ਮਿਸਿਸਾਗਾ ਵਿੱਚ ਵਰਸੇਲਜ਼ ਕਨਵੈਨਸ਼ਨ ਸੈਂਟਰ ਪੰਜਾਬੀ ਲੋਕ-ਸੰਗੀਤ ਦੀਆਂ ਧੁਨਾਂ ਨਾਲ ਗੂੰਜ ਉੱਠਿਆ। ਇਥੋਂ ਦੇ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ “ਗਿੱਧਾ” ਪੇਸ਼ ਕਰਕੇ ਇੱਕ ਵਿਸ਼ੇਸ਼ ਸਮਾਗਮ ਦੀ ਰੌਣਕ ਵਧਾਈ। ਇਹ ਪ੍ਰੋਗਰਾਮ ਸੁਖਮਨੀ ਹੈਵਨ ਲਈ ਸਹਿਯੋਗ ਜਟਾਉਣ ਵਾਸਤੇ ਹੋ ਰਹੇ 2025 ਹੈਵਨ ਅੋਫ ਹੋਪ ਫੰਡਰੇਜ਼ਿੰਗ ਗਾਲਾ ਦਾ ਹਿੱਸਾ ਸੀ।
ਇਸ ਮੌਕੇ ਤੇ, ਸੁਖਮਨੀ ਹੈਵਨ ਦੀ ਚੇਅਰ ਬਲਜੀਤ ਸਿਕੰਦ ਨੇ ਕਿਹਾ, “ਅਸੀਂ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮਦਦ 'ਚ ਨਿਵੇਸ਼ ਕਰਦੇ ਹਾਂ ਜੋ ਕੈਨੇਡਾ ਵਿੱਚ ਦੁਰਵਿਵਹਾਰ ਦਾ ਸ਼ਿਕਾਰ ਹੋ ਰਹੇ ਹਨ। ਅਸੀਂ ਉਨ੍ਹਾਂ ਨੂੰ ਭਾਵਨਾਤਮਕ, ਆਰਥਿਕ ਅਤੇ ਰਿਹਾਇਸ਼ੀ ਸਹਾਇਤਾ ਪ੍ਰਦਾਨ ਕਰਨ ਦਾ ਉਦੇਸ਼ ਰੱਖਦੇ ਹਾਂ।”
ਸੁਖਮਨੀ ਹੈਵਨ ਦੀ ਸਥਾਪਨਾ 2022 ਵਿੱਚ ਇਸ ਉਦੇਸ਼ ਨਾਲ ਹੋਈ ਕਿ ਨੌਜਵਾਨ ਕੁੜੀਆਂ ਨੂੰ ਇੱਕ ਸੁਰੱਖਿਅਤ ਥਾਂ ਮਿਲੇ, ਜਿੱਥੇ ਉਹ ਆਤਮ-ਸਨਮਾਨ ਨਾਲ ਰਹਿ ਸਕਣ ਅਤੇ ਆਪਣੀ ਜੀਵਨ ਯਾਤਰਾ ਜਾਰੀ ਰੱਖ ਸਕਣ। ਇਸ ਦਾ ਮੁੱਖ ਉਦੇਸ਼ ਸੀ ਕਿ ਅਜਿਹੀਆਂ ਵਿਦਿਆਰਥਣਾਂ ਨੂੰ ਅਸਥਾਈ ਰਿਹਾਇਸ਼ ਅਤੇ ਸਮਾਜਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ ਜੋ ਸੰਕਟ ਵਿੱਚ ਹਨ। ਇਸ ਵੇਲੇ ਇਹ ਸੰਸਥਾ 11 ਵਿਦਿਆਰਥਣਾਂ ਦੀ ਸੇਵਾ ਕਰ ਰਹੀ ਹੈ ਅਤੇ ਹੋਰ 4 ਲਈ ਥਾਂ ਬਣਾਈ ਜਾ ਰਹੀ ਹੈ।
ਇਹ ਫਲਸਫਾ ਕਿੰਨਾ ਪ੍ਰਭਾਵਸ਼ਾਲੀ ਰਿਹਾ ਹੈ? ਇਸਦਾ ਜਵਾਬ ਉਹਨਾਂ ਲਾਭਪਾਤਰੀਆਂ ਦੀਆਂ ਗਵਾਹੀਆਂ ਦੇ ਰਹੀਆਂ ਹਨ ਜੋ ਸੰਗਠਨ ਦੀ ਸੇਵਾਵਾਂ ਨਾਲ ਆਪਣੀ ਜ਼ਿੰਦਗੀ ਵਿੱਚ ਅਸਲੀ ਬਦਲਾਅ ਵੇਖ ਰਹੀਆਂ ਹਨ।
ਸੁਖਮਨੀ ਹੈਵਨ ਦੀ ਇੱਕ ਲਾਭਪਾਤਰੀ ਸੁਖਮਿੰਦਰ ਮਾਨ ਨੇ ਕਿਹਾ, "ਮੈਂ ਪੂਰੀ ਸੁਖਮਨੀ ਹੈਵਨ ਟੀਮ ਦੀ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਮੁਸ਼ਕਲ ਸਮੇਂ ਦੌਰਾਨ ਨਿਰੰਤਰ ਸਹਾਰਾ ਦਿੱਤਾ ਅਤੇ ਮੈਨੂੰ ਰਹਿਣ ਲਈ ਥਾਂ ਦਿੱਤੀ। ਇਸ ਘਰ ਦਾ ਸਕਾਰਾਤਮਕ ਮਾਹੌਲ ਮੇਰੇ ਲਈ ਕਾਫੀ ਮਦਦਗਾਰ ਰਿਹਾ। ਇਸ ਨੇ ਮੈਨੂੰ ਸੁਰੱਖਿਅਤ ਮਹਿਸੂਸ ਕਰਵਾਇਆ ਅਤੇ ਮੇਰਾ ਭਰੋਸਾ ਮੁੜ ਬਣਾਇਆ। ਤੁਹਾਡੀ ਮਿਹਰਬਾਨੀ ਅਤੇ ਸਮਰਪਣ ਨੇ ਮੇਰੀ ਜ਼ਿੰਦਗੀ ਵਿੱਚ ਵਾਸਤਵ ਵਿੱਚ ਇੱਕ ਵੱਡਾ ਫ਼ਰਕ ਪਾਇਆ ਹੈ। ਤੁਸੀਂ ਮੇਰੇ ਲਈ ਹੌਸਲੇ ਅਤੇ ਉਮੀਦ ਦਾ ਸਰੋਤ ਬਣੇ — ਇਸ ਲਈ ਧੰਨਵਾਦ।”
