ਕੈਨੇਡਾ ਪੁਲਿਸ / ਫੋਟੋ ਕ੍ਰੈਡਿਟ
ਲਾਰੈਂਸ ਬਿਸ਼ਨੋਈ ਗਿਰੋਹ ਨੇ ਪਿਛਲੇ ਸਾਲ ਪੁਲਿਸ ਨੂੰ ਧਮਕੀ ਭਰਿਆ ਪੱਤਰ ਭੇਜਿਆ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਦੱਖਣੀ ਏਸ਼ੀਆਈ ਪਰਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾ ਰਹੀ ਉਨ੍ਹਾਂ ਦੀ ਜਬਰੀ ਵਸੂਲੀ ਦੀ ਮੁਹਿੰਮ ਤਹਿਤ 1,000 ਤੋਂ ਜ਼ਿਆਦਾ ਜਣੇ ਗੋਲੀਬਾਰੀ ਕਰਨ ਲਈ ਤਿਆਰ ਹਨ।
ਇਸ ਸਬੰਧ ਵਿਚ ਕੈਨੇਡੀਅਨ ਮੀਡੀਆ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਹ ਪੱਤਰ 13 ਅਗਸਤ, 2025 ਨੂੰ ਬ੍ਰਿਟਿਸ਼ ਕੋਲੰਬੀਆ ਦੇ ਐਟਾਟਸਫੋਰਡ ਸਥਿਤ ਇਕ ਪੁਲਿਸ ਸਟੇਸ਼ਨ ਵਿਚ ਪਹੁੰਚਾਇਆ ਸੀ। ਇਹ ਮਾਮਲਾ ਉਦੋਂ ਸਾਹਮਣੇ ਆਇਆ, ਜਦੋਂ ਐਡਮੰਟਨ ਪੁਲਿਸ ਸੇਵਾ ਦੇ ਕਾਂਸਟੇਬਲ ਕੇਵਿਨ ਸੇਂਟ ਲੁਈਸ ਨੇ ਇਮੀਗ੍ਰੇਸ਼ਨ ਤੇ ਸ਼ਰਨਾਰਥੀ ਬੋਰਡ ਦੇ ਸਾਹਮਣੇ ਗਵਾਹੀ ਦਿੰਦੇ ਹੋਏ ਇਮੀਗ੍ਰੇਸ਼ਨ ਸੁਣਵਾਈ ਦੌਰਾਨ ਪੱਤਰ ਦਾ ਵਿਸਥਾਰ ਨਾਲ ਵੇਰਵਾ ਦਿੱਤਾ।
ਸੇਂਟ ਲੁਈਸ ਨੇ ਇਮੀਗ੍ਰੇਸ਼ਨ ਤੇ ਸ਼ਰਨਾਰਥੀ ਬੋਰਡ ਨੂੰ ਕਿਹਾ ਕਿ ਪੁਲਿਸ ਨੂੰ ਅਸਲ ਵਿਚ ਲਾਰੈਂਸ ਬਿਸ਼ਨੋਈ ਗਿਰੋਹ ਦੇ ਨਾਂ ’ਤੇ ਪੱਤਰ ਮਿਲਿਆ ਸੀ, ਜਿਹੜਾ ਇਕ ਪੁਲਿਸ ਸਟੇਸ਼ਨ ਵਿਚ ਭੇਜਿਆ ਗਿਆ ਸੀ। ਪੱਤਰ ਵਿਚ ਅਪਰਾਧਕ ਗਿਰੋਹ ਬਾਰੇ ਸੰਖੇਪ ਵੇਰਵਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਉਨ੍ਹਾਂ ਦੇ ਗਿਰੋਹ ਵਿਚ 1,000 ਤੋਂ ਜ਼ਿਆਦਾ ਮਾੜੇ ਅਨਸਰ ਗੋਲੀਬਾਰੀ ਕਰਨ ਲਈ ਤਿਆਰ ਹਨ।
ਐਬਟਸਫੋਰਡ ਪੁਲਿਸ ਵਿਭਾਗ ਨੇ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। ਸਾਰਜੈਂਟ ਪਾਲ ਵਾਕਰ ਨੇ ਕਿਹਾ ਕਿ ਇਸ ਪੱਤਰ ਦਾ ਵੇਰਵਾ ਸਾਡੇ ਕਾਨੂੰਨ ਇਨਫੋਰਸਮੈਂਟ ਸਹਿਯੋਗੀਆਂ ਦੇ ਨਾਲ ਸਾਂਝਾ ਕੀਤਾ ਗਿਆ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login