ADVERTISEMENT

ADVERTISEMENT

ਅਨੀਤਾ ਆਨੰਦ ਅਤੇ ਐੱਸ. ਜੈਸ਼ੰਕਰ ਵਿਚਕਾਰ ਫਰਾਂਸ ‘ਚ ਅਹਿਮ ਮੁਲਾਕਾਤ

ਦੋਵਾਂ ਮੰਤਰੀਆਂ ਨੇ 'ਕੈਨੇਡਾ-ਭਾਰਤ ਸਬੰਧਾਂ ਲਈ ਨਵੇਂ ਰੋਡਮੈਪ' ਨੂੰ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ

ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ / @AnitaAnandMP

ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਫਰਾਂਸ ਵਿਚ G7 ਸੰਮੇਲਨ ਦੌਰਾਨ ਆਪਣੇ ਭਾਰਤੀ ਹਮਰੁਤਬਾ ਸੁਬ੍ਰਾਹਮਣੀਅਮ ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਪਿਛਲੇ ਸਾਲ ਸਤੰਬਰ ਤੋਂ ਸ਼ੁਰੂ ਹੋਈ ਦੁਵੱਲੀ ਵਾਰਤਾ ਦਾ ਹਿੱਸਾ ਹੈ। ਅਨੀਤਾ ਆਨੰਦ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਹਾਲੀਆ ਭਾਰਤ ਦੌਰੇ ਦੌਰਾਨ ਮਿਲੇ ਨਿੱਘੇ ਸਵਾਗਤ ਲਈ ਭਾਰਤ ਦਾ ਧੰਨਵਾਦ ਕੀਤਾ।

ਦੋਵਾਂ ਮੰਤਰੀਆਂ ਨੇ 'ਕੈਨੇਡਾ-ਭਾਰਤ ਸਬੰਧਾਂ ਲਈ ਨਵੇਂ ਰੋਡਮੈਪ' ਨੂੰ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਕੈਨੇਡਾ ਨੇ ਇਸ ਸਾਲ ਇੱਕ ਵਿਆਪਕ ਅਤੇ ਵਪਾਰਕ ਤੌਰ 'ਤੇ ਮਹੱਤਵਪੂਰਨ ਸਮਝੌਤੇ (ਕੋਂਪਰੀਹੈਂਸਿਵ ਟਰੇਡ ਐਗਰੀਮੈਂਟ) ਨੂੰ ਪੂਰਾ ਕਰਨ ਦਾ ਟੀਚਾ ਰੱਖਿਆ ਹੈ, ਜਿਸ ਨਾਲ ਦੋਵਾਂ ਦੇਸ਼ਾਂ ਦੇ ਕਾਰੋਬਾਰਾਂ ਨੂੰ ਫਾਇਦਾ ਹੋਵੇਗਾ। ਦੋਵਾਂ ਨੇਤਾਵਾਂ ਨੇ 'ਪਬਲਿਕ ਸੇਫਟੀ ਡਾਇਲਾਗ' ਸਮੇਤ ਆਉਣ ਵਾਲੀਆਂ ਉੱਚ-ਪੱਧਰੀ ਮੀਟਿੰਗਾਂ ਦਾ ਸਵਾਗਤ ਕੀਤਾ।

ਦੋਵਾਂ ਮੰਤਰੀਆਂ ਨੇ ਕਈ ਅਹਿਮ ਅੰਤਰਰਾਸ਼ਟਰੀ ਵਿਸ਼ਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਹੈ ਜਿਸ ਵਿਚ ਜੰਗ ਦੇ ਗਲੋਬਲ ਊਰਜਾ ਬਾਜ਼ਾਰਾਂ, ਊਰਜਾ ਸੁਰੱਖਿਆ ਅਤੇ ਸਪਲਾਈ ਚੇਨ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਚਰਚਾ ਸ਼ਾਮਲ ਸੀ। ਉਨ੍ਹਾਂ ਨੇ ਵਿਸ਼ਵ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕੂਟਨੀਤੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

ਦੋਵਾਂ ਦੇਸ਼ਾਂ ਨੇ ਦੁਵੱਲੀ, ਖੇਤਰੀ ਅਤੇ ਗਲੋਬਲ ਸਥਿਰਤਾ ਲਈ ਇੱਕ ਉਤਸ਼ਾਹੀ ਏਜੰਡੇ 'ਤੇ ਮਿਲ ਕੇ ਕੰਮ ਕਰਨ ਅਤੇ ਲਗਾਤਾਰ ਸੰਪਰਕ ਵਿੱਚ ਰਹਿਣ 'ਤੇ ਸਹਿਮਤੀ ਜਤਾਈ।

Comments

Related

To continue...

Already have an account? Log in

Create your free account or log in