ADVERTISEMENT

ADVERTISEMENT

ਕੈਨੇਡਾ ਪੁਲਿਸ ਦੀ ਵੱਡੀ ਕਾਰਵਾਈ: ਮੋਸਟ ਵਾਂਟੇਡ ਨਿਕੋਲਸ ਸਿੰਘ ਗ੍ਰਿਫ਼ਤਾਰ

ਮੁਲਜ਼ਮ ਨਿਕੋਲਸ ਸਿੰਘ 31 ਮਈ 2024 ਤੋਂ “ਗੈਰ-ਕਾਨੂੰਨੀ ਤੌਰ 'ਤੇ ਫਰਾਰ” ਸੀ

ਮੋਸਟ ਵਾਂਟੇਡ ਨਿਕੋਲਸ ਸਿੰਘ ਗ੍ਰਿਫ਼ਤਾਰ / Courtesy: BOLO

ਕੈਨੇਡਾ ਦੇ ਮੋਸਟ ਵਾਂਟੇਡ ਭਗੌੜਿਆਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਹੋਰ ਕੋਈ ਨਹੀਂ, ਸਗੋਂ ਨਿਕੋਲਸ ਸਿੰਘ ਹੈ—ਜਿਸ ਦਾ ਨਾਮ ਕੈਨੇਡਾ ਵਿੱਚ ਸਭ ਤੋਂ ਵੱਧ ਲੋੜੀਂਦੇ ਸ਼ੱਕੀਆਂ ਦੀ ਸੂਚੀ ਵਾਲੇ ਬੋਲੋ (Bolo)—ਬੀ ਆਨ ਦ ਲੁੱਕਆਊਟ—ਪ੍ਰੋਗਰਾਮ ਦੀ ਅੱਪਡੇਟ ਕੀਤੀ ਸੂਚੀ ਵਿੱਚ 15ਵੇਂ ਨੰਬਰ 'ਤੇ ਸੀ। 

ਟੋਰਾਂਟੋ ਪੁਲਿਸ ਸਰਵਿਸ ਨੇ ਕੈਨੇਡਾ-ਪੱਧਰੀ ਵਾਰੰਟ ਦੇ ਅਧਾਰ 'ਤੇ ਕੀਤੀ ਗਈ ਇਸ ਗ੍ਰਿਫ਼ਤਾਰੀ ਬਾਰੇ ਜਨਤਾ ਨੂੰ ਜਾਣੂ ਕਰਵਾਇਆ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਰਿਪੀਟ ਅਫੈਂਡਰ ਪੈਰੋਲ ਐਨਫੋਰਸਮੈਂਟ (R.O.P.E.) ਟੀਮ, 23 ਸਾਲਾ ਨਿਕੋਲਸ ਸਿੰਘ ਦੀ ਤਲਾਸ਼ ਕਰ ਰਹੀ ਸੀ। ਉਹ 31 ਮਈ 2024 ਤੋਂ “ਗੈਰ-ਕਾਨੂੰਨੀ ਤੌਰ 'ਤੇ ਫਰਾਰ” ਸੀ।

ਫਰਾਰ ਹੋਣ ਸਮੇਂ ਉਹ ਲੁੱਟਮਾਰ ਅਤੇ ਹਥਿਆਰਾਂ ਨਾਲ ਸਬੰਧਤ ਦੋਸ਼ਾਂ ਵਿੱਚ ਪੰਜ ਸਾਲ, ਪੰਜ ਮਹੀਨੇ, ਅਤੇ 10 ਦਿਨ ਦੀ ਸਜ਼ਾ ਕੱਟ ਰਿਹਾ ਸੀ। ਸਿੰਘ ਨੂੰ ਸ਼ੁੱਕਰਵਾਰ ਰਾਤ ਟੋਰਾਂਟੋ ਪੁਲਿਸ ਨੇ ਬਾਥਰਸਟ ਅਤੇ ਡੰਡਾਸ ਸਟ੍ਰੀਟਸ ਦੇ ਇਲਾਕੇ ਵਿੱਚ ਗ੍ਰਿਫ਼ਤਾਰ ਕੀਤਾ।  ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਖੇਤਰ ਵਿੱਚ ਬੁਲਾਇਆ ਗਿਆ ਸੀ ਅਤੇ ਇੱਕ ਸ਼ੱਕੀ ਵਾਹਨ ਮਿਲਿਆ, ਜਿਸ ਕਾਰਨ ਸਿੰਘ ਨੂੰ ਬਿਨਾਂ ਕਿਸੇ ਘਟਨਾ ਦੇ ਹਿਰਾਸਤ ਵਿੱਚ ਲੈ ਲਿਆ ਗਿਆ।

