ਹੜ੍ਹਾਂ ਦੇ ਭਿਆਨਕ ਸੰਕਟ ਨਾਲ ਜੂਝ ਰਹੇ ਪੰਜਾਬ ਵਿੱਚ ਹੁਣ ਦੋ ਦਿਨਾਂ ਵਿੱਚ ਕੋਈ ਵੱਡਾ ਨੁਕਸਾਨ ਦਰਜ ਨਹੀਂ ਕੀਤਾ ਗਿਆ। ਕੁਝ ਪਿੰਡਾਂ ਵਿੱਚ ਗੰਭੀਰ ਹਾਲਤ ਹਨ ਪਰ ਆਮ ਤੌਰ 'ਤੇ ਸਥਿਤੀ ਵਿੱਚ ਸੁਧਾਰ ਹੋ ਰਿਹਾ ਹੈ।
ਪੰਜਾਬ ਵਿੱਚ ਪਿਛਲੇ ਦਿਨ ਦੋ ਹੋਰ ਲੋਕਾਂ ਦੀ ਮੌਤ ਹੋਣ ਨਾਲ ਮੌਤਾਂ ਦੀ ਕੁੱਲ ਗਿਣਤੀ 48 'ਤੇ ਪਹੁੰਚ ਗਈ ਹੈ। ਇਸ ਨਾਲ ਹੀ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ, ਜਿਸ ਨਾਲ 1.76 ਲੱਖ ਹੈਕਟੇਅਰ ਖੇਤ ਖਤਰੇ ਵਿੱਚ ਹਨ।
ਸਿਹਤ ਢਾਂਚਿਆਂ ਨੂੰ ਭਾਰੀ ਨੁਕਸਾਨ
ਸਿਹਤ ਮੰਤਰੀ ਨੇ ਕਿਹਾ ਹੈ ਕਿ ਹੇਲਥਕੇਅਰ ਢਾਂਚਿਆਂ ਨੂੰ 780 ਕਰੋੜ ਦਾ ਨੁਕਸਾਨ ਹੋਇਆ ਹੈ, ਜਿਸ ਵਿੱਚ 1,280 ਡਿਸਪੈਂਸਰੀਜ਼, 101 ਸਿਹਤ ਕੇਂਦਰ ਅਤੇ 31 ਹਸਪਤਾਲ ਸ਼ਾਮਿਲ ਹਨ। ਨਾਲ ਹੀ ਦਵਾਈਆਂ ਦਾ 130 ਕਰੋੜ ਦਾ ਸਟਾਕ ਵੀ ਖਤਮ ਹੋਇਆ ਹੈ। ਰਾਜ ਨੇ ਕੇਂਦਰੀ ਸਰਕਾਰ ਤੋਂ 20,000 ਕਰੋੜ ਦੀ ਤੁਰੰਤ ਸਹਾਇਤਾ ਅਤੇ 60,000 ਕਰੋੜ ਬਕਾਏ ਫੰਡ ਦੀ ਮੰਗ ਕੀਤੀ ਹੈ।
ਕੁਲ ਮਿਲਾ ਕੇ ਪੰਜਾਬ ਵਿਚ ਹੜ੍ਹਾਂ ਨਾਲ ਲਗਭਗ 2,000 ਪਿੰਡ ਤੇ 3.9 ਲੱਖ (390,000) ਲੋਕ ਪ੍ਰਭਾਵਿਤ ਹੋਏ ਹਨ।
ਮੁੜ ਖੁੱਲਣਗੇ ਸਕੂਲ
ਹੜ੍ਹਾਂ ਕਾਰਨ ਪੰਝਾਬ ਵਿੱਚ ਸਕੂਲ ਅਤੇ ਕਾਲਜ ਬੰਦ ਸਨ, ਹੁਣ 9 ਸਤੰਬਰ ਵਿੱਦਿਅਕ ਅਦਾਰੇ ਦੁਬਾਰਾ ਖੋਲ੍ਹਣ ਦੀ ਘੋਸ਼ਣਾ ਕੀਤੀ ਗਈ ਹੈ।
ਐਨਆਰਆਈ ਮਦਦ ਲਈ ਆਏ ਅੱਗੇ
UK, ਫ਼ਰਾਂਸ ਅਤੇ ਆਸਟ੍ਰੀਆ ਤੋਂ ਐਨਆਰਆਈ ਭਰਾਵਾਂ ਨੇ ਖੇਤੀ ਅਤੇ ਪਸ਼ੂ ਪਾਲਣ ਦੇ ਧੰਧੇ ਕਰਨ ਵਾਲਿਆਂ ਲਈ ਮੱਝਾਂ ਅਤੇ ਗਾਵਾਂ ਦਾਨ ਕਰਨ ਦੀ ਘੋਸ਼ਣਾ ਕੀਤੀ ਹੈ। ਉਹ ਘਰਾਂ ਦੀ ਮੁੜ ਉਸਾਰੀ ਅਤੇ ਨਵੀਨੀਕਰਨ ਵਿੱਚ ਵੀ ਸਹਾਇਤਾ ਕਰਨਗੇ। ਅਮਰੀਕਾ, ਕੈਨੇਡਾ ਤੋਂ ਵੀ ਵੱਖ-ਵੱਖ ਸੰਸਥਾਵਾਂ ਮਦਦ ਲਈ ਅੱਗੇ ਆਈਆਂ ਹਨ।
ਬਾਸਮਤੀ ਚੌਲਾਂ ਦੀ ਵਧੀ ਕੀਮਤ
ਭਾਰਤ ਅਤੇ ਪਾਕਿਸਤਾਨ ਦੇ ਬਾਸਮਤੀ ਚੌਲਾਂ ਦਾ ਉਤਪਾਦ ਘਟਣ ਕਾਰਨ ਕੀਮਤਾਂ ਵੱਧ ਰਹੀਆਂ ਹਨ। ਟਰੇਡਰਾਂ ਮੁਤਾਬਕ ਬਾਸਮਤੀ ਦੀ ਕੀਮਤ ਵਿੱਚ $50 ਪ੍ਰਤੀ ਟਨ ਦਾ ਵਾਧਾ ਹੋ ਸਕਦਾ ਹੈ।
Comments
Start the conversation
Become a member of New India Abroad to start commenting.
Sign Up Now
Already have an account? Login