ਓਨਟਾਰੀਓ ਦੇ ਮਹਿਲਾ ਸਮਾਜਿਕ ਅਤੇ ਆਰਥਿਕ ਮੌਕੇ ਦੀ ਐਸੋਸੀਏਟ ਮੰਤਰੀ, ਚਾਰਮੇਨ ਵਿਲੀਅਮਜ਼, ਜੋ ਕਿ ਓਨਟਾਰੀਓ ਵਿੱਚ ਪਹਿਲੀ ਬਲੈਕ ਪੀ.ਸੀ. ਕੈਬਨਿਟ ਮੰਤਰੀ ਹੈ (ਉਹ ਜਮਾਇਕਾ ਤੋਂ ਆਵਾਸ ਕਰਕੇ ਆਈ ਸੀ), ਨੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਉਨ੍ਹਾਂ ਦੀ ਸਰਕਾਰ ਦੁਆਰਾ ਤਿਆਰ ਕੀਤੀਆਂ ਵੱਖ-ਵੱਖ ਯੋਜਨਾਵਾਂ ਬਾਰੇ ਗੱਲ ਕੀਤੀ। ਬ੍ਰੈਂਪਟਨ ਸੈਂਟਰ ਤੋਂ ਐਮ.ਪੀ.ਪੀ. ਹੋਣ ਦੇ ਨਾਤੇ, ਉਹਨਾਂ ਕਿਹਾ, ਉਹ ਸੁਖਮਨੀ ਹੈਵਨ ਦੇ ਕੰਮ ਨੂੰ ਬਹੁਤ ਦਿਲਚਸਪੀ ਨਾਲ ਵੇਖ ਰਹੀ ਹੈ।
ਸੈਨੇਟਰ ਬਲਤੇਜ ਸਿੰਘ ਢਿੱਲੋਂ, ਜੋ ਕਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ (RCMP) ਵਿੱਚ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਸ਼ਾਮਲ ਹੋਏ ਸਨ, ਹੁਣ ਇੱਕ ਸੈਨੇਟਰ ਹਨ- ਨੇ ਆਪਣੇ ਵੀਡੀਓ ਸੰਦੇਸ਼ ਰਾਹੀਂ ਸੁਖਮਨੀ ਹੈਵਨ ਦੀ ਭਾਈਚਾਰਕ ਸੇਵਾ ਦੀ ਸ਼ਲਾਘਾ ਕੀਤੀ। ਸਮਾਰੋਹ ਵਿੱਚ ਪੰਜਾਬੀ ਸਭਿਆਚਾਰਕ ਵਿਰਾਸਤ ਨਾਲ ਸੰਬੰਧਤ ਇਤਿਹਾਸਕ ਫੋਟੋਆਂ ਅਤੇ ਚਿੱਤਰਕਲਾਵਾਂ ਦੀ ਨੀਲਾਮੀ ਵੀ ਹੋਈ, ਜਿਸ ਦੀ ਆਮਦਨ ਸੁਖਮਨੀ ਹੈਵਨ ਲਈ ਇਕੱਠੀ ਕੀਤੀ ਗਈ।
ਸਤਿਅਮ ਤ੍ਰੇਹਨ, ਜਿਨ੍ਹਾਂ ਨੇ ਆਪਣੇ ਆਪ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੜ-ਪੋਤਰੇ ਹੋਣ ਦਾ ਦਾਅਵਾ ਕੀਤਾ, ਵੀ ਸਮਾਗਮ ਵਿੱਚ ਮੌਜੂਦ ਸਨ। ਉਹ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਰਹਿੰਦੇ ਹਨ ਅਤੇ ਇੱਥੇ ਇਨਸ਼ੋਰੈਂਸ ਕਾਰੋਬਾਰ ਵਿੱਚ ਆਪਣੇ ਪਿਤਾ ਨਾਲ ਮਿਲ ਕੇ ਕੰਮ ਕਰ ਰਹੇ ਹਨ। ਕੈਨੇਡਾ ਆਉਣ ਤੋਂ ਪਹਿਲਾਂ ਉਨ੍ਹਾਂ ਦਾ ਪਰਿਵਾਰ ਪੰਜਾਬ ਤੋਂ ਕੋਲਕੱਤਾ ਸ਼ਿਫਟ ਹੋਇਆ ਸੀ।
ਮਿਸੀਸਾਗਾ ਕਲੱਬ ਦੀ ਸੀਨੀਅਰ ਔਰਤਾਂ ਦੀ ਟੀਮ ਨੇ "ਗਿੱਧੇ" ਨਾਲ ਸਾਰੇ ਦਰਸ਼ਕਾਂ ਨੂੰ ਝੂਮਣ 'ਤੇ ਮਜਬੂਰ ਕਰ ਦਿੱਤਾ।
Comments
Start the conversation
Become a member of New India Abroad to start commenting.
Sign Up Now
Already have an account? Login