ਅਮਰੀਕਾ ਭਰ ਵਿੱਚ ਹਿੰਦੂ ਮੰਦਿਰਾਂ 'ਤੇ ਵਧ ਰਹੀਆਂ ਹਮਲਾਵਾਰ ਘਟਨਾਵਾਂ ਨੂੰ ਲੈ ਕੇ ਭਾਰਤੀ-ਅਮਰੀਕੀ ਆਗੂ ਚੇਤਾਵਨੀ ਦੇ ਰਹੇ ਹਨ ਅਤੇ ਅਧਿਕਾਰੀਆਂ ਨੂੰ ਬੇਅਦਬੀ ਅਤੇ ਤੋੜ-ਫੋੜ ਵਾਲੀਆਂ ਘਟਨਾਵਾਂ ਨੂੰ ਹੇਟ ਕ੍ਰਾਈਮ ਵਜੋਂ ਲੈਣ ਦੀ ਅਪੀਲ ਕਰ ਰਹੇ ਹਨ।
"ਧਾਰਮਿਕ ਆਜ਼ਾਦੀ ਅਤੇ ਭਾਈਚਾਰਕ ਸੁਰੱਖਿਆ" ਬਾਰੇ ਇੰਡੀਆ ਅਬਰੌਡ ਡਾਇਲਾਗ ਨਾਲ ਗੱਲਬਾਤ ਦੌਰਾਨ, ਭਾਈਚਾਰਕ ਸਮਰਥਕਾਂ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਅਣਗਹਿਲੀ ਅਤੇ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਯਤਨ ਮੰਦਿਰਾਂ ਨੂੰ ਅਜਿਹੇ ਸਮੇਂ ਵਿੱਚ ਕਮਜ਼ੋਰ ਕਰ ਰਹੇ ਹਨ ਜਦੋਂ ਆਨਲਾਈਨ ਅਤੇ ਰਾਜਨੀਤਿਕ ਪੱਧਰ 'ਤੇ ਹਿੰਦੂ-ਵਿਰੋਧੀ ਭਾਵਨਾ ਵੱਧ ਰਹੀ ਹੈ।
ਕੁਲੀਸ਼ਨ ਆਫ਼ ਹਿੰਦੂਜ਼ ਆਫ਼ ਨਾਰਥ ਅਮਰੀਕਾ ਦੀ ਪੁਸ਼ਪਿਤਾ ਪ੍ਰਸਾਦ ਨੇ ਕਿਹਾ ਕਿ 2023 ਦੇ ਅੰਤ ਤੋਂ ਲੈ ਕੇ ਹੁਣ ਤੱਕ ਕੁਇੰਜ਼, ਸੈਕਰਾਮੈਂਟੋ, ਚੀਨੋ ਹਿਲਜ਼, ਯੂਟਾਹ ਅਤੇ ਇੰਡਿਆਨਾ ‘ਚ ਵਾਪਰੀਆਂ ਘਟਨਾਵਾਂ ਨੇ ਹਿੰਦੂ ਭਾਈਚਾਰੇ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ, "ਦਸੰਬਰ 2023 ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਵਿੱਚ 7 ਤੋਂ 8 ਮੰਦਿਰਾਂ ਦੀ ਬੇਅਦਬੀ ਕੀਤੀ ਗਈ, ਪਰ ਅਜੇ ਤੱਕ ਕਿਸੇ ਇੱਕ ਵਿਅਕਤੀ 'ਤੇ ਵੀ ਕੇਸ ਨਹੀਂ ਬਣਿਆ। ਬਦਕਿਸਮਤੀ ਨਾਲ, ਸਾਡੀ ਕਾਨੂੰਨ ਵਿਵਸਥਾ ਅਤੇ ਸਾਡੇ ਨੀਤੀ ਨਿਰਮਾਤਾ ਇਸਨੂੰ ਹਲਕਾ ਲੈ ਰਹੇ ਹਨ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਉਹ ਇਸਨੂੰ ਅਣਦੇਖਾ ਨਾ ਕਰ ਸਕਣ।"
ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਸਮੀਰ ਕਾਲਰਾ ਨੇ ਕਿਹਾ ਕਿ ਤੋੜ-ਫੋੜ ਦੀਆਂ ਘਟਨਾਵਾਂ ਨੂੰ "ਸਿਆਸੀ ਪ੍ਰਦਰਸ਼ਨ" ਵਜੋਂ ਪੇਸ਼ ਕਰਨਾ ਜਾਂਚ ਅਧਿਕਾਰੀਆਂ ਨੂੰ ਗੁੰਮਰਾਹ ਕਰ ਰਿਹਾ ਹੈ। ਉਹਨਾਂ ਕਿਹਾ, “ਤੋੜ-ਫੋੜ ਅਤੇ ਗ੍ਰੈਫਿਟੀ ਦੀਆਂ ਘਟਨਾਵਾਂ ਵਿੱਚ ਆਮ ਤੌਰ 'ਤੇ ਖਾਲਿਸਤਾਨ ਹਮਾਇਤੀ ਨਾਅਰੇ ਲਿਖੇ ਜਾਂਦੇ ਹਨ। ਉਹ ਸਮਰਥਕ ਕਹਿੰਦੇ ਹਨ ਕਿ ਇਹ ਸਿਰਫ਼ ਸਿਆਸੀ ਪ੍ਰਗਟਾਵਾ ਹੈ। ਪਰ ਹਕੀਕਤ ਇਹ ਹੈ ਕਿ ਜਦੋਂ ਕਿਸੇ ਧਾਰਮਿਕ ਥਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਤਾਂ ਇਹ ਮੂਲ ਤੌਰ 'ਤੇ ਹਿੰਦੂ ਵਿਰੋਧੀ ਹਮਲਾ ਹੁੰਦਾ ਹੈ।"
ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਕਈ ਨਵੇਂ ਕਾਨੂੰਨੀ ਉਪਰਾਲੇ — ਜਿਵੇਂ ਕਿ ‘ਜਾਤੀ ਅਧਾਰਤ ਰੱਖਿਆ ਬਿੱਲ’ (caste-protection) ਅਤੇ ‘ਅੰਤਰਰਾਸ਼ਟਰੀ ਦਬਾਅ’ (transnational repression) ਸੰਬੰਧੀ ਬਿੱਲ — ਭਾਰਤੀ-ਅਮਰੀਕੀਆਂ ਨੂੰ ਨਸਲੀ ਤੌਰ 'ਤੇ ਨਿਸ਼ਾਨਾ ਬਣਾਉਣ ਵਾਲੇ ਹੋ ਸਕਦੇ ਹਨ। ਕਾਲਰਾ ਨੇ ਕਿਹਾ, "ਅਸੀਂ ਨਸਲੀ ਤੌਰ 'ਤੇ ਨਿਸ਼ਾਨੇ 'ਤੇ ਰਹਾਂਗੇ, ਸਾਨੂੰ ਸ਼ੱਕੀ ਨਜ਼ਰਾਂ ਨਾਲ ਦੇਖਿਆ ਜਾਵੇਗਾ ਅਤੇ ਕਾਨੂੰਨ ਅਧਿਕਾਰੀ ਸਾਡੇ ਮੰਦਿਰਾਂ ਨਾਲ ਹੋਣ ਵਾਲੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਨਹੀਂ ਲੈਣਗੇ।”
