ਭਾਰਤੀ ਮੂਲ ਦੀ ਮਹਿਲਾ ਸਿੰਡੀ ਰੌਡਰਿੰਗਜ਼ ਸਿੰਘ ਦੀ ਤਲਾਸ਼ FBI ਵੱਲੋਂ ਕੀਤੀ ਜਾ ਰਹੀ ਹੈ। ਉਸ ‘ਤੇ ਦੋਸ਼ ਹੈ ਕਿ ਉਸਨੇ ਟੈਕਸਾਸ ਵਿੱਚ ਆਪਣੇ ਛੇ ਸਾਲਾ ਪੁੱਤਰ ਦਾ ਕਤਲ ਕੀਤਾ ਅਤੇ ਦੇਸ਼ ਤੋਂ ਭੱਜ ਗਈ। 2 ਨਵੰਬਰ, 2023 ਨੂੰ ਰੌਡਰਿੰਗਜ਼ ਸਿੰਘ ਖਿਲਾਫ਼ ਫੈਡਰਲ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਉਸ ਉੱਤੇ “ਮੁਕੱਦਮੇ ਤੋਂ ਬਚਣ ਲਈ ਗੈਰਕਾਨੂੰਨੀ ਤਰੀਕੇ ਨਾਲ ਭੱਜਣ” ਦੇ ਦੋਸ਼ ਲਗਾਏ ਗਏ।
ਇਸ ਤੋਂ ਪਹਿਲਾਂ 31 ਅਕਤੂਬਰ, 2023 ਨੂੰ ਟੈਰੈਂਟ ਕਾਊਂਟੀ, ਫੋਰਟ ਵਰਥ ਵਿੱਚ ਉਸ ‘ਤੇ ਕੈਪੀਟਲ ਮਰਡਰ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। FBI ਮੁਤਾਬਕ, ਟੈਕਸਾਸ ਦੀ ਐਵਰਮੈਨ ਪੁਲਿਸ ਨੂੰ ਸਟੇਟ ਦੇ ਫੈਮਿਲੀ ਅਤੇ ਪ੍ਰੋਟੈਕਟਿਵ ਸਰਵਿਸਜ਼ ਵਿਭਾਗ ਵੱਲੋਂ 20 ਮਾਰਚ, 2023 ਨੂੰ ਬੱਚੇ ਦੀ ਸੁਰੱਖਿਆ ਜਾਂਚ ਕਰਨ ਲਈ ਕਿਹਾ ਗਿਆ ਸੀ, ਕਿਉਂਕਿ ਉਸਨੂੰ ਅਕਤੂਬਰ 2022 ਤੋਂ ਨਹੀਂ ਦੇਖਿਆ ਗਿਆ ਸੀ। ਜਾਂਚ ਦੌਰਾਨ ਰੌਡਰਿੰਗਜ਼ ਸਿੰਘ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਲੜਕਾ ਨਵੰਬਰ 2022 ਤੋਂ ਮੈਕਸੀਕੋ ਵਿੱਚ ਆਪਣੇ ਬਾਇਓਲੋਜਿਕਲ ਪਿਤਾ ਕੋਲ ਹੈ।
ਸਿਰਫ਼ ਦੋ ਦਿਨਾਂ ਬਾਅਦ, 22 ਮਾਰਚ ਨੂੰ, ਰੌਡਰਿੰਗਜ਼ ਸਿੰਘ ਆਪਣੇ ਪਤੀ ਅਤੇ ਛੇ ਹੋਰ ਬੱਚਿਆਂ ਸਮੇਤ ਭਾਰਤ ਲਈ ਇੱਕ ਅੰਤਰਰਾਸ਼ਟਰੀ ਉਡਾਣ 'ਤੇ ਸਵਾਰ ਹੋ ਗਈ। ਜਾਂਚਕਰਤਾਵਾਂ ਨੇ ਪੁਸ਼ਟੀ ਕੀਤੀ ਕਿ ਲਾਪਤਾ ਬੱਚਾ ਉਨ੍ਹਾਂ ਨਾਲ ਨਹੀਂ ਸੀ ਅਤੇ ਕਦੇ ਵੀ ਉਡਾਣ 'ਤੇ ਸਵਾਰ ਨਹੀਂ ਹੋਇਆ। ਉਦੋ ਤੋਂ ਰੌਡਰਿੰਗਜ਼ ਸਿੰਘ ਅਮਰੀਕਾ ਵਾਪਸ ਨਹੀਂ ਪਰਤੀ।
FBI ਨੇ ਕਿਹਾ ਹੈ ਕਿ ਰੌਡਰਿੰਗਜ਼ ਸਿੰਘ ਦੇ ਭਾਰਤ ਅਤੇ ਮੈਕਸੀਕੋ ਨਾਲ ਸੰਬੰਧ ਹੋ ਸਕਦੇ ਹਨ ਜਾਂ ਉਹ ਉਥੇ ਜਾ ਸਕਦੀ ਹੈ, ਇਸ ਕਰਕੇ ਉਸਨੂੰ ਭਗੌੜਾ ਮੰਨਿਆ ਜਾਣਾ ਚਾਹੀਦਾ ਹੈ। ਉਸਨੇ ਕਈ ਨਕਲੀ ਨਾਂ ਵਰਤੇ ਹਨ, ਜਿਨ੍ਹਾਂ ਵਿੱਚ ਸੇਸਿਲੀਆ ਰੌਡਰਿੰਗਜ਼ ਅਤੇ ਸਿੰਡੀ ਸੀ. ਰੌਡਰਿੰਗਜ਼ ਸ਼ਾਮਲ ਹਨ।
ਉਸਦਾ ਕੱਦ 5 ਫੁੱਟ 1 ਇੰਚ ਤੋਂ 5 ਫੁੱਟ 3 ਇੰਚ ਦੇ ਵਿਚਕਾਰ, ਵਜ਼ਨ 120 ਤੋਂ 140 ਪੌਂਡ ਦੇ ਵਿਚਕਾਰ, ਭੂਰੇ ਵਾਲ ਅਤੇ ਭੂਰੀਆਂ ਅੱਖਾਂ ਹਨ। ਉਸਦੇ ਪਿੱਠ, ਲੱਤਾਂ, ਬਾਹਾਂ ਅਤੇ ਹੱਥਾਂ 'ਤੇ ਕਈ ਟੈਟੂ ਹਨ।
FBI ਰੌਡਰਿੰਗਜ਼ ਸਿੰਘ ਦੀ ਜਾਣਕਾਰੀ ਦੇਣ ਵਾਲੇ ਨੂੰ $250,000 ਤੱਕ ਇਨਾਮ ਦੀ ਪੇਸ਼ਕਸ਼ ਕਰ ਰਹੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login