ADVERTISEMENT

ADVERTISEMENT

ਅਮਰੀਕੀ ਸਰਕਾਰ ਨੂੰ 15,000 ਡਾਲਰ ਤੇ ਮੋਬਾਈਲ ਫ਼ੋਨ ਸੌਂਪਣ ਲਈ ਸਹਿਮਤ ਨਿਖਿਲ ਗੁਪਤਾ, ਅਦਾਲਤ ਨੇ ਜਾਰੀ ਕੀਤਾ ਹੁਕਮ

ਨਿਖਿਲ ਗੁਪਤਾ 'ਤੇ ਅਕਤੂਬਰ 2024 ਵਿੱਚ ਤਿੰਨ ਮੁੱਖ ਦੋਸ਼ ਲਗਾਏ ਗਏ ਸਨ

ਨਿਖਿਲ ਗੁਪਤਾ, ਜਿਸ ਨੇ ਇਸ ਸਾਲ ਦੇ ਸ਼ੁਰੂ ਵਿੱਚ ਅਮਰੀਕਾ ਵਿੱਚ ਇੱਕ ਸੁਪਾਰੀ ਦੇ ਕੇ ਕਤਲ ਕਰਨ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ, ਹੁਣ ਨਿਊਯਾਰਕ ਦੀ ਇੱਕ ਸੰਘੀ ਅਦਾਲਤ ਵਿੱਚ ਦਾਇਰ ਸਹਿਮਤੀ ਹੁਕਮ ਦੇ ਤਹਿਤ 15,000 ਡਾਲਰ ਨਕਦ ਅਤੇ ਦੋ ਮੋਬਾਈਲ ਫ਼ੋਨ ਅਮਰੀਕੀ ਸਰਕਾਰ ਨੂੰ ਸੌਂਪਣ ਲਈ ਸਹਿਮਤ ਹੋ ਗਿਆ ਹੈ।

ਯੂ.ਐਸ. ਡਿਸਟ੍ਰਿਕਟ ਜੱਜ ਵਿਕਟਰ ਮਾਰਰੋ ਦੁਆਰਾ 23 ਅਪ੍ਰੈਲ ਨੂੰ ਦਸਤਖਤ ਕੀਤੇ ਗਏ ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਗੁਪਤਾ 15,000 ਡਾਲਰ ਦੇ ਮਨੀ ਜਜਮੈਂਟ ਲਈ ਸਹਿਮਤ ਹੋ ਗਿਆ ਹੈ, ਜੋ ਕਿ ਇੰਡਾਈਟਮੈਂਟ (ਦੋਸ਼ ਪੱਤਰ) ਵਿੱਚ ਲਗਾਏ ਗਏ ਅਪਰਾਧਾਂ ਨਾਲ ਜੁੜੀ ਰਕਮ ਨੂੰ ਦਰਸਾਉਂਦਾ ਹੈ।

ਨਿਖਿਲ ਗੁਪਤਾ 'ਤੇ ਅਕਤੂਬਰ 2024 ਵਿੱਚ ਤਿੰਨ ਮੁੱਖ ਦੋਸ਼ ਲਗਾਏ ਗਏ ਸਨ ਜਿਨ੍ਹਾਂ ਵਿੱਚ- ਕਤਲ ਲਈ ਸੁਪਾਰੀ ਦੇਣ ਦੀ ਸਾਜ਼ਿਸ਼, ਕਤਲ ਲਈ ਸੁਪਾਰੀ ਦੇਣਾ ਅਤੇ ਮਨੀ ਲਾਂਡਰਿੰਗ ਕਰਨ ਦੀ ਸਾਜ਼ਿਸ਼ ਸ਼ਾਮਲ ਸਨ।  ਦਸਤਾਵੇਜ਼ਾਂ ਅਨੁਸਾਰ, ਗੁਪਤਾ ਨੇ 13 ਫਰਵਰੀ, 2026 ਨੂੰ ਇਨ੍ਹਾਂ ਤਿੰਨਾਂ ਦੋਸ਼ਾਂ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ।