ਪੁਲਿਸ ਦੇ ਮੁਤਾਬਕ ਇਸ ਦੌਰਾਨ ਇੱਕ ਹਥਿਆਰ, ਵਧੇਰੇ ਗੋਲੀਆਂ ਵਾਲਾ ਮੈਗਜ਼ੀਨ ਅਤੇ ਗੋਲਾਬਾਰੂਦ ਵੀ ਜ਼ਬਤ ਕੀਤਾ ਗਿਆ। ਸਿੰਘ 'ਤੇ ਛੇ ਹਥਿਆਰ-ਸਬੰਧੀ ਦੋਸ਼ ਲਗਾਏ ਗਏ ਹਨ। ਨਿਕੋਲਸ ਸਿੰਘ, ਰੀਪੀਟ ਅਫੈਂਡਰ ਪੈਰੋਲ ਐਨਫੋਰਸਮੈਂਟ (R.O.P.E.) ਸਕੁਐਡ ਦੁਆਰਾ ਪੈਰੋਲ ਦੀ ਉਲੰਘਣਾ ਲਈ ਕੈਨੇਡਾ-ਵਿਆਪੀ ਵਾਰੰਟ 'ਤੇ ਲੋੜੀਂਦਾ ਸੀ। 

ਦੋਸ਼ ਲਗਾਇਆ ਗਿਆ ਹੈ ਕਿ ਸ਼ੁੱਕਰਵਾਰ, 21 ਨਵੰਬਰ 2025, ਕਰੀਬ 11:20 ਵਜੇ ਰਾਤ, ਪੁਲਿਸ ਬਾਥਰਸਟ ਅਤੇ ਡਿਊਪਾਂਟ ਸਟ੍ਰੀਟਸ ਦੇ ਇਲਾਕੇ ਵਿੱਚ ਪਹੁੰਚੀ। ਅਧਿਕਾਰੀਆਂ ਨੇ ਖੇਤਰ ਵਿੱਚ ਇੱਕ ਵਾਹਨ ਵਿੱਚ ਸ਼ੱਕੀ ਨੂੰ ਲੱਭਿਆ ਅਤੇ ਉਸਨੂੰ ਬਿਨਾ ਕਿਸੇ ਘਟਨਾ ਦੇ ਗ੍ਰਿਫ਼ਤਾਰ ਕਰ ਲਿਆ। ਇਹ ਵੀ ਦੱਸਿਆ ਗਿਆ ਹੈ ਕਿ ਅਧਿਕਾਰੀਆਂ ਨੂੰ ਇੱਕ ਹਥਿਆਰ, ਵਧੇਰੇ ਮੈਗਜ਼ੀਨ ਅਤੇ ਗੋਲਾਬਾਰੂਦ ਮਿਲਿਆ।

ਟੋਰਾਂਟੋ ਦੇ 23 ਸਾਲਾ ਨਿਕੋਲਸ ਸਿੰਘ 'ਤੇ ਬਿਨਾਂ ਲਾਇਸੈਂਸ ਅਤੇ ਵਰਜਿਤ ਹਥਿਆਰ ਰੱਖਣ ਤੋਂ ਇਲਾਵਾ ਕੋਈ ਹੋਰ ਦੋਸ਼ ਲਗਾਏ ਗਏ ਹਨ।

Comments

Related

ADVERTISEMENT

 

 

 

ADVERTISEMENT

 

 

E Paper

 

 

 

Video