ਅਮਰੀਕਨ ਅਸੋਸੀਏਸ਼ਨ ਆਫ਼ ਫਿਜ਼ੀਸ਼ੀਅਨਜ਼ ਆਫ਼ ਇੰਡਿਅਨ ਓਰੀਜਨ (AAPI) ਦੇ 43ਵੇਂ ਸਾਲਾਨਾ ਸੰਮੇਲਨ ਦੇ ਸਮਾਪਤੀ ਸਮਾਰੋਹ ਦੌਰਾਨ ਡਾ. ਅਮਿਤ ਚਕਰਵਰਤੀ ਨੇ ਸੰਸਥਾ ਦੇ ਪ੍ਰਧਾਨ ਵਜੋਂ ਚਾਰਜ ਸੰਭਾਲ ਲਿਆ। ਇਹ ਸੰਮੇਲਨ 26 ਜੁਲਾਈ, 2025 ਨੂੰ ਸਿਨਸਿਨਾਟੀ ਮੈਰੀਅਟ ਐਟ ਰਿਵਰਸੈਂਟਰ ਅਤੇ ਉੱਤਰੀ ਕੈਂਟਕੀ ਕਨਵੈਨਸ਼ਨ ਸੈਂਟਰ 'ਚ ਹੋਇਆ, ਜਿਸ ਵਿੱਚ ਸਾਰੇ ਅਮਰੀਕਾ ਤੋਂ 1,000 ਤੋਂ ਵੱਧ ਡੈਲੀਗੇਟਜ਼ ਨੇ ਸ਼ਿਰਕਤ ਕੀਤੀ।
ਚਕਰਵਰਤੀ, ਜੋ ਕਿ ਇੱਕ ਪ੍ਰੈਕਟਿਸ ਕਰਦੇ ਯੂਰੋਲੋਜਿਸਟ ਅਤੇ ਲੰਬੇ ਸਮੇਂ ਤੋਂ AAPI ਮੈਂਬਰ ਹਨ, ਉਨ੍ਹਾਂ ਆਪਣੇ ਉਦਘਾਟਨੀ ਭਾਸ਼ਣ ਵਿੱਚ ਵਕਾਲਤ, ਰਾਜਨੀਤਿਕ ਸ਼ਮੂਲੀਅਤ, ਅੰਤਰਰਾਸ਼ਟਰੀ ਸਹਿਯੋਗ ਅਤੇ ਨੌਜਵਾਨਾਂ ਨੂੰ ਸ਼ਾਮਲ ਕਰਨ 'ਤੇ ਕੇਂਦਰਿਤ ਇੱਕ ਸਪੱਸ਼ਟ ਏਜੰਡਾ ਪੇਸ਼ ਕੀਤਾ।
ਉਨ੍ਹਾਂ ਨੇ ਕਿਹਾ, "ਪ੍ਰਧਾਨ ਵਜੋਂ, ਮੈਂ ਪਾਰਦਰਸ਼ਤਾ, ਨੈਤਿਕ ਸ਼ਾਸਨ, ਅਤੇ ਜਵਾਬਦੇਹੀ ਨੂੰ ਬਰਕਰਾਰ ਰੱਖਣ ਦਾ ਵਚਨ ਦਿੰਦਾ ਹਾਂ।" ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪਲੇਟਫਾਰਮਾਂ 'ਤੇ AAPI ਦੀ ਦਿੱਖ ਨੂੰ ਉੱਚਾ ਚੁੱਕਣ ਅਤੇ ਨੌਜਵਾਨ ਮੈਂਬਰਾਂ ਨੂੰ ਵਧੇਰੇ ਮੌਕੇ ਦੇਣ ਦੀ ਵੀ ਵਚਨਬੱਧਤਾ ਦਹੁਰਾਈ। ਉਨ੍ਹਾਂ ਕਿਹਾ, "ਸਾਨੂੰ ਮੈਡੀਕਲ ਵਿਦਿਆਰਥੀ/ਰੈਜ਼ੀਡੈਂਟਸ ਅਤੇ ਯੰਗ ਫਿਜ਼ੀਸ਼ੀਅਨ ਸੈਕਸ਼ਨ ਵਿੱਚ ਭਾਰੀ ਨਿਵੇਸ਼ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ AAPI ਵਿੱਚ ਆਗੂ ਬਣਾਉਣਾ ਚਾਹੀਦਾ ਹੈ।" ਆਪਣੀ ਮੁਹਿੰਮ ਦੌਰਾਨ, ਚਕਰਵਰਤੀ ਨੇ ਡਾਕਟਰਾਂ ਦੇ ਬਰਨਆਊਟ ਨੂੰ ਅਤੇ ਗ੍ਰੀਨ ਕਾਰਡ ਬੈਕਲਾਗ ਨੂੰ ਹੱਲ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਸੀ। ਹੁਣ ਉਨ੍ਹਾਂ ਨੇ ਇਕ ਵਧੀਆ ਫੰਡ ਵਾਲੀ AAPI Political Action Committee ਬਣਾਉਣ ਦੀ ਯੋਜਨਾ ਨੂੰ ਦੁਹਰਾਇਆ, ਤਾਂ ਜੋ ਵਾਸ਼ਿੰਗਟਨ ਵਿੱਚ ਲੌਬਿੰਗ ਪਾਵਰ ਵਧ ਸਕੇ।
ਉਨ੍ਹਾਂ ਨੇ ਕਿਹਾ, "ਸਾਡੀ ਆਵਾਜ਼ ਮਜ਼ਬੂਤ ਹੋਣੀ ਚਾਹੀਦੀ ਹੈ ਅਤੇ ਸਾਡੀ ਏਕਤਾ ਪਹਿਲਾਂ ਨਾਲੋਂ ਡੂੰਘੀ ਹੋਣੀ ਚਾਹੀਦੀ ਹੈ।" ਚੱਕਰਵਰਤੀ ਨੇ AAPI ਨੂੰ "ਇੱਕ ਲਹਿਰ" ਵੀ ਕਿਹਾ, ਜਿਸ ਨੂੰ ਸਿਰਫ਼ ਡਾਕਟਰਾਂ ਲਈ ਹੀ ਨਹੀਂ, ਪਰ ਸਮੂਹਕ ਹਿੱਤਾਂ ਲਈ ਵੀ ਖੜ੍ਹੇ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ, “ਆਓ ਇਹ ਸਾਬਤ ਕਰੀਏ ਕਿ ਲੀਡਰਸ਼ਿਪ ਅਹੁਦਿਆਂ ਵਿੱਚ ਨਹੀਂ, ਬਲਕਿ ਕੰਮਾਂ ਵਿੱਚ ਹੁੰਦੀ ਹੈ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login