ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਬੁੱਧਵਾਰ ਨੂੰ ਪੋਪ ਲੀਓ ਦੀ ਉਸ ਆਲੋਚਨਾ ਨੂੰ ਰੱਦ ਕਰ ਦਿੱਤਾ ਜਿਸ ਵਿਚ ਇਹ ਗਿਆ ਸੀ ਕਿ ਰਾਸ਼ਟਰਪਤੀ ਟਰੰਪ ਦੇ ਰਾਜ ਹੇਠ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਅਣਮਨੁੱਖੀ ਹੈ। ਲੇਵਿਟ ਨੇ ਕਿਹਾ ਕਿ ਪ੍ਰਸ਼ਾਸਨ ਕਾਨੂੰਨਾਂ ਨੂੰ “ਸਭ ਤੋਂ ਵੱਧ ਇਨਸਾਨੀਅਤ ਭਰਪੂਰ ਤਰੀਕੇ ਨਾਲ” ਲਾਗੂ ਕਰ ਰਿਹਾ ਹੈ।
ਪੋਪ ਦੀਆਂ ਟਿੱਪਣੀਆਂ ਸੈਨੇਟਰ ਡਿਕ ਡਰਬਿਨ ਦੇ ਕੈਥੋਲਿਕ ਚਰਚ ਅਵਾਰਡ ਨੂੰ ਲੈਣ ਤੋਂ ਇਨਕਾਰ ਕਰਨ ਦੇ ਫੈਸਲੇ ਤੋਂ ਬਾਅਦ ਆਈਆਂ ਹਨ, ਜਿਸ ਨੇ ਇਮੀਗ੍ਰੇਸ਼ਨ 'ਤੇ ਉਨ੍ਹਾਂ ਦੇ ਰੁਖ ਨੂੰ ਲੈ ਕੇ ਵਿਵਾਦ ਪੈਦਾ ਕੀਤਾ ਸੀ। ਪੋਪ ਲੀਓ ਨੇ ਸਵਾਲ ਕੀਤਾ ਕਿ ਕੋਈ ਵਿਅਕਤੀ ਅਮਰੀਕਾ ਵਿੱਚ ਪ੍ਰਵਾਸੀਆਂ ਨਾਲ ਸਖ਼ਤ ਵਿਵਹਾਰ ਨੂੰ ਬਰਦਾਸ਼ਤ ਕਰਦੇ ਹੋਏ ਗਰਭਪਾਤ ਦਾ ਵਿਰੋਧ ਕਿਵੇਂ ਕਰ ਸਕਦਾ ਹੈ।
ਜਦੋਂ ਉਨ੍ਹਾਂ ਤੋਂ ਪੋਪ ਦੀਆਂ ਟਿੱਪਣੀਆਂ ਬਾਰੇ ਪੁੱਛਿਆ ਗਿਆ, ਤਾਂ ਲੇਵਿਟ ਨੇ ਸਖ਼ਤ ਜਵਾਬ ਦਿੱਤਾ, “ਮੈਂ ਇਹ ਦਾਅਵਾ ਨਕਾਰਦੀ ਹਾਂ ਕਿ ਇਸ ਪ੍ਰਸ਼ਾਸਨ ਹੇਠ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਅਣਮਨੁੱਖੀ ਸਲੂਕ ਕੀਤਾ ਜਾ ਰਿਹਾ ਹੈ। ਹਾਲਾਂਕਿ, ਪਿਛਲੇ ਪ੍ਰਸ਼ਾਸਨ ਦੌਰਾਨ ਅਜਿਹਾ ਹੋਇਆ ਸੀ, ਜਦ ਉਹਨਾਂ ਨੂੰ ਤਸਕਰੀ ਕਰਕੇ ਲਿਆਇਆ ਜਾਂਦਾ ਸੀ, ਉਨ੍ਹਾਂ ਨਾਲ ਜ਼ਬਰ-ਜ਼ਨਾਹ, ਕੁੱਟਮਾਰ ਹੁੰਦੀ ਸੀ ਅਤੇ ਕਈ ਮਾਮਲਿਆਂ ਵਿੱਚ ਉਹ ਮਾਰੇ ਜਾਂਦੇ ਸਨ।”
ਲੇਵਿਟ ਨੇ ਇਹ ਵੀ ਕਿਹਾ ਕਿ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਵੱਲੋਂ ਕੀਤੇ ਅਪਰਾਧ ਕੜੀ ਕਾਰਵਾਈ ਦੀ ਲੋੜ ਦਰਸਾਉਂਦੇ ਹਨ। ਉਸ ਨੇ ਲੇਕਨ ਰਾਇਲੀ ਦੇ ਮਾਮਲੇ ਦਾ ਹਵਾਲਾ ਦਿੱਤਾ, ਇੱਕ ਅਮਰੀਕੀ ਨਾਗਰਿਕ ਜਿਸਦੀ ਹੱਤਿਆ ਇੱਕ ਗੈਰ-ਕਾਨੂੰਨੀ ਪ੍ਰਵਾਸੀ ਦੇ ਹੱਥੋਂ ਹੋਈ ਸੀ।
ਪ੍ਰੈਸ ਸਕੱਤਰ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਨਿਆਂਪੂਰਨ ਢੰਗ ਨਾਲ ਲਾਗੂ ਕਰਨ ਲਈ ਵਚਨਬੱਧ ਹੈ। ਉਹਨਾਂ ਕਿਹਾ, “ਇਹ ਪ੍ਰਸ਼ਾਸਨ ਸਾਡੇ ਦੇਸ਼ ਦੇ ਕਾਨੂੰਨ ਸਭ ਤੋਂ ਇਨਸਾਨੀਅਤਪੂਰਨ ਢੰਗ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਅਸੀਂ ਇਹ ਕੰਮ ਇੱਥੇ ਰਹਿਣ ਵਾਲੇ ਲੋਕਾਂ ਦੇ ਹਿੱਤ ਵਿਚ ਕਰ ਰਹੇ ਹਾਂ।”
ਲੇਵਿਟ ਨੇ ਜ਼ੋਰ ਦਿੱਤਾ ਕਿ ਪ੍ਰਸ਼ਾਸਨ ਦੀ ਪਹੁੰਚ ਤਰਸ ਅਤੇ ਜ਼ਿੰਮੇਵਾਰੀ ਵਿਚਕਾਰ ਸੰਤੁਲਨ ਬਣਾਉਂਦੀ ਹੈ। ਉਹਨਾਂ ਕਿਹਾ, “ਅਸੀਂ ਇੱਕ ਅਜਿਹਾ ਸਿਸਟਮ ਚਾਹੁੰਦੇ ਹਾਂ ਜੋ ਨਿਆਂਪੂਰਨ ਹੋਵੇ, ਕਾਨੂੰਨੀ ਹੋਵੇ ਅਤੇ ਅਮਰੀਕੀ ਨਾਗਰਿਕਾਂ ਨੂੰ ਤਰਜੀਹ ਦੇਵੇ।"
Comments
Start the conversation
Become a member of New India Abroad to start commenting.
Sign Up Now
Already have an account? Login