ਕਦਰਾਂ ਕੀਮਤਾਂ ਸਿਰਜਦੇ ਰਹੇ। ਬਾਅਦ ਦੇ ਸਾਲਾਂ ਵਿੱਚ, ਉਨਾਂ ਨੇ ਇੱਕ ਸਾਦਾ ਜੀਵਨ ਅਪਣਾਇਆ, ਜੋ ਅਕਸਰ ਖੇਤੀ ਅਤੇ ਜੈਵਿਕ ਜੀਵਨ ਪ੍ਰਤੀ ਪਿਆਰ ਦੀਆਂ ਝਲਕਾਂ ਸਾਂਝੀਆਂ ਕਰਦਾ ਸੀ। ਆਪਣੀ ਸਿਆਣੀ ਉਮਰ ਵਿੱਚ ਵੀ, ਉਹ ਸਰਗਰਮ ਰਹੇ, ਸਿਰਫ਼ ਸਕ੍ਰੀਨ ’ਤੇ ਹੀ ਨਹੀਂ ਸਗੋਂ ਆਪਣੇ ਖੇਤਾਂ ਵਿੱਚ ਵੀ, ਜਿੱਥੇ ਉਨਾਂ ਨੂੰ ਖੇਤਾਂ ਦੀ ਖੁਸ਼ਬੂ ਅਤੇ ਪਸ਼ੂਆਂ ਪਰਿੰਦਿਆਂ ਦੇ ਸਾਥ ਨੇ ਸਕੂਨ ਭਰੇ ਪਲਾਂ ਦਾ ਸਬੱਬ ਬਣਾ ਦਿੱਤਾ। ਉਨਾਂ ਦੀ ਵਿਰਾਸਤ ਸਿਰਫ਼ ਇੱਕ ਸਫਲ ਐਕਸ਼ਨ ਹੀਰੋ ਦੀ ਨਹੀਂ ਹੈ, ਸਗੋਂ ਇੱਕ ਡੂੰਘੀ ਮਨੁੱਖੀ ਸ਼ਖਸੀਅਤ ਦੀ ਹੈ –ਇੱਕ ਅਣਖੀ, ਨਿੱਘਾ, ਨਿਮਰਤਾ ਅਤੇ ਸਥਾਈ ਸੁਹਜ ਵਾਲਾ ਅਕਸ।
ਸਾਲ 2004 ਵਿੱਚ, ਧਰਮਿੰਦਰ ਨੇ ਰਾਜਨੀਤੀ ਵਿੱਚ ਪੈਰ ਧਰਿਆ, ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਰਾਜਸਥਾਨ ਦੇ ਬੀਕਾਨੇਰ ਤੋਂ ਲੋਕ ਸਭਾ ਦੀ ਸੀਟ ਜਿੱਤੀ ਹਾਲਾਂਕਿ ਉਨਾਂ ਦਾ ਰਾਜਨੀਤਿਕ ਸਫ਼ਰ ਮੁਕਾਬਲਤਨ ਛੋਟਾ ਸੀ, ਇਹ ਸਿਰਫ਼ ਫਿਲਮਾਂ ਤੋਂ ਪਰੇ ਵੱਡੇ ਸਮਾਜਿਕ ਤਾਣੇ-ਬਾਣੇ ਨਾਲ ਸੇਵਾ ਕਰਨ ਅਤੇ ਜੁੜੇ ਰਹਿਣ ਦੀ ਉਨਾਂ ਦੀ ਇੱਛਾ ਨੂੰ ਦਰਸਾਉਂਦਾ ਨਜ਼ਰ ਆਇਆ। ਆਪਣੇ ਲੰਮੇ ਅਤੇ ਸ਼ਾਨਦਾਰ ਫ਼ਿਲਮੀ ਸਫ਼ਰ ਦੌਰਾਨ, ਧਰਮਿੰਦਰ ਕੋਈ 300 ਤੋਂ ਵੱਧ ਫਿਲਮਾਂ ਵਿੱਚ ਨਜ਼ਰ ਆਏ ਜਿਥੇ ਨਾ ਸਿਰਫ਼ ਵਪਾਰਕ ਸਫਲਤਾ ਪ੍ਰਾਪਤ ਕੀਤੀ ਬਲਕਿ ਆਲੋਚਕਾਂ ਅਤੇ ਦਰਸ਼ਕਾਂ ਤੋਂ ਵੀ ਪ੍ਰਸ਼ੰਸਾ ਪ੍ਰਾਪਤ ਕੀਤੀ। ਇਨਾਮਾਂ, ਐਵਾਰਡਾ ਦੀ ਦੌੜ ਤੋਂ ਪਰ੍ਰੇ ਰਹਿਣ ਵਾਲੇ ਇਸ ਸਦਾਬਹਾਰ ਅਦਾਕਾਰ ਨੂੰ ਭਾਰਤੀ ਸਿਨੇਮਾ ਵਿੱਚ ਉਨਾਂ ਦੇ ਪਾਏ ਬੇਮਿਸਾਲ ਯੋਗਦਾਨ ਨੂੰ ਵੇਖਦਿਆਂ ਅਧਿਕਾਰਤ ਤੌਰ ’ਤੇ ਸਾਲ 2012 ਵਿੱਚ ਮਾਨਤਾ ਦਿੱਤੀ ਗਈ ਜਦੋਂ ਉਨਾਂ ਨੂੰ ਭਾਰਤ ਦੇ ਸਭ ਤੋਂ ਉੱਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ, ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ ਗਿਆ।
ਫਗਵਾੜਾ ਦੇ ਵਸਨੀਕ ਪਿਆਰ ਨਾਲ ਯਾਦ ਕਰਦੇ ਹਨ ਕਿ ਕਿਵੇਂ ਪੰਜਾਬ ਦੇ ਹਰ ਦੌਰੇ ਦੌਰਾਨ, ਧਰਮਿੰਦਰ ਆਪਣੇ ਜੱਦੀ ਕਸਬੇ ਲਈ ਸਮਾਂ ਕੱਢਦੇ ਰਹੇ। ਸਥਾਨਕ ਲੋਕਾਂ ਵਿੱਚ ਅਕਸਰ ਸਾਂਝੇ ਕੀਤੇ ਜਾਂਦੇ ਇੱਕ ਯਾਦਗਾਰੀ ਕਿੱਸੇ ਵਿੱਚ ਧਰਮਿੰਦਰ ਨੇ ਇੱਕ ਵਾਰ ਖੁਲਾਸਾ ਕੀਤਾ ਸੀ ਕਿ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ, ਕੌਮੀ ਸੇਵਕ ਰਾਮ ਲੀਲਾ ਕਮੇਟੀ ਦੁਆਰਾ ਆਯੋਜਿਤ ਸਥਾਨਕ ਰਾਮ ਲੀਲਾ ਪ੍ਰਦਰਸ਼ਨ ਵਿੱਚ ਉਨ੍ਹਾਂ ਨੂੰ ਇੱਕ ਛੋਟੀ ਜਿਹੀ ਭੂਮਿਕਾ ਲਈ ਨਾਂਹ ਕਰ ਦਿੱਤੀ ਗਈ ਸੀ। ਇਸ ਤੋਂ ਕਈ ਸਾਲਾਂ ਬਾਅਦ ਇੱਕ ਪੁਰਾਣੀਆਂ ਯਾਦਾਂ ਨਾਲ ਭਰੇ ਦੌਰੇ ਦੌਰਾਨ, ਉਨ੍ਹਾਂ ਨੇ ਮਜ਼ਾਕ ਵਿੱਚ ਪੁੱਛਿਆ ਸੀ, ‘ਕੀ ਮੈਂ ਹੁਣ ਰਾਮ ਲੀਲਾ ਵਿੱਚ ਕੋਈ ਰੋਲ ਕਰ ਸਕਦਾ ਹਾਂ?’ ਇਹ ਇੱਕ ਅਜਿਹਾ ਸਵਾਲ ਸੀ ਜਿਸ ਨੇ ਉਨ੍ਹਾਂ ਦੇ ਦੋਸਤਾਂ ਨੂੰ ਹੰਝੂਆਂ ਵਿੱਚ ਮੁਸਕਰਾਉਣ ਲਈ ਮਜਬੂਰ ਕਰ ਦਿੱਤਾ, ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਸਮੇਂ ਦਾ ਸੁਪਰਸਟਾਰ ਅਜੇ ਵੀ ਆਪਣੇ ਪਿੰਡ ਦੀਆਂ ਯਾਦਾਂ ਨੂੰ ਆਪਣੇ ਦਿਲ ਵਿੱਚ ਆਪਣੇ ਨਾਲ ਲੈ ਕੇ ਘੁੰਮ ਰਿਹਾ ਹੈ।