ਹਿੰਦੂਪੈਕਟ (HinduPACT) ਦੇ ਉਤਸਵ ਚੱਕਰਵਰਤੀ ਨੇ ਹਾਊਸ ਰੈਜ਼ੋਲਿਊਸ਼ਨ 69 ਨੂੰ ਸਹਿਯੋਗ ਦੇਣ ਲਈ ਮਜ਼ਬੂਤ ਕਾਂਗਰਸੀ ਸਮਰਥਨ ਦੀ ਮੰਗ ਕੀਤੀ। ਉਹਨਾਂ ਕਿਹਾ, “ਅਜੇ ਇਹ ਬਿੱਲ 25 ਕੋ-ਸਪਾਂਸਰਾਂ ਦੇ ਨਾਲ ਹੈ। ਜੇ ਅਸੀਂ ਇਸਨੂੰ 250 ਕੋ-ਸਪਾਂਸਰਾਂ ਤੱਕ ਲੈ ਜਾ ਸਕੀਏ, ਤਾਂ ਸਾਨੂੰ “narrative parity” ਮਿਲੇਗੀ।” “ਜਿਵੇਂ ਯਹੂਦੀ, ਈਸਾਈ ਅਤੇ ਹੋਰ ਭਾਈਚਾਰੇ ਆਪਣੀ ਗੱਲ ਨੂੰ ਪੂਰੀ ਤਾਕਤ ਨਾਲ ਪੇਸ਼ ਕਰਦੇ ਹਨ, ਅਸੀਂ ਵੀ ਤਦ ਹੀ ਬਰਾਬਰੀ ਦੀ ਗੱਲ ਕਰ ਸਕਦੇ ਹਾਂ।"
ਹਿੰਦੂ ਮੰਦਿਰ ਐਗਜ਼ੈਕਟਿਵ ਕਮੇਟੀ ਦੀ ਵੱਲਭਾ ਤੰਤਰੀ ਨੇ ਕਿਹਾ ਕਿ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਨਫਰਤ-ਪ੍ਰੇਰਿਤ ਤੋੜ-ਫੋੜ ਅਤੇ ਮੌਕਾ ਵੇਖ ਕੇ ਕੀਤੀ ਗਈ ਚੋਰੀ ਵਿੱਚ ਫਰਕ ਸਮਝਣ। ਉਹਨਾਂ ਕਿਹਾ ਕਿ "ਤੋੜ-ਫੋੜ ਅਤੇ ਚੋਰੀਆਂ ਦੋ ਵੱਖ-ਵੱਖ ਮਾਮਲੇ ਹਨ... ਚੋਰੀ ਦੇ ਹਮਲੇ ਨਫ਼ਰਤੀ ਅਪਰਾਧ ਨਹੀਂ ਹੋ ਸਕਦੇ ਅਤੇ ਹੋ ਸਕਦਾ ਹੈ ਕਿ ਸਾਨੂੰ ਉਸ ਸਮੱਸਿਆ ਨਾਲ ਨਜਿੱਠਣ ਲਈ ਵੱਖਰੇ ਢੰਗ ਨਾਲ ਸੋਚਣ ਦੀ ਲੋੜ ਹੈ।” ਤੰਤਰੀ ਨੇ ਕਿਹਾ ਕਿ ਲਗਾਤਾਰ ਹੋ ਰਹੀਆਂ ਚੋਰੀਆਂ ਅਤੇ ਤੋੜ-ਫੋੜ ਇਹ ਦਰਸਾਉਂਦੀਆਂ ਹਨ ਕਿ ਮੰਦਿਰ ਅਸੁਰੱਖਿਅਤ ਹਨ। ਤੰਤਰੀ ਨੇ ਕਿਹਾ, "ਕਾਨੂੰਨ ਅਮਲ ਵਿੱਚ ਲਿਆਉਣ ਵਾਲੇ ਲੋਕ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਕਿਉਂਕਿ ਸੰਭਵ ਹੈ ਕਿ ਚੁਣੇ ਹੋਏ ਅਧਿਕਾਰੀ ਭਾਈਚਾਰੇ ਨੂੰ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਣ। ਇਹ ਹੀ ਕਾਰਨ ਹੈ ਕਿ ਮੰਦਿਰ ਅਸਾਨ ਨਿਸ਼ਾਨਾ ਬਣ ਜਾਂਦੇ ਹਨ।"
