ADVERTISEMENTs

ਯੂਨਾਈਟਿਡ ਸਿੱਖਸ ਵਲੋਂ ਪਸ਼ੂਆਂ ਦੀਆਂ ਬੀਮਾਰੀਆਂ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ ਸ਼ੁਰੂ

ਗੁਰਦਾਸਪੁਰ : ਪੰਜਾਬ ਦੇ ਹੜ੍ਹਾਂ ਕਾਰਨ ਜਿੱਥੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਉਥੇ ਹੁਣ ਪਸ਼ੂਆਂ ਵਿਚ ਬਹੁਤ ਸਾਰੀਆਂ ਬੀਮਾਰੀਆਂ ਦੇ ਫੈਲਣ ਦੀਆਂ ਵੀ ਸੂਚਨਾਵਾਂ ਹਨ। ਜਿਸ ਲਈ ਯੂਨਾਈਟਿਡ ਸਿੱਖਸ ਸੰਸਥਾ ਵਲੋਂ ਮਿੱਤੀ 8-9-2025 ਦਿਨ ਸੋਮਵਾਰ ਸਵੇਰੇ 11ਵਜੇ ਤੋਂ ਸ਼ਾਮ 5ਵਜੇ ਤੱਕ ਸੂਬੇਦਾਰ ਸਾਹਿਬ ਜੀ ਪਿੰਡ ਝੱਗੀ , ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਫ੍ਰੀ ਦਵਾਈਆਂ ਅਤੇ ਡਾਕਟਰੀ ਸਹਾਇਤਾ ਕੈਂਪ ਲਗਾਇਆ ਜਾ ਰਿਹਾ ਹੈ। ਇਸ ਵਿਚ ਮਸ਼ਹੂਰ ਦਵਾ ਵਿਗਿਆਨਕ ਡਾਕਟਰ ਬਲਵਿੰਦਰ ਸਿੰਘ ਔਲਖ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ । ਇਹ ਕੈਂਪ 8 ਅਤੇ 9 ਸਤੰਬਰ ਨੂੰ ਦੋ ਦਿਨ ਚਲਣਗੇ। ਇਸ ਤੋਂ ਬਾਅਦ ਅੱਗਲਾ ਦੋ ਦਿਨਾਂ ਕੈਂਪ ਫਿਰੋਜ਼ਪੁਰ ਵਿਖੇ ਲਗਾਇਆ ਜਾ ਰਿਹਾ ਹੈ। ਇਹ ਕੈਂਪ ਉਸ ਹਰ ਸਥਾਨ ਤੇ ਲਗਾਏ ਜਾਣਗੇ ਜਿਥੇ ਪਸ਼ੂਆਂ ਵਿਚ ਬਿਮਾਰੀ ਫੈਲ ਗਈ ਹੈ ਯਾ ਫੈਲਣ ਦਾ ਖ਼ਦਸ਼ਾ ਹੈ। ਪਾਠਕਾਂ ਅਤੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਵਿਚ ਵੀ ਇਹ ਸੂਚਨਾ ਸਾਂਝੀ ਕਰ ਦਿਉ। ਯੂਨਾਈਟਿਡ ਸਿੱਖਸ ਵਲੋਂ ਦਵਾਈਆਂ ਬਿਲਕੁਲ ਫ੍ਰੀ ਦਿਤੀਆਂ ਜਾਣਗੀਆਂ। ਉਸ ਤੋਂ ਬਾਅਦ ਲਗਣ ਵਾਲੇ ਕੈਂਪਾਂ ਦੀਆਂ ਤਾਰੀਖਾਂ ਅਤੇ ਸਥਾਨ ਬਾਰੇ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ। ਇਸ ਬਾਰੇ ਹੋਰ ਜਾਣਕਾਰੀ ਲਈ ਅੰਮ੍ਰਿਤਪਾਲ ਸਿੰਘ ਡਾਇਰੈਕਟਰ, ਯੂਨਾਈਟਿਡ ਸਿੱਖਸ ਪੰਜਾਬ ਨਾਲ ਫ਼ੋਨ ਨੰਬਰ 98140-91339 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਯੂਨਾਈਟਿਡ ਸਿੱਖਸ ਵਲੋਂ ਪਸ਼ੂਆਂ ਦੀਆਂ ਬੀਮਾਰੀਆਂ ਲਈ ਵਿਸ਼ੇਸ਼ ਕੈਂਪਾਂ ਦਾ ਆਯੋਜਨ ਸ਼ੁਰੂ / Courtesy

Comments

Related

ADVERTISEMENT

 

 

 

ADVERTISEMENT

 

 

E Paper

 

 

 

Video