ADVERTISEMENT

ADVERTISEMENT

ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਪਹਿਲੀ ਵਾਰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪਹੁੰਚਣਗੇ

ਸ਼ੁਕਲਾ ਅਤੇ ਉਨ੍ਹਾਂ ਦੀ ਟੀਮ ਨਾਸਾ ਦੇ ਕੈਨੇਡੀ ਸਪੇਸ ਸੈਂਟਰ (ਫਲੋਰੀਡਾ, ਅਮਰੀਕਾ) ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਰਵਾਨਾ ਹੋਵੇਗੀ

ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ, ਜੋ ਕਿ ਐਕਸੀਓਮ-4 ਮਿਸ਼ਨ ਦਾ ਹਿੱਸਾ ਹਨ, 25 ਜੂਨ ਨੂੰ ਪੁਲਾੜ ਲਈ ਉਡਾਣ ਭਰਨ ਲਈ ਤਿਆਰ ਹਨ। ਲਾਂਚਿੰਗ ਪਹਿਲਾਂ ਕਈ ਵਾਰ ਮੁਲਤਵੀ ਕੀਤੀ ਗਈ ਸੀ ਪਰ ਹੁਣ 25 ਜੂਨ ਨੂੰ ਸਵੇਰੇ 2:31 ਵਜੇ (EDT ਸਮਾਂ) ਲਈ ਤਹਿ ਕੀਤੀ ਗਈ ਹੈ। ਜੇਕਰ ਕਿਸੇ ਕਾਰਨ ਕਰਕੇ ਇਹ ਸਮਾਂ ਸੰਭਵ ਨਹੀਂ ਹੈ, ਤਾਂ 26 ਜੂਨ ਨੂੰ ਸਵੇਰੇ 2:09 ਵਜੇ ਬੈਕਅੱਪ ਲਾਂਚ ਸਮਾਂ ਨਿਰਧਾਰਤ ਕੀਤਾ ਗਿਆ ਹੈ।

 

ਸ਼ੁਕਲਾ ਅਤੇ ਉਨ੍ਹਾਂ ਦੀ ਟੀਮ ਨਾਸਾ ਦੇ ਕੈਨੇਡੀ ਸਪੇਸ ਸੈਂਟਰ (ਫਲੋਰੀਡਾ, ਅਮਰੀਕਾ) ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਲਈ ਰਵਾਨਾ ਹੋਵੇਗੀ।

 

ਇਸ ਮਿਸ਼ਨ ਦੀ ਕਮਾਨ ਪੈਗੀ ਵਿਟਸਨ ਵੱਲੋਂ ਕੀਤੀ ਜਾਵੇਗੀ, ਜੋ ਪਹਿਲਾਂ ਨਾਸਾ ਦੀ ਪੁਲਾੜ ਯਾਤਰੀ ਰਹਿ ਚੁੱਕੀ ਹੈ ਅਤੇ ਹੁਣ ਐਕਸੀਓਮ ਸਪੇਸ ਵਿਖੇ ਮਨੁੱਖੀ ਪੁਲਾੜ ਉਡਾਣ ਦੀ ਨਿਰਦੇਸ਼ਕ ਹੈ। ਭਾਰਤ ਦੇ ਇਸਰੋ ਨਾਲ ਜੁੜੇ ਸ਼ੁਭਾਂਸ਼ੂ ਸ਼ੁਕਲਾ ਇਸ ਮਿਸ਼ਨ ਵਿੱਚ ਪਾਇਲਟ ਦੀ ਭੂਮਿਕਾ ਨਿਭਾਉਣਗੇ।

 

ਮਿਸ਼ਨ ਦੇ ਦੋ ਹੋਰ ਮੈਂਬਰ ਸਲਾਵੋਸ ਉਜ਼ਨਾਂਸਕੀ-ਵਿਸਨੀਵਸਕੀ, ਜੋ ਕਿ ਯੂਰਪੀਅਨ ਸਪੇਸ ਏਜੰਸੀ ਤੋਂ ਹਨ ਅਤੇ ਪੋਲੈਂਡ ਦੇ ਨਾਗਰਿਕ ਹਨ, ਅਤੇ ਹੰਗਰੀ ਦੇ ਟਿਬੋਰ ਕਾਪੂ ਹਨ ।

 

ਇਹ ਟੀਮ ਪੁਲਾੜ ਸਟੇਸ਼ਨ 'ਤੇ 60 ਤੋਂ ਵੱਧ ਵਿਗਿਆਨਕ ਪ੍ਰਯੋਗ ਕਰੇਗੀ, ਜਿਸ ਵਿੱਚ ਮਨੁੱਖੀ ਸਰੀਰ 'ਤੇ ਪੁਲਾੜ ਦੇ ਪ੍ਰਭਾਵਾਂ, ਧਰਤੀ ਨਿਰੀਖਣ, ਜੀਵਨ ਵਿਗਿਆਨ, ਜੈਵਿਕ ਅਤੇ ਹੋਰ ਭੌਤਿਕ ਵਿਗਿਆਨ ਸ਼ਾਮਲ ਹੋਣਗੇ।

 

ਸ਼ੁਭਾਂਸ਼ੂ ਸ਼ੁਕਲਾ ਭਾਰਤੀ ਹਵਾਈ ਸੈਨਾ ਵਿੱਚ ਇੱਕ ਗਰੁੱਪ ਕੈਪਟਨ ਹੈ ਅਤੇ ਆਈਐਸਐਸ ਜਾਣ ਵਾਲਾ ਪਹਿਲਾ ਭਾਰਤੀ ਬਣੇਗਾ। ਇਹ ਭਾਰਤ ਲਈ ਮਾਣ ਵਾਲਾ ਪਲ ਹੈ।

Comments

Related