ਅਦਾਲਤੀ ਹੁਕਮ ਵਿੱਚ ਉਨ੍ਹਾਂ ਵਿਸ਼ੇਸ਼ ਸੰਪਤੀਆਂ ਦੀ ਸੂਚੀ ਦਿੱਤੀ ਗਈ ਹੈ ਜੋ ਗੁਪਤਾ ਨੇ ਸਰੰਡਰ ਕੀਤੀਆਂ ਹਨ। ਜਾਣਕਾਰੀ ਅਨੁਸਾਰ 9 ਜੂਨ, 2023 ਨੂੰ ਨਿਊਯਾਰਕ ਵਿੱਚ ਈਸਟ 27ਵੀਂ ਸਟ੍ਰੀਟ ਅਤੇ 11ਵੀਂ ਐਵੇਨਿਊ ਦੇ ਨੇੜੇ ਤੋਂ ਜ਼ਬਤ ਕੀਤੇ ਗਏ 15,000 ਅਮਰੀਕੀ ਡਾਲਰ ਅਤੇ ਇੱਕ iPhone 11 Pro Max ਅਤੇ ਇੱਕ Vivo Y56 5G ਸੈੱਲਫੋਨ- ਇਹ ਦੋਵੇਂ ਡਿਵਾਈਸਾਂ 30 ਜੂਨ, 2023 ਨੂੰ ਅਧਿਕਾਰੀਆਂ ਦੁਆਰਾ ਜ਼ਬਤ ਕੀਤੀਆਂ ਗਈਆਂ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਅਮਰੀਕੀ ਹਿਰਾਸਤ ਵਿੱਚ ਸੌਂਪ ਦਿੱਤਾ ਗਿਆ ਸੀ।

ਸੰਘੀ ਇਸਤਗਾਸਾ ਪੱਖ ਨੇ ਕਿਹਾ ਕਿ ਇਹ ਜ਼ਬਤ ਕੀਤੀ ਗਈ ਰਕਮ ਅਤੇ ਸੰਪਤੀ ਉਨ੍ਹਾਂ ਅਪਰਾਧਾਂ ਨਾਲ ਜੁੜੀ ਹੋਈ ਹੈ ਜਿਨ੍ਹਾਂ ਵਿੱਚ ਗੁਪਤਾ ਸ਼ਾਮਲ ਸੀ। ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗੁਪਤਾ ਇਸ ਮਨੀ ਜਜਮੈਂਟ ਲਈ ਸਹਿ-ਦੋਸ਼ੀ ਵਿਕਾਸ ਯਾਦਵ ਦੇ ਨਾਲ ਸਾਂਝੇ ਤੌਰ 'ਤੇ ਜ਼ਿੰਮੇਵਾਰ ਹੈ।

ਇਹ ਮਾਮਲਾ ਵਾਸ਼ਿੰਗਟਨ ਅਤੇ ਨਵੀਂ ਦਿੱਲੀ ਦੋਵਾਂ ਥਾਵਾਂ 'ਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਕਿਉਂਕਿ ਇਸ ਵਿੱਚ ਅਮਰੀਕਾ ਵਿੱਚ ਇੱਕ ਸਿੱਖ ਵੱਖਵਾਦੀ ਆਗੂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਸਾਜ਼ਿਸ਼ ਸ਼ਾਮਲ ਸੀ। ਅਮਰੀਕੀ ਅਧਿਕਾਰੀਆਂ ਨੇ ਪਹਿਲਾਂ ਗੁਪਤਾ 'ਤੇ ਇਸ ਯੋਜਨਾਬੱਧ ਹੱਤਿਆ ਦੇ ਸਬੰਧ ਵਿੱਚ ਦੂਜਿਆਂ ਨਾਲ ਮਿਲ ਕੇ ਕੰਮ ਕਰਨ ਦਾ ਦੋਸ਼ ਲਗਾਇਆ ਸੀ।

ਅਦਾਲਤ ਨੇ ਹੁਣ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੰਘੀ ਵੈੱਬਸਾਈਟ 'ਤੇ ਇਸ ਜ਼ਬਤ ਕਰਨ ਦੀ ਪ੍ਰਕਿਰਿਆ ਦਾ ਨੋਟਿਸ ਪ੍ਰਕਾਸ਼ਿਤ ਕਰੇ ਤਾਂ ਜੋ ਕਿਸੇ ਵੀ ਤੀਜੀ ਧਿਰ ਦੇ ਦਾਅਵੇਦਾਰਾਂ ਨੂੰ ਸੂਚਿਤ ਕੀਤਾ ਜਾ ਸਕੇ।

Comments

Related