ADVERTISEMENTs

ਯੂਨਾਈਟਿਡ ਸਿੱਖਸ ਨੇ ਪੰਜਾਬ ਦੇ 11 ਹੜ੍ਹ ਪ੍ਰਭਾਵਿਤ ਪਿੰਡ ਲਏ ਗੋਦ

ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਵੀ ਇਸ ਪਹਿਲ ਨੂੰ ਰਸਮੀ ਮਨਜ਼ੂਰੀ ਦਿੱਤੀ ਹੈ

ਪੰਜਾਬ ਦਾ ਇੱਕ ਹੜ੍ਹ ਪ੍ਰਭਾਵਿਤ ਇਲਾਕਾ / Courtesy: UNITED SIKHS organization

ਸੰਯੁਕਤ ਰਾਸ਼ਟਰ ਨਾਲ ਸੰਬੰਧਿਤ ਅੰਤਰਰਾਸ਼ਟਰੀ ਸੰਗਠਨ ਯੂਨਾਈਟਿਡ ਸਿੱਖਸ  ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ 11 ਹੜ੍ਹ-ਪ੍ਰਭਾਵਿਤ ਪਿੰਡਾਂ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਇਸ ਤਹਿਤ ਤਿੰਨ-ਪੜਾਅ ਵਾਲੀ ਰਾਹਤ ਅਤੇ ਪੁਨਰਵਾਸ ਯੋਜਨਾ ਸ਼ੁਰੂ ਕੀਤੀ ਜਾਵੇਗੀ, ਜਿਸ ਵਿੱਚ ਤੁਰੰਤ ਸਹਾਇਤਾ, ਖੇਤੀਬਾੜੀ ਦੀ ਬਹਾਲੀ ਅਤੇ ਬੁਨਿਆਦੀ ਢਾਂਚੇ ਦਾ ਮੁੜ ਨਿਰਮਾਣ ਸ਼ਾਮਲ ਹੈ।

ਸੰਗਠਨ ਦੇ ਅਨੁਸਾਰ, ਇਹ ਪਹਿਲਕਦਮੀ ਉਨ੍ਹਾਂ ਪਿੰਡਾਂ ਲਈ ਹੈ ਜੋ ਦੂਰ-ਦੁਰਾਡੇ ਹੋਣ ਅਤੇ ਘੱਟ ਮੀਡੀਆ ਕਵਰੇਜ ਕਾਰਨ ਅਕਸਰ ਨਜ਼ਰਅੰਦਾਜ਼ ਰਹਿੰਦੇ ਹਨ। ਹੜ੍ਹਾਂ ਨੇ ਘਰਾਂ, ਫਸਲਾਂ, ਪਸ਼ੂਆਂ ਦੇ ਆਸਰੇ ਅਤੇ ਸਕੂਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਕਰਕੇ ਛੋਟੇ ਕਿਸਾਨ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਹਨ।

ਯੋਜਨਾ ਦੇ ਤਿੰਨ ਪੜਾਅ ਇਹ ਹਨ:

  1. ਖਾਣੇ ਦੀ ਵੰਡ, ਪਾਣੀ ਦੀ ਸਪਲਾਈ ਅਤੇ ਸੈਨੀਟੇਸ਼ਨ ਮੁਹਿੰਮਾਂ
  2. ਮਿੱਟੀ ਦਾ ਸੁਧਾਰ, ਖੇਤੀ ਸੰਦਾਂ ਅਤੇ ਪਸ਼ੂਆਂ ਦੇ ਚਾਰੇ ਦੀ ਉਪਲਬਧਤਾ
  3. ਮੁੜ ਨਿਰਮਾਣਸਕੂਲਾਂ, ਪੁਲਾਂ, ਬਿਜਲੀ, ਸੜਕਾਂ ਅਤੇ ਨਦੀ- ਕਿਨਾਰਿਆਂ ਦੀ ਮਜ਼ਬੂਤੀ

ਯੂਨਾਈਟਿਡ ਸਿੱਖਸ ਨੇ ਦੱਸਿਆ ਕਿ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ GPS ਡੇਟਾ, ਤਸਵੀਰਾਂ ਅਤੇ ਫੀਲਡ ਰਿਪੋਰਟਾਂ ਰਾਹੀਂ ਸਾਰੀਆਂ ਗਤੀਵਿਧੀਆਂ ਟਰੈਕ ਕੀਤੀਆਂ ਜਾਣਗੀਆਂ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਵੀ ਇਸ ਪਹਿਲ ਨੂੰ ਰਸਮੀ ਮਨਜ਼ੂਰੀ ਦਿੱਤੀ ਹੈ।

ਸੰਗਠਨ ਦੇ ਬਿਆਨ ਵਿੱਚ ਕਿਹਾ ਗਿਆ, ਇਹ ਗੋਦ ਲੈਣਾ ਕੇਵਲ ਰਾਹਤ ਨਹੀਂ, ਸਗੋਂ ਟਿਕਾਊ ਉਪਾਵਾਂ ਵੱਲ ਇੱਕ ਰਸਤਾ ਹੈ। ਇਸਦੇ ਨਾਲ ਹੀ ਦਾਨੀਆਂ ਅਤੇ ਸਹਿਯੋਗੀਆਂ ਨੂੰ ਪ੍ਰੋਗਰਾਮ ਦਾ ਸਮਰਥਨ ਕਰਨ ਲਈ ਅਪੀਲ ਕੀਤੀ ਗਈ।

ਇਹ ਮੁਹਿੰਮ ਪਹਿਲਾਂ ਉਨ੍ਹਾਂ ਪਿੰਡਾਂ ਵਿੱਚ ਸ਼ੁਰੂ ਕੀਤੀ ਜਾਵੇਗੀ, ਜਿੱਥੇ ਫਸਲਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video