ADVERTISEMENTs

ਟਰੰਪ ਨੇ ਗਾਜ਼ਾ ਸਮਝੌਤੇ ਨੂੰ 'ਮੱਧ ਪੂਰਬ ਵਿੱਚ ਸ਼ਾਂਤੀ' ਵਜੋਂ ਦਰਸਾਇਆ

ਉਨ੍ਹਾਂ ਕਿਹਾ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਇਹ ਸਮਝੌਤਾ ਚਾਹੁੰਦੇ ਸਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ / ਲਲਿਤ ਕੇ ਝਾਅ

ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਾਜ਼ਾ ਵਿੱਚ ਕਰਵਾਏ ਗਏ ਨਵੇਂ ਜੰਗਬੰਦੀ ਸਮਝੌਤੇ ਨੂੰ "ਮੱਧ ਪੂਰਬ ਵਿੱਚ ਸ਼ਾਂਤੀ" ਵੱਲ ਇੱਕ ਮੋੜ ਵਜੋਂ ਦਰਸਾਇਆ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਕੈਦੀਆਂ ਦੀ ਵਾਪਸੀ ਕਰੇਗਾ ਅਤੇ ਸਾਲਾਂ ਦੇ ਸੰਘਰਸ਼ ਨੂੰ ਖਤਮ ਕਰੇਗਾ।

ਵਾਈਟ ਹਾਊਸ ਵਿਚ ਬੋਲਦੇ ਹੋਏ ਟਰੰਪ ਨੇ ਕਿਹਾ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਇਹ ਚਾਹੁੰਦੇ ਸਨ ਅਤੇ ਉਸ ਸਮਝੌਤੇ ਨੂੰ “ਇਜ਼ਰਾਈਲ ਦੇ ਨਾਲ-ਨਾਲ ਹਰ ਕਿਸੇ ਲਈ ਅਰਬੀਆਂ ਲਈ, ਮੁਸਲਮਾਨਾਂ ਲਈ, ਅਤੇ ਪੂਰੀ ਦੁਨੀਆਂ ਲਈ” ਵਧੀਆ ਕਿਹਾ। ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਵਿੱਚ ਹਮਾਸ ਵੱਲੋਂ ਫੜੇ ਗਏ ਕੈਦੀਆਂ ਦੀ ਰਿਹਾਈ ਵੀ ਸ਼ਾਮਲ ਹੈ। ਟਰੰਪ ਨੇ ਕਿਹਾ, “ਸੋਮਵਾਰ ਨੂੰ ਕੈਦੀ ਵਾਪਸ ਆ ਰਹੇ ਹਨ। ਉਹ ਉਨ੍ਹਾਂ ਨੂੰ ਹੁਣ ਮਿਲ ਰਹੇ ਹਨ... ਇਹ ਇੱਕ ਤਰਾਸਦੀ ਸੀ, ਪਰ ਹੁਣ ਇਹ ਇਕ ਖੂਬਸੂਰਤ ਚੀਜ਼ ਬਣ ਰਹੀ ਹੈ।”

ਟਰੰਪ ਨੇ ਇਹ ਵੀ ਦੱਸਿਆ ਕਿ ਉਹ ਇਜ਼ਰਾਈਲ ਦੀ ਯਾਤਰਾ ਕਰਨਗੇ, ਜਿੱਥੇ ਉਹ ਕੇਨੇਸੇਟ (ਇਜ਼ਰਾਈਲੀ ਸੰਸਦ) ਨੂੰ ਸੰਬੋਧਨ ਕਰਨਗੇ ਅਤੇ ਫਿਰ ਇੱਕ ਬਹੁ-ਪੱਖੀ ਦਸਤਖਤ ਸਮਾਰੋਹ ਲਈ ਮਿਸਰ ਜਾਣਗੇ। ਉਨ੍ਹਾਂ ਕਿਹਾ, “ਅਸੀਂ ਇੱਕ ਪੀਸ ਬੋਰਡ (ਸ਼ਾਂਤੀ ਬੋਰਡ) ਵੀ ਬਣਾ ਰਹੇ ਹਾਂ... ਅਤੇ ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਕੀ ਮੈਂ ਇਸ ਦੀ ਅਗਵਾਈ ਕਰਾਂ?”

ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਈਰਾਨ, ਸਾਊਦੀ ਅਰਬ, ਮਿਸਰ, ਕਤਰ ਅਤੇ ਰੂਸ ਵਰਗੀਆਂ ਖੇਤਰੀ ਤਾਕਤਾਂ ਵਲੋਂ ਪੂਰੀ ਹਮਾਇਤ ਮਿਲੀ ਹੈ। ਉਨ੍ਹਾਂ ਕਿਹਾ: “ਮੈਂ ਕਦੇ ਲੋਕਾਂ ਨੂੰ ਇੰਨਾ ਖੁਸ਼ ਨਹੀਂ ਵੇਖਿਆ। ਉਹ ਗਲੀਆਂ ਵਿਚ ਨੱਚ ਰਹੇ ਸਨ।” ਉਨ੍ਹਾਂ ਅਖੀਰ ਵਿੱਚ ਕਿਹਾ: “ਇਹ ਸਿਰਫ ਗਾਜ਼ਾ ਦੀ ਗੱਲ ਨਹੀਂ... ਇਹ ਮੱਧ ਪੂਰਬ ਵਿੱਚ ਅਸਲੀ ਸ਼ਾਂਤੀ ਹੈ ਅਤੇ ਇਹ ਇਕ ਖੂਬਸੂਰਤ ਚੀਜ਼ ਹੈ।” 

Comments

Related

ADVERTISEMENT

 

 

 

ADVERTISEMENT

 

 

E Paper

 

 

 

Video