ਇੱਕ ਅਧਿਐਨ ਮੁਤਾਬਕ, ਭਾਰਤੀ-ਅਮਰੀਕੀ- ਡੈਮੋਕ੍ਰੈਟ ਉਮੀਦਵਾਰਾਂ ਨੂੰ ਰਿਪਬਲਿਕਨ ਉਮੀਦਵਾਰਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਦਾਨ ਦਿੰਦੇ ਹਨ। ਇਹ ਅਧਿਐਨ 1998 ਤੋਂ 2022 ਤੱਕ ਅਮਰੀਕੀ ਚੋਣਾਂ ਦੌਰਾਨ ਮਿਲੇ ਦਾਨਾਂ ਦੇ ਵਿਸ਼ਲੇਸ਼ਣ 'ਤੇ ਆਧਾਰਿਤ ਹੈ ਅਤੇ ਇਸ ਦਾ ਸਿਰਲੇਖ ਹੈ: “An emerging lobby: An analysis of campaign contributions from Indian-Americans, 1998-2022.”
ਇਹ ਖੋਜ ਅਸ਼ੋਕਾ ਯੂਨੀਵਰਸਿਟੀ ਦੇ ਕਰਨਵ ਤੇ ਵਿਸ਼ਨੂੰ ਪ੍ਰਕਾਸ਼ ਅਤੇ ਯੂਨੀਵਰਸਿਟੀ ਆਫ਼ ਮਿਸ਼ੀਗਨ ਦੇ ਜਯੋਜੀਤ ਪਾਲ ਵੱਲੋਂ ਕੀਤੀ ਗਈ। ਉਨ੍ਹਾਂ ਨੇ 2000 ਤੋਂ 2022 ਤੱਕ ਦੇ ਫੈਡਰਲ ਇਲੈਕਸ਼ਨ ਕਮਿਸ਼ਨ ਦੇ ਰਿਕਾਰਡਾਂ ਦਾ ਵਿਸ਼ਲੇਸ਼ਣ ਕੀਤਾ ਜੋ ਓਪਨਸੀਕਰੇਟਸ ਵੱਲੋਂ ਇਕੱਠੇ ਕੀਤੇ ਗਏ ਸਨ। 2020 ਦੀਆਂ ਚੋਣਾਂ ਵਿੱਚ, ਭਾਰਤੀ-ਅਮਰੀਕੀਆਂ ਨੇ ਡੈਮੋਕ੍ਰੈਟਾਂ ਨੂੰ $46.6 ਮਿਲੀਅਨ ਅਤੇ ਰਿਪਬਲਿਕਨਾਂ ਨੂੰ $16.3 ਮਿਲੀਅਨ ਦਾਨ ਦਿੱਤਾ।
ਪਾਲ ਨੇ ਇਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, "ਟਰੰਪ ਦੇ ਭਾਰਤ 'ਤੇ ਟੈਰਿਫ ਨੂੰ ਭਾਰਤੀ-ਅਮਰੀਕੀ ਭਾਈਚਾਰੇ ਵੱਲੋਂ ਮਿਲੇ ਘੱਟ ਵਿੱਤੀ ਸਮਰਥਨ ਨਾਲ ਕੁਝ ਹੱਦ ਤੱਕ ਜੋੜਿਆ ਜਾ ਸਕਦਾ ਹੈ।" 2016 ਵਿੱਚ ਭਾਰਤੀ-ਅਮਰੀਕੀਆਂ ਨੇ ਆਪਣੇ ਕੁੱਲ ਸਿਆਸੀ ਦਾਨ ਵਿੱਚੋਂ ਸਿਰਫ 0.6% ਹੀ ਟਰੰਪ ਨੂੰ ਦਿੱਤਾ ਜੋ ਕਿਸੇ ਵੀ ਨਸਲੀ ਭਾਈਚਾਰੇ ਵੱਲੋਂ ਸਭ ਤੋਂ ਘੱਟ ਸਪੋਰਟ ਸੀ। 2024 ਦੀਆਂ ਚੋਣਾਂ ਦੀ ਜਾਣਕਾਰੀ ਇਸ ਅਧਿਐਨ ਵਿੱਚ ਸ਼ਾਮਿਲ ਨਹੀਂ ਕੀਤੀ ਗਈ, ਪਰ ਇਹ ਦੱਸਿਆ ਗਿਆ ਕਿ ਭਾਈਚਾਰੇ ਵੱਲੋਂ ਦਾਨ ਵਿੱਚ 20 ਸਾਲਾਂ ਵਿੱਚ 550% ਦਾ ਵਾਧਾ ਹੋਇਆ।