ਹਿੰਦੂਜ਼ ਫੋਰ ਅਮਰੀਕਾ ਦੀ ਗੀਤਾ ਸਿਕੰਦ ਨੇ ਚੇਤਾਵਨੀ ਦਿੱਤੀ ਕਿ ਆਨਲਾਈਨ ਨਫ਼ਰਤ ਹਕੀਕਤ ਵਿੱਚ ਹਿੰਸਕ ਹਮਲਿਆਂ ਨੂੰ ਜਨਮ ਦੇ ਰਹੀ ਹੈ। "ਰੱਟਗਰਜ਼ ਯੂਨੀਵਰਸਿਟੀ ਦੇ ਅਧਿਐਨ ਤੋਂ ਸਾਨੂੰ ਪਤਾ ਲੱਗਿਆ ਹੈ ਕਿ ਜਦੋਂ ਇੰਟਰਨੈੱਟ ਹਿੰਦੂ ਵਿਰੋਧੀ ਮੀਮਜ਼ ਅਤੇ ਟਿੱਪਣੀਆਂ ਨਾਲ ਭਰਿਆ ਹੁੰਦਾ ਹੈ, ਤਾਂ ਅਸਲ ਦੁਨੀਆ ਵਿੱਚ ਭਾਈਚਾਰੇ ਵਿਰੁੱਧ ਹਿੰਸਾ ਵਧ ਜਾਂਦੀ ਹੈ," ਸਿਕੰਦ ਨੇ ਕਿਹਾ। ਨਾਲ ਹੀ ਉਹਨਾਂ ਕਿਹਾ ਕਿ ਤਿੰਨ ਦਿਨਾਂ ਦੇ ਅੰਦਰ ਪੰਜ ਚੋਰੀਆਂ ਹਰ ਭਾਈਚਾਰਕ ਆਗੂ ਨੂੰ ਉੱਠ ਕੇ ਧਿਆਨ ਦੇਣ ਲਈ ਮਜਬੂਰ ਕਰਦੀਆਂ ਹਨ ਕਿ ਕੀ ਹੋ ਰਿਹਾ ਹੈ।”
ਹਿੰਦੂ ਐਕਸ਼ਨ ਦੇ ਮੋਹਿੰਦਰ ਗੁਲਾਟੀ ਨੇ ਭਾਈਚਾਰੇ ਦੀ ਜ਼ਿਆਦਾ ਮੋਬਲਾਈਜ਼ੇਸ਼ਨ ਦੀ ਮੰਗ ਕੀਤੀ। ਉਹਨਾਂ ਕਿਹਾ, "ਮੰਦਿਰ ਸਾਨੂੰ ਨਿਰਾਸ਼ ਕਰ ਰਹੇ ਹਨ। ਇਹ ਸਿਰਫ ਰਿਵਾਜ ਅਤੇ ਤਿਉਹਾਰਾਂ ਦੀਆਂ ਥਾਵਾਂ ਬਣ ਕੇ ਰਹਿ ਗਏ ਹਨ। ਹੁਣ ਸਮਾਂ ਆ ਗਿਆ ਹੈ ਕਿ ਇਹ ਭਾਈਚਾਰੇ ਨੂੰ ਇਕੱਠਾ ਕਰਨ ਦੇ ਕੇਂਦਰ ਬਣਨ।”
ਇਸ ਤੋਂ ਇਲਾਵਾ ਪੁਸ਼ਪਿਤਾ ਪ੍ਰਸਾਦ ਨੇ ਸ਼ਬਦਾਂ 'ਚ ਤੀਖੀ ਟਿੱਪਣੀ ਕੀਤੀ ਕਿ ਹਿੰਦੂ ਹੋਣ ਦੇ ਨਾਤੇ ਸਾਨੂੰ ਬਾਹਰਲੇ ਸਹਾਰੇ ਦੀ ਉਡੀਕ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਸਾਨੂੰ ਹਰ ਇਕ ਨੂੰ ਆਪਣੇ ਆਪ ਅਤੇ ਆਪਣੇ ਭਾਈਚਾਰੇ ਦੀ ਰੱਖਿਆ ਲਈ ਕੰਮ ਕਰਨਾ ਪਵੇਗਾ।" ਤਕਨੀਕਾਂ ਵਿੱਚ ਅੰਤਰ ਹੋਣ ਦੇ ਬਾਵਜੂਦ, ਪੈਨਲਿਸਟਾਂ ਨੇ ਸਹਿਮਤੀ ਪ੍ਰਗਟਾਈ ਕਿ ਮੰਦਿਰਾਂ ਦੀ ਸੁਰੱਖਿਆ ਬੁਨਿਆਦੀ ਹੈ। ਜਿਵੇਂ ਕਿ ਸਿਕੰਦ ਨੇ ਕਿਹਾ, "ਜੇਕਰ ਧਾਰਮਿਕ ਥਾਵਾਂ ਹੀ ਸੁਰੱਖਿਅਤ ਨਹੀਂ, ਤਾਂ ਧਾਰਮਿਕ ਆਜ਼ਾਦੀ ਖੋਖਲੀ ਹੈ।"
Comments
Start the conversation
Become a member of New India Abroad to start commenting.
Sign Up Now
Already have an account? Login