ਨੈਟਫ਼ਲਿਕਸ ਅਤੇ ਭਾਰਤ ਦੇ ਟੂਰਿਜ਼ਮ ਮੰਤਰਾਲੇ (MoT) ਨੇ ਇੱਕ ਨਵੀਂ ਭਾਈਵਾਲੀ ਦਾ ਐਲਾਨ ਕੀਤਾ ਹੈ, ਜਿਸਦਾ ਉਦੇਸ਼ ਸਟੋਰੀਟੈਲਿੰਗ ਰਾਹੀਂ ਦੇਸ਼ ਦੀ ਸੱਭਿਆਚਾਰਕ ਅਤੇ ਭੂਗੋਲਿਕ ਵਿਭਿੰਨਤਾ ਨੂੰ ਉਜਾਗਰ ਕਰਨਾ ਹੈ।
ਇਸ ਸਾਂਝੇਦਾਰੀ ਤਹਿਤ, ਦੋਵੇਂ ਧਿਰਾਂ ਮਿਲ ਕੇ ਉਹ ਤਰੀਕੇ ਖੋਜਣਗੇ ਜਿਨ੍ਹਾਂ ਰਾਹੀਂ ਭਾਰਤੀ ਯਾਤਰਾ-ਸਥਾਨਾਂ ਨੂੰ ਨੈੱਟਫਲਿਕਸ ਦੀਆਂ ਅਸਲੀ ਰਚਨਾਵਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਸ਼ਾਮਲ ਕੀਤਾ ਜਾ ਸਕੇ। ਇਸ ਪਹਿਲਕਦਮੀ ਦਾ ਮਕਸਦ ਰਚਨਾਤਮਕ ਕਹਾਣੀਆਂ ਨੂੰ ਸੈਰ-ਸਪਾਟਾ ਪ੍ਰੋਤਸਾਹਨ ਨਾਲ ਜੋੜਨਾ ਹੈ, ਤਾਂ ਜੋ ਦਰਸ਼ਕਾਂ ਨੂੰ ਆਨ-ਸਕ੍ਰੀਨ ਅਤੇ ਨਿੱਜੀ ਤੌਰ 'ਤੇ ਭਾਰਤ ਦੀ ਖੋਜ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਇਸ ਭਾਈਵਾਲੀ 'ਤੇ ਟਿੱਪਣੀ ਕਰਦਿਆਂ, ਸੈਰ-ਸਪਾਟਾ ਮੰਤਰਾਲੇ ਦੇ ਸਕੱਤਰ, ਵੀ. ਵਿਦਿਆਵਤੀ, ਨੇ ਕਿਹਾ, “ਇਹ ਸਹਿਯੋਗ ਭਾਰਤ ਦੀ ਸੱਭਿਆਚਾਰਕ ਅਮੀਰੀ ਅਤੇ ਵਿਭਿੰਨਤਾ ਨੂੰ ਪ੍ਰਦਰਸ਼ਿਤ ਕਰਨ ਪ੍ਰਤੀ ਸਾਡੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”
ਨੈੱਟਫਲਿਕਸ ਇੰਡੀਆ ਦੀ ਵਾਈਸ ਪ੍ਰੈਜ਼ੀਡੈਂਟ ਆਫ਼ ਕਨਟੈਂਟ, ਮੋਨਿਕਾ ਸ਼ੇਰਗਿੱਲ, ਨੇ ਕਿਹਾ, “ਟੂਰਿਜ਼ਮ ਮੰਤਰਾਲੇ ਨਾਲ ਇਸ ਸਾਂਝੇਦਾਰੀ ਰਾਹੀਂ ਅਸੀਂ ਸਿਰਫ਼ ਆਪਣੀ ਵਚਨਬੱਧਤਾ ਨਹੀਂ ਦੁਹਰਾ ਰਹੇ, ਸਗੋਂ ਭਾਰਤ ਦੀ ਰੂਹ—ਇਸਦੀ ਵਿਭਿੰਨਤਾ, ਇਸਦੇ ਲੋਕਾਂ ਅਤੇ ਆਵਾਜ਼ਾਂ—ਦਾ ਜਸ਼ਨ ਮਨਾ ਰਹੇ ਹਾਂ। ਅਸੀਂ ਮਿਲ ਕੇ, ਸਥਾਨਕ ਪ੍ਰਤਿਭਾ ਅਤੇ ਭਾਈਚਾਰਿਆਂ ਦੇ ਵਧਣ-ਫੁੱਲਣ ਅਤੇ ਹੋਰ ਮੌਕੇ ਪੈਦਾ ਕਰਨ ਦੀ ਉਮੀਦ ਕਰਦੇ ਹਾਂ।"
ਨੈੱਟਫਲਿਕਸ ਦੇ ਟਾਈਟਲਾਂ ਨੇ ਪਹਿਲਾਂ ਹੀ ਕਈ ਭਾਰਤੀ ਸਥਾਨਾਂ ਨੂੰ ਉਜਾਗਰ ਕੀਤਾ ਹੈ, ਜਿਵੇਂ ਕਿ 'ਦ ਐਲੀਫੈਂਟ ਵਿਸਪਰਰਜ਼' ਵਿੱਚ ਨੀਲਗਿਰੀ ਦੇ ਜੰਗਲ, 'ਕਾਲਾ ਪਾਣੀ' ਵਿੱਚ ਅੰਡੇਮਾਨ ਟਾਪੂ, 'ਅਮਰ ਸਿੰਘ ਚਮਕੀਲਾ' ਵਿੱਚ ਪੰਜਾਬ ਦੇ ਖੇਤ, 'ਮਿਸਮੈਚਡ' ਵਿੱਚ ਰਾਜਸਥਾਨ ਦੀਆਂ ਰੰਗੀਨ ਸੜਕਾਂ, ਅਤੇ 'ਜਾਣੇ ਜਾਨ' ਵਿੱਚ ਕਾਲੀਮਪੋਂਗ ਦੀਆਂ ਪਹਾੜੀਆਂ।
ਪਲੇਟਫਾਰਮ ਦੇ ਮੁਤਾਬਕ, ਅਜਿਹੀਆਂ ਚਿਤਰਣ ਸੱਭਿਆਚਾਰਕ ਸੈਰ-ਸਪਾਟੇ ਨੂੰ ਪ੍ਰੇਰਿਤ ਕਰ ਸਕਦੇ ਹਨ, ਜਿਵੇਂ ਕਿ 'ਐਮਿਲੀ ਇਨ ਪੈਰਿਸ' ਅਤੇ 'ਵੇਨ ਲਾਈਫ ਗਿਵਜ਼ ਯੂ ਟੈਂਜਰੀਨਜ਼' ਵਰਗੀਆਂ ਗਲੋਬਲ ਉਦਾਹਰਨਾਂ, ਜਿਨ੍ਹਾਂ ਨੇ ਕ੍ਰਮਵਾਰ ਫਰਾਂਸ ਅਤੇ ਕੋਰੀਆ ਵਿੱਚ ਯਾਤਰਾ ਦੇ ਰੁਝਾਨਾਂ ਨੂੰ ਪ੍ਰਭਾਵਿਤ ਕੀਤਾ।
ਇਹ ਨੈੱਟਫਲਿਕਸ ਦੀ ਦੱਖਣੀ ਏਸ਼ੀਆ ਵਿੱਚ ਕਿਸੇ ਟੂਰਿਜ਼ਮ ਅਥਾਰਟੀ ਨਾਲ ਪਹਿਲੀ ਸਾਂਝੇਦਾਰੀ ਹੈ। ਇਸ ਤੋਂ ਪਹਿਲਾਂ ਕੰਪਨੀ ਫਰਾਂਸ, ਇੰਡੋਨੇਸ਼ੀਆ, ਕੋਰੀਆ, ਥਾਈਲੈਂਡ, ਸਪੇਨ, ਬ੍ਰਾਜ਼ੀਲ ਅਤੇ ਗ੍ਰੀਸ ਦੇ ਟੂਰਿਜ਼ਮ ਅਧਿਕਾਰੀਆਂ ਨਾਲ ਸਹਿਯੋਗ ਕਰ ਚੁੱਕੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login