ਅਧਿਐਨ ਮੁਤਾਬਕ, ਭਾਰਤੀ-ਅਮਰੀਕੀ ਅਮਰੀਕਾ ਦੀ ਜਨਸੰਖਿਆ ਦਾ ਸਿਰਫ 1.5% ਹਨ ਪਰ ਕੁੱਲ ਚੋਣ ਦੌਰਾਨ ਡੋਨੇਸ਼ਨ ਵਿੱਚ 1% ਹਿੱਸਾ ਪਾਉਂਦੇ ਹਨ। ਸਿਹਤ ਸੇਵਾ ਦੇ ਵਿਅਕਤੀ, ਖਾਸ ਕਰਕੇ ਡਾਕਟਰ, ਦਾਨਦਾਤਾਵਾਂ ਦੀ ਗਿਣਤੀ ਵਿੱਚ ਸਭ ਤੋਂ ਵੱਧ ਹਨ— 3,600 ਤੋਂ ਵੱਧ ਡਾਕਟਰਾਂ ਨੇ 42 ਰਾਜਾਂ 'ਚ ਯੋਗਦਾਨ ਦਿੱਤਾ। ਸਿਹਤ ਖੇਤਰ ਨੇ $20.2 ਮਿਲੀਅਨ ਅਤੇ ਟੈਕਨੋਲੋਜੀ ਵਰਕਰਾਂ ਨੇ $7.4 ਮਿਲੀਅਨ ਯੋਗਦਾਨ ਦਿੱਤਾ।
ਰਾਜਨੀਤਿਕ ਪ੍ਰਭਾਵ ਦਾ ਇਕ ਵੱਡਾ ਹਿੱਸਾ "ਬੰਡਲਰਜ਼" ਰਾਹੀਂ ਆਉਂਦਾ ਹੈ, ਜੋ ਚੁਣਾਵੀ ਫੰਡਰੇਜ਼ਿੰਗ ਸਮਾਗਮ ਕਰਵਾਉਂਦੇ ਹਨ। ਅਜੈ ਭੂਟੋਰੀਆ, ਸਵਦੇਸ਼ ਚੈਟਰਜੀ, ਰਮੇਸ਼ ਕਪੂਰ, ਸ਼ੇਖਰ, ਦੇਵੇਨ ਪਾਰਿਖ, ਸ਼ੇਫਾਲੀ ਰਜ਼ਦਾਨ, ਫਰੈਂਕ ਇਸਲਾਮ ਸਮੇਤ ਕਈ ਭਾਰਤੀ ਅਮਰੀਕੀ ਸਿਆਸੀ ਹਲਕਿਆਂ ਵਿੱਚ ਵੱਡੇ ਫੰਡਰੇਜ਼ਰ ਵਜੋਂ ਪਹਿਲਾਂ ਹੀ ਜਾਣੇ ਜਾਂਦੇ ਹਨ।
ਅਧਿਐਨ ਇਹ ਵੀ ਦੱਸਦਾ ਹੈ ਕਿ ਭਾਰਤੀ-ਅਮਰੀਕੀ ਉਮੀਦਵਾਰ ਸ਼ੁਰੂਆਤ ਵਿੱਚ ਆਪਣੇ ਭਾਈਚਾਰੇ ਦੀ ਆਰਥਿਕ ਸਹਾਇਤਾ 'ਤੇ ਭਰੋਸਾ ਕਰਦੇ ਹਨ। ਉਦਾਹਰਨ ਵਜੋਂ, ਰੋ ਖੰਨਾ ਨੇ ਆਪਣੀ ਮੁਢਲੀ ਚੋਣ ਮੁਹਿੰਮ ਦੀ 80% ਰਕਮ ਭਾਰਤੀ-ਅਮਰੀਕੀ ਦਾਨਦਾਤਾਵਾਂ ਤੋਂ ਇਕੱਠੀ ਕੀਤੀ। ਸੂਰਜ ਪਟੇਲ, ਜੋ ਕਿ ਕਾਂਗਰਸ ਲਈ ਚੋਣ ਲੜ ਰਹੇ ਸਨ, ਨੇ $5.5 ਮਿਲੀਅਨ ਰਕਮ ਬਹੁਤ ਹੱਦ ਤੱਕ ਪਟੇਲ ਉਪਨਾਮ ਵਾਲੇ ਦਾਨਦਾਤਾਵਾਂ ਤੋਂ ਇਕੱਠੀ ਕੀਤੀ।
ਕੈਲੀਫੋਰਨੀਆ, ਨਿਊਯਾਰਕ ਅਤੇ ਨਿਊ ਜਰਸੀ ਤੋਂ ਸਭ ਤੋਂ ਵੱਧ ਦਾਨ ਮਿਲੇ ਸਿਰਫ ਕੈਲੀਫੋਰਨੀਆ ਨੇ ਹੀ 2020 ਵਿੱਚ $34.3 ਮਿਲੀਅਨ ਦਾ ਯੋਗਦਾਨ ਦਿੱਤਾ।
Comments
Start the conversation
Become a member of New India Abroad to start commenting.
Sign Up Now
Already have an account? Login