ਭਾਰਤੀ ਮੂਲ ਦੇ ਕ੍ਰਿਕਟਰ ਜੇਰਸਿਸ ਵਾਡੀਆ / Cricket Australia (cricket.com.au/)
ਭਾਰਤੀ ਮੂਲ ਦੇ ਕ੍ਰਿਕੇਟਰ ਜੇਰਸਿਸ ਵਾਡੀਆ ਨੇ 28 ਦਸੰਬਰ ਨੂੰ ਗਾਬਾ ਵਿੱਚ ਆਸਟ੍ਰੇਲੀਆ ਦੀ ਬਿਗ ਬੈਸ਼ ਲੀਗ (BBL) ਵਿਚ ਬ੍ਰਿਸਬੇਨ ਹੀਟ ਵਿਰੁੱਧ ਐਡੀਲੇਡ ਸਟ੍ਰਾਈਕਰਜ਼ ਵੱਲੋਂ ਖੇਡਦੇ ਹੋਏ ਆਪਣੀਆਂ ਪਹਿਲੀਆਂ ਚਾਰ ਗੇਂਦਾਂ ‘ਤੇ 22 ਦੌੜਾਂ ਬਣਾਕੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਇਹ ਵਾਡੀਆ ਦਾ ਦੂਜਾ BBL ਮੈਚ ਸੀ। ਉਨ੍ਹਾਂ ਨੇ ਚਾਰ ਗੇਂਦਾਂ ‘ਤੇ ਤਿੰਨ ਛੱਕੇ ਅਤੇ ਇੱਕ ਚੌਕਾ ਲਗਾ ਕੇ ਇੱਕ ਓਵਰ ਵਿੱਚ ਕੁੱਲ 24 ਦੌੜਾਂ ਬਣਾਈਆਂ। ਆਪਣੇ BBL ਡੈਬਿਊ ਮੈਚ ਵਿੱਚ ਉਹ ਨੌ ਗੇਂਦਾਂ ‘ਤੇ ਸਿਰਫ਼ ਸੱਤ ਦੌੜਾਂ ਹੀ ਬਣਾ ਸਕੇ ਸਨ ਅਤੇ ਦੋ ਓਵਰਾਂ ਵਿੱਚ 20 ਰਨ ਦਿੱਤੇ ਸਨ।
ਹਾਲਾਂਕਿ ਐਡੀਲੇਡ ਸਟ੍ਰਾਈਕਰਜ਼ ਨੂੰ ਬ੍ਰਿਸਬੇਨ ਹੀਟ ਹੱਥੋਂ ਸੱਤ ਰਨ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਵਾਡੀਆ ਦਾ ਪ੍ਰਦਰਸ਼ਨ ਅਤੇ ਪਿੱਚ 'ਤੇ ਉਨ੍ਹਾਂ ਦਾ ਪ੍ਰਭਾਵ ਮੈਚ ਦਾ ਮੁੱਖ ਆਕਰਸ਼ਣ ਰਿਹਾ।
ਵਾਡੀਆ ਭਾਰਤ ਦੇ ਬੜੌਦਾ ਨਾਲ ਸੰਬੰਧਿਤ ਹਨ। ਉਨ੍ਹਾਂ ਦੇ ਮਾਪੇ ਅਜੇ ਵੀ ਮੁੰਬਈ ਵਿੱਚ ਰਹਿੰਦੇ ਹਨ। ਕੋਵਿਡ-19 ਮਹਾਂਮਾਰੀ ਤੋਂ ਪਹਿਲਾਂ ਹੀ ਉਹ ਐਡੀਲੇਡ ਸਟ੍ਰਾਈਕਰਜ਼ ਦੀ ਅੰਡਰ-19 ਟੀਮ ਦਾ ਹਿੱਸਾ ਬਣ ਗਏ ਸਨ।
ਇਹ ਆਲਰਾਊਂਡਰ ਖਿਡਾਰੀ 2022-23 ਸੀਜ਼ਨ ਤੋਂ ਦੱਖਣੀ ਆਸਟ੍ਰੇਲੀਆਈ ਪ੍ਰੀਮੀਅਰ ਕ੍ਰਿਕਟ ਸਰਕਟ ਵਿੱਚ ਨਿਯਮਿਤ ਤੌਰ ‘ਤੇ ਖੇਡ ਰਿਹਾ ਹੈ ਅਤੇ ਐਡੀਲੇਡ ਅਤੇ ਈਸਟ ਟੌਰੈਂਸ ਦੀ ਨੁਮਾਇੰਦਗੀ ਕਰ ਚੁੱਕਾ ਹੈ।
ਕ੍ਰਿਕਟ ਆਸਟ੍ਰੇਲੀਆ ਦੇ ਅਨੁਸਾਰ, ਵਾਡੀਆ ਨੇ ਦੱਖਣੀ ਆਸਟ੍ਰੇਲੀਆਈ ਪ੍ਰੀਮੀਅਰ ਲੀਗ ਵਿੱਚ 56.67 ਦੀ ਸ਼ਾਨਦਾਰ ਔਸਤ ਨਾਲ 680 ਦੌੜਾਂ ਬਣਾਈਆਂ ਹਨ, ਜਿਸ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ 123 ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ 19 ਵਿਕਟਾਂ ਵੀ ਹਾਸਲ ਕੀਤੀਆਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login