ਪਾਕਿਸਤਾਨ ਵਿੱਚ ਸਥਿਤ ਕਈ ਪਵਿੱਤਰ ਗੁਰਧਾਮ, ਜਿਨ੍ਹਾਂ ਦੀ ਹਾਲਤ ਲੰਮੇ ਸਮੇਂ ਤੋਂ ਬਹੁਤ ਖਸਤਾ ਹੈ, ਉਨ੍ਹਾਂ ਦੀ ਸੰਭਾਲ ਅਤੇ ਨਵੀਨੀਕਰਨ ਲਈ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਸੰਤ ਮਹਾਂਪੁਰਸ਼ ਪਿਛਲੇ ਕਈ ਦਿਹਾਕਿਆਂ ਤੋਂ ਭਾਰਤ ਤੋਂ ਜਾ ਕੇ ਸੇਵਾ ਕਰਵਾ ਰਹੇ ਸਨ। ਹਾਲ ਹੀ ਵਿੱਚ ਭਾਰਤ-ਪਾਕਿਸਤਾਨ ਤਣਾਅ ਕਾਰਨ, ਇਹ ਸੇਵਾ ਅਚਾਨਕ ਅੱਧ ਵਿਚਾਲੇ ਰੋਕਣੀ ਪਈ ਹੈ।
ਸ਼ੁੱਕਰਵਾਰ ਨੂੰ ਬਾਬਾ ਮਹਿਲ ਸਿੰਘ, ਜੋ ਕਿ ਕਾਰ ਸੇਵਾ ਗੁਰੂ ਕੇ ਬਾਗ ਦੀ ਅਗਵਾਈ ਕਰ ਰਹੇ ਸਨ, ਆਪਣੇ ਸਾਥੀਆਂ ਸਮੇਤ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਵਾਪਸ ਪਰਤ ਆਏ ਹਨ। ਉਹ 23 ਮਾਰਚ ਨੂੰ ਵਿਸ਼ੇਸ਼ ਵੀਜ਼ਾ 'ਤੇ ਪਾਕਿਸਤਾਨ ਗਏ ਸਨ ਅਤੇ ਉਨ੍ਹਾਂ ਕੋਲ ਇੱਕ ਸਾਲ ਲਈ ਤਿੰਨ ਮਹੀਨੇ ਰਹਿਣ ਵਾਲਾ ਵੀਜ਼ਾ ਸੀ, ਜੋ ਪਾਕਿਸਤਾਨ ਹਾਈ ਕਮਿਸ਼ਨ ਦਿੱਲੀ ਵੱਲੋਂ ਜਾਰੀ ਕੀਤਾ ਗਿਆ ਸੀ।
ਅਟਾਰੀ ਸਰਹੱਦ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਮਹਿਲ ਸਿੰਘ ਨੇ ਦੱਸਿਆ ਕਿ ਇਸ ਵੇਲੇ ਗੁਰੂ ਕੇ ਬਾਗ ਵਾਲਿਆਂ ਵੱਲੋਂ ਗੁਰਦੁਆਰਾ ਤੰਬੂ ਸਾਹਿਬ (ਸ੍ਰੀ ਨਨਕਾਣਾ ਸਾਹਿਬ), ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ (ਲਾਹੌਰ) ਅਤੇ ਗੁਰਦੁਆਰਾ ਬਾਲ ਲੀਲਾ ਜੀ (ਨਨਕਾਣਾ ਸਾਹਿਬ) ਵਿੱਚ ਕਾਰ ਸੇਵਾ ਜਾਰੀ ਸੀ, ਪਰ ਭਾਰਤ-ਪਾਕਿਸਤਾਨ ਵਿਚਾਲੇ ਵਧ ਰਹੇ ਤਣਾਅ ਕਾਰਨ ਉਨ੍ਹਾਂ ਨੂੰ ਇਹ ਸੇਵਾ ਅੱਧ ਵਿਚਾਲੇ ਹੀ ਛੱਡਣੀ ਪਈ।
ਉਨ੍ਹਾਂ ਕਿਹਾ ਕਿ ਜੇ ਇਹ ਤਣਾਅ ਲੰਮੇ ਸਮੇਂ ਤੱਕ ਚੱਲਿਆ, ਤਾਂ ਪਾਕਿਸਤਾਨ ਗੁਰਧਾਮਾਂ ਦੀ ਸੰਭਾਲ ਅਤੇ ਸੇਵਾ ਗੰਭੀਰ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਆਸ ਜਤਾਈ ਕਿ ਹਾਲਾਤ ਜਲਦੀ ਸੁਧਰਣ ਤੇ ਉਹ ਮੁੜ ਸੇਵਾ ਲਈ ਜਾ ਸਕਣ।
Comments
Start the conversation
Become a member of New India Abroad to start commenting.
Sign Up Now
Already have an account? Login