ADVERTISEMENTs

IMF ਨੇ ਭਾਰਤ ਦੇ UPI ਦੀ ਕੀਤੀ ਸ਼ਲਾਘਾ, ਦੱਸਿਆ ਦੁਨੀਆ ਦਾ ਸਭ ਤੋਂ ਵੱਡਾ ਰੀਅਲ-ਟਾਈਮ ਭੁਗਤਾਨ ਸਿਸਟਮ

IMF ਦਾ ਕਹਿਣਾ ਹੈ ਕਿ ਭਾਰਤ ਦਾ ਮਾਡਲ ਉਹਨਾਂ ਦੇਸ਼ਾਂ ਲਈ ਵੱਡੀ ਸਿੱਖ ਹੈ ਜੋ ਡਿਜ਼ੀਟਲ ਭੁਗਤਾਨ ਨੂੰ ਤੇਜ਼ੀ ਨਾਲ ਅਪਣਾਉਣਾ ਚਾਹੁੰਦੇ ਹਨ

IMF ਨੇ ਭਾਰਤ ਦੇ UPI ਦੀ ਕੀਤੀ ਸ਼ਲਾਘਾ, ਦੱਸਿਆ ਦੁਨੀਆ ਦਾ ਸਭ ਤੋਂ ਵੱਡਾ ਰੀਅਲ-ਟਾਈਮ ਭੁਗਤਾਨ ਸਿਸਟਮ / Images - Wikipedia

ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਭਾਰਤ ਦੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੀ ਖ਼ਾਸ ਤੌਰ ‘ਤੇ ਪ੍ਰਸ਼ੰਸਾ ਕੀਤੀ ਹੈ। IMF ਨੇ ਕਿਹਾ ਕਿ ਅੱਜ UPI ਦੁਨੀਆ ਦਾ ਸਭ ਤੋਂ ਵੱਡਾ ਰੀਅਲ-ਟਾਈਮ ਭੁਗਤਾਨ ਸਿਸਟਮ ਬਣ ਚੁੱਕਾ ਹੈ।

ਰਿਪੋਰਟ ਮੁਤਾਬਕ, ਹਰ ਮਹੀਨੇ UPI ‘ਤੇ 19 ਬਿਲੀਅਨ ਤੋਂ ਵੱਧ ਲੈਣ-ਦੇਣ ਹੁੰਦੇ ਹਨ। 2016 ਵਿੱਚ ਸ਼ੁਰੂ ਹੋਇਆ ਇਹ ਸਿਸਟਮ ਲੋਕਾਂ ਲਈ ਸਭ ਤੋਂ ਵੱਡਾ ਤੋਹਫ਼ਾ ਇਸ ਕਰਕੇ ਬਣਿਆ ਕਿਉਂਕਿ ਕਿਸੇ ਵੀ ਬੈਂਕ ਜਾਂ ਐਪ ਰਾਹੀਂ ਪੈਸੇ ਭੇਜਣ ਅਤੇ ਪ੍ਰਾਪਤ ਕਰਨ ਦਾ ਕੰਮ ਬਹੁਤ ਆਸਾਨ ਹੋ ਗਿਆ। ਇਸੇ ਸੁਵਿਧਾ ਨੂੰ ਇੰਟਰਓਪਰੇਬਿਲਟੀ ਕਿਹਾ ਜਾਂਦਾ ਹੈ, ਜੋ UPI ਦੀ ਸਭ ਤੋਂ ਵੱਡੀ ਖੂਬੀ ਹੈ।

IMF ਨੇ ਯਾਦ ਕਰਵਾਇਆ ਕਿ 2016 ਦੀ ਨੋਟਬੰਦੀ ਤੋਂ ਬਾਅਦ ਲੋਕਾਂ ਨੇ ਡਿਜ਼ੀਟਲ ਭੁਗਤਾਨ ਵੱਲ ਤੇਜ਼ੀ ਨਾਲ ਰੁਖ ਕੀਤਾ। 2017 ਵਿੱਚ ਵੱਡੇ ਨਿੱਜੀ ਖਿਡਾਰੀਆਂ ਦੇ UPI ਨਾਲ ਜੁੜਨ ਤੋਂ ਬਾਅਦ ਇਹ ਨੈੱਟਵਰਕ ਹੋਰ ਵੀ ਮਜ਼ਬੂਤ ਬਣਿਆ ਅਤੇ ਲੋਕਾਂ ਨੂੰ ਇੱਕ ਪਲੇਟਫਾਰਮ ‘ਤੇ ਕਈ ਵਿਕਲਪ ਮਿਲਣੇ ਸ਼ੁਰੂ ਹੋਏ।

