ADVERTISEMENT

ADVERTISEMENT

ਗਿਆਨੀ ਰਣਜੀਤ ਸਿੰਘ ਦਾ ਅਮਰੀਕਾ ਤੇ ਕੈਨੇਡਾ ਦੌਰਾ, ਕਥਾ ਸਮਾਗਮਾਂ ਦੀ ਉਲੀਕੀ ਗਈ ਲੜੀ

ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ 16 ਅਪ੍ਰੈਲ 2026, ਵੀਰਵਾਰ ਨੂੰ ਵਰਜੀਨੀਆ ਵਿਖੇ ਗੁਰਦੁਆਰਾ ਸਿੱਖ ਫਾਊਂਡੇਸ਼ਨ ਤੋਂ ਹੋਵੇਗੀ।

 File File / Courtesy Photo

ਪ੍ਰਸਿੱਧ ਕਥਾਵਾਚਕ ਅਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ ਵੱਲੋਂ ਅਪ੍ਰੈਲ 2026 ਵਿੱਚ ਅਮਰੀਕਾ ਅਤੇ ਕੈਨੇਡਾ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਦੌਰੇ ਦੌਰਾਨ ਵੱਖ-ਵੱਖ ਗੁਰਦੁਆਰਿਆਂ ਵਿੱਚ ਕਥਾ ਸਮਾਗਮ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਸੰਗਤ ਨੂੰ ਗੁਰਬਾਣੀ, ਗੁਰ ਇਤਿਹਾਸ ਨਾਲ ਜੋੜਨ ਦਾ ਸੰਦੇਸ਼ ਦਿੱਤਾ ਜਾਵੇਗਾ।

ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ 16 ਅਪ੍ਰੈਲ 2026, ਵੀਰਵਾਰ ਨੂੰ ਵਰਜੀਨੀਆ ਵਿਖੇ ਗੁਰਦੁਆਰਾ ਸਿੱਖ ਫਾਊਂਡੇਸ਼ਨ ਤੋਂ ਹੋਵੇਗੀ। ਇਸ ਦਿਨ ਸ਼ਾਮ 7:45 ਵਜੇ ਤੋਂ 8:30 ਵਜੇ ਤੱਕ ਕਥਾ ਸਮਾਗਮ ਕਰਵਾਇਆ ਜਾਵੇਗਾ।

17 ਅਪ੍ਰੈਲ 2026, ਸ਼ੁੱਕਰਵਾਰ ਨੂੰ ਮੈਰੀਲੈਂਡ ਦੇ ਸਿਲਵਰ ਸਪ੍ਰਿੰਗ ਵਿੱਚ ਸਥਿਤ ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ ਵਿੱਚ ਰਾਤ 9:00 ਵਜੇ ਤੋਂ 9:30 ਵਜੇ ਤੱਕ ਪ੍ਰੋਗਰਾਮ ਹੋਵੇਗਾ।

18 ਅਪ੍ਰੈਲ 2026, ਸ਼ਨੀਵਾਰ ਨੂੰ ਵਾਸ਼ਿੰਗਟਨ ਦੇ ਔਬਰਨ  ਸ਼ਹਿਰ ਵਿੱਚ ਗੁਰਦੁਆਰਾ ਸੱਚਾ ਮਾਰਗ ਸਾਹਿਬ ਵਿੱਚ ਸ਼ਾਮ 6:30 ਵਜੇ ਤੋਂ 7:30 ਵਜੇ ਤੱਕ ਕਥਾ ਕੀਤੀ ਜਾਵੇਗੀ। ਇਸੇ ਸਥਾਨਤੇ 19 ਅਪ੍ਰੈਲ, ਐਤਵਾਰ ਨੂੰ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਵੀ ਸਮਾਗਮ ਹੋਵੇਗਾ।

ਇਸ ਤੋਂ ਬਾਅਦ 20 ਅਪ੍ਰੈਲ 2026, ਸੋਮਵਾਰ ਨੂੰ ਕੈਨੇਡਾ ਦੇ ਐਡਮਿੰਟਨ ਵਿੱਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਸ਼ਾਮ 7:15 ਵਜੇ ਤੋਂ 8:15 ਵਜੇ ਤੱਕ ਕਥਾ ਦਾ ਪ੍ਰੋਗਰਾਮ ਹੈ।

ਅੰਤ ਵਿੱਚ 21 ਅਪ੍ਰੈਲ 2026, ਮੰਗਲਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿੱਚ ਸ਼ਾਮ 7:15 ਵਜੇ ਤੋਂ 8:00 ਵਜੇ ਤੱਕ ਕਥਾ ਸਮਾਗਮ ਕਰਵਾਇਆ ਜਾਵੇਗਾ।

ਇਨ੍ਹਾਂ ਸਮਾਗਮਾਂ ਨੂੰ ਲੈ ਕੇ ਸੰਗਤਾਂ ਵਿੱਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤ ਨੂੰ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਗੁਰਬਾਣੀ ਦੇ ਅਨਮੋਲ ਉਪਦੇਸ਼ਾਂ ਦਾ ਲਾਹਾ ਲਿਆ ਜਾ ਸਕੇ।

ਇਹ ਕਥਾ ਸਮਾਗਮ ਸਿੱਖ ਧਰਮ ਦੇ ਸਿਧਾਂਤਾਂ ਨੂੰ ਸਮਝਣ ਅਤੇ ਜੀਵਨ ਵਿੱਚ ਲਾਗੂ ਕਰਨ ਲਈ ਇੱਕ ਵੱਡਾ ਮੌਕਾ ਸਾਬਤ ਹੋਣਗੇ।

Comments

Leave A Comment

Required fields are marked (*).

Related

Talk to us?