ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਟਰੰਪ ਪ੍ਰਸ਼ਾਸਨ ਨੂੰ 21 ਜੂਨ ਨੂੰ ਹੋਈ "ਆਪਰੇਸ਼ਨ ਮਿਡਨਾਈਟ ਹੈਮਰ" ਯਾਨੀ ਕਿ ਇਰਾਨ ਦੇ ਨਿਊਕਲੀਅਰ ਠਿਕਾਣਿਆਂ 'ਤੇ ਕੀਤੇ ਗਏ ਅਮਰੀਕੀ ਹਮਲੇ ਤੋਂ ਬਾਅਦ ਕਾਂਗਰਸ ਨੂੰ ਗੁਪਤ ਜਾਣਕਾਰੀ ਦੇਣ 'ਤੇ ਪਾਬੰਦੀ ਲਗਾਉਣ ਦੀ ਰਿਪੋਰਟ ਯੋਜਨਾ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।
ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਨੂੰ ਸੰਬੋਧਿਤ ਇਕ ਪੱਤਰ ਵਿੱਚ, ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਇਸ ਗੱਲ 'ਤੇ ਚਿੰਤਾ ਜਤਾਈ ਕਿ ਪ੍ਰਸ਼ਾਸਨ ਵੱਲੋਂ ਓਪਰੇਸ਼ਨ ਨਾਲ ਜੁੜੀ ਗੁਪਤ ਜਾਣਕਾਰੀ ਲੀਕ ਹੋਣ ਤੋਂ ਬਾਅਦ ਅਜਿਹਾ ਫੈਸਲਾ ਕੀਤਾ ਗਿਆ ਹੈ।
ਕ੍ਰਿਸ਼ਨਾਮੂਰਤੀ ਨੇ ਲਿਖਿਆ, “ਇੰਟੈਲੀਜੈਂਸ ਬਾਰੇ ਸਥਾਈ ਚੋਣ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ, ਮੈਂ ਮੰਨਦਾ ਹਾਂ ਕਿ ਗੁਪਤ ਜਾਣਕਾਰੀ ਦੇ ਲੀਕ ਹੋਣ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਇਆ ਜਾ ਸਕੇ।”
ਕ੍ਰਿਸ਼ਨਾਮੂਰਤੀ ਨੇ ਅੱਗੇ ਕਿਹਾ, "ਕਾਂਗਰਸ ਦੀਆਂ ਖੁਫੀਆ ਕਮੇਟੀਆਂ ਦੀ ਵੀ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਹੈ ਅਤੇ ਅਮਰੀਕੀ ਕਾਨੂੰਨ ਸਪੱਸ਼ਟ ਤੌਰ 'ਤੇ ਕਹਿੰਦਾ ਹੈ ਕਿ 'ਰਾਸ਼ਟਰਪਤੀ ਇਹ ਯਕੀਨੀ ਬਣਾਏਗਾ ਕਿ ਕਾਂਗਰਸ ਦੀਆਂ ਖੁਫੀਆ ਕਮੇਟੀਆਂ ਨੂੰ ਸੰਯੁਕਤ ਰਾਜ ਦੀਆਂ ਖੁਫੀਆ ਗਤੀਵਿਧੀਆਂ ਬਾਰੇ ਪੂਰੀ ਅਤੇ ਮੌਜੂਦਾ ਜਾਣਕਾਰੀ ਦਿੱਤੀ ਜਾਵੇ।"
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਕਾਂਗਰਸ ਨੂੰ ਦਿੱਤੀ ਜਾਣ ਵਾਲੀ ਜਾਣਕਾਰੀ ਨੂੰ ਸੀਮਤ ਕਰਨਾ, ਕਾਨੂੰਨੀ ਲੋੜ ਦੀ ਉਲੰਘਣਾ ਕਰੇਗਾ ਅਤੇ ਚੈਕ ਐਂਡ ਬੈਲੈਂਸ (ਜਾਂਚ ਅਤੇ ਸੰਤੁਲਨ) ਦੀ ਪ੍ਰਣਾਲੀ ਨੂੰ ਕਮਜ਼ੋਰ ਕਰੇਗਾ। ਉਨ੍ਹਾਂ ਨੇ ਪੱਤਰ 'ਚ ਲਿਖਿਆ, "ਤੁਹਾਡੇ ਪ੍ਰਸ਼ਾਸਨ ਦੀ ਇਹ ਯੋਜਨਾ ਕਿ ਕਾਂਗਰਸ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ, ਕਾਨੂੰਨ ਦੇ ਅਨੁਕੂਲ ਨਹੀਂ ਹੋਵੇਗੀ।"
ਦੱਸ ਦਈਏ ਕਿ ਇਹ ਪੱਤਰ 21 ਜੂਨ ਦੇ ਹਮਲਿਆਂ ਦੀ ਪ੍ਰਭਾਵਸ਼ੀਲਤਾ ਬਾਰੇ ਵਿਰੋਧੀ ਮੁਲਾਂਕਣਾਂ ਦੀਆਂ ਰਿਪੋਰਟਾਂ ਤੋਂ ਬਾਅਦ ਆਇਆ ਹੈ। ਜਦਕਿ ਟਰੰਪ ਅਤੇ ਸੀਨੀਅਰ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਹਮਲਿਆਂ ਨੇ ਨਿਸ਼ਾਨਾ ਬਣਾਏ ਗਏ ਟਿਕਾਣਿਆਂ ਨੂੰ "ਪੂਰੀ ਤਰ੍ਹਾਂ ਤਬਾਹ" ਕਰ ਦਿੱਤਾ ਹੈ, ਉੱਥੇ ਹੀ ਮੁੱਢਲੀਆਂ ਰਿਪੋਰਟਾਂ ਦੱਸਦੀਆਂ ਹਨ ਕਿ ਨੁਕਸਾਨ ਸੀਮਤ ਹੋ ਸਕਦਾ ਹੈ ਅਤੇ ਯੂਰੇਨੀਅਮ ਨਾਲ ਭਰਪੂਰ ਸਮੱਗਰੀ, ਕਾਰਵਾਈ ਤੋਂ ਪਹਿਲਾਂ ਹੀ ਕਥਿਤ ਤੌਰ 'ਤੇ ਤਬਦੀਲ ਕਰ ਦਿੱਤੀ ਗਈ ਸੀ।
ਕ੍ਰਿਸ਼ਨਾਮੂਰਤੀ ਨੇ ਲਿਖਿਆ, “ਇਹ ਵਿਰੋਧ ਭਰੀਆਂ ਰਿਪੋਰਟਾਂ ਗੰਭੀਰ ਚਿੰਤਾਜਨਕ ਹਨ ਅਤੇ ਇੰਟੈਲੀਜੈਂਸ ਸੰਸਥਾਵਾਂ ਵੱਲੋਂ ਹੋਰ ਮੁਲਾਂਕਣ ਦੀ ਲੋੜ ਹੈ,” ਉਨ੍ਹਾਂ ਨੇ ਵਿਸ਼ਲੇਸ਼ਣਾਂ ਤੱਕ ਸਮੇਂ ਸਿਰ ਅਤੇ ਬਿਨਾਂ ਰੋਕ-ਟੋਕ ਪਹੁੰਚ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ।
ਕ੍ਰਿਸ਼ਨਾਮੂਰਤੀ ਨੇ ਪੱਤਰ ਦੇ ਅੰਤ ਵਿੱਚ ਟਰੰਪ ਨੂੰ ਆਪਣਾ ਫੈਸਲਾ ਬਦਲਣ ਅਤੇ “ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਨ” ਦੀ ਅਪੀਲ ਕੀਤੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login