ADVERTISEMENT

ADVERTISEMENT

ਹੋਰਮੁਜ਼ ਜਲਡਮਰੂ ਨੂੰ ਲੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 'ਅਲਟੀਮੇਟਮ' 'ਤੇ ਈਰਾਨ ਦਾ ਪਲਟਵਾਰ

ਤਹਿਰਾਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਅੱਗੇ ਨਹੀਂ ਝੁਕੇਗਾ ਅਤੇ ਅਸਥਾਈ ਜੰਗਬੰਦੀ 'ਤੇ ਹੋਰਮੁਜ਼ ਨਹੀਂ ਖੋਲ੍ਹੇਗਾ

 ਹੋਰਮੁਜ਼ ਜਲਡਮਰੂ ਹੋਰਮੁਜ਼ ਜਲਡਮਰੂ / Wikipedia

ਅਮਰੀਕਾ-ਇਜ਼ਰਾਈਲ ਦੀ ਈਰਾਨ ਨਾਲ ਜਾਰੀ ਜੰਗ ਹੁਣ ਇੱਕ ਅਜਿਹੇ ਮੋੜ 'ਤੇ ਪਹੁੰਚ ਗਈ ਹੈ ਜਿੱਥੇ ਸਮਝੌਤੇ ਦੀ ਬਜਾਏ ਟਕਰਾਅ ਵਧਦਾ ਦਿਖਾਈ ਦੇ ਰਿਹਾ ਹੈ। ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਹੋਰਮੁਜ਼ ਜਲਡਮਰੂ ਨੂੰ ਲੈ ਕੇ ਦਿੱਤੀ ਗਈ ਸਮਾਂ-ਸੀਮਾ ਅਤੇ ਅਲਟੀਮੇਟਮ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ।

ਰਾਸ਼ਟਰਪਤੀ ਟਰੰਪ ਨੇ ਈਰਾਨ ਨੂੰ ਮੰਗਲਵਾਰ ਤੱਕ ਦਾ ਸਮਾਂ ਦਿੰਦਿਆਂ ਸਖ਼ਤ ਸ਼ਰਤਾਂ ਰੱਖੀਆਂ ਸਨ, ਜਿਨ੍ਹਾਂ ਵਿੱਚ ਹੋਰਮੁਜ਼ ਜਲਡਮਰੂ ਨੂੰ ਪੂਰੀ ਤਰ੍ਹਾਂ ਖੋਲ੍ਹਣ ਦੀ ਮੰਗ ਪ੍ਰਮੁੱਖ ਸੀ। ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਈਰਾਨ ਇਨ੍ਹਾਂ ਸ਼ਰਤਾਂ ਨੂੰ ਨਹੀਂ ਮੰਨਦਾ, ਤਾਂ ਮੰਗਲਵਾਰ ਨੂੰ ਹੀ ਉਸ ਦੇ ਊਰਜਾ ਪਲਾਂਟਾਂ ਅਤੇ ਮਹੱਤਵਪੂਰਨ ਪੁਲਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ। ਪਰ ਤਹਿਰਾਨ ਨੇ ਟਰੰਪ ਦੀ ਇਸ ਡੈੱਡਲਾਈਨ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਤਹਿਰਾਨ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਅੱਗੇ ਨਹੀਂ ਝੁਕੇਗਾ ਅਤੇ ਅਸਥਾਈ ਜੰਗਬੰਦੀ 'ਤੇ ਹੋਰਮੁਜ਼ ਨਹੀਂ ਖੋਲ੍ਹੇਗਾ।

ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ 45 ਦਿਨਾਂ ਦੀ ਜੰਗਬੰਦੀ ਅਤੇ ਇੱਕ 'ਦੋ-ਪੜਾਵੀ' ਸ਼ਾਂਤੀ ਯੋਜਨਾ 'ਤੇ ਚਰਚਾ ਚੱਲ ਰਹੀ ਸੀ, ਪਰ ਈਰਾਨ ਦੇ ਇਸ ਤਾਜ਼ਾ ਫੈਸਲੇ ਨੇ ਸ਼ਾਂਤੀ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਈਰਾਨੀ ਵਿਦੇਸ਼ ਮੰਤਰਾਲੇ ਨੇ ਪਹਿਲਾਂ ਹੀ ਸਪੱਸ਼ਟ ਕੀਤਾ ਸੀ ਕਿ ਉਹ ਅਮਰੀਕਾ ਨਾਲ ਸਿੱਧੀ ਗੱਲਬਾਤ ਨਹੀਂ ਕਰ ਰਹੇ ਅਤੇ ਕਿਸੇ ਵੀ ਤਰ੍ਹਾਂ ਦੇ ਦਬਾਅ ਹੇਠ ਹੋਰਮੁਜ਼ ਵਰਗੇ ਰਣਨੀਤਕ ਮੁੱਦਿਆਂ 'ਤੇ ਸਮਝੌਤਾ ਨਹੀਂ ਕਰਨਗੇ। ਈਰਾਨ ਵੱਲੋਂ ਅਲਟੀਮੇਟਮ ਰੱਦ ਕੀਤੇ ਜਾਣ ਤੋਂ ਬਾਅਦ ਹੁਣ ਖੇਤਰ ਵਿੱਚ ਤਣਾਅ ਬੇਹੱਦ ਵਧ ਗਿਆ ਹੈ।

Comments

Leave A Comment

Required fields are marked (*).

Related

Talk to us?