UPI ਦੀ ਸਫਲਤਾ ਪਿੱਛੇ ਸਿਰਫ਼ ਇੰਟਰਓਪਰੇਬਿਲਟੀ ਹੀ ਨਹੀਂ ਸੀ, ਬਲਕਿ ਸਸਤਾ ਮੋਬਾਈਲ ਇੰਟਰਨੈੱਟ, ਆਧਾਰ ਡਿਜ਼ੀਟਲ ਆਈਡੀ ਅਤੇ ਸਰਕਾਰ ਦੀਆਂ ਵਿੱਤੀ ਸਮਾਵੇਸ਼ ਯੋਜਨਾਵਾਂ ਨੇ ਵੀ ਵੱਡਾ ਯੋਗਦਾਨ ਪਾਇਆ।

ਹਾਲਾਂਕਿ, IMF ਨੇ ਇਹ ਵੀ ਚੇਤਾਵਨੀ ਦਿੱਤੀ ਕਿ ਅੱਜ 95% ਤੋਂ ਵੱਧ ਲੈਣ-ਦੇਣ ਸਿਰਫ਼ ਤਿੰਨ ਵੱਡੀਆਂ ਐਪਸ ‘ਤੇ ਹੀ ਹੋ ਰਹੇ ਹਨ। ਇਸ ਕਰਕੇ ਰੈਗੂਲੇਟਰਾਂ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਲੋਕਾਂ ਕੋਲ ਹਮੇਸ਼ਾ ਚੋਣ ਦੇ ਵੱਖ-ਵੱਖ ਵਿਕਲਪ ਮੌਜੂਦ ਰਹਿਣ।

IMF ਦਾ ਕਹਿਣਾ ਹੈ ਕਿ ਭਾਰਤ ਦਾ ਮਾਡਲ ਉਹਨਾਂ ਦੇਸ਼ਾਂ ਲਈ ਵੱਡੀ ਸਿੱਖ ਹੈ ਜੋ ਡਿਜ਼ੀਟਲ ਭੁਗਤਾਨ ਨੂੰ ਤੇਜ਼ੀ ਨਾਲ ਅਪਣਾਉਣਾ ਚਾਹੁੰਦੇ ਹਨ। ਇਸ ਲਈ ਜ਼ਰੂਰੀ ਹੈ ਕਿ ਖੁੱਲ੍ਹਾ ਬੁਨਿਆਦੀ ਢਾਂਚਾ ਤਿਆਰ ਕੀਤਾ ਜਾਵੇ, ਡਿਜ਼ੀਟਲ ਸਹੂਲਤਾਂ ਵਿੱਚ ਨਿਵੇਸ਼ ਕੀਤਾ ਜਾਵੇ ਅਤੇ ਲੋਕਾਂ ਲਈ ਆਸਾਨ ਐਪਸ ਉਪਲਬਧ ਕਰਵਾਏ ਜਾਣ।

ਅੱਜ UPI ਸੈਂਕੜੇ ਬੈਂਕਾਂ ਅਤੇ 200 ਤੋਂ ਵੱਧ ਐਪਸ ਨੂੰ ਜੋੜ ਰਿਹਾ ਹੈ ਅਤੇ ਲੋਕਾਂ ਦੇ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਚੁੱਕਾ ਹੈ—ਫਿਰ ਚਾਹੇ ਗੱਲ ਛੋਟੀ ਖਰੀਦਦਾਰੀ ਦੀ ਹੋਵੇ ਜਾਂ ਵੱਡੇ ਔਨਲਾਈਨ ਲੈਣ-ਦੇਣ ਦੀ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video