ਇਸੇ ਤਰਾਂ ਧਰਮਿੰਦਰ ਸਾਲ 2006 ਵਿੱਚ ਫਗਵਾੜੇ ਪੁਰਾਣੇ ਪੈਰਾਡਾਈਜ਼ ਥੀਏਟਰ ਵਾਲੀ ਥਾਂ ’ਤੇ ਬਣੇ ਗੁਰਬਚਨ ਸਿੰਘ ਪਰਮਾਰ ਕੰਪਲੈਕਸ ਦਾ ਉਦਘਾਟਨ ਕਰਨ ਲਈ ਆਏ। ਇਸੇ ਥੀਏਟਰ ਵਿੱਚ ਹੀ ਨੌਜਵਾਨ ਧਰਮਿੰਦਰ ਨੇ ਆਪਣੀਆਂ ਪਹਿਲੀਆਂ ਫਿਲਮਾਂ ਦੇਖੀਆਂ ਸਨ ਅਤੇ ਸਿਲਵਰ ਸਕ੍ਰੀਨ ਤੋਂ ਪਾਰ ਦੀ ਦੁਨੀਆ ਦੇ ਸੁਪਨੇ ਲਏ ਸਨ। ਦਹਾਕਿਆਂ ਬਾਅਦ ਉਸੇ ਥਾਂ ’ਤੇ ਦੁਬਾਰਾ ਖੜ੍ਹੇ ਹੋ ਕੇ, ਅਦਾਕਾਰ ਦੀਆਂ ਅੱਖਾਂ ਭਰ ਆਈਆਂ ਜਦੋਂ ਉਨ੍ਹਾਂ ਨੇ ‘ਫਗਵਾੜਾ ਜ਼ਿੰਦਾਬਾਦ’ ਦਾ ਨਾਅਰਾ ਲਾਇਆ, ਜਿਸ ਵਿੱਚ ਉਨ੍ਹਾਂ ਨੇ ਉਸ ਸਥਾਨ ਲਈ ਆਪਣਾ ਅਮਿੱਟ ਪਿਆਰ ਪ੍ਰਗਟ ਕੀਤਾ ਜਿਸ ਸਥਾਨ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲਾਏ ਸਨ। ਬਹੁਤ ਸਾਰੇ ਲੋਕ ਉਨ੍ਹਾਂ ਦੇ 2006 ਦੇ ਦੌਰੇ ਦੇ ਸ਼ਬਦਾਂ ਨੂੰ ਯਾਦ ਕਰਦੇ ਹਨ, ਜਿੱਥੇ ਉਨਾਂ ਨੇ ਕਿਹਾ ਸੀ ਕਿ ‘ਮੈਂ ਪੰਜਾਬ ਦੇ ਇੱਕ ਕਿਸਾਨ ਦਾ ਪੁੱਤਰ ਹਾਂ, ਅਤੇ ਅੱਜ ਮੈਂ ਜੋ ਕੁੱਝ ਵੀ ਹਾਂ, ਉਹ ਇਸ ਧਰਤੀ ਅਤੇ ਇੱਥੋਂ ਦੇ ਲੋਕਾਂ ਦੀ ਬਦੌਲਤ ਹੀ ਹਾਂ’। ਇਸ ਤਰਾਂ ਪੰਜਾਬ ਦੇ ਲੋਕਾਂ ਲਈ ਧਰਮਿੰਦਰ ਸਿਰਫ਼ ਇੱਕ ਫਿਲਮੀ ਸਿਤਾਰਾ ਨਹੀਂ ਬਲਕਿ ਬਾਲੀਵੁੱਡ ਵਿੱਚ ਪੰਜਾਬੀ ਸੁਭਾਅ ਅਤੇ ਆਪਣੀਆਂ ਜੜ੍ਹਾਂ ਲਈ ਪਿਆਰ ਦੇ ਇੱਕ ਸਦੀਵੀ ਪ੍ਰਤੀਕ ਵਜੋਂ ਯਾਦ ਕੀਤਾ ਜਾਵੇਗਾ। ਧਰਮਿੰਦਰ ਦੀ ਵਿਰਾਸਤ ਲੋਕਾਂ ਦੇ ਦਿਲਾਂ ਵਿੱਚ ਜਿਉਂਦੀ ਹੈ ਅਤੇ ਰਹੇਗੀ। ਉਨਾਂ ਦੀ ਵਿਰਾਸਤ ਉਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਉਨਾਂ ਦੇ ਕਦਰਦਾਨਾਂ ਨੂੰ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login