ADVERTISEMENTs

ਭਾਰਤ-ਚੀਨ ਸਿੱਧੀਆਂ ਉਡਾਣਾਂ ਇਸ ਮਹੀਨੇ ਤੋਂ ਮੁੜ ਸ਼ੁਰੂ

ਇਹ ਫ਼ੈਸਲਾ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਹੌਲੀ-ਹੌਲੀ ਆਮ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਹੈ

ਪ੍ਰਤੀਕ ਤਸਵੀਰ / Courtesy Photo

ਦੋਵਾਂ ਦੇਸ਼ਾਂ ਦੇ ਸਿਵਲ ਹਵਾਬਾਜ਼ੀ ਅਧਿਕਾਰੀਆਂ ਨੇ ਇੱਕ ਸੋਧੇ ਹੋਏ ਹਵਾਈ ਸੇਵਾ ਸਮਝੌਤੇ ਤਹਿਤ ਪੰਜ ਸਾਲਾਂ ਦੇ ਅੰਤਰਾਲ ਤੋਂ ਬਾਅਦ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਸਹਿਮਤੀ ਜਤਾਈ ਹੈ।

ਭਾਰਤੀ ਵਿਦੇਸ਼ ਮੰਤਰਾਲੇ (MEA) ਨੇ 2 ਅਕਤੂਬਰ ਨੂੰ ਐਲਾਨ ਕੀਤਾ ਕਿ ਭਾਰਤ ਅਤੇ ਚੀਨ ਵਿਚਕਾਰ ਸਿੱਧੀਆਂ ਉਡਾਣਾਂ ਅਕਤੂਬਰ 2025 ਦੇ ਅਖੀਰ ਤੱਕ ਮੁੜ ਸ਼ੁਰੂ ਹੋ ਜਾਣਗੀਆਂ। ਇਹ ਕਦਮ ਦੋਵਾਂ ਦੇਸ਼ਾਂ ਦੇ ਸਿਵਲ ਹਵਾਬਾਜ਼ੀ ਅਧਿਕਾਰੀਆਂ ਵਿਚਕਾਰ ਹੋਏ ਤਾਜ਼ਾ ਸਮਝੌਤੇ ਤੋਂ ਬਾਅਦ ਚੁੱਕਿਆ ਗਿਆ ਹੈ।

MEA ਅਨੁਸਾਰ, ਉਡਾਣਾਂ ਸਰਦੀਆਂ ਦੇ ਸ਼ਡਿਊਲ ਨਾਲ ਸ਼ੁਰੂ ਕੀਤੀਆਂ ਜਾਣਗੀਆਂ, ਜੋ ਕਿ ਏਅਰਲਾਈਨਾਂ ਦੇ ਵਪਾਰਕ ਫੈਸਲਿਆਂ ਅਤੇ ਸੰਚਾਲਕੀ ਮਨਜ਼ੂਰੀਆਂ ਉੱਤੇ ਨਿਰਭਰ ਹੋਣਗੀਆਂ। ਮੰਤਰਾਲੇ ਨੇ ਕਿਹਾ, ਇਹ ਸਮਝੌਤਾ ਭਾਰਤ ਅਤੇ ਚੀਨ ਵਿਚਕਾਰ ਲੋਕ ਦਰ ਲੋਕ ਸੰਪਰਕ ਨੂੰ ਮਜ਼ਬੂਤ ਬਣਾਏਗਾ ਅਤੇ ਦੁਵੱਲੇ ਆਦਾਨ-ਪ੍ਰਦਾਨ ਨੂੰ ਹੌਲੀ-ਹੌਲੀ ਆਮ ਬਣਾਉਣ ਵਿੱਚ ਮਦਦਗਾਰ ਹੋਵੇਗਾ।

ਅਧਿਕਾਰੀਆਂ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਭਾਵੇਂ ਇਹ ਤਕਨੀਕੀ ਪ੍ਰਬੰਧ ਹੈ, ਪਰ ਇਹ ਦੋਵੇਂ ਗੁਆਂਢੀ ਦੇਸ਼ਾਂ ਵਿਚਕਾਰ ਭਰੋਸੇ ਦੇ ਮਾਹੌਲ ਨੂੰ ਮਜ਼ਬੂਤ ਕਰਨ ਅਤੇ ਆਪਸੀ ਸ਼ਮੂਲੀਅਤ ਨੂੰ ਵਧਾਉਣ ਦੀ ਵੱਡੀ ਪ੍ਰਕਿਰਿਆ ਦਾ ਹਿੱਸਾ ਹੈ।

ਯਾਦ ਰਹੇ ਕਿ ਕੋਵਿਡ-19 ਮਹਾਂਮਾਰੀ ਤੋਂ ਬਾਅਦ ਸਿੱਧੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਹਾਲਾਂਕਿ ਕਈ ਦੇਸ਼ਾਂ ਨੇ ਪਾਬੰਦੀਆਂ ਨੂੰ ਹੌਲੀ-ਹੌਲੀ ਹਟਾਇਆ, ਪਰ ਜੂਨ 2020 ਵਿੱਚ ਗਲਵਾਨ ਘਾਟੀ ਟਕਰਾਅ ਤੋਂ ਬਾਅਦ ਪੈਦਾ ਹੋਏ ਸਰਹੱਦੀ ਤਣਾਅ ਕਾਰਨ ਚੀਨ ਲਈ ਉਡਾਣਾਂ ਅਜੇ ਤੱਕ ਮੁੜ ਸ਼ੁਰੂ ਨਹੀਂ ਹੋਈਆਂ ਸਨ।

MEA ਦੇ ਐਲਾਨ ਤੋਂ ਬਾਅਦ, ਭਾਰਤੀ ਏਅਰਲਾਈਨ ਇੰਡੀਗੋ ਨੇ 26 ਅਕਤੂਬਰ ਤੋਂ ਕੋਲਕਾਤਾ ਅਤੇ ਗੁਆਂਗਜ਼ੂ ਵਿਚਕਾਰ ਰੋਜ਼ਾਨਾ ਉਡਾਣਾਂ ਦੁਬਾਰਾ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਹੈ।

ਇਹ ਫ਼ੈਸਲਾ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਹੌਲੀ-ਹੌਲੀ ਆਮ ਬਣਾਉਣ ਦੀ ਪ੍ਰਕਿਰਿਆ ਦਾ ਹਿੱਸਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਸੰਪਰਕ ਬਹਾਲ ਕਰਨ ਅਤੇ ਹਵਾਈ ਸੇਵਾਵਾਂ ਸਮਝੌਤੇ ਵਿੱਚ ਸੋਧ ਕਰਨ ਲਈ ਗੱਲਬਾਤ ਜਾਰੀ ਸੀ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video